Get Even More Visitors To Your Blog, Upgrade To A Business Listing >>

ਅੱਜ ਦੇ ਦਿਨ 1710 ‘ਚ ਚੱਪੜਚਿੜੀ ਦੀ ਲੜਾਈ ਹੋਈ ਸੀ, ਇਸ ਵਿੱਚ ਵਜ਼ੀਰ ਖਾਨ ਮਾਰਿਆ ਗਿਆ ਸੀ

Chappar Chiri Battle: ਚਪੜਚਿੜੀ ਖੁਰਦ ਭਾਰਤੀ ਪੰਜਾਬ ਦੇ ਐੱਸ.ਏ.ਐੱਸ.ਨਗਰ ਜ਼ਿਲ੍ਹੇ ਦੇ ਬਲਾਕ ਖਰੜ ਦਾ ਇੱਕ ਪਿੰਡ ਹੈ। ਚੱਪੜ ਚਿੜੀ ਬਨੂੜ-ਖਰੜ ਮੁੱਖ ਸੜਕ ਤੋਂ ਕੁਝ ਕੁ ਵਿੱਥ ‘ਤੇ ਲਾਂਡਰਾਂ ਨੇੜੇ, ਸਥਿਤ ਹੈ। ਇਹ ਸੜਕ ਹੁਣ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਜਾਣੀ ਜਾਂਦੀ ਹੈ। ,ਇਥੋਂ ਤੱਕ ਕਿ ਜਿਸ ਟਿੱਬੇ ‘ਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬੈਠ ਕੇ ਜੰਗ ਦੇ ਮੈਦਾਨ ਦਾ ਨਿਰੀਖਣ ਕੀਤਾ ਗਿਆ ਸੀ, ਉਸ ਨੂੰ ਵੀ ਲੋਕਾਂ ਨੇ ਪੁੱਟ ਕੇ ਮੈਦਾਨ ਨੇੜੇ ਲੈ ਆਂਦਾ ਤੇ ਇਤਿਹਾਸਕ ਤੇ ਵਿਰਾਸਤੀ ਸਬੂਤ ਮਿਟਦੇ ਚਲੇ ਗਏ।

indiaChappar Chiri Battle

12 ਮਈ 1710 ਦੇ ਲਗਭਗ ਇੱਥੇ ਬੰਦਾ ਸਿੰਘ ਬਹਾਦਰ ਦੇ ਸਿੱਖ ਅਤੇ ਸਰਹੰਦ ਦੇ ਸ਼ਾਹੀ ਫ਼ੌਜਦਰ ਵਜ਼ੀਰ ਖ਼ਾਨ ਦੀਆਂ ਫ਼ੌਜਾ ਦੇ ਵਿਚਕਾਰ ਲੜਾਈ ਹੋਈ ਸੀ। ਇਸ ਲੜਾਈ ਵਿੱਚ ਵਜ਼ੀਰ ਖ਼ਾਨ ਮਾਰਿਆ ਗਿਆ ਸੀ ਅਤੇ ਮੁਗਲ ਫ਼ੌਜ਼ ਨੂੰ ਭਾਜੜਾ ਪੈ ਗਈਆਂ। 14 ਮਈ 1710 ਨੂੰ ਸਿੱਖਾਂ ਨੇ ਸਰਹਿੰਦ ਤੇ ਕਬਜਾ ਕਰ ਲਿਆ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ, ਜ਼ਾਲਮ ਵਜ਼ੀਰ ਖਾਨ ਨੂੰ ਸੋਧਣ ਮਗਰੋਂ ਉਸ ਜੰਡ ਨਾਲ ਪੁੱਠਾ ਟੰਗਿਆ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਨਾਲ ਤਾਂ ਜੋ ਗੁਜ਼ਰੀ ਸੋ ਗੁਜ਼ਰੀ ਬਾਬਾ ਬੰਦਾ ਬਹਾਦਰ ਦੀ ਦ੍ਰਿਤੜਾ ਤੇ ਸ਼ਕਤੀ ਦਾ ਅਜਿਹਾ ਨਿਰਮਾਣ ਹੁੰਦਾ ਸੀ ਕਿ ਦੇਵ ਕੱਦ ਜਰਨੈਲ ਦਾ ਰੂਪ ਧਾਰ ਲੈਂਦਾ।

