Get Even More Visitors To Your Blog, Upgrade To A Business Listing >>

ਕਰਨ ਜੌਹਰ ਹੀ ਨਹੀਂ ਇਨ੍ਹਾਂ ਬਾਲੀਵੁਡ ਸਿਤਾਰਿਆਂ ਦੇ ਵੀ ਹਨ ਹਮਸ਼ਕਲ, ਵੇਖੋ ਤਸਵੀਰਾਂ

Bollywood Stars doppelganger: ਜਦੋਂ ਤੋਂ ਇੰਟਰਨੈੱਟ ਦੀ ਦੁਨੀਆ ਵਿੱਚ ਆਮਜਨ ਆਇਆ ਹੈ ਉਦੋਂ ਤੋਂ ਛੋਟੇ ਵੱਡੇ ਦਾ ਫਰਕ ਖਤਮ ਹੋਣ ਲੱਗਿਆ ਹੈ। ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਸਿਤਾਰਿਆਂ ਤੋਂ ਲੈ ਕੇ ਆਮ ਲੋਕਾਂ ਤੱਕ ਸਮਾਇਆ ਹੋਇਆ ਹੈ। ਇੱਥੇ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੈ, ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਵਿਛੜੇ ਹੋਏ ਦੋਸਤ, ਭਰਾ ਸਭ ਇੱਕ ਨਾ ਦਿਨ ਮਿਲ ਜਾਂਦੇ ਹਨ , ਸੋਸ਼ਲ ਮੀਡੀਆ ਦੇ ਇਸ ਦਾਇਰੇ ਵਿੱਚ ਕਈ ਅਜੀਬ ਜਿੀ ਚੀਜਾਂ ਵੀ ਦੇਖਣ ਨੂੰ ਮਿਲੀਆਂ ਹਨ ਜਿਸ ਨੂੰ ਦੇਖਣ ਤੋਂ ਬਾਅਦ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

Bollywood Stars doppelgangerBollywood Stars doppelganger

ਦੱਸ ਦੇਈਏ ਕਿ ਫਿਲਮ ਮੇਕਰ ਕਰਨ ਜੌਹਰ ਨੂੰ ਸੋਸ਼ਲ ਮੀਡੀਆ ਤੇ ਇੱਕ ਯੂਜ਼ਰ ਨੇ ਤਸਵੀਰ ਪੋਸਟ ਕਰ ਟੈਗ ਕਰ ਦਿੱਤਾ ਸੀ। ਇਸ ਤਸਵੀਰ ਨੂੰ ਦੇਖ ਕੇ ਕਰਨ ਜੌਹਰ ਹੈਰਾਨ ਰਹਿ ਗਏ ਕਿਉਂਕਿ ਉਹ ਤਸਵੀਰ ਕਰਨ ਜੌਹਰ ਦੇ ਡੁਪਲੀਕੇਟ ਸ਼ਖਸ ਦੀ ਸੀ ਪਰ ਇੱਥੇ ਕਰਨ ਜੌਹਰ ਦੇ ਨਾਲ ਤੁਹਾਨੂੰ ਦੱਸਣ ਜਾ ਰਹੇ ਹਾਂ ਬਾਲੀਵੁਡ ਦੇ ਇਹ ਸਿਤਾਰਿਆਂ ਦੇ ਵੀ ਹਮਸ਼ਕਲ।

Bollywood Stars doppelgangerBollywood Stars doppelganger

ਬਾਲੀਵੁਡ ਸਿਤਾਰਿਆਂ ਦੇ ਡੁਪਲੀਕੇਟ ਦੀ ਇਸ ਕੜੀ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਾਲੀਵੁਡ ਦੇ ਨਵਾਬ ਖਾਨ ਯਾਨੀ ਸੈਫ ਅਲੀ ਖਾਨ ਦੀ, ਦੱਸ ਦੇਈਏ ਕਿ ਸੈਫ ਦੇ ਡੁਪਲੀਕੇਟ ਇੰਡੀਅਨ ਆਇਲ ਪੈਟ੍ਰੋਲ ਪੰਪ ਤੇ ਕੰਮ ਕਰਦੇ ਹਨ ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਸੈਫ ਦੇ ਛੋਟੇ ਭਰਾ ਹਨ। ਬਾਲੀਵੁਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਦੀ ਵੀ ਹਮਸ਼ਕਲ ਤੁਹਾਨੂੰ ਕੁਦਰਤ ਦੇ ਭਰੋਸਾ ਕਰਵਾਉਣ ਵਿੱਚ ਪੂਰੀ ਮਦਦ ਕਰੇਗੀ।Bollywood Stars doppelganger

