Get Even More Visitors To Your Blog, Upgrade To A Business Listing >>

ਦੋ ਲੜਕੀਆਂ ਨੇ ਆਪਸ ‘ਚ ਵਿਆਹ ਕਰਵਾਉਣ ਲਈ ਮੰਗੀ ਪੁਲਿਸ ਸੁਰੱਖਿਆ…

girls marriage:ਯੂਪੀ ਦੇ ਮਥੁਰਾ ਜ਼ਿਲ੍ਹੇ ‘ਚ ਦੋ ਲੜਕੀਆਂ ਨੇ ਇੱਕ ਦੂਜੇ ਨਾਲ ਵਿਆਹ ਕਰਨ ਦਾ ਫ਼ੈਸਲਾ ਲਿਆ ਹੈ। ਹਾਲਾਂਕਿ ਦੋਵਾਂ ਲੜਕੀਆਂ ਦੇ ਘਰ ਵਾਲੇ ਇਸ ਵਿਆਹ ਦਾ ਵਿਰੋਧ ਕਰ ਰਹੇ ਹਨ। ਘਰ ਵਾਲਿਆਂ ਦੇ ਵਿਰੋਧ ਦੇ ਖ਼ਿਲਾਫ਼ ਲੜਕੀਆਂ ਨੇ ਸੋਮਵਾਰ ਨੂੰ ਸਥਾਨਕ ਥਾਣੇ ‘ਚ ਜਾ ਕੇ ਸੁਰੱਖਿਆ ਦੀ ਮੰਗ ਕੀਤੀ। ਇਸ ਤੋਂ ਬਾਅਦ ਲੜਕੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਹਨਾਂ ਨੂੰ ਆਪਸ ‘ਚ ਵਿਆਹ ਨਹੀਂ ਕਰਨ ਦਿੱਤਾ ਗਿਆ ਤਾਂ ਉਹ ਆਤਮ ਹੱਤਿਆ ਕਰ ਲੈਣਗੀਆਂ।girls marriage

