Get Even More Visitors To Your Blog, Upgrade To A Business Listing >>

ਹੁਣ ਬਾਰਿਸ਼ ਨਾਲ ਸਹਰਾਨਪੁਰ ‘ਚ ਡਿੱਗੇ ਮਕਾਨ, ਪਰਿਵਾਰ ਦੇ ਸਾਰੇ 6 ਮੈਂਬਰਾਂ ਦੀ ਮੌਤ

House collapse Saharanpur: ਉਤਰ ਪ੍ਰਦੇਸ਼ ਦ ਸਹਰਾਨਪੁਰ ‘ਚ ਭਾਰੀ ਬਾਰਿਸ਼ ਦੇ ਕਾਰਨ ਮਕਾਨ ਡਿੱਗਣ ਨਾਲ ਇਕ ਹੀ ਪਰਿਵਾਰ ਦੇ ਸਾਰੇ ਛੇ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਮਾਂ ਬਾਪ ਦੇ ਇਲਾਵਾ ਚਾਰ ਬੱਚੇ ਵੀ ਸ਼ਾਮਿਲ ਹਨ। ਉੇੱਥੇ ਹੀ ਬਾਰਿਸ਼ ਦੇ ਬਾਅਦ ਮਕਾਨ ਡਿੱਗਣ ਦੀ ਦੂਸਰੀ ਘਟਨਾ ਮੁਜੱਫਰਪੁਰ ਜ਼ਿਲੇ ‘ਚ ਹੋਈ। ਇੱਥੇ ਭਾਰੀ ਬਾਰਿਸ਼ ਦੇ ਕਾਰਨ ਘਰ ਦਾ ਇਕ ਹਿੱਸਾ ਡਿੱਗ ਗਿਆ, ਜਿਸ ‘ਚ ਇਕ ਲੜਕੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ।

indiaHouse collapse Saharanpur

ਸਹਾਰਨਪੁਰ ‘ਚ ਬੱਦਲ ਆਫਤ ਬਣ ਕੇ ਵਰ ਰਹੇ ਹਨ। ਇੱਥੇ ਮਕਾਨ ਡਿੱਗਣ ਨਾਲ ਪੂ੍ਰਾ ਪਰਿਵਾਰ ਮਲਬੇ ‘ਚ ਦਬ ਗਿਆ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਇਸ ‘ਚ ਦੋ ਦਿਨ ‘ਚ ਹੋਈ ਬਾਰਿਸ਼ ਦੇ ਕਾਰਨ ਮਕਾਨ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕਿ 11 ਹੋ ਗਈ ਹੈ। ਸਹਾਰਨਪੁਰ ਦੇ ਥਾਣਾ ਗੰਗੋਹਾ ਦੇ ਮੁਹੱਲੇ ਸਰਾਏ ‘ਚ ਭਾਰੀ ਬਾਰਿਸ਼ ਦੇ ਚੱਲਦੇ ਫੈਜਾਨ ਨਾਮ ਦੇ ਪਿੰਡ ਵਾਸੀ ਦਾ ਮਕਾਨ ਡਿੱਗ ਗਿਆ।

indiaHouse collapse Saharanpur

ਮਕਾਨ ‘ਚ ਸੋ ਰਹੇ ਪਰਿਵਾਰ ਦੇ ਸਾਰੇ ਛੇ ਮੈਂਬਰਾਂ ਦੀ ਮੌਤ ਮਲਬੇ ‘ਚ ਦਬਕੇ ਹੋ ਗਈ। ਜਦੋਂ ਪਿੰਡ ਵਾਲਿਆਂ ਨੇ ਸਵੇਰ ਨੂੰ ਵੇਖਿਆ ਤਾਂ ਸਾਰੇ ਪਰਿਵਾਰ ਦੇ ਮੈਂਬਰ ਮਲਬੇ ‘ਚ ਦਬ ਕਿ ਮਰ ਗਏ ਸਨ।ਜਿਸ ਤੋਂ ਬਾਅਦ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਮਲਬੇ ਨੂੰ ਹਟਾਇਆ ਤਾਂ ਉਸ ‘ਚ ਪਰਿਵਾਰ ਦੀਆਂ ਛੇ ਲਾਸ਼ਾਂ ਕੱਢੀਆਂ ਗਈਆਂ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪਿੰਡ ‘ਚ ਸੋਗ ਦਾ ਮਹੌਲ ਛਾ ਗਿਆ।

india

The post ਹੁਣ ਬਾਰਿਸ਼ ਨਾਲ ਸਹਰਾਨਪੁਰ ‘ਚ ਡਿੱਗੇ ਮਕਾਨ, ਪਰਿਵਾਰ ਦੇ ਸਾਰੇ 6 ਮੈਂਬਰਾਂ ਦੀ ਮੌਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹੁਣ ਬਾਰਿਸ਼ ਨਾਲ ਸਹਰਾਨਪੁਰ ‘ਚ ਡਿੱਗੇ ਮਕਾਨ, ਪਰਿਵਾਰ ਦੇ ਸਾਰੇ 6 ਮੈਂਬਰਾਂ ਦੀ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×