Get Even More Visitors To Your Blog, Upgrade To A Business Listing >>

ਅੰਮ੍ਰਿਤਸਰ ਗੋਲਡਨ ਟੈਂਪਲ ਪਹੁੰਚੇ ਨੇਹਾ-ਅੰਗਦ, ਵੇਖੋ ਤਸਵੀਰਾਂ

Neha Dhupia Visit Golden temple: ਇਸ ਸਾਲ ਮਈ ਦੇ ਮਹੀਨੇ ਵਿੱਚ ਵਿਆਹ ਕਰਨ ਤੋਂ ਬਾਅਦ ਅੰਗਦ ਬੇਦੀ ਅਤੇ ਨੇਹਾ ਧੂਪੀਆ ਇੱਕਠੇ ਚੰਗਾ ਸਮਾਂ ਵਤੀਤ ਕਰ ਰਹੇ ਹਨ। ਦੋਨਾਂ ਨੂੰ ਕਈ ਵਾਰ ਇੱਕਠੇ ਘੂੰਮਦੇ ਦੇਖਿਆ ਜਾ ਚੁੱਕਿਆ ਹੈ, ਹਾਲ ਹੀ ਵਿੱਚ ਦੋਵੇਂ ਇੱਕਠੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਪਹੁੰਚੇ।ਨੇਹਾ ਧੂਪੀਆ ਨੇ ਆਪਣੇ ਿਿੲੰਸਟਾਗ੍ਰਾਮ ਪੇਜ ਤੇ ਅੰਗਦ ਦੇ ਨਾਲ ਦੀ ਤਸਵੀਰ ਸ਼ੇਅਰ ਕੀਤੀ ਹੈ।ਇਸ ਦੌਰਾਮ ਦੋਹਾਂ ਨੇ ਤਰ੍ਹਾਂ-ਤਰ੍ਹਾਂ ਦੇ ਪੋਜ ਵਿੱਚ ਤਸਵੀਰ ਖਿਚਵਾਈ ਹੈ। ਨੇਹਾ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ ‘ ਕਲ ਦਾ ਦਿਨ ਆਸ਼ੀਰਵਾਦ ਨਾਲ ਭਰਿਆ ਹੋਇਆ ਸੀ, ਪਿਆਰ ਅਤੇ ਪੋਜੀਟੀਵੀਟੀ ਨਾਲ ਭਰਪੂਰ।

bollywoodNeha Dhupia visit golden temple

ਆਪਣੇ ਵਿਆਹ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਹਾਲ ਹੀ ਵਿੱਚ ਨੇਹਾ ਨੇ ਦੱਸਿਆ ਕਿ ਕਰਨ ਜੌਹਰ ਉਹ ਪਹਿਲੇ ਸ਼ਖਸ ਸਨ ਜਿਨ੍ਹਾਂ ਨੂੰ ਸਾਡੇ ਵਿਆਹ ਦੇ ਬਾਰੇ ਪਤਾ ਚਲਿਆ। ਮੈਂ ਕਰਨ ਨੂੰ ਕਿਹਾ ਕਿ ਮੈਂ ਵਿਆਹ ਕਰ ਸਕਦੀ ਹਾਂ ਅਤੇ ਕਰਨ ਨੇ ਮੈਨੂੰ ਕਿਹਾ ਕਿ ਹਾਂ , ਤੈਨੂੰ ਇਸਦੇ ਲਈ ਹੁਣ ਅੱਗੇ ਵੱਧਣਾ ਚਾਹੀਦਾ ਹੈ।ਨੇਹਾ ਨੇ ਇਹ ਵੀ ਕਿਹਾ ਸੀ ਕਿ ਕਰਨ ਜੌਹਰ ਦੀ ਵੈਲੇਂਟਾਈਨ ਪਾਰਟੀ ਵਿੱਚ ਮੈਂ ਕੇਵਲ ਅੰਗਦ ਨੂੰ ਹੀ ਦੇਖਦੀ ਜਾ ਰਹੀ ਸੀ।ਮੈਨੂੰ ਪਤਾ ਸੀ ਕਿ ਮੈਨੂੰ ਕੀ ਕਰਨਾ ਹੈ। ਆਖਿਰਕਾਰ ਉਸੀ ਦੇ ਹਫਤੇ 8 ਹਫਤੇ ਬਾਅਦ ਹੀ ਅਸੀਂ ਵਿਆਹ ਕਰ ਲਿਆ।

