Get Even More Visitors To Your Blog, Upgrade To A Business Listing >>

20 ਸਾਲ ਪਹਿਲਾ ਸ਼ੁਰੂ ਕੀਤਾ ਸੀ ਸਲਮਾਨ ਖਾਨ ਨੇ ਇਹ ਕੰਮ, ਦਿੱਤੀ ਸੀ ਰਿਸ਼ਵਤ

Salman working gym trainer: ਸਲਮਾਨ ਖ਼ਾਨ ਦੀ ਫ਼ਿਲਮ ‘ਰੇਸ 3’ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਫਿਲਮ ਵਿੱਚ ਇੱਕ ਵਾਰ ਫਿਰ ਸਲਮਾਨ ਦਾ ਸ਼ਰਟਲੈੱਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਧਿਆਨ ਯੋਗ ਹੈ ਕਿ ਫ਼ਿਲਮਾਂ ਵਿੱਚ ਸ਼ਰਟ ਲਾਉਣ ਅਤੇ ਯੂਥ ਨੂੰ ਫਿੱਟ ਬਾਡੀ ਬਣਾਉਣ ਲਈ ਇੰਸਪਾਇਰ ਕਰਨ ਦਾ ਕ੍ਰੈਡਿਟ ਸਲਮਾਨ ਖ਼ਾਨ ਨੂੰ ਹੀ ਜਾਂਦਾ ਹੈ । 20 ਸਾਲ ਪਹਿਲਾਂ ਮਤਲਬ ਕਿ 1998 ਵਿੱਚ ਆਈ ਫ਼ਿਲਮ ‘ਪਿਆਰ ਕੀਆ ਤੋਂ ਡਰਨਾ ਕਿਆ’ ਦੇ ਗੀਤ ‘ਓ ਓ ਜਾਨੇ ਜਾਨਾ’ ਵਿੱਚ ਪਹਿਲੀ ਵਾਰ ਸਲਮਾਨ ਸ਼ਰਟਲੈੱਸ ਨਜ਼ਰ ਆਏ ਸਨ ਪਰ ਕੀ ਤੁਸੀ ਜਾਣਦੇ ਹੋ ਕਿ ਸਲਮਾਨ ਖ਼ਾਨ ਫਿਟਨੈੱਸ ਫਰੀਕ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਹੀ ਹਨ।

Salman working gym trainer

Salman working gym trainer

ਇੱਕ ਸਮਾਂ ਸੀ ਜਦੋਂ ਸਲਮਾਨ ਫੈਮਿਲੀ ਤੋਂ ਚੋਰੀ ਵਰਕਆਊਟ ਕਰਦੇ ਸਨ। ਇਸ ਗੱਲ ਦਾ ਖੁਲਾਸਾ ਜਸੀਮ ਖਾਨ ਦੀ ਬੁੱਕ ਬੀਇੰਗ ਸਲਮਾਨ ਵਿੱਚ ਕੀਤਾ ਗਿਆ ਹੈ। ਫੈਮਿਲੀ ਤੋਂ ਵਰਕਆਊਟ ਦੀ ਗੱਲ ਲੁਕਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਉਹ ਉਨ੍ਹਾਂ ਦੀ ਫਿਟਨੈੱਸ ਰਿਜ਼ਾਇਮ ਨੂੰ ਲੈ ਕੇ ਜ਼ਿਆਦਾ ਐਕਸਾਇਟਡ ਨਹੀਂ ਸਨ। ਬੁੱਕ ਵਿੱਚ ਲਿਖਿਆ ਹੋਇਆ ਹੈ ਕਿ ਜੇਕਰ ਖ਼ਾਨ ਫੈਮਿਲੀ ਦਾ ਕੋਈ ਵਾਕਫ਼ ਸਲਮਾਨ ਨੂੰ ਵਰਕਆਊਟ ਕਰਦੇ ਦੇਖ ਲੈਂਦਾ ਸੀ ਤਾਂ ਉਹ ਉਸ ਨੂੰ 100 ਰੁਪਏ ਰਿਸ਼ਵਤ ਦਿੰਦੇ ਸਨ ਤਾਂਕਿ ਉਹ ਜਾਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਦੇ ਬਾਰੇ ਵਿੱਚ ਨਾ ਦੱਸੇ।

