Get Even More Visitors To Your Blog, Upgrade To A Business Listing >>

ਬਾਕਸ ਆਫਿਸ-‘ਯਮਲਾ ਪਗਲਾ ਦੀਵਾਨਾ ਫਿਰ ਸੇ’ ਦੀ ਪਹਿਲੇ ਦਿਨ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼

Yamla Pagla Deewana Phir Se box office: ‘ਯਮਲਾ ਪਗਲਾ ਦੀਵਾਨਾ’ ਸੀਰੀਜ ਦੀ ਤੀਜੀ ਫਿਲਮ ਨੇ ਪਹਿਲੇ ਦਿਨ ਬੇਹੱਦ ਖਰਾਬ ਕਮਾਈ ਕੀਤੀ ਹੈ। ਇਹ ਕਮਾਈ ਨਾ ਤਾਂ ਦਿਓਲ ਪਰਿਵਾਰ ਦੇ ਸਿਨੇਮਾ ਵਿੱਚ ਉੱਚੇ ਕੱਦ ਅਤੇ ਨਾ ਹੀ ਫੈਨਜ਼ ਦੀ ਵੱਡੀ ਮਾਤਰਾ ਨੂੰ ਜਸਟੀਫਾਈ ਕਰਦੀ ਹੈ। ਤੁਹਾਨੂੰ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਫਿਲਮ ਪਹਿਲੇ ਦਿਨ 2 ਕਰੋੜ ਵੀ ਜਮਾ ਨਹੀਂ ਕਰ ਸਕੀ।

Yamla Pagla Deewana Phir Se box office

31 ਅਗਸਤ ਨੂੰ ਭਾਰੀ ਪ੍ਰਮੋਸ਼ਨ ਤੋਂ ਬਾਅਦ ਯਮਲਾ ਪਗਲਾ ਦੀਵਾਨਾ ਫਿਰ ਸੇ ਸਿਨੇਮਾ ਘਰਾਂ ਵਿੱਚ ਪਹੁੰਚੀ। ਉਮੀਦ ਸੀ ਕਿ ਫਿਲਮ ਘੱਟ ਤੋਂ ਘੱਟ 4 ਤੋਂ 5 ਕਰੋੜ ਦੀ ਓਪਨਿੰਗ ਤਾਂ ਲੈ ਹੀ ਲਵੇਗੀ ਕਿਉਂਕਿ ਸੀਰੀਜ ਦੀ ਪਿਛਲੀ ਫਿਲਮ ਯਮਲਾ ਪਗਲਾ ਦੀਵਾਨਾ 2 ਨੇ ਫਲਾਪ ਹੋਣ ਤੋਂ ਬਾਵਜੂਦ 7 ਕਰੋੜ ਦੇ ਆਲੇ-ਦੁਆਲੇ ਕਲੈਕਸ਼ਨ ਪਹਿਲੇ ਦਿਨ ਕਰ ਲਿਆ ਸੀ ਪਰ ਸਾਰੀਆਂ ਅਟਕਲਾਂ ਨੂੰ ਨਾ ਪੂਰਾ ਕਰਦੇ ਹੋਏ ਯਮਲਾ ਪਗਲਾ ਦੀਵਾਨਾ ਫਿਰ ਸੇ ਕੇਵਲ 1.82 ਕਰੋੜ ਕਮਾ ਸਕੀ, ਜਦੋਂ ਕਿ ਇਸਦੇ ਨਾਲ ਰਿਲੀਜ਼ ਹੋਈ ਸਤ੍ਰੀ ਨੇ 6 .82 ਕਰੋੜ ਦੀ ਧਮਾਮੇਦਾਰ ਓਪਨਿੰਗ ਕੀਤੀ ਹੈ, ਅਜਿਹੇ ਵਿੱਚ ਯਮਲਾ ਪਗਲਾ ਦੀਵਾਨਾ ਫਿਰ ਸੇ ਦੀ ਇੰਨੀ ਘੱਟ ਓਪਨਿੰਗ ਨਾ ਕੇਵਲ ਹੈਰਾਨ ਕਰ ਰਹੀ ਹੈ , ਬਲਕਿ ਦਿਓਲ ਪਰਿਵਾਰ ਦੇ ਲਈ ਇਹ ਹੈਰਾਨ ਕਰਨ ਦੀ ਗੱਲ ਹੈ।ਯਮਲਾ ਪਗਲਾ ਦੀਵਾਨਾ 3 ਨਵਨੀਤ ਸਿੰਘ ਦੇ ਨਿਰਦੇਸ਼ਨ ਵਿੱਚ ਬਣੀ ਹੈ।