ਦੱਸ ਦੇਈਏ ਕਿ ਪ੍ਰਿਆ ਮੁਖਰਜੀ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਸੋਨਾਕਸ਼ੀ ਦੇ ਨਾਮ ਤੋਂ ਹੀ ਬਣਾਇਆ ਹੋਇਆ ਹੈ ਅਤੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਉਨ੍ਹਾਂ ਦੀ ਤੁਲਨਾ ਅਦਾਕਾਰਾ ਸੋਨਾਕਸ਼ੀ ਸਿਨਹਾ ਨਾਲ ਕਰਦਾ ਹੈ।

Bollywood Stars doppelganger
ਪੁਰਾਣੇ ਜਮਾਨੇ ਦੇ ਅਦਾਕਾਰ ਜਿਤੇਂਦਰ ਦੇ ਹਮਸ਼ਕਲ ਅਮਰੀਕਨ ਅਦਾਕਾਰ ਚਾਰਲੀ ਸ਼ੀਨ ਹਨ। ਦੱਸ ਦੇਈਏ ਕਿ ਚਾਰਲੀ ਅਦਾਕਾਰ ਜਿਤੇਂਦਰ ਤੋਂ 24 ਸਾਲ ਛੋਟੇ ਹਨ, ਜਿਤੇਂਦਰ ਦਾ ਜਨਮ 7 ਅਪ੍ਰੈਲ 1942 ਨੂੰ ਹੋਇਆ ਸੀ।ਬਾਲੀਵੁਡ ਅਦਾਕਾਰਾ ਸਨੇਹਾ ਉਲਾਲ ਦੇ ਬਾਰੇ ਵਿੱਚ ਤਾਂ ਸਾਰੇ ਜਾਣਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਦੀ ਤਰ੍ਹਾਂ ਦਿਖਾਈ ਦੇਣ ਵਾਲੀ ਸਨੇਹਾ ਨੂੰ ਵੀ ਸਲਮਾ ਖਾਨ ਨੇ ਲਾਂਚ ਕੀਤਾ ਸੀ, ਉਹ ਫਿਲਮ ਲੱਕੀ ਵਿੱਚ ਸਲਮਾਨ ਖਾਨ ਦੇ ਨਾਲ ਨਜ਼ਰ ਆਈ ਸੀ, ਫਿਲਹਾਲ ਸਨੇਹਾ ਸਾਊਥ ਦੀਆਂ ਫਿਲਮਾਂ ਵਿੱਚ ਕੰਮ ਕਰ ਰਹੀ ਹੈ।

Bollywood Stars doppelganger
ਫਿਲਿਪ ਰਾਈਹਸ ਇੱਕ ਇੰਗਲਿਸ਼ ਅਦਾਕਾਰ ਹਨ ਜੋ ਕਿ ਬਾਲੀਵੁਡ ਅਦਾਕਾਰ ਤੁਸ਼ਾਰ ਕਪੂਰ ਨਾਲ ਸ਼ਕਲ ਵਿੱਚ ਕਾਫੀ ਮਿਲਦੇ ਜੁਲਦੇ ਹਨ।ਦੋਹਾਂ ਦੀ ਸ਼ਕਲ ਦੇਖਣ ਤੋਂ ਬਾਅਦ ਥੋੜਾ ਬਹੁਤ ਹੀ ਫਰਕ ਨਜ਼ਰ ਆਉਂਦਾ ਹੈ। ਦੱਸ ਦੇਈਏ ਕਿ ਤੁਸ਼ਾਰ ਆਖਿਰੀ ਵਾਰ ਗੋਲਮਾਲ ਅਗੇਨ ਵਿੱਚ ਨਜ਼ਰ ਆਏ ਸਨ।ਨਾਜਿਆ ਹੁਸੈਨ ਵੀ ਥੋੜੀ-ਥੋੜੀ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਡੁਪਲੀਕੇਟ ਲੱਗਦੀ ਹੈ। ਗੱਲ ਕਰੀਏ ਅਨੁਸ਼ਕਾ ਦੇ ਫਿਲਮੀ ਕਰੀਅਰ ਦੀ ਤਾਂ ਦੱਸ ਦੇਈਏ ਕਿ ਉਹ ਫਿਲਮ ਇੰਡਸਟਰੀ ਵਿੱਚੋਂ ਤਿੰਨੋ ਖਾਨ ਦੇ ਨਾਲ ਕੰਮ ਕਰ ਚੁੱਕੀ ਹੈ ਅਤੇ ਉਨ੍ਹਾਂ ਦੀ ਅਪਕਮਿੰਗ ਫਿਲਮ ‘ ਸੁਈ ਧਾਗਾ’ ਹੈ ਜਿਸ ਵਿੱਚ ਉਹ ਅਦਾਕਾਰ ਵਰੁਣ ਧਵਨ ਦੇ ਨਾਲ ਲੀਡ ਰੋਲ ਵਿੱਚ ਨਜ਼ਰ ਆਵੇਗੀ।

