Get Even More Visitors To Your Blog, Upgrade To A Business Listing >>

‘ਅਸ਼ਕੇ’ ਫਿਲਮ ਦੇ ਅਦਾਕਾਰ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ Hack

Supneet Instagram Account Hack: ਪਾਲੀਵੁਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਨਾਲ ਹੀ ਆਪਣੇ ਪ੍ਰਜੈਕਟਸ ਬਾਰੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜੇਕਰ ਗੱਲ ਕੀਤੀ ਜਾਏ ਪੰਜਾਬ ਦੇ ਮਾਡਲਸ ਦੀ ਤਾਂ ਉਹ ਵੀ ਹਰ ਸਮੇਂ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਪਰ ਹਾਲ ਹੀ ‘ਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਕਿ ਬਹੁਤ ਹੀ ਹੈਰਾਨੀ ਜਨਕ ਹੈ।

Supneet Instagram Account Hack

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਪੰਜਾਬ ਦੇ ਮਸ਼ਹੂਰ ਮਾਡਲ ਸੁਪਨੀਤ ਸਿੰਘ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਅਕਸਰ ਹੀ ਅਜਿਹੀਆਂ ਕਈ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਜੋ ਕਿ ਬਹੁਤ ਹੀ ਗਲਤ ਹਨ ਪਰ ਹੁਣ ਸੁਪਨੀਤ ਸਿੰਘ ਨੇ ਸੋਸ਼ਲ ਮੀਡੀਆ ਮਤਲਬ ਕਿ ਇੰਸਟਾਗ੍ਰਾਮ ‘ਤੇ ਇੱਕ ਨਵਾਂ ਅਕਾਊਂਟ ਬਣਾ ਲਿਆ ਹੈ ਜਿਸ ਦਾ ਨਾਂਅ ਸੁਪਨੀਤ ਸਿੰਘ। ਤੁਹਾਨੂੰ ਦੱਸ ਦੇਈਏ ਕਿ ਜਿਸ ਵੀ ਸੋਸ਼ਲ ਸਾਈਟ ਦੁਆਰਾ ਸੁਪਨੀਤ ਸਿੰਘ ਦਾ ਅਕਾਊਂਟ ਹੈਕ ਕੀਤਾ ਗਿਆ ਹੈ ਉਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਹੈ ਪਰ ਉਹਨਾਂ ਦੇ ਅਕਾਊਂਟ ‘ਚ ਕੋਈ ਵਿਅਕਤੀ ਆਪਣੇ ਮੋਬਾਇਲ ਫੋਨਜ਼ ਦੀਆਂ ਮਸ਼ਹੂਰੀਆਂ ਕਰ ਰਿਹਾ ਹੈ।

Supneet Instagram Account HackSupneet Instagram Account Hack

ਜੇਕਰ ਗੱਲ ਕੀਤੀ ਜਾਏ ਪੰਜਾਬ ਦੇ ਮਸ਼ਹੂਰ ਮਾਡਲ ਸੁਪਨੀਤ ਸਿੰਘ ਦੀ ਤਾਂ ਉਹ ਲੁਧਿਆਣਾ, ਪੰਜਾਬ ਦੇ ਰਹਿਣ ਵਾਲੇ ਹਨ। ਉਹਨਾਂ ਨੇ ਆਪਣੀ ਪੜਾਈ ਲੁਧਿਆਣਾ ਦੇ ਸਰਕਾਰੀ ਕਾਲਜ ਤੋਂ ਕੀਤੀ ਹੈ। ਸੁਪਨੀਤ ਸਿੰਘ ਨੂੰ ਸ਼ੁਰੂ ਤੋਂ ਹੀ ਭੰਗੜੇ ਦਾ ਬਹੁਤ ਸ਼ੌਕ ਹੈ ਅਤੇ ਆਪਣੇ ਕਾਲਜ ਦੀ ਪੜਾਈ ‘ਚ ਉਹਨਾਂ ਨੇ ਭੰਗੜਾ ਸਿੱਖਿਆ ਅਤੇ ਉਹ ਭੰਗੜੇ ਦੇ ਕਪਤਾਨ ਵੀ ਸਨ। ਤੁਹਾਨੂੰ ਦੱਸ ਦੇਈਏ ਕਿ ਸੁਪਨੀਤ ਸਿੰਘ ਇੱਕ ਬਹੁਤ ਹੀ ਵਧੀਆ ਪ੍ਰਸਨੈਲਿਟੀ ਵਾਲਾ ਮੁੰਡਾ ਹੈ ਜਿਹਨਾਂ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਪ੍ਰਸਿੱਧੀ ਖੱੱਟੀ ਹੈ।

Supneet Instagram Account HackSupneet Instagram Account Hack

ਸੁਪਨੀਤ ਸਿੰਘ 2013 ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਇੰਟਰਜ਼ੋਨ ‘ਚ ਭੰਗੜੇ ਦਾ ਜੇਤੂ ਰਿਹਾ ਹੈ। ਜੇਕਰ ਹੁਣ ਗੱਲ ਕਰੀਏ ਉਹਨਾਂ ਦੇ ਕਰੀਅਰ ਦੀ ਤਾਂ ਉਹਨਾਂ ਨੇ ਹੁਣ ਤੱਕ ਕਈ ਪੰਜਾਬੀ ਗਾਣਿਆਂ ‘ਚ ਮਾਡਲਿੰਗ ਕੀਤੀ ਹੈ ਜਿਹਨਾਂ ‘ਚ ਸ਼ਾਮਿਲ ਹਨ, ਗੀਤ – ਭੰਗੜਾ ਗਿੱਧਾ, ਨਿਮਰਤ ਖਹਿਰਾ ਦਾ ਆਦਿ ਬਹੁਤ ਸਾਰੇ ਗਾਣੇ ਹਨ ਜੋ ਕਿ ਬਹੁਤ ਸੁਪਰਹਿੱਟ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸੁਪਨੀਤ ਪੇਸ਼ੇ ਤੋਂ ਇੱਕ ਅਦਾਕਾਰ ਹਨ। ਉਹਨਾਂ ਨੇ ਅੱਸ਼ਕੇ ਫਿਲਮ ‘ਚ ਅਮਰਿੰਦਰ ਗਿੱਲ ਨਾਲ ਬਤੌਰ ਭੰਗੜੇ ਦੀ ਟੀਮ ‘ਚ ਸ਼ਾਮਿਲ ਹੋ ਕੇ ਕੰਮ ਕੀਤਾ ਹੈ।

Supneet Instagram Account Hack

The post ‘ਅਸ਼ਕੇ’ ਫਿਲਮ ਦੇ ਅਦਾਕਾਰ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ Hack appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

‘ਅਸ਼ਕੇ’ ਫਿਲਮ ਦੇ ਅਦਾਕਾਰ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ Hack

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×