Get Even More Visitors To Your Blog, Upgrade To A Business Listing >>

ਵਿਜੀਲੈਂਸ ਵਿਭਾਗ ਦੇ ਸਾਬਕਾ ਐੱਸਐੱਸਪੀ ਸ਼ਿਵ ਕੁਮਾਰ ਸ਼ਰਮਾ ਤੋਂ ਹੋਈ ਪੁੱਛਗਿੱਛ

Vigilance books ex-SSP : ਇੱਕ ਪਟਵਾਰੀ ਨੂੰ ਭ੍ਰਿਸ਼ਟਾਚਾਰ ਦੇ ਝੂਠੇ ਮੁਕੱਦਮੇ ‘ਚ ਫ਼ਸਾਉਣ ਅਤੇ ਆਪਣੇ ਅਹੁਦੇ ਦੀ ਗਲਤ ਦੁਰਵਰਤੋਂ ਕਰਨ ਦੇ ਦੋਸ਼ ਹੇਠ ਅੱਜ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਅੱਜ ਸਾਬਕਾ ਐੱਸਐੱਸਪੀ ਮਾਮਲੇ ਦੀ ਜਾਂਚ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋਏ। ਜਿਸ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਉਸ ਤੋਂ ਬਾਅਦ ਵਿਭਾਗ ਵੱਲੋਂ ਸਾਬਕਾ ਐੱਸਐੱਸਪੀ ਕੋਲੋਂ ਪੁੱਛ ਗਿੱਛ ਕਰਨ ਤੋਂ ਬਾਅਦ ਜਾਣ ਦਿੱਤਾ ਗਿਆ।
Vigilance books ex-SSP

Vigilance books ex-SSP

ਸਾਬਕਾ ਐਸਐਸਪੀ ਵਿਜੀਲੈਂਸ ਫਿਰੋਜ਼ਪੁਰ ਸ਼ਿਵ ਕੁਮਾਰ ਸ਼ਰਮਾ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਸਾਲ 2012 ‘ਚ ਪਟਵਾਰੀ ਮੋਹਨ ਸਿੰਘ ਦੇ ਖਿਲਾਫ਼ ਝੂਠਾ ਮਾਮਲਾ ਦਰਜ ਕਰਨ ਅਤੇ ਪਟਵਾਰੀ ਦੇ ਨਾਲ ਪੁਲਿਸ ਹਿਰਾਸਤ ‘ਚ ਕੀਤੀ ਕੁੱਟਮਾਰ ਅਤੇ ਉਹਨਾਂ ਦੀ ਦਸਤਾਰ ਲਾਹ ਕੇ ਵੀਡੀਓ ਬਣਾਉਣ ਕਾਰਨ ਫ਼ਿਰੋਜ਼ਪੁਰ ਪੁਲਿਸ ਦੁਆਰਾ ਆਈਪੀਸੀ ਧਾਰਾ 377,506,511,295 ਏ 195 ,120 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।Vigilance books ex-SSP

Vigilance books ex-SSP

ਮਾਣਯੋਗ ਅਦਾਲਤ ਦੇ ਹੁਕਮਾ ਅਨੁਸਾਰ ਅੱਜ ਜਦੋਂ ਸਾਬਕਾ ਐੱਸਐੱਸਪੀ ਮਾਮਲੇ ਦੀ ਜਾਂਚ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋਏ ਤਾਂ ਪੀੜਤ ਪਟਵਾਰੀ ਮੋਹਨ ਸਿੰਘ ਅਤੇ ਕਈ ਹੋਰ ਪਟਵਾਰੀਆਂ ਨੇ ਸ਼ਿਵ ਕੁਮਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਸਦਰ ਥਾਣਾ ਫ਼ਿਰੋਜਪੁਰ ਕਰੀਬ ਦੋ ਘੰਟੇ ਬੰਦ ਰਿਹਾ।

The post ਵਿਜੀਲੈਂਸ ਵਿਭਾਗ ਦੇ ਸਾਬਕਾ ਐੱਸਐੱਸਪੀ ਸ਼ਿਵ ਕੁਮਾਰ ਸ਼ਰਮਾ ਤੋਂ ਹੋਈ ਪੁੱਛਗਿੱਛ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਵਿਜੀਲੈਂਸ ਵਿਭਾਗ ਦੇ ਸਾਬਕਾ ਐੱਸਐੱਸਪੀ ਸ਼ਿਵ ਕੁਮਾਰ ਸ਼ਰਮਾ ਤੋਂ ਹੋਈ ਪੁੱਛਗਿੱਛ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×