Get Even More Visitors To Your Blog, Upgrade To A Business Listing >>

ਜੱਸ ਮਾਣਕ ਦੇ ਗੀਤ ਨੇ ਇੰਝ ਪਾਈਆਂ ਧਮਾਲਾਂ

Jass Manak: ਪੰਜਾਬੀ ਇੰਡਸਟਰੀ ਦੇ ਗੀਤਾਂ ਨੂੰ ਨਾ ਸਿਰਫ਼ ਪਾਲੀਵੁੱਡ ਵਿੱਚ ਸਗੋਂ ਬਾਲੀਵੁੱਡ ਵਿੱਚ ਵੀ ਉਹਨਾਂ ਹੀ ਪਸੰਦ ਕੀਤਾ ਜਾਂਦਾ ਹੈ। ਪੰਜਾਬੀ ਗੀਤਾਂ ਦਾ ਅੱਜ ਹਰ ਕੋਈ ਦੀਵਾਨਾ ਹੈ। ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਗੀਤਕਾਰ ਜੱਸ ਮਾਣਕ ਦਾ ਗੀਤ ‘ਪਰਾਡਾ’ ਸੋਸ਼ਲ ਮੀਡੀਆ ਤੇ ਇਸ ਕਦਰ ਫੈਲਿਆ ਕਿ ਹਰ ਕਿਸੇ ਦੀ ਜ਼ੁਬਾਨ ਉੱਤੇ ਇੱਕ ਹੀ ਗੀਤ ਸੀ ਅਤੇ ਉਹ ਸੀ ‘ਪਰਾਡਾ’। ਇਸ ਗੀਤ ਦੀ ਵੀਡੀਓ ਨੂੰ ਹੁਣ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਨੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਿਸ ਤੋਂ ਬਾਅਦ ਹੁਣ ਜੱਸ ਮਾਣਕ ਨੇ ਇਸ ਗੀਤ ਦੀ ਵੀਡੀਓ ਨੂੰ ਰਿਲੀਜ਼ ਕਰ ਦਿੱਤਾ ਹੈ।

Jass ManakJass Manak

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਗੀਤ ਦੀ ਵੀਡੀਓ ਨੂੰ ਰਿਲੀਜ਼ ਹੋਇਆ ਹਲੇ 24 ਘੰਟੇ ਵੀ ਨਹੀਂ ਹੋਏ ਅਤੇ ਇਹ ਵੀਡੀਓ 2 ਮਿਲੀਅਨ ਤੋਂ ਵੀ ਵੱਧ ਵਿਊਜ਼ ਹਾਸਲ ਕਰ ਚੁੱਕੀ ਹੈ। ਲੋਕਾਂ ਨੇ ਇਸ ਵੀਡੀਓ ਅਤੇ ਗੀਤ ਨੂੰ ਬਹੁਤ ਪਿਆਰ ਦਿੱਤਾ ਹੈ। ਜੱਸ ਮਾਣਕ ਨੇ ਜਦੋਂ ਪਹਿਲਾਂ ਆਪਣਾ ਇਹ ਗੀਤ ਰਿਲੀਜ਼ ਕੀਤਾ ਸੀ ਤਾਂ ਦਰਸ਼ਕਾਂ ਨੂੰ ਇਸ ਦੇ ਜ਼ਿਆਦਾ ਤੋਂ ਜ਼ਿਆਦਾ ਵਿਊਜ਼ ਹੋਣ ਤੇ ਵੀਡੀਓ ਬਣਾਉਣ ਦਾ ਵਾਅਦਾ ਕੀਤਾ ਸੀ। ਜਿਸ ਤੋਂ ਬਾਅਦ ਲੋਕਾਂ ਨੇ ਜੱਸ ਨੂੰ ਆਪਣਾ ਪਿਆਰ ਦਿਖਾਉਂਦੇ ਹੋਏ ਇਸ ਗੀਤ ਨੂੰ ਭਰਵਾਂ ਪਿਆਰ ਅਤੇ ਸਪੋਰਟ ਦਿੱਤੀ।