Bollywood Stars doppelganger
ਦੱਸ ਦੇਈਏ ਕਿ ਸਕੂਲ ਦੇ ਦਿਨਾਂ ਤੋਂ ਅਜਿਹੇ ਦਿਖਦੇ ਸਨ ਰਣਬੀਰ ਕਪੂਰ, ਸ਼ਾਇਦ ਤੁਸੀਂ ਵੀ ਧੋਖਾ ਖਾ ਜਾਓਗੇ , ਜੀ ਹਾਂ ਇਹ ਜਨਾਬ ਰਣਬੀਰ ਨਹੀਂ ਬਲਕਿ ਉਨ੍ਹਾਂ ਦੇ ਜਿਰੋਕਸ ਕਾਪੀ ਹਨ। ਇਸ ਤਸਵੀਰ ਨੂੰ ਦੇਖ ਕੇ ਤਾਂ ਕੋਈ ਵੀ ਧੋਖਾ ਖਾ ਜਾਵੇਗਾ। ਬਾਲੀਵੁਡ ਦੇ ਹੈਂਡਸਮ ਹੰਕ ਜਾਨ ਇਬਰਾਹਿਮ ਨੂੰ ਵੀ ਉਨ੍ਹਾਂ ਦਾ ਹਮਸ਼ਕਲ ਇੱਕ ਮਾਲ ਵਿੱਚ ਮਿਲਿਆ ਸੀ, ਜਿੱਥੇ ਉਨ੍ਹਾਂ ਨੇ ਉਸ ਸ਼ਖਸ ਦੇ ਨਾਲ ਤਸਵੀਰ ਲੈਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ ਸੀ, ਇਸ ਤੋਂ ਬਾਅਦ ਲੋਕਾਂ ਦੇ ਲਈ ਇੱਕ ਵਾਰ ਇਹ ਸਮਝਣਾ ਮੁਸ਼ਕਿਲ ਹੋ ਗਿਆ ਕਿ ਅਸਲੀ ਜਾਨ ਕੌਣ ਹੈ।ਬਾਲੀਵੁਡ ਦੀ ਦੋ ਅਦਾਕਾਰਾਂ ਕੈਟਰੀਨਾ ਕੈਫ ਅਤੇ ਜਰੀਨ ਖਾਨ ਦੇਖਣ ਵਿੱਚ ਇੱਕੋ ਵਰਗੀਆਂ ਹਨ। ਖਾਸ ਗੱਲ ਹੈ ਕਿ ਦੋਹਾਂ ਨੂੰ ਸਲਮਾਨ ਖਾਨ ਨੇ ਹੀ ਬਾਲੀਵੁਡ ਵਿੱਚ ਲਾਂਚ ਕੀਤਾ ਹੈ ਪਰ ਕੈਟਰੀਨਾ ਦਾ ਕਰੀਅਰ ਬੇਹੱਦ ਹਿੱਟ ਚਲ ਰਿਹਾ ਹੈ ਤਾਂ ਉੱਥੇ ਜਰੀਨ ਨੂੰ ਬਹੁਤ ਘੱਟ ਫਿਲਮਾਂ ਵਿੱਚ ਦੇਖਿਆ ਜਾ ਰਿਹਾ ਹੈ।

Bollywood Stars doppelganger

The post ਕਰਨ ਜੌਹਰ ਹੀ ਨਹੀਂ ਇਨ੍ਹਾਂ ਬਾਲੀਵੁਡ ਸਿਤਾਰਿਆਂ ਦੇ ਵੀ ਹਨ ਹਮਸ਼ਕਲ, ਵੇਖੋ ਤਸਵੀਰਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕਰਨ ਜੌਹਰ ਹੀ ਨਹੀਂ ਇਨ੍ਹਾਂ ਬਾਲੀਵੁਡ ਸਿਤਾਰਿਆਂ ਦੇ ਵੀ ਹਨ ਹਮਸ਼ਕਲ, ਵੇਖੋ ਤਸਵੀਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×