Get Even More Visitors To Your Blog, Upgrade To A Business Listing >>

ਰੈਂਪ ਵਾਕ ਕਰਦੇ ਸਮੇਂ ਸ਼ਿਲਪਾ ਸ਼ੈੱਟੀ ਹਮੇਸ਼ਾ ਕਰਦੀ ਹੈ ਇਹ ਦੁਆ, ਕੀਤਾ ਖੁਲਾਸਾ

ICW 2018: ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਅਦਿੱਤੀ ਰਾਓ ਹੈਦਰੀ ਦਾ ਫੈਸ਼ਨ ਸ਼ੋਅ ਲੁਕ ਗਲੈਮਰ ਵਰਲਡ ਵਿੱਚ ਛਾਇਆ ਹੋਇਆ ਹੈ। ਸ਼ਿਲਪਾ ਸ਼ੈੱਟੀ India Couture Week ਦੇ ਲਈ ਫੈਸ਼ਨ ਰੈਂਪ ਤੇ ਉੱਤਰੀ। ਉੱਥੇ ਅਦਿੱਤੀ ਰਾਓ ਹੈਦਰੀ ਵੀ ਇਸ ਮੌਕੇ ਤੇ ਆਪਣੇ ਰਾਇਲ ਲੁਕ ਨਾਲ ਸਭ ਨੂੰ ਹੈਰਾਨ ਕਰਦੀ ਦਿਖਾਈ ਦਿੱਤੀ। ਸ਼ਿਲਪਾ ਸ਼ੈੱਟੀ ਰੈਂਪ ਤੇ ਅਮਿਤ ਅਗ੍ਰਵਾਲ ਦੇ ਕਲੈਕਸ਼ਨ ਦੇ ਲਈ ਸ਼ੋਅ ਸਟਾਪਰ ਬਣੀ। ਮਾਡਰਨ ਡ੍ਰੈਪ ਸਾੜੀ ਲੁਕ ਵਿੱਚ ਸ਼ਿਲਪਾ ਦਾ ਸ਼ੋਅ ਸਟਾਪਰ ਲੁਕ ਬੇਹਤਰੀਨ ਨਜ਼ਰ ਆਇਆ।

bollywoodICW 2018

ਸ਼ਿਲਪਾ ਨੇ ਇਸ ਡਿਜਾਈਨਰ ਆਊਟਫਿਟ ਦੀ ਤਸਵੀਰ ਇੰਸਟਾਗ੍ਰਾਮ ਤੇ ਵੀ ਪੋਸਟ ਕੀਤੀ ਹੈ India Couture Week 2018 ਦੇ ਤੀਜੇ ਦਿਨ ਅਮਿਤ ਅਗ੍ਰਵਾਲ ਦੀ ਕਲੈਕਸ਼ਨ ਨੂੰ ਸ਼ੋਕੇਸ ਕਰਨ ਪਹੁੰਚੀ ਸ਼ਿਲਪਾ ਸ਼ੈੱਟੀ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ।ਸ਼ਿਲਪਾ ਤੋਂ ਜਦੋਂ ਇਹ ਸਵਾਲ ਕੀਤਾ ਗਿਆ ਕਿ ਰੈਂਪ ਵਾਕ ਦੇ ਦੌਰਾਨ ਉਨ੍ਹਾਂ ਦੇ ਦਿਮਾਗ ਵਿੱਚ ਕੀ ਹਲਚਲ ਰਹਿੰਦੀ ਹੈ ਤਾਂ ਸ਼ਿਲਪਾ ਨੇ ਕਿਹਾ ਕਿ ਰੈਂਪ ਤੇ ਕਲੈਕਸ਼ਨ ਨੂੰ ਚੰਗੀ ਤਰ੍ਹਾਂ ਸ਼ੋਕੇਸ ਕਰਨਾ ਇੱਕ ਬਹੁਤ ਵੱਡੀ ਜਿਮੇਵਾਰੀ ਵਾਲਾ ਕੰਮ ਹੈ।