Yamla Pagla Deewana Phir Se box officeYamla Pagla Deewana Phir Se box office

ਜਿਸ ਵਿੱਚ ਧਰਮਿੰਦਰ, ਸਨੀ ਦਿਓਲ, ਬੌਬੀ ਦਿਓਲ ਅਤੇ ਕ੍ਰਿਤੀ ਖਰਬੰਦਾ ਨੇ ਲੀਡ ਰੋਲ ਨਿਭਾਏ ਹਨ ਉੱਥੇ ਸਲਮਨ ਖਾਨ , ਰੇਖਾ, ਸ਼ਤਰੂਘਨ ਸਿਨਹਾ ਅਤੇ ਸੋਨਾਕਸ਼ੀ ਸਿਨਹਾ ਨੇ ਮਹਿਮਾਨ ਭੂਮਿਕਾਵਾਂ ਨਿਭਾਈਆਂ ਹਨ। ਸਲਮਾਨ ਨੇ ਤਾਂ ਯਮਲਾ ਪਗਲਾ ਦੀਵਾਨਾ ਫਿਰ ਸੇ ਦੇ ਪ੍ਰਮੋਸ਼ਨ ਵਿੱਚ ਵੀ ਸਾਥ ਦਿੱਤਾ ਹੈ।ਪਰ ਤਮਾਮ ਮਿਹਨਤ ਦੇ ਬਾਵਜੂਦ ਫਿਲਮ ਦੀ ਇੰਨੀ ਘੱਟ ਓਪਨਿੰਗ ਲੈਣਾ ਹੈਰਾਨ ਕਰਦਾ ਹੈ।

Yamla Pagla Deewana Phir Se box office
ਦੱਸ ਦੇਈਏ ਕਿ ਇਸ ਸੀਰੀਜ ਦੀ ਪਹਿਲੀ ਫਿਲਮ 2011 ਵਿੱਚ ਆਈ ਸੀ ਜਿਸ ਵਿੱਚ 7.75 ਕਰੋੜ ਦੀ ਓਪਨਿੰਗ ਲਈ ਸੀ। ਇਸ ਫਿਲਮ 55 ਕਰੋੜ ਦਾ ਕਲੈਕਸ਼ਨ ਕਰਕੇ ਹਿੱਟ ਐਲਾਨ ਕਰ ਦਿੱਤਾ ਗਿਆ ਸੀ। 2013 ਵਿੱਚ ਆਏ ਦੂਜੇ ਭਾਗ ਨੇ 7.10 ਕਰੋੜ ਦੀ ਓਪਨਿੰਗ ਲਈ ਸੀ ਅਤੇ 36.80 ਕਰੋੜ ਦਾ ਪੂਰਾ ਕਲੈਕਸ਼ਨ ਕੀਤਾ ਸੀ। ਯਮਲਾ ਪਗਲਾ ਦੀਵਾਨਾ ਫਿਰ ਸੇ ਨੂੰ ਕ੍ਰਿਟਿਕਸ ਦਾ ਸਾਥ ਨਹੀਂ ਮਿਲਿਆ।ਜਿਆਦਾਤਰ ਨੇ ਫਿਲਮ ਨੂੰ ਚੰਗੀ ਰੇਟਿੰਗ ਨਹੀਂ ਦਿੱਤੀ ਹੈ।

Yamla Pagla Deewana Phir Se box officeYamla Pagla Deewana Phir Se box office

ਜੇਕਰ ਦਿਓਲ ਪਰਿਵਾਰ ਦੀ ਗੱਲ ਕਰੀਏ ਤਾਂ ਇਕੱਠੇ ਉਨ੍ਹਾਂ ਦੀ 4 ਫਿਲਮ ਹੈ। 2007 ਵਿੱਚ ਧਰਮਿੰਦਰ ਪਹਿਲੀ ਵਾਰ ਆਪਣੇ ਦੋਵੇਂ ਬੇੇਟੇ ਸਨੀ ਅਤੇ ਬੌਬੀ ਦੇ ਨਾਲ ਪਰਦੇ ਤੇ ਆਏ ਸਨ। ਅਨਿਲ ਸ਼ਰਮਾ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ਦਾ ਟਾਈਟਲ ਅਪਨੇ ਸੀ ਜੋਬ ਾਕਸ ਆਫਿਸ ਤੇ ਕਾਮਯਾਬ ਰਹੀ ਸੀ, ਇਸ ਤੋਂ ਬਾਅਦ ਇਸ ਕਾਮੇਡੀ ਫ੍ਰੈਂਚਾਈਜੀ ਵਿੱਚ ਦਿਓਲ ਇਕੱਠੇ ਆਏ ਸਨ। ਹਾਲਾਂਕਿ ਸਨੀ ਅਤੇ ਬੌਬੀ ਪਿਛਲੇ ਸਾਲ ਆਈ ਪੋਸਟਰ ਬੁਆਏਜ਼ ਵਿੱਚ ਇਕੱਠੇ ਆ ਚੁੱਕੇ ਹਨ। ਜਿਸ ਵਿੱਚ ਅਦਾਕਾਰਾ ਸ਼੍ਰੇਅਸ ਤਲਪੜੇ ਨੇ ਨਿਰਦੇਸ਼ਨ ਦੀ ਪਾਰੀ ਸ਼ੁਰੂ ਕੀਤੀ ਸੀ, ਇਸ ਫਿਲਮ ਨੇ 7.25 ਕਰੋੜ ਦਾ ਓਪਨਿੰਗ ਵੀਕੈਂਡ ਕਰ ਲਿਆ ਸੀ।

Yamla Pagla Deewana Phir Se box office

The post ਬਾਕਸ ਆਫਿਸ-‘ਯਮਲਾ ਪਗਲਾ ਦੀਵਾਨਾ ਫਿਰ ਸੇ’ ਦੀ ਪਹਿਲੇ ਦਿਨ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਬਾਕਸ ਆਫਿਸ-‘ਯਮਲਾ ਪਗਲਾ ਦੀਵਾਨਾ ਫਿਰ ਸੇ’ ਦੀ ਪਹਿਲੇ ਦਿਨ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×