Get Even More Visitors To Your Blog, Upgrade To A Business Listing >>

ਜੇਲ੍ਹ ਮੰਤਰੀ ਦਾ ਦੁੱਖ, ਮੁੱਖ ਮੰਤਰੀ ਦਾ ਗ੍ਰਹਿ ਵਿਭਾਗ ਤੇ ਪੰਜਾਬ ਪੁਲਿਸ ਨਹੀਂ ਦੇ ਰਿਹਾ ਸਹਿਯੋਗ..!

punjab Prison Minister Sukhjinder randhawa:ਚੰਡੀਗੜ੍ਹ (ਨਰਿੰਦਰ ਜੱਗਾ): ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਪੁਲਿਸ ਦੇ ਅਸਹਿਯੋਗ ਨੂੰ ਲੈ ਕੇ ਦੁਖੀ ਹਨ। ਗ੍ਰਹਿ ਵਿਭਾਗ ਅਧੀਨ ਆਉਂਦਾ ਪੰਜਾਬ ਪੁਲਿਸ ਮੁੱਖ ਮੰਤਰੀ ਦੇ ਅਧੀਨ ਹੈ। ਮੰਤਰੀ ਰੰਧਾਵਾ ਦੀ ਨਾਰਾਜ਼ਗੀ ਇਹ ਹੈ ਕਿ ਜੇਲ੍ਹ ਚੋਂ ਮੋਬਾਈਲ ਮਿਲਣ ਅਤੇ ਹੋਰ ਜੁਰਮਾਂ ਨੂੰ ਲੈ ਕੇ ਹਰ ਮਹੀਨੇ ਪੰਜਾਬ ਪੁਲਿਸ ਨੂੰ ਕਾਰਵਾਈ ਕਰਨ ਦੀਆਂ ਰਿਪੋਰਟਾਂ ਭੇਜੀਆਂ ਜਾਂਦੀਆਂ ਹਨ, ਪਰ ਪੁਲਿਸ ਉਨ੍ਹਾਂ ਰਿਪੋਰਟਾਂ ‘ਤੇ ਕੋਈ ਕਾਰਵਾਈ ਨਹੀਂ ਕਰ ਰਹੀ।punjab prison minister sukhjinder randhawa

