Get Even More Visitors To Your Blog, Upgrade To A Business Listing >>

ਹੁਣ ਫੇਸਬੁੱਕ, ਵਟਸਐਪ ਤੇ ਸਕਾਈਪ ਜ਼ਰੀਏ ਵੀ ਅਦਾਲਤ ‘ਚ ਦਿੱਤੀ ਜਾਵੇਗੀ ਗਵਾਹੀ

Whatsapp Messages Accepted Proof: ਹੁਣ ਫੇਸਬੁੱਕ, ਵਟਸਐਪ ਅਤੇ ਸਕਾਈਪ ਦੇ ਜ਼ਰੀਏ ਵੀ ਅਦਾਲਤਾਂ ਵਿਚ ਗਵਾਹੀ ਦਿੱਤੀ ਜਾ ਸਕੇਗੀ । ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਿਆਇਕ ਪ੍ਰਕਿਰਿਆ ‘ਚ ਤਕਨੀਕੀ ਪ੍ਰਯੋਗ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾ ਦਿੱਤਾ ਹੈ । ਹਾਈਕੋਰਟ ਨੇ ਫੇਸਬੁੱਕ ,ਵਟਸਐਪ ਅਤੇ ਸਕਾਈਪ ਵਰਗੀਆਂ ਵੀਡੀਓ ਚੈਟ ਐਪਲੀਕੇਸ਼ਨ ਮਾਧਿਅਮ ਦੇ ਜਰੀਏ ਅਦਾਲਤ ‘ਚ ਬਿਆਨ ਦੇਣ ਦੀ ਮਨਜੂਰੀ ਦੇ ਦਿੱਤੀ ਹੈ । ਇਸ ਦੇ ਨਾਲ ਹੀ ਸਾਲ 2015 ‘ਚ ਹਾਈਕੋਰਟ ਨੇ ਜਸਟਿਸ ਦੇ ਕਨਨ ਦੀ ਏਕਲ ਬੈਂਚ ਨੇ ਵੀਡੀਓ ਕਾਨਫ੍ਰੈਨਸ ਦੇ ਜ਼ਰੀਏ ਬਿਆਨ ਦੇਣ ਦੀ ਮਨਜੂਰੀ ਦੇ ਦਿੱਤੀ ਸੀ ।

Whatsapp Messages Accepted Proof

ਜਾਣਕਾਰੀ ਅਨੁਸਾਰ ਵਟਸਐਪ ਜਾਂ ਸਕਾਈਪ ਦੇ ਜ਼ਰੀਏ ਗਵਾਹੀ ਦੇਣ ਦੀ ਇਜਾਜਤ ਅਮਰੀਕਾ ‘ਚ ਰਹਿ ਰਹੇ ਸੁੱਚਾ ਸਿੰਘ ਨੂੰ ਮਿਲੀ ਹੈ। ਇਸ ਤੋਂ ਪਹਿਲਾਂ ਉਹਨਾਂ ਨੂੰ ਵੀਡੀਉ ਕਾਨਫ੍ਰੈਨਸ ਤੋਂ ਵੀ ਬਿਆਨ ਦੇਣ ਦੀ ਇਜਾਜਤ ਵੀ ਮਿਲੀ ਸੀ । ਉਸ ਸਮੇਂ ਉਹਨਾਂ ਨੂੰ ਜਸਟਿਸ ਕਨਨ ਨੇ ਅਮਰੀਕਾ ਵਿਚ ਸਥਿਤ ਭਾਰਤੀ ਦੂਤ ਘਰ ਜਾਂ ਕੋਈ ਹੋਰ ਜਨਤਕ ਦਫਤਰ ਤੋਂ ਵੀਡੀਓ ਕਾਨਫ੍ਰੈਨਸ ਦੇ ਜਰੀਏ ਕੋਰਟ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਗਿਆ ਸੀ । ਦਿਕੱਤ ਇਹ ਹੋਈ ਕਿ ਅਮਰੀਕਾ ਅਤੇ ਭਾਰਤ ਦੇ ਸਮੇ ‘ਚ ਲਗਭਗ 12 ਘੰਟਿਆ ਦੇ ਫਰਕ ਹੋਣ ਕਾਰਣ ਸੁੱਚਾ ਸਿੰਘ ਕਿਸੇ ਵੀ ਜਨਤਕ ਦਫਤਰ ਤੋਂ ਭਾਰਤੀ ਅਦਾਲਤ ਦੇ ਸਮੇਂ ਅਨੁਸਾਰ ਬਿਆਨ ਨਹੀ ਦੇ ਸਕਿਆ ਸੀ । ਇਸ ਲਈ ਸੁੱਚਾ ਸਿੰਘ ਨੇ ਵਟਸਐਪ ਜਾਂ ਸਕਾਈਪ ਦੇ ਬਿਆਨ ਦੇਣ ਦੀ ਇਜਾਜਤ ਦੇ ਲਈ ਪਟੀਸ਼ਨ ਲਗਾਈ । ਇਸ ਨੂੰ ਕੁਲਦੀਪ ਸਿੰਘ ਨੇ ਸਵੀਕਾਰ ਕਰ ਲਿਆ ।

