Get Even More Visitors To Your Blog, Upgrade To A Business Listing >>

ਜਨਮਦਿਨ: 2 ਸਾਲ ਤੱਕ ਰਾਣੀ ਮੁਖਰਜੀ ਦੇ ਨਾਲ ਲਿਵ ਇਨ ‘ਚ ਰਿਹਾ ਸੀ ਇਹ ਫਿਲਮ ਮੇਕਰ, ਵਿਆਹ ਦੇ ਲਈ ਛੱਡ ਦਿੱਤਾ ਸੀ ਘਰ

Aditya Chopra birthday: ਫਿਲਮਮੇਕਰ ਆਦਿੱਤਿਆ ਚੋਪੜਾ ਦਾ ਜਨਮ 21 ਮਈ 1971 ਵਿੱਚ ਹੋਇਆ ਸੀ। ਉਹ 48 ਸਾਲ ਦੇ ਹੋ ਗਏ ਹਨ। ਸੋਸ਼ਲ ਲਾਈਫ ਤੋਂ ਦੂਰ ਰਹਿਣ ਵਾਲੇ ਆਦਿੱਤਿਆ ਨੇ 2014 ਵਿੱਚ ਰਾਣੀ ਮੁਖਰਜੀ ਦੇ ਨਾਲ ਵਿਆਹ ਕੀਤਾ ਸੀ। ਖਬਰਾਂ ਅਨੁਸਾਰ ਉਨ੍ਹਾਂ ਨੇ ਰਾਣੀ ਦੇ ਲਈ ਆਪਣਾ ਘਰ ਵੀ ਛੱਡ ਦਿੱਤਾ ਸੀ।ਆਦਿੱਤਿਆ ਨੇ 2001 ਵਿੱਚ ਆਪਣੇ ਬਚਪਨ ਦੀ ਦੋਸਤ ਪਾਇਲ ਖੰਨਾ ਦੇ ਨਾਲ ਵਿਆਹ ਕੀਤਾ ਸੀ ਪਰ 2009 ਵਿੱਚ ਉਨ੍ਹਾਂ ਦਾ ਤਲਾਕ ਹੋਇਆ ਹੋ ਗਿਆ ਸੀ। ਪਾਇਲ ਆਦਿੱਤਿਆ ਦੇ ਮੰਮੀ ਪਾਪਾ ਯਾਨੀ ਯਸ਼ ਚੋਪੜਾ ਅਤੇ ਪਾਮੇਲਾ ਚੋਪੜਾ ਦੇ ਬਹੁਤ ਕਰੀਬ ਸੀ।ਪਾਇਲ ਨਾਲ ਤਲਾਕ ਲੈਣ ਤੋਂ ਪਹਿਲਾਂ ਹੀ ਆਦਿੱਤਿਆ ਅਤੇ ਰਾਣੀ ਦੇ ਅਫੇਅਰ ਦੀ ਚਰਚਾ ਹੋਣ ਲੱਗੀ ਸੀ। ਇਸ ਗੱਲ ਨਾਲ ਯਸ਼ ਚੋਪੜਾ ਖੁਸ਼ ਨਹੀਂ ਸਨ। ਖਬਰਾਂ ਅਨੁਸਾਰ ਇਸ ਨਾਲ ਨਾਰਾਜ਼ ਹੋ ਕੇ ਆਦਿੱਤਿਆ ਘਰ ਛੱਡ ਕੇ ਹੋਟਲ ਵਿੱਚ ਰਹਿਣ ਲੱਗ ਪਏ ਸਨ।

Aditya Chopra birthdayAditya Chopra birthday

ਆਖਿਰਕਾਰ ਯਸ਼ ਚੋਪੜਾ ਨੇ ਹਾਰ ਮੰਨ ਲਈ ਅਤੇ ਉਹ ਦੋਹਾਂ ਦੇ ਰਿਸ਼ਤੇ ਦੇ ਲਈ ਰਾਜ਼ੀ ਹੋ ਗਏ।ਹਾਲਾਂਕਿ ਰਾਣੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਆਦਿੱਤਿਆ ਦੇ ਤਲਾਕ ਤੋਂ ਬਾਅਦ ਹੀ ਉਨ੍ਹਾਂ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਆਦਿੱਤਿਆ ਅਤੇ ਰਾਣੀ ਦੋ ਸਾਲ ਲਿਵ ਇਨ ਰਿਲੇਸ਼ਨਸ਼ਿੱਪ ਵਿੱਚ ਰਹੇ ਸਨ।ਰਾਣੀ ਅਤੇ ਆਦਿੱਤਿਆ ਨੇ 2014 ਵਿੱਚ ਇਟਲੀ ਵਿੱਚ ਵਿਆਹ ਕੀਤਾ ਸੀ , ਉਨ੍ਹਾਂ ਦੀ ਬੇਟੀ ਆਦਿਰਾ ਹੈ।