Jass Manak

ਤੁਹਾਨੂੰ ਦੱਸ ਦੇਈਏ ਕਿ ਜੱਸ ਨੇ ਇਸ ਗੀਤ ਦੀ ਵੀਡੀਓ ਉੱਤੇ ਦਰਸ਼ਕਾਂ ਨੂੰ ਵੀਡੀਓ ਬਾਰੇ ਪੁੱਛਿਆ ਤਾਂ ਲੋਕਾਂ ਨੇ ਕਮੈਂਟ ਕਰ ਆਪਣਾ ਪਿਆਰ ਜ਼ਾਹਿਰ ਕੀਤਾ। ਕੁੱਝ ਲੋਕਾਂ ਨੇ ਲਿਖਿਆ ਕਿ ” ਬਹੁਤ ਵਧੀਆ ਬਾਈ”। ਉੱਥੇ ਹਿ ਕੁੱਝ ਲੋਕਾਂ ਨੇ ਗੀਤ ਦੇ ਬੋਲ” ਪਰਾਡਾ ਅੱਖਾਂ ਲਾ ਕੇ ਦੇਖ ਲੈ ,ਹਰ ਸਾਹ ਉੱਤੇ ਨਾਮ ਬੋਲੇ ਤੇਰਾ” ਨੂੰ ਬਹੁਤ ਪਸੰਦ ਕੀਤਾ ਹੈ। ਯੂਜ਼ਰਜ਼ ਨੇ ਕਿਹਾ ਕਿ ਅਸੀਂ ਬਹੁਤ ਸਮੇਂ ਤੋਂ ਹੀ ਇਸ ਗੀਤ ਦੀ ਵੀਡੀਓ ਦਾ ਇੰਤਜ਼ਾਰ ਕਰ ਰਹੇ ਸੀ। ਆਖਿਰਕਾਰ ਇਹ ਵੀਡੀਓ ਰਿਲੀਜ਼ ਹੋ ਗਈ ਹੈ। ਸਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੈ। ਹਰ ਇੱਕ ਫੈਨ ਨੇ ਜੱਸ ਦੀ ਇਸ ਵੀਡੀਓ ਅਤੇ ਗੀਤ ਨੂੰ ਆਪਣਾ ਭਰਵਾਂ ਹੰਘੂਰਾ ਦਿੱਤਾ ਹੈ।

Jass ManakJass Manak

ਇਸ ਤੋਂ ਇਲਾਵਾ ਦੱਸ ਦੇਈਏ ਕਿ ਪਹਿਲਾਂ ਵੀ ਜੱਸ ਮਾਣਕ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। Without you ਗੀਤ ਨੂੰ ਵੀ ਬੇੱਹਦ ਪਸੰਦ ਕੀਤਾ ਗਿਆ ਸੀ। ਜੱਸ ਮਾਣਕ ਦੇ ਗੀਤਾਂ ਨੂੰ ਅਕਸਰ ਹੀ ਲੋਕਾਂ ਨੇ ਆਪਣਾ ਸਪੋਰਟ ਦਿੱਤਾ ਹੈ ਪਰ ਇਸ ਗੀਤ ਨੂੰ ਉਮੀਦ ਨਾਲੋਂ ਵੀ ਜ਼ਿਆਦਾ ਪਸੰਦ ਕੀਤਾ ਗਿਆ ਹੈ। ਬਹੁਤ ਘੱਟ ਸਮੇਂ ਵਿੱਚ ਹੀ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ। ਸੋਸ਼ਲ ਮੀਡੀਆ ਉੱਤੇ ਜ਼ਿਆਦਾਤਰ ਲੋਕਾਂ ਦੇ ਸਟੇਟੱਸ ਤੇ ਇਸ ਗੀਤ ਦੀ ਵੀਡੀਓ ਹੈ ਅਤੇ ਨਾਲ ਹੀ ਕੈਪਸ਼ਨ ਵਿੱਚ ਹਰ ਕਿਸੇ ਨੇ ਲਿਖਿਆ ਕਿ ਆਖਿਰਕਾਰ ਇੰਤਜ਼ਾਰ ਖ਼ਤਮ ਹੋਇਆ। ਫਿਲਹਾਲ ਇਸ ਵੀਡੀਓ ਦੇ ਹੋਰ ਵੀ ਵਿਊਜ਼ ਹੋਣ ਦੀ ਉਮੀਦ ਹੈ।

Jass Manak

The post ਜੱਸ ਮਾਣਕ ਦੇ ਗੀਤ ਨੇ ਇੰਝ ਪਾਈਆਂ ਧਮਾਲਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਜੱਸ ਮਾਣਕ ਦੇ ਗੀਤ ਨੇ ਇੰਝ ਪਾਈਆਂ ਧਮਾਲਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×