girls marriage

ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੇ ਕਰੀਬ 2-3 ਸਾਲ ਤੋਂ ਦੋਵੇਂ ਲੜਕੀਆਂ ਇੱਕ ਬਿਊਟੀ ਪਾਰਲਰ ‘ਚ ਇਕੱਠੀਆਂ ਕੰਮ ਕਰਦੀਆਂ ਆ ਰਹੀਆਂ ਹਨ। ਇਹਨਾਂ ‘ਚੋਂ ਇੱਕ ਦੀ ਉਮਰ 20 ਸਾਲ ਅਤੇ ਦੂਜੀ ਦੀ ਉਮਰ 18 ਸਾਲ ਹੈ। ਸੋਮਵਾਰ ਨੂੰ ਇਹਨਾਂ ਲੜਕੀਆਂ ਨੇ ਵਿਆਹ ਦੀ ਇੱਛਾ ਜਤਾਉਂਦੇ ਹੋਏ ਥਾਣੇ ‘ਚ ਇੱਕ ਪੱਤਰ ਸੌਂਪਿਆ।girls marriage
ਲੜਕੀਆਂ ਦੀ ਸ਼ਿਕਾਇਤ ਤੋਂ ਬਾਅਦ ਦੋਵਾਂ ਦੇ ਪਰਿਵਾਰ ਨੂੰ ਬੁਲਾਇਆ ਗਿਆ। ਪਰਿਵਾਰ ਨੂੰ ਬਲਾਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਵਿਰੋਧ ਕਰਦੇ ਰਹੇ ਜਦੋਂ ਕਿ ਲੜਕੀਆਂ ਵਿਆਹ ਦੇ ਲਈ ਅੜੀਆਂ ਰਹੀਆਂ। ਪੁਲਿਸ ਨੇ ਕਿਹਾ ਕਿ ਵਿਰੋਧ ਦਰਜ ਕਰਨ ਤੋਂ ਬਾਅਦ ਪਰਿਵਾਰ ਵਾਲੇ ਵਾਪਿਸ ਘਰ ਪਰਤ ਗਏ।girls marriage
ਉੱਧਰ ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੋੜੇ ‘ਚ ਮਰਦ ਦੀ ਭੂਮਿਕਾ ਨਿਭਾ ਰਹੀ 20 ਸਾਲ ਦੀ ਕੁੜੀ ਨੇ ਕਿਹਾ ਕਿ, ‘ਆਪਣੇ ਕਿਸੇ ਦੋਸਤ ਨੂੰ ਪਿਆਰ ਕਰਨਾ ਕੋਈ ਅਪਰਾਧ ਤਾਂ ਨਹੀਂ। ਲੋਕ ਸਾਡੇ ਰਿਸ਼ਤੇ ਬਾਰੇ ਕੀ ਕਹਿਣਗੇ ਸਾਨੂੰ ਇਸ ਗੱਲ ਦੀ ਕੋਈ ਵੀ ਫਿਕਰ ਨਹੀਂ ਹੈ, ਨਾ ਹੀ ਸਾਨੂੰ ਇਸ ਗੱਲ ਨਾਲ ਕੋਈ ਫਰਕ ਪੈਂਦਾ ਹੈ। ਮੈਂ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਪਰ ਮੇਰੇ ਪਰਿਵਾਰ ਵਾਲੇ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਰਹੇ ਹਨ।’
ਲੜਕੀ ਨੇ ਅੱਗੇ ਕਿਹਾ ਕਿ ਉਹ ਆਪਣੀ ਦੋਸਤ ਬਿਨਾਂ ਜਿਊਂਦੀ ਨਹੀਂ ਰਹਿ ਸਕਦੀ। ਉਸ ਨੇ ਕਿਹਾ ਕਿ ਜਦੋਂ ਸਾਨੂੰ ਦੋਵਾਂ ਨੂੰ ਇਕੱਠੇ ਰਹਿਣ ਕੋਈ ਦਿੱਕਤ ਨਹੀਂ ਹੈ ਤਾਂ ਇਸ ‘ਤੇ ਦੂਜਿਆਂ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਡੀ ਮਦਦ ਕਰਨਗੇ। ਅਸੀਂ ਵੱਖ-ਵੱਖ ਹੋ ਨਹੀਂ ਰਹਿ ਸਕਦੇ। ਉਹਨਾਂ ਨੇ ਕਿਹਾ ਕਿ ਉਹ ਕਿਤੇ ਹੋਰ ਨਹੀਂ ਜਾਣਾ ਚਾਹੁੰਦੇ, ਪਰ ਉਹ ਇਕੱਠੇ ਹੀ ਰਹਿਣਾ ਚਾਹੁੰਦੇ ਹਨ।girls marriage
ਐੱਸਪੀ ਸਿਟੀ ਸਰਵਣ ਕੁਮਾਰ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਚ ਪੁਲਿਸ ਕਾਨੂੰਨੀ ਧਾਰਾਵਾਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਇੱਕ ਲਿੰਗ ‘ਚ ਵਿਆਹ ਕਰਨ ਸਬੰਧੀ ਵਿਆਹ ਦੀ ਕੋਈ ਵੀ ਅਨੁਮਤੀ ਨਹੀਂ ਹੈ। ਅਤਾਮ ਹੱਤਿਆ ਦੇ ਸਵਾਲ ‘ਤੇ ਐੱਸ ਪੀ ਨੇ ਕਿਹਾ ਕਿ ਉਹ ਆਤਮਹੱਤਿਆ ਨਹੀਂ ਕਰ ਸਕਦੀਆਂ, ਇਹ ਕਾਨੂੰਨ ਦੇ ਖ਼ਿਲਾਫ਼ ਹੈ। ਦੋਵੇਂ ਹੀ ਫਿਲਹਾਲ ਥਾਣੇ ‘ਚ ਬੰਦ ਹਨ।girls marriage

The post ਦੋ ਲੜਕੀਆਂ ਨੇ ਆਪਸ ‘ਚ ਵਿਆਹ ਕਰਵਾਉਣ ਲਈ ਮੰਗੀ ਪੁਲਿਸ ਸੁਰੱਖਿਆ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਦੋ ਲੜਕੀਆਂ ਨੇ ਆਪਸ ‘ਚ ਵਿਆਹ ਕਰਵਾਉਣ ਲਈ ਮੰਗੀ ਪੁਲਿਸ ਸੁਰੱਖਿਆ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×