Aditya Chopra birthday

ਆਦਿੱਤਿਆ ਪ੍ਰਾਈਵੇਟ ਪਰਸਨ ਹਨ। ਉਨ੍ਹਾਂ ਨੂੰ ਮੀਡੀਆ ਦੇ ਸਾਹਮਣੇ ਆਉਣਾ ਪਸੰਦ ਨਹੀਂ । ਉਹ ਪਾਰਟੀਆਂ ਵਿੱਚ ਵੀ ਨਹੀਂ ਜਾਂਦੇ ਅਤੇ ਰਾਣੀ ਉਨ੍ਹਾਂ ਦੇ ਇਸ ਫੈਸਲੇ ਦਾ ਸਨਮਾਣ ਕਰਦੀ ਹੈ।ਆਦਿੱਤਿਆ ਦੇ ਬਾਰੇ ਵਿੱਚ ਰਾਣੀ ਕਹਿੰਦੀ ਹੈ ਕਿ ਉਹ ਆਪਣੀ ਹੀ ਦੁਨੀਆ ਵਿੱਚ ਖੁਸ਼ ਰਹਿੰਦੇ ਹਨ ਅਤੇ ਉਨ੍ਹਾਂ ਦੀ ਖੁਸ਼ੀ ਦੇਖ ਕੇ ਮੈਨੂੰ ਖੁਸ਼ੀ ਮਿਲਦੀ ਹੈ।

Aditya Chopra birthday

ਰਾਣੀ ਹਾਲ ਹੀ ਵਿੱਚ ਫਿਲਮ ‘ ਹਿਚਕੀ’ ਵਿੱਚ ਨਜ਼ਰ ਆੲ ਸੀ। ਉੱਥੇ ਆਦਿੱਤਿਆ ਦੀ ਬਤੌਰ ਡਾਇਰੈਕਟਰ ਫਿਲਮ ‘ ਬੇਫਿਕਰੇ’ 2016 ਵਿੱਚ ਆਈ ਸੀ। ਦੱਸ ਦੇਈਏ ਕਿ ਬਾਲੀਵੁੱਡ ਨੂੰ ‘ ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਵਰਗੀ ਬਲਾਕਬਸਟਰ ਦੇਣ ਵਾਲੇ ਆਦਿੱਤਿਆ ਚੋਪੜਾ ਅੱਜ 47 ਸਾਲ ਦੇ ਹੋ ਗਏ ਹਨ। ਫਿਲਮ ਮੇਕਰ ਯਸ਼ ਚੋਪੜਾ ਦੇ ਬੇਟੇ ਆਦਿੱਤਿਆ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ। ਬਾਲੀਵੁੱਡ ਦੀ ਗ੍ਰੇਸਫੁਲ ਅਦਾਕਾਰਾ ਰਾਣੀ ਮੁਖਰਜੀ ਉਨ੍ਹਾਂ ਦੀ ਪਤਨੀ ਹੈ। ਦੋਹਾਂ ਦੀ ਇੱਕ ਬੇਟੀ ਆਦਿਰਾ ਵੀ ਹੈ। ਆਓ ਜਾਣਦੇ ਹਾਂ ਵਿਆਹ ਟੁੱਟਣ ਤੋਂ ਬਾਅਦ ਆਦਿੱਤਿਆ ਨੇ ਰਾਣੀ ਨੇ ਕਿਸ ਤਰ੍ਹਾਂ ਇੰਪ੍ਰੈਸ ਕੀਤਾ ਸੀ।