bollywood
ਦੋਵੇਂ ਇੱਕ ਦੂਜੇ ਨੂੰ ਚੀਅਰ ਕਰਨ ਤੋਂ ਪਿੱਛੇ ਨਹੀਂ ਹੱਟਦੇ। ਕੁੱਝ ਸਮਾਂ ਪਹਿਲਾਂ ਨੇਹਾ ਨੇ ਅੰਗਦ ਦੀ ਤਾਰੀਫ ਕਰਦੇ ਹੋਏ ਫਿਲਮ’ ਸੂਰਮਾ’ ਦਾ ਜਿਕਰ ਕੀਤਾ ਅਤੇ ਫਿਲਮ ਵਿੱਚ ਉਨ੍ਹਾਂ ਦੇ ਦੁਆਰਾ ਨਿਭਾਏ ਗਏ ਵਿਕਰਮਾਜੀਤ ਦੇ ਕਿਰਦਾਰ ਦੀ ਵੀ ਸਰਾਹਨਾ ਕੀਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਅੰਗਦ ਬੇਦੀ 13 ਜੁਲਾਈ ਨੂੰ ਰਿਲੀਜ਼ ਹੋ ਰਹੀ ਫਿਲਮ ‘ਸੂਰਮਾ’ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੇ।

bollywood

ਨੇਹਾ ਧੂਪੀਆ ਨਾਲ ਵਿਆਹ ਦੇ ਬਾਅਦ ਉਹ ਪਹਿਲੀ ਵਾਰ ਸਕ੍ਰੀਨ ਤੇ ਨਜ਼ਰ ਆਉਣਗੇ।ਇਸ ਸਾਲ ਹਪੋਈ ਦੋਹਾਂ ਦੀ ਸੀਕ੍ਰੇਟ ਵੈਡਿੰਗ ਕਾਫੀ ਚਰਚਾ ਵਿੱਚ ਰਹੀ। ਖਬਰਾਂ ਅਨੁਸਾਰ ਅੰਗਦ ਨੇ ਆਪਣੇ ਵਿਆਹ ਅਤੇ ਨੇਹਾ ਧੂਪੀਆ ਨਾਲ ਵਿਆਹ ਤੋਂ ਬਾਅਦ ਪਹਿਲੀ ਵਾਰ ਸਕ੍ਰੀਨ ਤੇ ਨਜ਼ਰ ਆਉਣਗੇ। ਇਸ ਸਾਲ ਹੋਈ ਦੋਹਾਂ ਦੀ ਸੀਕ੍ਰੇਟ ਵੈਡਿੰਗ ਕਾਫੀ ਚਰਚਾ ਵਿੱਚ ਰਿਹਾ। ਖਬਰਾਂ ਅਨੁਸਾਰ ਅੰਗਦ ਨੇ ਆਪਣੇ ਵਿਆਹ ਅਤੇ ਨੇਹਾ ਧੂਪੀਆ ਦੀ ਉਸ ਆਦਤ ਦੇ ਬਾਰੇ ਵਿੱਚ ਦੱਸਿਆ ਜਿਸ ਨੂੰ ਉਹ ਬਿਲਕੁਲ ਪਸੰਦ ਨਹੀਂ ਕਰਦੇ।

bollywoodNeha Dhupia visit golden temple

ਅੰਗਦ ਨੇ ਕਿਹਾ ਕਿ ਨੇਹਾ ਦੀ ਈਮਾਨਦਾਰੀ ਅਤੇ ਬੇਬਾਕ ਹੋਣਾ ਉਨ੍ਹਾਂ ਨੂੰ ਬਹੁਤ ਪਸੰਦ ਹੈ ਪਰ ਇਹ ਵੀ ਸੱਚ ਹੈ ਕਿ ਮੈਨੂੰ ਨੇਹਾ ਦੀ ਇਸ ਆਦਤ ਤੋਂ ਨਫਰਤ ਵੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ‘ ਮੈਂ ਉਸ ਵਿੱਚ ਕੁੱਝ ਬਦਲਾਅ ਨਹੀਂ ਕਰਨਾ ਚਾਹੁੰਦਾ, ਉਹ ਜਿਸ ਤਰ੍ਹਾਂ ਹੈ ਮੈਨੂੰ ਪਸੰਦ ਹੈ , ਹੁਣ ਚੇਂਜ ਕਰਾਂਗੇ ਤਾਂ ਮਜ਼ਾ ਨਹੀਂ ਆਵੇਗਾ। ਦੱਸ ਦੇਈਏ ਕਿ ਅੰਗਦ ਅਤੇ ਨੇਹਾ ਪਿਛਲੇ 15 ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ, ਉਹ ਪਹਿਲਾਂ ਦੋਸਤ ਸਨ ਫਿਰ ਉਨ੍ਹਾਂ ਦਾ ਪਿਆਰ ਪਰਵਾਨ ਚੜਿਆ।

bollywood

The post ਅੰਮ੍ਰਿਤਸਰ ਗੋਲਡਨ ਟੈਂਪਲ ਪਹੁੰਚੇ ਨੇਹਾ-ਅੰਗਦ, ਵੇਖੋ ਤਸਵੀਰਾਂ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਅੰਮ੍ਰਿਤਸਰ ਗੋਲਡਨ ਟੈਂਪਲ ਪਹੁੰਚੇ ਨੇਹਾ-ਅੰਗਦ, ਵੇਖੋ ਤਸਵੀਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×