india

ਇਹ ਯਾਦਗਾਰ ਸਿੱਖ ਫ਼ੌਜਾਂ ਦੀ ਸਰਹੰਦ ਦੇ ਨਵਾਬ ਨੂੰ ਜੰਗ ਵਿਚ ਮੌਤ ਦੇ ਘਾਟ ਉਤਾਰਣ ਤੌਂ ਬਾਦ ਹੋਈ ਜਿੱਤ ਦੀ ਯਾਦਗਾਰ ਵਿਚ ਬਣਾਈ ਗਈ ਹੈ। ਏਸ ਸੜਕ ਉੱਤੇ ਪੈਂਦੇ ਇਤਿਹਾਸਕ ਸਥਾਨ ਬੰਦਾ ਬਹਾਦਰ ਵਲੋਂ ਇਸਦੀ ਚੋਣ ਗੁਰੀਲਾ ਯੁੱਧ ਲੜਨ ਹਿੱਤ ਕੀਤੀ ਗਈ ਸੀ। ਚੱਪੜ ਚਿੜੀ ਵਿਖੇ ਸੂਬਾ ਸਰਹਿੰਦ ਨਾਲ ਲੜੀ ਗਈ ਫੈਸਲਾਕੁੰਨ ਲੜਾਈ ਦੇ ਸਥਾਨ ਉੱਤੇ ਫਤਿਹ ਬੁਰਜ ਵੀ ਉਸਰ ਚੁੱਕਾ ਹੈ। ਚੱਪੜ ਚਿੜੀ ਦੇ ਯੁੱਧ ਦੀ ਜਿੱਤ ਤੋਂ ਬਾਅਦ ਸਰਹੰਦ ਦਾ ਪਹਿਲਾ ਸੂਬੇਦਾਰ ਭਾਈ ਬਾਜ ਸਿੰਘ ਨੂੰ ਬਣਾਇਆ ਗਿਆ

india

12 ਮਈ, 1710 ਦੀ ਸਵੇਰ ਤਕ ਵਜ਼ੀਰ ਖ਼ਾਨ ਦੀ ਫ਼ੌਜ ਵੀ ਪਹੁੰਚ ਚੁੱਕੀ ਸੀ। ਭਾਵੇਂ ਕੁਝ ਸੋਮੇ ਵਜ਼ੀਰ ਖ਼ਾਨ ਦੀ ਫ਼ੌਜ ਇਕ ਲੱਖ ਦੇ ਕਰੀਬ ਦਸਦੇ ਹਨ ਪਰ ਇਕ ਮੁਸਲਿਮ ਸੋਮੇ ਮੁਤਾਬਕ ਵਜ਼ੀਰ ਖ਼ਾਨ ਕੋਲ ਕੁਲ 5-6 ਹਜ਼ਾਰ ਘੋੜ ਸਵਾਰ, 7-8 ਹਜ਼ਾਰ ਬੰਦੂਕਚੀ, 8 ਹਜ਼ਾਰ ਗ਼ਾਜ਼ੀ ਅਤੇ ਕੁੱਝ ਪੈਦਲ ਫ਼ੌਜ ਵੀ ਸੀ। ਉਸ ਦੀ ਫ਼ੌਜ ਵਿਚ ਸੱਭ ਤੋਂ ਅੱਗੇ ਹਾਥੀ ਸਨ। ਲੜਾਈ ਸ਼ੁਰੂ ਹੁੰਦਿਆਂ ਹੀ ਜਦੋਂ ਹਾਥੀ, ਸਿੱਖਾਂ ਦੀਆਂ ਤੋਪਾਂ ਦੀ ਮਾਰ ਦੇ ਦਾਇਰੇ ਵਿਚ ਆ ਗਏ ਤਾਂ ਸਿੱਖਾਂ ਨੇ ਇਕਦੰਮ ਗੋਲੇ ਵਰਸਾ ਕੇ ਹਾਥੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ।