Whatsapp Messages Accepted Proof

ਇਸ ਦੇ ਨਾਲ ਹੀ ਕੁਲਦੀਪ ਸਿੰਘ ਨੇ ਕਿਹਾ ਕਿ ਭਾਰਤ ‘ਚ ਜ਼ਦੋਂ ਦਿਨ ਹੁੰਦਾ ਹੈ ਤਾਂ ਸੰਯੁਕਤ ਰਾਜ ਅਮਰੀਕਾ ਵਿਚ ਰਾਤ ਹੁੰਦੀ ਹੈ । ਇਸ ਦੌਰਾਨ ਸੁੱਚਾ ਸਿੰਘ ਨੂੰ ਅਮਰੀਕਾ ‘ਚ ਰਾਤ ਦੇ ਸਮੇ ਕਿਸੇ ਸਰਕਾਰੀ ਸੰਸਥਾ ਤੋਂ ਵੀਡੀਉ ਕਾਨਫ੍ਰੈਨਸ ਨੂੰ ਅਧਿਕਾਰ ਮਿਲਣਾ ਔਖਾ ਹੈ ।ਇਸ ਲਈ ਪਟੀਸ਼ਨ ਆਪਣੀ ਸੁਵਿਧਾ ਅਨੁਸਾਰ ਫੇਸਬੁੱਕ ,ਵੱਟਸਐਪ ਅਤੇ ਸਕਾਈਪ ਵਰਗੀਆਂ ਵੀਡੀਓ ਚੈਟ ਦੇ ਜ਼ਰੀਏ ਬਿਆਨ ਦੇ ਸਕਦਾ ਹੈ । ਸੁੱਚਾ ਸਿੰਘ ਦਾ ਇਕ ਜਮੀਨੀ ਜਾਇਦਾਦ ਦਾ ਵਿਵਾਦ ਲੁਧਿਆਣਾ ਜਿਲ੍ਹੇ ਦੇ ਸਮਰਾਲਾ ਕੋਰਟ ‘ਚ ਅਜਮੇਰ ਸਿੰਘ ਨਾਲ ਚੱਲ ਰਿਹਾ ਹੈ । ਅਜਮੇਰ ਸਿੰਘ ਪੰਜਾਬ ਦੇ ਸਾਬਕਾ ਮੰਤਰੀ ਸ਼ਰਣਜੀਤ ਸਿੰਘ ਢਿਲੋ ਦਾ ਭਰਾ ਹੈ । ਇਸ ਕੇਸ ਦੌਰਾਨ ਸੁੱਚਾ ਸਿਘ ਨੇ ਗਵਾਹੀ ਦੇਣੀ ਸੀ ।ਪਰ ਸੁੱਚਾ ਸਿੰਘ ਨੇ ਸਮੇ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ।

Whatsapp Messages Accepted ProofWhatsapp Messages Accepted Proof

ਸਮਰਾਲਾ ਕੋਰਟ ਦੇ ਮਨਾਂ ਕਰਨ ਤੋਂ ਬਾਅਦ ਵੀ ਸੁੱਚਾ ਸਿੰਘ ਹਾਈਕੋਰਟ ਪਹੁੰਚੇ । ਇਸ ‘ਤੇ ਕੋਰਟ ਨੇ ਸਾਲ 2015 ਦੇ ਚਾਰ ਹਫਤਿਆਂ ‘ਚ ਅਮਰੀਕਾ ਤੋਂ ਵੀਡੀਓ ਕਾਨਫ੍ਰੈਨਸ ਦੇ ਜ਼ਰੀਏ ਬਿਆਨ ਦੇਣ ਲਈ ਕਿਹਾ ਸੀ । ਪਰ ਸੁੱਚਾ ਸਿੰਘ ਨੇ ਦੁਬਾਰਾ ਫੇਰ ਪਟੀਸ਼ਨ ਲਗਾਈ । ਹੁਣ ਸੁੱਚਾ ਸਿੰਘ ਨੂੰ ਕੋਰਟ ਵੱਲੋਂ ਹੋਰ ਸਮਾਂ ਦਿੰਦੇ ਹੋਏ ਟਰਾਇਲ ਕੋਰਟ ਨਾਲ ਗੱਲਬਾਤ ਕਰ ਕੇ ਬਿਆਨ ਦੇਣ ਦੇ ਆਦੇਸ਼ ਦਿੱਤੇ ਹਨ।

Whatsapp Messages Accepted ProofWhatsapp Messages Accepted Proof

The post ਹੁਣ ਫੇਸਬੁੱਕ, ਵਟਸਐਪ ਤੇ ਸਕਾਈਪ ਜ਼ਰੀਏ ਵੀ ਅਦਾਲਤ ‘ਚ ਦਿੱਤੀ ਜਾਵੇਗੀ ਗਵਾਹੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਹੁਣ ਫੇਸਬੁੱਕ, ਵਟਸਐਪ ਤੇ ਸਕਾਈਪ ਜ਼ਰੀਏ ਵੀ ਅਦਾਲਤ ‘ਚ ਦਿੱਤੀ ਜਾਵੇਗੀ ਗਵਾਹੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×