Aditya Chopra birthday

ਸਾਲ 2014 ਵਿੱਚ ਅਚਾਨਕ ਰਾਣੀ ਅਤੇ ਆਦਿੱਤਿਆ ਦੇ ਵਿਆਹ ਨਾਲ ਪੂਰਾ ਬਾਲੀਵੁੱਡ ਸ਼ਾਕਡ ਰਹਿ ਗਿਆ। ਲੰਬੇ ਸਮੇਂ ਤੋਂ ਦੋਹਾਂ ਦੇ ਅਫੇਅਰ ਦੀ ਚਰਚਾ ਤਾਂ ਸੀ ਪਰ ਉਹ ਇਸ ਤੇ ਕਦੇ ਗੱਲ ਨਹੀਂ ਕਰਦੇ ਸਨ। ਨਾ ਹੀ ਕਦੇ ਮੀਡੀਆ ਦੇ ਸਾਹਮਣੇ ਆਉਂਦੇ ਸੀ। ਇੱਥੇ ਤੱਕ ਕਿ ਵਿਆਹ ਤੋਂ ਬਾਅਦ ਹੀ ਦੋਵੇਂ ਲੰਬੇ ਸਮੇਂ ਤੱਕ ਇਕੱਠੇ ਨਹੀਂ ਦਿਖਾਈ ਦਿੱਤੇ। ਅਫੇਅਰ ਦੇ ਸਮੇਂ ਇਹ ਵੀ ਖਬਰਾਂ ਆਈਆਂ ਸਨ ਕਿ ਅਦਿੱਤਿਆ ਦੋ ਸਾਲ ਤੱਕ ਰਾਣੀ ਦੇ ਜੁਹੂ ਬੰਗਲੇ ਵਿੱਚ ਲਿਵ ਇਨ ਵਿੱਚ ਰਹਿੰਦੇ ਸਨ।

Aditya Chopra birthdayAditya Chopra birthday

ਮੀਡੀਆ ਵਿੱਚ ਰਾਣੀ ਨੂੰ ਆਦਿੱਤਿਆ ਦਾ ਘਰ ਟੁੱਟਣ ਦਾ ਇੱਕ ਵੱਡਾ ਕਾਰਨ ਮੰਨਣ ਜਾਣ ਲੱਗਿਆ ਸੀ। ਉੱਥੇ ਆਦਿੱਤਿਆ ਅਤੇ ਰਾਣੀ ਨੇ ਕਦੇ ਇਸ ਬਾਰੇ ਵਿੱਚ ਕੁੱਝ ਨਹੀਂ ਬੋਲਿਆ। ਰਾਣੀ ਅਤੇ ਆਦਿੱਤਿਆ ਦੀ ਪਹਿਲੀ ਮੁਲਾਕਾਤ ਸੰਪਨ ਰੇਸਤਰਾਂ ਵਿੱਚ ਹੋਈ।ਆਦਿੱਤਿਆ ਸੋਚ ਰਹੇ ਸਨ ਕਿ ਰਾਣੀ ਖੁਦ ਉਨ੍ਹਾਂ ਨੂੰ ਮਿਲਣ ਆਏ ਪਰ ਅਜਿਹਾ ਨਹੀਂ ਹੋਇਆ। ਉੱਥੇ ਮੌਜੂਦ ਆਦਿੱਤਿਆ ਨੇ ਕਰਨ ਜੌਹਰ ਨੂੰ ਕਿਹਾ ਕਿ ਉਹ ਰਾਣੀ ਨੂੰ ਫਿਲਮ ‘ ਕੁਛ ਕੁਛ ਹੋਤਾ ਹੈ’ ਵਿੱਚ ਕਾਸਟ ਕਰੇ । ਆਦਿੱਤਿਆ ਫਿਲਮ ‘ਰਾਜਾ ਕੀ ਆਏਗੀ ਬਾਰਾਤ’ ਵਿੱਚ ਰਾਣੀ ਦੀ ਐਕਟਿੰਗ ਦੇਖ ਚੁੱਕੇ ਸਨ।

Aditya Chopra birthday

The post ਜਨਮਦਿਨ: 2 ਸਾਲ ਤੱਕ ਰਾਣੀ ਮੁਖਰਜੀ ਦੇ ਨਾਲ ਲਿਵ ਇਨ ‘ਚ ਰਿਹਾ ਸੀ ਇਹ ਫਿਲਮ ਮੇਕਰ, ਵਿਆਹ ਦੇ ਲਈ ਛੱਡ ਦਿੱਤਾ ਸੀ ਘਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਜਨਮਦਿਨ: 2 ਸਾਲ ਤੱਕ ਰਾਣੀ ਮੁਖਰਜੀ ਦੇ ਨਾਲ ਲਿਵ ਇਨ ‘ਚ ਰਿਹਾ ਸੀ ਇਹ ਫਿਲਮ ਮੇਕਰ, ਵਿਆਹ ਦੇ ਲਈ ਛੱਡ ਦਿੱਤਾ ਸੀ ਘਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×