punjab prison minister sukhjinder randhawa

ਮੰਤਰੀ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣਗੇ। ਜਾਣਕਾਰੀ ਅਨੁਸਾਰ, ਜੇਲ੍ਹ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਜੁਰਮਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਅਗਲੇਰੀ ਕਾਰਵਾਈ ਲਈ ਰਿਪੋਰਟਾਂ ਭੇਜੀਆਂ ਜਾਂਦੀਆਂ ਹਨ। ਜੇਲ੍ਹ ਵਿਭਾਗ ਨੇ ਇਸੇ ਸਾਲ ਜਨਵਰੀ ਤੋਂ ਮਾਰਚ ਤਕ 294 ਮੋਬਾਈਲ ਵੱਖ ਵੱਖ ਜੇਲ੍ਹਾਂ ਵਿਚੋਂ ਬਰਾਮਦ ਹੋਏ ਸਨ। punjab prison minister sukhjinder randhawaਇਸਦੀ ਰਿਪੋਰਟ ਪੰਜਾਬ ਪੁਲਿਸ ਨੂੰ ਭੇਜੀ ਗਈ ਸੀ ਤਾਂ ਉਹ ਪੁਲਿਸ ਕੈਦੀਆਂ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਵਾਲੇ ਕਰਮਚਾਰੀਆਂ ਤੋਂ ਪੁੱਛ ਗਿੱਛ ਕੀਤੀ ਜਾ ਸਕੇ। ਪਰ ਹਾਲੇ ਤਕ ਪੁਲਿਸ ਨੇ ਇਸ ਰਿਪੋਰਟ ‘ਤੇ ਕੋਈ ਕਾਰਵਾਈ ਨਹੀਂ ਕੀਤੀ, ਜਦਕਿ ਪੰਜਾਬ ਪੁਲਿਸ ਕੋਲ ਹੀ ਪੁੱਛ ਗਿੱਛ ਕਰਨ ਦੇ ਅਧਿਕਾਰ ਹਨ। ਏਧਰ, ਮੰਤਰੀ ਰੰਧਾਵਾ ਦਾ ਕਹਿਣਾ ਸੀ ਕਿ ਇਸ ਮਾਮਲੇ ਵਿਚ ਜਿੰਮੇਵਾਰ ਜੇਲ੍ਹ ਵਿਭਾਗ ਹੈ ਤਾਂ ਬਰਾਬਰ ਦੀ ਜਿੰਮੇਵਾਰੀ ਪੰਜਾਬ ਪੁਲਿਸ ਦੀ ਵੀ ਹੈ। punjab prison minister sukhjinder randhawaਉਨ੍ਹਾਂ ਕਿਹਾ ਕਿ ਜੇਲ੍ਹ ‘ਚੋਂ ਗੈਂਗਸਟਰ ਮੁੱਖ ਮੰਤਰੀ ਨੂੰ ਧਮਕੀ ਦੇ ਜਾਂਦੇ ਹਨ ਅਤੇ ਪੁਲਿਸ ਨੂੰ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਵਿਚ 4 ਜੀ ਮੋਬਾਈਲ ਜੈੱਮਰ ਲਾਉਣ ਲਈ ਕੇਂਦਰ ਸਰਕਾਰ ਵੱਲੋ ਪ੍ਰਵਾਨਗੀ ਮਿਲ ਗਈ ਹੈ। ਇਸ ਮਾਮਲੇ ਵਿਚ ਜੇਲ੍ਹਾਂ ਵੇਖਣ ਲਈ ਡੀਫੈਂਸ ਵਿਭਾਗ ਦੀ ਇਕ ਟੀਮ ਪੰਜਾਬ ਦੀਆਂ ਜੇਲ੍ਹਾਂ ਦਾ ਦੌਰਾ ਕਰੇਗੀ। ਮੰਤਰੀ ਅਨੁਸਾਰ, ਪਹਿਲਾਂ ਸੰਵੇਦਨਸ਼ੀਲ ਜੇਲ੍ਹਾਂ ਵਿਚ 4 ਜੀ ਮੋਬਾਈਲ ਜੈੱਮਰ ਲਾਏ ਜਾਣਗੇ। ਮੰਤਰੀ ਨੇ ਕਿਹਾ ਕਿ ਜੈੱਮਰ ਲਾਉਣ ਲਈ ਸੂਬੇ ਦੇ ਵਿੱਤ ਵਿਭਾਗ ਨੇ ਮੰਜੂਰੀ ਦੇ ਦਿੱਤੀ ਹੈ। ਜਦਕਿ ਜੇਲ੍ਹਾਂ ਵਿਚ ਹਾਰਡਕੋਰ ਕੈਦੀਆਂ ਲਈ ਸਿਕਿਉਰਿਟੀ ਸੈੱਲਾਂ ਨੂੰ ਮਜਬੂਤ ਕਰਨ ਲਈ ਵੀ ਵਿੱਤ ਵਿਭਾਗ ਨੇ ਮੰਜੂਰੀ ਦੇ ਦਿੱਤੀ ਹੈ, ਤਾਂ ਜੋ ਖ਼ਤਰਨਾਕ ਕੈਦੀਆਂ ਦਰਮਿਆਨ ਟਕਰਾਉ ਰੋਕਿਆ ਜਾ ਸਕੇ। ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਅਪੀਲ ਕਰੇਗਾ ਕਿ ਉਹ ਛੋਟੇ ਛੋਟੇ ਜੁਰਮਾਂ ਵਾਲੇ ਮੁਲਜ਼ਿਮਾਂ ਦੇ ਕੇਸਾਂ ਨੂੰ ਤੇਜੀ ਨਾਲ ਨਿਪਟਾਵੇ, ਇਸ ਨਾਲ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ ਘਟੇਗੀ ਅਤੇ ਜੇਲ੍ਹਾਂ ਦਾ ਪ੍ਰਬੰਧ ਹੋਰ ਵਧੀਆ ਹੋ ਸਕੇਗਾ।punjab prison minister sukhjinder randhawa

The post ਜੇਲ੍ਹ ਮੰਤਰੀ ਦਾ ਦੁੱਖ, ਮੁੱਖ ਮੰਤਰੀ ਦਾ ਗ੍ਰਹਿ ਵਿਭਾਗ ਤੇ ਪੰਜਾਬ ਪੁਲਿਸ ਨਹੀਂ ਦੇ ਰਿਹਾ ਸਹਿਯੋਗ..! appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਜੇਲ੍ਹ ਮੰਤਰੀ ਦਾ ਦੁੱਖ, ਮੁੱਖ ਮੰਤਰੀ ਦਾ ਗ੍ਰਹਿ ਵਿਭਾਗ ਤੇ ਪੰਜਾਬ ਪੁਲਿਸ ਨਹੀਂ ਦੇ ਰਿਹਾ ਸਹਿਯੋਗ..!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×