india

ਵਜ਼ੀਰ ਖ਼ਾਨ ਦੀ ਫ਼ੌਜ ਦੇ ਕੁੱਝ ਹਾਥੀ ਜ਼ਖ਼ਮੀ ਹੋ ਕੇ ਚਿੰਘਾੜਦੇ ਹੋਏ ਪਿੱਛੇ ਨੂੰ ਦੌੜੇ ਅਤੇ ਅਪਣੇ ਹੀ ਫ਼ੌਜੀਆਂ ਨੂੰ ਜ਼ਖ਼ਮੀ ਕਰ ਗਏ। ਇਸ ਦੇ ਜਵਾਬ ਵਜੋਂ ਸਰਹੰਦ ਦੀ ਫ਼ੌਜ ਦੀਆਂ ਤੋਪਾਂ ਵੀ ਵਰ੍ਹਨ ਲੱਗ ਪਈਆਂ। ਸਿੱਖ ਫ਼ੌਜਾਂ ਕਿਉਂਕਿ ਝਿੜੀ ਵਾਲੇ ਪਾਸੇ ਸਨ, ਇਸ ਕਰ ਕੇ ਉਨ੍ਹਾਂ ਨੂੰ ਦਰੱਖ਼ਤਾਂ ਦੀ ਓਟ ਮਿਲ ਗਈ। ਉਧਰ ਸਿੱਖਾਂ ਦੀਆਂ ਤੋਪਾਂ ਨੇ ਸਰਹੰਦੀ ਤੋਪਚੀਆਂ ਨੂੰ ਅਪਣੀ ਮਾਰ ਹੇਠ ਲੈ ਆਂਦਾ ਜਿਸ ਨਾਲ ਉਨ੍ਹਾਂ ਵਲੋਂ ਤੋਪਾਂ ਦੀ ਗੋਲਾਬਾਰੀ ਬੰਦ ਹੋ ਗਈ। ਹੁਣ ਕਈ ਸਿੱਖ ਘੋੜ ਸਵਾਰ, ਸਰਹੰਦੀ ਫ਼ੌਜਾਂ ਵਿਚ ਜਾ ਵੜੇ ਅਤੇ ਵੱਢ-ਟੁੱਕ ਸ਼ੁਰੂ ਹੋ ਗਈ। ਸਿੱਖਾਂ ਨੂੰ ਸਰਹੰਦ ‘ਤੇ ਬਹੁਤ ਗੁੱਸਾ ਸੀ ਅਤੇ ਉਹ ਇਸ ਦੇ ਹਾਕਮਾਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ।

indiaChappar Chiri Battle

ਇਸ ਕਰ ਕੇ ਉਹ ਸਿਰ ਤਲੀ ‘ਤੇ ਰੱਖ ਕੇ ਜੂਝ ਰਹੇ ਸਨ। ਦੂਜੇ ਪਾਸੇ ਮੁਗ਼ਲ ਅਤੇ ਪਠਾਣ ਫ਼ੌਜੀ ਤਾਂ ਸਿਰਫ਼ ਤਨਖ਼ਾਹਦਾਰ ਸਨ। ਜਦੋਂ ਬਹੁਤ ਮਾਰੋ-ਮਾਰੀ ਹੋ ਚੁੱਕੀ ਸੀ ਤਾਂ ਬਹੁਤ ਸਾਰੇ ਭਾੜੇ ਦੇ ਸਰਹੰਦੀ ਫ਼ੌਜੀਆਂ ਨੇ ਜਾਨ ਬਚਾਉਣ ਵਾਸਤੇ ਖਿਸਕਣਾ ਸ਼ੁਰੂ ਕਰ ਦਿਤਾ। ਜੇਹਾਦ ਦੇ ਨਾਂ ‘ਤੇ ਇਕੱਠੇ ਕੀਤੇ ਪਠਾਣ ਤੇ ਮੁਗ਼ਲ ਵੀ, ਜੰਗ ਦੇ ਤੌਰ-ਤਰੀਕਿਆਂ ਤੋਂ ਅਨਜਾਣ ਹੋਣ ਕਰ ਕੇ, ਬਹੁਤੀ ਦੇਰ ਲੜਾਈ ਨਾ ਕਰ ਸਕੇ। ਉਨ੍ਹਾਂ ਵਿਚੋਂ ਬਹੁਤੇ ਜਾਂ ਤਾਂ ਮਾਰੇ ਗਏ ਜਾਂ ਮੈਦਾਨ ਛੱਡ ਕੇ ਭੱਜ ਗਏ। ਇਹ ਲੜਾਈ 12 ਮਈ ਦੀ ਸਵੇਰ ਤੋਂ ਦੁਪਹਿਰ ਤਕ ਹੀ ਚਲੀ ਸੀ।

india

The post ਅੱਜ ਦੇ ਦਿਨ 1710 ‘ਚ ਚੱਪੜਚਿੜੀ ਦੀ ਲੜਾਈ ਹੋਈ ਸੀ, ਇਸ ਵਿੱਚ ਵਜ਼ੀਰ ਖਾਨ ਮਾਰਿਆ ਗਿਆ ਸੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅੱਜ ਦੇ ਦਿਨ 1710 ‘ਚ ਚੱਪੜਚਿੜੀ ