Get Even More Visitors To Your Blog, Upgrade To A Business Listing >>

ਵਿਦੇਸ਼ ਜਾਣ ਖਾਤਰ ਪੰਜਾਬੀ ਕਾਂਗਰਸ ਤੇ ਹਰਿਆਣਾਵੀ ਭਾਜਪਾ ਤੋਂ ਜਾਨ ਦਾ ਖਤਰਾ ਦੱਸਦੇ ਨੇ : ਸੁਸ਼ਮਾ ਸਵਰਾਜ

Punjab Haryana Youngsters Foreign Crage : ਬਾਹਰਲੇ ਮੁਲਕਾਂ ‘ਚ ਜਾਣ ਲਈ ਹਮੇਸ਼ਾਂ ਹੀ ਪੰਜਾਬੀਆਂ ਦੀ ਪ੍ਰਬਲ ਇੱਛਾ ਰਹੀ ਹੈ। ਪਰ ਹੁਣ ਇਨ੍ਹਾਂ ਨੇ ਨਵੇਂ ਹੀ ਹੱਥਕੰਡੇ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ। ਜੀ ਹਾਂ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੂੰ ਐੱਨਆਰਆਈ ਵਿਆਹ, ਮਹਿਲਾਵਾਂ ਅਤੇ ਬੱਚਿਆਂ ਦੀ ਤਸਕੱਰੀ ਦੇ ਮਾਮਲੇ ‘ਤੇ ਆਯੋਜਿਤ ਪ੍ਰੋਗਰਾਮ ‘ਚ ਇਹ ਜਾਣਕਾਰੀ ਦਿੱਤੀ।Punjab Haryana youngsters foreign crage

Punjab Haryana youngsters foreign crage

ਉਨ੍ਹਾਂ ਦੱਸਿਆ ਕਿ ਵਿਦੇਸ਼ ਜਾਣ ਵਾਲੇ ਪੰਜਾਬ ਦੇ ਵਸਨੀਕ ਬਾਹਰ ਜਾਣ ਲਈ ਬਹਾਨਾ ਦੱਸਦੇ ਹਨ ਕਿ ਉਹ ਆਮ ਆਦਮੀ ਪਾਰਟੀ ਦੇ ਵੰਲਟੀਅਰ ਹਨ, ਇਸ ਲਈ ਉਨ੍ਹਾਂ ਨੂੰ ਪੰਜਾਬ ‘ਚ ਕਾਂਗਰਸ ਤੋਂ ਖਤਰਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਰਹਿਣ ਵਾਲੇ ਬਹਾਨਾ ਬਣਾਉਂਦੇ ਹਨ ਕਿ ਉਹ ਕਾਂਗਰਸ ਦੇ ਵੰਲਟੀਅਰ ਹਨ, ਉਨ੍ਹਾਂ ਨੂੰ ਹਰਿਆਣਾ ‘ਚ ਭਾਜਪਾ ਤੋਂ ਖਤਰਾ ਹੈ।Punjab Haryana youngsters foreign crage

Punjab Haryana youngsters foreign crage

ਵਿਦੇਸ਼ ਭੇਜਣ ਵਾਲੇ ਏਜੰਟ ਪੰਜਾਬੀਆਂ ਅਤੇ ਹਰਿਆਣਾ ਵਾਲਿਆਂ ਨੂੰ ਸ਼ਰਨਾਰਥੀ ਦੇ ਤੋਰ ਤੇ ਅਮਰੀਕਾ ਭੇਜਣ ਦੇ ਸੁਪਨੇ ਦਿਖਾਉਂਦੇ ਹਨ। ਇਕ ਸਾਲ ਪਹਿਲਾਂ ਇਨ੍ਹਾਂ ਸ਼ਰਨ ਲੈਣ ਵਾਲੇ ਭਾਰਤੀ ਸ਼ਰਨਾਰਥੀਆਂ ਦੀ ਸੰਖਿਆ 52 ਸੀ, ਤੇ ਹੁਣ ਇਹ ਵੱਧ ਕੇ 304 ਤੱਕ ਪਹੁੰਚ ਗਈ ਹੈ।ਉਨ੍ਹਾਂ ਦੱਸਿਆ ਕਿ ਏਜੰਟ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਇਹ ਕਹਿ ਦਿੰਦੇ ਹਨ ਕਿ ਭਾਰਤੀ ਦੂਤਾਵਾਸ ਦੇ ਕਰਮਚਾਰੀਆਂ ਨਾਲ ਸੰਪਰਕ ਨਹੀ ਰੱਖਣਾ।Punjab Haryana youngsters foreign crage

