Get Even More Visitors To Your Blog, Upgrade To A Business Listing >>

ਆਪਣੇ ਹੀ ਬੁਣੇ ਜ਼ਾਲ ‘ਚ ਫਸੇ ਕੇਜਰੀਵਾਲ

Kejriwal caught  net trap : ਲੋਕਾਂ ਦੀ ਹਮਦਰਦੀ ਪਾਉਣ ਦੇ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਨਿਵਾਸ ‘ਤੇ ਧਰਨਾ ਦੇਣ ਦੀ ਯੋਜਨਾ ਤਾ ਬਣਾਈ ਪਰ ਹੁਣ ਆਪਣੇ ਬਣਾਏ ਜਾਲੇ ਦੇ ਵਿੱਚ ਖੁਦ ਹੀ ਫਸਦੇ ਜਾ ਰਹੇ ਹਨ । ਲੋਕਾਂ ਦੀ ਹਮਦਰਦੀ ਮਿਲਣ ਦੀ ਬਜਾਏ ਇਸ ਦਾ ਮਾੜਾ ਸ਼ੰਦੇਸ ਲੋਕਾਂ ਤੱਕ ਜਾ ਰਿਹਾ ਹੈ । ਕੇਜਰੀਵਾਲ ਜੋ ਮੰਗ ਕਰ ਰਹੇ ਹਨ ਉਹ ਵੀ ਪੂਰੀ ਨਹੀ ਹੋ ਰਹੀ । ਦੂਸਰੇ ਪਾਸੇ ਕਾਂਗਰਸ ਅਤੇ ਬੀਜੇਪੀ ਵੀ ਕੇਜਰੀਵਾਲ ਦੀ ਖਿਚਾਈ ਕਰਨ ਲੱਗੇ ਹੋਏ ਹਨ । ਕੇਜਰੀਵਾਲ ਚਾਹ ਕੇ ਵੀ ਹੁਣ ਇਸ ਧਰਨੇ ਨੂੰ ਖਤਮ ਨਹੀ ਕਰ ਪਾ ਰਹੇ ।

Kejriwal caught net trapKejriwal caught  net trap

ਅਸਲ ਦੇ ਵਿੱਚ ਐੱਲਜੀ ਅਨਿਲ ਬੈਜਲ ਨੂੰ ਘੇਰਨ ਦਾ ਦਾਅ ਕੇਜਰੀਵਾਲ ਨੂੰ ਖੁਦ ਹੀ ਉਲਟਾ ਪੈ ਗਿਆ ਹੈ । ਰਾਜਨੀਤੀਕ ਜਾਣਕਾਰਾਂ ਨੇ ਦੱਸਿਆ ਹੈ ਕਿ ਇਹ ਸਭ ਹਾਈ ਬੋਲਟੇਜ ਰਾਜਨੀਤੀਕ ਡਰਾਮੇ ਤੋਂ ਉਪਰ ਕੁਝ ਨਹੀ ਹੈ । ਰਾਜ ਨਿਵਾਸ ਨੇ ਦੋ ਟੁਕਾ ਦੇ ਵਿੱਚ ਕਹਿ ਦਿੱਤਾ ਹੈ ਕਿ ਜਦੋ ਅਧਿਕਾਰੀ ਹੜਤਾਲ ‘ਤੇ ਹੈ ਹੀ ਨਹੀ ਤਾ ਖਤਮ ਕੀ ਕਰਵਾਈਏ । ਇਸ ਤਰਾਂ ਰਾਸ਼ਨ ਡਿਲੀਵਰੀ ਵਾਲੀ ਫਾਇਲ ਵੀ ਐੱਲਜੀ ਦੇ ਕੋਲ ਨਹੀ ਬਲਕਿ ਤਿੰਨ ਮਹੀਨੇ ਤੋਂ ਖੁਰਾਕ ਸਪਲਾਈ ਮੰਤਰੀ ਇਮਰਾਨ ਹੁਸੈਨ ਦੇ ਕੋਲ ਪਈ ਹੈ ।

Kejriwal caught net trapKejriwal caught  net trap

ਸੀਐੱਮ ਨੂੰ ਉਮੀਦ ਸੀ ਕਿ ਜਿਵੇਂ ਉਹ ਮੁਹੱਲਾ ਕਲੀਨਕ ਦੇ ਮਾਮਲੇ ਦੇ ਵਿੱਚ ਐੱਲਜੀ ‘ਤੇ ਦਬਾਅ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਸਨ ਉਸੇ ਤਰਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਇਸ ਵਾਰ ਵੀ ਕਾਮਯਾਬ ਹੋ ਜਾਣਗੇ ਪਰ ਇਹੋ ਜਿਹਾ ਕੁਝ ਨਹੀ ਹੋ ਸਕਿਆ । ਨਾ ਤਾ ਹੋਰ ਵਿਧਾਇਕਾਂ ਨੂੰ ਰਾਜਨਿਵਾਸ ਤੱਕ ਪਹੁੰਣ ਦਿੱਤਾ ਜਾ ਰਿਹਾ ਅਤੇ ਨਾ ਹੀ ਅ੍ਰੈੱਲਜੀ ਟਸ ਤੋਂ ਮਸ ਹੋ ਰਹੇ ਹਨ । ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕੇਂਦਰ ਨੇ ਵੀ ਇਸ ਮਾਮਲੇ ਦੇ ਵਿੱਚ ਪੈਣ ਤੋਂ ਇਨਕਾਰ ਕਰ ਦਿੱਤਾ ਹੈ । Kejriwal caught net trap