Salman working gym trainer

Salman working gym trainer

ਬੁੱਕ ਵਿੱਚ ਸਲਮਾਨ ਦੇ ਬਾਰੇ ਵਿੱਚ ਇਹ ਖ਼ੁਲਾਸਾ ਮੋਹਨੀਸ਼ ਬਹਿਲ ਦੇ ਹਵਾਲੇ ਤੋਂ ਕੀਤਾ ਗਿਆ ਹੈ। ਸਲਮਾਨ ਖਾਨ ਅਤੇ ਮੋਹਨੀਸ਼ ਬਹਿਲ ਚੰਗੇ ਦੋਸਤ ਹਨ। ਦੋਨਾਂ ਨੇ ‘ਮੈਨੇ ਪਿਆਰ ਕੀਆ’, ‘ਹਮ ਆਪਕੇ ਹੈ ਕੋਨ’ ਤੋਂ ‘ਜੈ ਹੋ’ ਤੱਕ ਕਈ ਫਿਲਮਾਂ ਵਿੱਚ ਨਾਲ ਕੰਮ ਕੀਤਾ ਹੈ ਪਰ ਇਹ ਗੱਲ ਘੱਟ ਹੀ ਲੋਕਾਂ ਨੂੰ ਪਤਾ ਹੋਵੇਗੀ ਕਿ ਦੋਨਾਂ ਦੀ ਦੋਸਤੀ ਜਿੱਮ ਵਿੱਚ ਹੋਈ ਸੀ। ਜੀ ਹਾਂ , ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਸਲਮਾਨ ਮੁੰਬਈ ਦੇ ਸੀ ਰਾਕ ਹੋਟਲ ਦੇ ਜਿਮ ਵਿੱਚ ਵਰਕਆਊਟ ਕਰਦੇ ਸਨ। ਉਥੇ ਹੀ ਮੋਹਨੀਸ਼ ਬਹਿਲ ਨਾਲ ਉਨ੍ਹਾਂ ਦੀ ਦੋਸਤੀ ਹੋਈ ਸੀ। ਮੋਹਨੀਸ਼ ਦੇ ਮੁਤਾਬਕ , ਸਲਮਾਨ ਨੇ ਉਨ੍ਹਾਂ ਦੇ ਸਾਹਮਣੇ ਫ਼ਿਲਮਾਂ ਵਿੱਚ ਹੀਰੋ ਬਨਣ ਦੀ ਇੱਛਾ ਜਤਾਈ ਸੀ। ਉਸ ਸਮੇਂ ਮੋਹਨੀਸ਼ ਨੇ ਸਲਮਾਨ ਨੂੰ ਕਿਹਾ ਸੀ ਕਿ ਅਦਾਕਾਰ ਬਣਨਾ ਸੌਖਾ ਨਹੀਂ ਹੈ ਪਰ ਉਦੋਂ ਉਹ ਕੀ ਜਾਣਦੇ ਸਨ ਕਿ ਇੱਕ ਦਿਨ ਸਲਮਾਨ ਬਾਲੀਵੁੱਡ ਦੇ ਸੁਪਰਸਟਾਰ ਬਣ ਜਾਣਗੇ।

Salman working gym trainer

ਸਲਮਾਨ ਖ਼ਾਨ ਦੀ ਫਿਲਮ ‘ਟਾਇਗਰ ਜ਼ਿੰਦਾ ਹੈ’ ਤੋਂ ਬਾਅਦ ਹੁਣ ‘ਰੇਸ – 3’ ਰਿਲੀਜ਼ ਹੋ ਗਈ ਹੈ। ਰੇਸ ਅਤੇ ਰੇਸ – 2 ਦੇ ਟਵਿੱਸਟ ਤੋਂ ਬਾਅਦ ਅੱਜ ਰੇਸ – 3 ਦਾ ਨਵਾਂ ਟਵਿੱਸਟ ਦੇਖਣ ਨੂੰ ਮਿਲੇਗਾ। ਰੈਮੋ ਡਿਸੁਜ਼ਾ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਵਿੱਚ ਕਾਫ਼ੀ ਐਕਸ਼ਨ ਦੇਖਣ ਨੂੰ ਮਿਲੇਗਾ। ਹੁਣ ਤੱਕ ਰੈਮੋ ਡਿਸੁਜ਼ਾ ਦੇ ਨਿਰਦੇਸ਼ਨ ਵਿੱਚ ਬਣੀ ਹਰ ਫ਼ਿਲਮ ਵਿੱਚ ਡਾਂਸ ਹੀ ਦੇਖਣ ਨੂੰ ਮਿਲਿਆ ਹੈ ਪਰ ਇਸ ਫ਼ਿਲਮ ਵਿੱਚ ਕਾਫ਼ੀ ਟਵਿੱਸਟ ਅਤੇ ਐਕਸ਼ਨ ਸੀਨ ਵੀ ਦੇਖਣ ਨੂੰ ਮਿਲਣਗੇ। ਜਾਣਕਾਰੀ ਮੁਤਾਬਿਕ ਫ਼ਿਲਮ ਦੇ ਇੰਟਰਵਲ ਤੋਂ ਪਹਿਲਾਂ ਦੀ ਕਹਾਣੀ ਵਿੱਚ ਬਹੁਤ ਟਵਿੱਸਟ ਹੈ। ਮਨੋਰੰਜਨ ਨਾਲ ਭਰਪੂਰ ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਸਿਕੰਦਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਬੌਬੀ ਦਿਓਲ, ਅਨਿਲ ਕਪੂਰ, ਜੈਕ‍ਲ‍ਿਨ ਫਰਨਾਂਡਿਜ਼, ਡੇਜੀ ਸ਼ਾਹ ਅਤੇ ਸਾਕਿਬ ਸਲੀਮ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

Salman working gym trainer

The post 20 ਸਾਲ ਪਹਿਲਾ ਸ਼ੁਰੂ ਕੀਤਾ ਸੀ ਸਲਮਾਨ ਖਾਨ ਨੇ ਇਹ ਕੰਮ, ਦਿੱਤੀ ਸੀ ਰਿਸ਼ਵਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

20 ਸਾਲ ਪਹਿਲਾ ਸ਼ੁਰੂ ਕੀਤਾ ਸੀ ਸਲਮਾਨ ਖਾਨ ਨੇ ਇਹ ਕੰਮ, ਦਿੱਤੀ ਸੀ ਰਿਸ਼ਵਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×