Punjab Haryana youngsters foreign crage

ਜੇਕਰ ਅਜਿਹਾ ਕੀਤਾ ਤਾਂ ਸਾਬਤ ਹੋ ਜਾਵੇਗਾ ਕਿ ਭਾਰਤ ਸਰਕਾਰ ਬਾਹਰ ਜਾਣ ‘ਚ ਉਨ੍ਹਾਂ ਦੀ ਮਦਦ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਅਮਰੀਕਾ ਦੀ ਨਾਗਰਿਕਤਾ ਨਹੀ ਮਿਲੇਗੀ। ਤੇ ਪੰਜਾਬ ਜਾ ਹਰਿਆਣਾ ਦੇ ਇਹ ਨੌਜਵਾਨ ਬਾਹਰ ਜਾ ਕੇ ਭਾਰਤੀ ਦੂਤਾਵਾਸ ਨਾਲ ਸੰਪਰਕ ਨਹੀ ਰੱਖਦੇ ਤਾਂ ਭਾਰਤ ਦੀ ਸਰਕਾਰ ਚਾਹ ਕੇ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਮਨੁੱਖੀ ਤਸੱਕਰੀ ਰੋਕਣ ਲਈ ਵਿਦੇਸ਼ ਭੇਜਣ ਵਾਲੇ ਫਰਜ਼ੀ ਏਜੰਟਾਂ ਦਾ ਧੰਦਾ ਬੰਦ ਕਰਨਾ ਜ਼ਰੂਰੀ ਹੈ, ਤੇ ਇਹ ਸਿਰਫ ਸਥਾਨਕ ਸਰਕਾਰਾਂ ਆਪਣੇ ਪੱਧਰ ਤੇ ਹੀ ਕਰ ਸਕਦੀਆਂ ਹਨ।Punjab Haryana youngsters foreign crageਉਨ੍ਹਾਂ ਦੱਸਿਆ ਕਿ 26 ਮਈ 2014 ਤੋਂ ਲੈ ਕੇ 31 ਦਸੰਬਰ 2017 ਤੱਕ ਵਿਦੇਸ਼ਾਂ ‘ਚ ਫਸੇ ਇਕ ਲੱਖ ਇਕ ਹਜ਼ਾਰ 366 ਲੋਕ ਵਾਪਸ ਲਿਆਏ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਵੇਲੇ ਇਹ ਫਰਜ਼ੀ ਏਜੰਟ ਭੋਲੇ ਭਾਲੇ ਲੋਕਾਂ ਨੂੰ ਠੱਗਣ ਦਾ ਕੰਮ ਕਰਦੇ ਹਨ, ਉਸ ਵੇਲੇ ਸਥਾਨਕ ਸਰਕਾਰਾਂ ਵੱਲੋਂ ਇਨ੍ਹਾਂ ਫਰਜ਼ੀ ਏਜੰਟਾਂ ‘ਤੇ ਨਕੇਲ ਨਹੀਂ ਕਸੀ ਜਾਂਦੀ, ਜਿਸ ਕਾਰਨ ਭੋਲੇ ਭਾਲੇ ਲੋਕ ਠੱਗੇ ਜਾਂਦੇ ਹਨ।

The post ਵਿਦੇਸ਼ ਜਾਣ ਖਾਤਰ ਪੰਜਾਬੀ ਕਾਂਗਰਸ ਤੇ ਹਰਿਆਣਾਵੀ ਭਾਜਪਾ ਤੋਂ ਜਾਨ ਦਾ ਖਤਰਾ ਦੱਸਦੇ ਨੇ : ਸੁਸ਼ਮਾ ਸਵਰਾਜ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਵਿਦੇਸ਼ ਜਾਣ ਖਾਤਰ ਪੰਜਾਬੀ ਕਾਂਗਰਸ ਤੇ ਹਰਿਆਣਾਵੀ ਭਾਜਪਾ ਤੋਂ ਜਾਨ ਦਾ ਖਤਰਾ ਦੱਸਦੇ ਨੇ : ਸੁਸ਼ਮਾ ਸਵਰਾਜ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×