bollywood

ਕਿਉਂਕਿ ਸਾਡੇ ਤੋਂ ਇੱਕ ਡਿਜਾਈਨਰ ਦੀ ਬਹੁਤ ਉਮੀਦਾਂ ਜੁੜੀਆਂ ਹੁੰਦੀਆਂ ਹਨ।ਇਸਲਈ ਮੇਰੇ ਦਿਮਾਗ ਇਹ ਪ੍ਰੈਸ਼ਰ ਰਹਿੰਦਾ ਹੀ ਹੈ ਕਿ ਸਭ ਚੰਗੀ ਤਰ੍ਹਾਂ ਹੋ ਜਾਵੇ । ਮੈਂ ਜਦੋਂ ਵੀ ਰੈਂਪ ਤੇ ਚਲਦੀ ਹਾਂ ਹਮੇਸ਼ਾ ਇਹ ਹੀ ਦੁਆ ਕਰਦੀ ਹਾਂ ਕਿ ਮੇਰਾ ਵਾਰਡਰੋਬ ਮਾਲਫੰਕਸ਼ਨ ਨਾ ਹੋ। ਸ਼ਿਲਪਾ ਸ਼ੈੱਟੀ ਦੇ ਇਲਾਵਾ ਫੈਸ਼ਨ ਸ਼ੋਅ ਵਿੱਚ ਅਦਿੱਤੀ ਰਾਓ ਹੈਦਰੀ ਦਾ ਵੀ ਜਲਵਾ ਰਿਹਾ।ਆਦਿੱਤੀ ਦੇ ਰਾਇਲ ਲੁਕ ਤੋਂ ਜਿਵੇਂ ਨਜ਼ਰਾਂ ਹਟਾ ਪਾਉਣਾ ਮੁਸ਼ਕਿਲ ਲੱਗ ਰਿਹਾ ਹੈ।

bollywood

ਆਦਿੱਤੀ ਨੇ ਫੈਸ਼ਨ ਸ਼ੋਅ ਵਿੱਚ ਕਲਿਕ ਕੀਤੀ ਗਈ ਇਸ ਸ਼ਾਨਦਾਰ ਤਸਵੀਰ ਨੂੰ ਫੈਨਜ਼ ਦੇ ਨਾਲ ਵੀ ਸ਼ੇਅਰ ਕੀਤਾ ਹੈ।ਤਰੁਣ ਤਾਹਿਲਿਆਨੀ ਦੁਆਰਾ ਡਿਜਾਈਨ ਕੀਤੇ ਗਏ ਪੀਚ ਕਲਰ ਦੇ ਗਾਊਨ ਵਿੱਚ ਆਦਿੱਤੀ ਰਾਓ ਹੈਦਰੀ ਪਰੀਆਂ ਦੀ ਸ਼ਹਿਜਾਦੀ ਵਰਗੀ ਲੱਗ ਰਹੀ ਸੀ।ਇੰਡੀਆ ਕੋਤਿਓਰ ਵੀਕ 2018 ਵਿੱਚ ਡਿਜਾਈਨਰ ਕਲੈਕਸ਼ਨ ਵਿੱਚ ਲਾਈਟ ਕਲਰ ਅਤੇ ਸ਼ਿਮਰ ਡਰੈੱਸ ਦਾ ਜਲਵਾ ਦੇਖਣ ਨੂੰ ਮਿਲਿਆ।

