Get Even More Visitors To Your Blog, Upgrade To A Business Listing >>

SHO ਬਾਜਵਾ ਨੂੰ ਡਿਊਟੀ ਤੋਂ ਫਾਰਗ ਕਰ ਮਹਿਤਪੁਰ ‘ਚ ਨਵਾਂ SHO ਕੀਤਾ ਗਿਆ ਨਿਯੁਕਤ

SHO Bajwa Dismissed: ਐੱਸ.ਐੱਚ.ਓ. ਪਰਮਿੰਦਰ ਸਿੰਘ ਬਾਜਵਾ ਨੂੰ ਅੱਜ ਜਲੰਧਰ ਪੁਲਿਸ ਵੱਲੋਂ ਆਪਣੀ ਹਿਰਾਸਤ ‘ਚ ਲੈ ਲਿਆ ਗਿਆ ਹੈ। ਪਰਮਿੰਦਰ ਬਾਜਵਾ ਨੇ ਕਾਂਗਰਸੀ ਆਗੂ ਹਰਦੇਵ ਸਿੰਘ ਸ਼ੋਰੇਵਾਲੀਆਂ ਖਿਲਾਫ਼ ਗੈਰ ਕਾਨੂੰਨੀ ਮਾਈਨਿੰਗ ਸਬੰਧੀ ਕੇਸ ਦਰਜ ਕੀਤਾ ਸੀ। ਜਿਸ ਵੇਲੇ ਇਹ ਮਾਮਲਾ ਹਵਾ ਵਿੱਚ ਆਇਆ ਉਸ ਵੇਲੇ ਬਾਜਵਾ ਮਹਿਤਪੁਰ ਥਾਣੇ ਦੇ ਐੱਸ.ਐੱਚ.ਓ ਸਨ। ਅੱਜ ਸਵੇਰੇ ਪਰਮਿੰਦਰ ਬਾਜਵਾ ਜਲੰਧਰ ਸ਼ੈਸ਼ਨ ਕੋਰਟ ਵਿੱਚ ਆਪਣੇ ਲਈ ਸੁਰੱਖਿਆ ਦੇ ਪ੍ਰਬੰਧ ਸਬੰਧੀ ਪੁੱਜੇ ਸਨ। ਜ਼ਿਕਰਯੋਗ ਹੈ ਕਿ ਹਰਦੇਵ ਲਾਡੀ ‘ਤੇ ਮਾਮਲਾ ਦਰਜ ਕਰਨ ਮਗਰੋਂ ਓਹਨਾਂ ਦੇ ਸੁਰੱਖਿਆ ਦਸਤੇ ਨੂੰ ਵਾਪਸ ਸਦ ਲਿਆ ਗਿਆ ਸੀ। ਜਿਸ ਸਮੇਂ ਉਹ ਅਦਾਲਤ ‘ਚ ਪੁੱਜੇ ਤਾਂ ਉਸ ਵੇਲੇ SHO ਬਾਜਵਾ ਕੋਲ ਓਹਨਾਂ ਦਾ ਲਾਇਸੈਂਸੀ ਰਿਵਾਲਵਰ ਵੀ ਮੌਜੂਦ ਸੀ। SHO ਬਾਜਵਾ ‘ਤੇ ipc ਦੀ ਧਾਰਾ 353 ਤੇ 186 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

SHO Bajwa Dismissed

ਓਹਨਾਂ ਖਿਲਾਫ਼ ਪੁਲਿਸ ਮੁਲਾਜ਼ਮਾਂ ਨਾਲ ਧੱਕਾ ਕਰਨ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਕਾਰਨ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ASI ਸੁਖਵਿੰਦਰ ਪਾਲ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। SHO ਪਰਮਿੰਦਰ ਬਾਜਵਾ ਦੀ ਅਦਾਲਤ ‘ਚ ਲਾਇਸੈਂਸੀ ਰਿਵਾਲਵਰ ਲੈ ਕੇ ਜਾਣ ਤੋਂ ਬਾਅਦ ਗ੍ਰਿਫਤਾਰੀ ਹੋਈ ਸੀ ਅਤੇ ਹੁਣ ਅਦਾਲਤ ਦੇ ਹੁਕਮਾਂ ਅਨੁਸਾਰ ਉਹਨਾਂ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਹਰਦੀਪ ਸਿੰਘ ਨੂੰ ਮਹਿਤਪੁਰ ਥਾਣੇ ਦਾ ਨਵਾਂ SHO ਨਿਯੁਕਤ ਕਰ ਦਿੱਤਾ ਗਿਆ ਹੈ। SHO ਬਾਜਵਾ ਦੇ ਖਿਲਾਫ IPC ਦੀ ਧਾਰਾ 353 ਤੇ 186 ਤਹਿਤ ਪਰਚਾ ਦਰਜ ਹੋਣ ਮਗਰੋਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ‘ਤੇ ਇਹ ਕਾਰਵਾਈ ਕੀਤੀ ਗਈ ਹੈ।

SHO Bajwa DismissedSHO Bajwa Dismissed

ਅਦਾਲਤ ‘ਚ ਰਿਵਾਲਵਰ ਲੈ ਕੇ ਦਾਖਲ ਹੋਣ ਤੋਂ ਬਾਅਦ SHO ਬਾਜਵਾ ਖਿਲਾਫ ASI ਸੁਖਵਿੰਦਰ ਪਾਲ ਸਿੰਘ ਦੀ ਸ਼ਿਕਾਇਤ ਤੇ CJM ਦੀ ਸਿਫਾਰਿਸ਼ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ‘ਤੇ ਮਾਮਲਾ ਦਰਜ ਕਰਨ ਮਗਰੋਂ ਉਹਨਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ SHO ਬਾਜਵਾ ਨੂੰ 25 ਮਈ ਤੱਕ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਐੱਸ.ਐਚ.ਓ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਉਹ ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਕਰ ਰਹੀ ਹੈ। ਜੋ ਸਰਕਾਰ ਦੇ ਖਿਲਾਫ਼ ਹੁੰਦਾ ਹੈ ਸਰਕਾਰ ਉਸਦੇ ਹੀ ਖਿਲਾਫ਼ ਕੋਈ ਮਾਮਲਾ ਦਰਜ ਕਰ ਕੇ ਹੋਰ ਮਾਮਲਿਆਂ ਵਿੱਚ ਉਲਝਾ ਦਿੰਦੀ ਹੈ।

SHO Bajwa DismissedSHO Bajwa Dismissed

The post SHO ਬਾਜਵਾ ਨੂੰ ਡਿਊਟੀ ਤੋਂ ਫਾਰਗ ਕਰ ਮਹਿਤਪੁਰ ‘ਚ ਨਵਾਂ SHO ਕੀਤਾ ਗਿਆ ਨਿਯੁਕਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

SHO ਬਾਜਵਾ ਨੂੰ ਡਿਊਟੀ ਤੋਂ ਫਾਰਗ ਕਰ ਮਹਿਤਪੁਰ ‘ਚ ਨਵਾਂ SHO ਕੀਤਾ ਗਿਆ ਨਿਯੁਕਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×