Get Even More Visitors To Your Blog, Upgrade To A Business Listing >>

ਪੱਤਰਕਾਰ ਬੁਖਾਰੀ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ

Journalist Shujaat Bukhari Funeral: ਸ੍ਰੀਨਗਰ ਦੇ ਅੰਗਰੇਜ਼ੀ ਅਖ਼ਬਾਰ ‘ਰਾਈਜ਼ਿੰਗ ਕਸ਼ਮੀਰ’ ਦੇ ਸੰਪਾਦਕ ਸੁਜਾਤ ਬੁਖ਼ਾਰੀ ਨੂੰ ਅਣਪਛਾਤੇ ਹਮਲਾਵਰਾਂ ਨੇ ਬੀਤੇ ਦਿਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਜਾਤ ਆਪਣੇ ਦਫ਼ਤਰ ‘ਚੋਂ ਬਾਹਰ ਆਏ ਤਾ ਤਿੰਨ ਬਾਈਕ ਸਵਾਰਾਂ ਨੇ ਉਹਨਾਂ ਤੇ ਗੋਲੀ ਚਲਾਈ ਤੇ ਮੌਕੇ ‘ਤੇ ਹੀ ਉਹਨਾਂ ਦੀ ਮੌਤ ਹੋ ਗਈ ਸੀ।

Journalist Shujaat Bukhari Funeral
ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਅੱਜ ਦਫਨਾਇਆ ਜਾਣਾ ਸੀ। ਉਹਨਾਂ ਦੇ ਜੱਦੀ ਪਿੰਡ ‘ਚ ਹਜਾਰਾ ਲੋਕਾਂ ਨੇ ਵਿਦਾਇਗੀ ਦਿੱਤੀ। ਉਹਨਾਂ ਦੇ ਇਸ ਜਨਾਜ਼ੇ ‘ਚ ਹਜਾਰਾਂ ਲੋਕਾਂ ਸ਼ਾਮਿਲ ਸਨ। ਜਨਾਜ਼ੇ ‘ਚ ਸ਼ਾਮਲ ਉਹਨਾਂ ਦੇ ਜੱਦੀ ਪਿੰਡ ਦੇ ਲੋਕਾਂ ਦੇ ਨਾਲ ਕਈ ਮੰਤਰੀ ਵੀ ਸ਼ਾਮਲ ਹੋਏ ਸਨ ਅਤੇ ਵੱਡੀ ਗਿਣਤੀ ‘ਚ ਬਾਹਰੋਂ ਵੀ ਲੋਕ ਸ਼ਾਮਿਲ ਹੋਏ ਸਨ।

Journalist Shujaat Bukhari FuneraJournalist Shujaat Bukhari Funeral

ਵੱਡੀ ਗਿਣਤੀ ਦਾ ਇਕੱਠ ਹੋਣ ਕਾਰਨ ਲੋਕਾਂ ਨੂੰ ਆਵਾਜਾਈ ‘ਚ ਵੀ ਔਖ ਹੋਈ ਅਤੇ ਇੱਕ ਵੱਡਾ ਟਰੈਫ਼ਿਕ ਜਾਮ ਵੀ ਲੱਗ ਗਿਆ ਸੀ। ‘ਜਨਾਜ਼ੇ ‘ਚ ਸੂਬੇ ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ, ਕਾਂਗਰਸ ਦੇ ਸੀਨੀਅਰ ਨੇਤਾ ਸਮੇਤ ਕਈ ਪੱਤਰਕਾਰ ਵੀ ਮੌਜੂਦ ਸਨ। ਸ੍ਰੀਨਗਰ ਵਿੱਚ ਇਸ ਤਰਾਂ ਦਾ ਜਨਾਜ਼ਾ ਪਹਿਲਾ ਕਦੇ ਵੀ ਨਹੀਂ ਦੇਖਿਆ ਗਿਆ ਸੀ। ਬਾਰਿਸ਼ ਹੋਣ ਦੇ ਬਾਵਜੂਦ ਵੀ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਪੱਤਰਕਾਰ ਸੁਜਾਤ ਬੁਖਾਰੀ ਨੂੰ ਅੰਤਿਮ ਵਿਦਾਇਗੀ ਦਿੱਤੀ।

Journalist Shujaat Bukhari FuneralJournalist Shujaat Bukhari Funeral

The post ਪੱਤਰਕਾਰ ਬੁਖਾਰੀ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੱਤਰਕਾਰ ਬੁਖਾਰੀ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×