ਉਪ-ਰਾਜਪਾਲ ਅਨਿਲ ਬੈਜ਼ਲ ਨੇ ਵੀਰਵਾਰ ਨੂੰ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ । ਇਸ ਮੁਲਾਕਾਤ ਦੇ ਵਿੱਚ ਉਨ੍ਹਾਂ ਨੇ ਦਿੱਲੀ ਦੇ ਵਿੱਚ ਚੱਲ ਰਹੇ ਸਿਆਸੀ ਡਰਾਮੇ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰਆਂ ਦੇ ਧਰਨੇ ਦੇ ਨਾਲ ਪੈਦਾ ਹੋ ਰਹੀਆਂ ਸਥਿਤੀਆਂ ਦੇ ਬਾਰ ਵਿੱਚ ਗ੍ਰਹਿ ਮੰਤਰੀ ਨੂੰ ਦੱਸਿਆ ਹੈ । ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ‘ਤੇ ਆਪਣੀ ਪੂਰੀ ਨਜ਼ਰ ਬਣਾਈ ਹੋਈ ਹੈ ਪਰ ਦੱਸਿਆ ਜਾ ਰਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ਦੇ ਵਿੱਚ ਨਹੀ ਆਉਣਾ ਚਹੁੰਦੀ । ਦਿੱਲੀ ਕਾਂਗਰਸ ਦੇ ਨੇਤਾ ਅਜੇ ਮਾਨਕ ਦਾ ਕਹਿਣਾ ਹੈ ਕਿ ਦਿੱਲੀ ਦੇ ਲੋਕਾਂ ਨੂੰ ਪਤਾ ਹੈ ਕਿ ਇਸ ਸਮੇਂ ਦਿੱਲੀ ਦੇ ਵਿੱਚ ਕੀ ਸਮੱਸਿਆ ਚੱਲ ਰਹੀਆਂ ਹਨ ਅਤੇ ਸੀਐੱਮ ਕਿਹੜੇ ਮੁੱਦੇ ਚੁੱਕ ਰਹੇ ਹਨ । ਪੂਰੀ ਦਿੱਲੀ ਵਾਤਾਵਰਨ ਪ੍ਰਦੂਸ਼ਨ ਦੀ ਲਪੇਟ ਦੇ ਵਿੱਚ ਹੈ ਅਤੇ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਰਾਜਨਿਵਾਸ ਦੇ ਏਸੀ ਰੂਮ ਦੇ ਵਿਚ ਸੋਫਿਆ ‘ਤੇ ਅਰਾਮ ਕਰ ਰਹੇ ਹਨ ।Kejriwal caught net trap

ਰਾਜਨਿਵਾਸ ਦੇ ਵਿੱਚ ਸੀਐੱਮ ਦੇ ਧਰਨੇ ਨੂੰ ਜਨਤਾ ਦਾ ਸਹਿਯੋਗ ਨਹੀ ਮਿਲ ਰਿਹਾ ਹੈ । ਧਰਨੇ ਦੇ ਚੋਥੇ ਦਿਨ ਆਪ ਦੇ ਦੁਆਰਾ ਰਾਜਘਾਟ ‘ਤੇ ਕੈਡਲ ਮਾਰਚ ਕਰਕੇ ਦਿੱਲੀ ਦੇ ਲੋਕ ਨੂੰ ਆਪਣੇ ਵੱਲ ਕਰਨ ਦਾ ਵਿਚਾਰ ਪੂਰੀ ਤਰਾਂ ਫੇਲ ਹੋ ਚੁੱਕਾ ਹੈ । ਇਸ ਅਦੌਲਨ ਦੇ ਵਿੱਚ ਸੋ ਕੁ ਲੋਕ ਸਾਮਿਲ ਹੋਏ । ਉਸ ਦੇ ਵਿੱਚੋ ਵੀ ਕੁਝ ਪਾਰਟੀ ਦੇ ਨੇਤਾ ਸਾਂਸਦ ਅਤੇ ਸਮਰਥਕ ਹੀ ਸ਼ਾਮਿਲ ਸਨ ।

The post ਆਪਣੇ ਹੀ ਬੁਣੇ ਜ਼ਾਲ ‘ਚ ਫਸੇ ਕੇਜਰੀਵਾਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਆਪਣੇ ਹੀ ਬੁਣੇ ਜ਼ਾਲ ‘ਚ ਫਸੇ ਕੇਜਰੀਵਾਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×