bollywood
ਦੱਸ ਦੇਈਏ ਕਿ ਕਰੀਨਾ ਕਪੂਰ ਖਾਨ ਨੇ ਵੀਰਵਾਰ ਨੂੰ India Couture Week 2018 ਦੇ ਰੈਂਪ ‘ਤੇ ਵਾਕ ਕੀਤੀ।ਉਹ ਫੈਸ਼ਨ ਡਿਜ਼ਾਈਨਰ ਸ਼ੇਨ ਅਤੇ ਫਾਲਗੁਨੀ ਪੀਕਾਕ ਦੇ ਲਈ ਰੈਂਪ ਤੇ ਉੱਤਰੀ ਸੀ। ਬ੍ਰਾਈਟ ਗੋਲਡਨ ਕਲਰ ਦੇ ਲਹਿੰਗੇ ਵਿੱਚ ਕਰੀਨਾ ਦੀ ਖੂਬਸੂਰਤੀ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਲੁਕ ਟ੍ਰੈਡਿਸ਼ਨਲ ਦੇ ਨਾਲ-ਨਾਲ ਗਲੈਮਰਸ ਵੀ ਸੀ।ਗੋਲਡਨ ਕਲਰ ਦੇ ਲਹਿੰਗੇ ਦੇ ਨਾਲ-ਨਾਲ ਉਨ੍ਹਾਂ ਨੇ ਨਿਊਡ ਕਲਰ ਦਾ ਫੈਦਰ ਲੈਸ ਦੁੱਪਟਾ ਲਿਆ ਸੀ। ਉਨ੍ਹਾਂ ਦੇ ਲਹਿੰਗੇ ਵਿੱਚ ਕ੍ਰਿਸਟਲ ਵਰਕ ਸੀ।

bollywoodICW 2018

ਕਰੀਨਾ ਕਪੂਰ ਦੁਆਰਾ ਪਾਇਆ ਗਿਆ ਇਹ ਲਹਿੰਗਾ 30 ਕਿਲੋ ਦਾ ਹੈ, ਰੈਂਪ ਵਾਕ ਤੋਂ ਬਾਅਦ ਉਨ੍ਹਾਂ ਨੇ ਖੁਦ ਇਹ ਗੱਲ ਦੱਸੀ। ਅਦਾਕਾਰਾ ਨੇ ਕਿਹਾ ਕਿ ‘ ਲਹਿੰਗੇ ਦਾ ਵਜਨ 30 ਕਿਲੋ ਦਾ ਹੈ, ਇਹ ਕਿੰਨਾ ਭਾਰੀ ਸੀ ਕਿ ਰੈਂਪ ਵਾਕ ਦੇ ਦੌਰਾਨ ਮੈਨੂੰ ਲੱਗਿਆ ਕਿ ਜਿਸ ਤਰ੍ਹਾਂ ਮੇਰੀ ਪਿੱਠ ਹੀ ਨਹੀਂ ਹੈ’। ਕਰੀਨਾ ਕਪੂਰ ਨੇ ਲਹਿੰਗੇ ਦੇ ਨਾਲ ਐਕਸੈਸਰੀਜ ਕੈਰੀ ਨਹੀਂ ਕੀਤੀਆਂ ਸਨ।ਉਨ੍ਹਾਂ ਦਾ ਹੈਵੀ ਲਹਿੰਗਾ ਹੀ ਉਨ੍ਹਾਂ ਦੇ ਲੁਕ ਨੂੰ ਕੰਪਲੀਟ ਕਰ ਰਿਹਾ ਸੀ

bollywood

The post ਰੈਂਪ ਵਾਕ ਕਰਦੇ ਸਮੇਂ ਸ਼ਿਲਪਾ ਸ਼ੈੱਟੀ ਹਮੇਸ਼ਾ ਕਰਦੀ ਹੈ ਇਹ ਦੁਆ, ਕੀਤਾ ਖੁਲਾਸਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਰੈਂਪ ਵਾਕ ਕਰਦੇ ਸਮੇਂ ਸ਼ਿਲਪਾ ਸ਼ੈੱਟੀ ਹਮੇਸ਼ਾ ਕਰਦੀ ਹੈ ਇਹ ਦੁਆ, ਕੀਤਾ ਖੁਲਾਸਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×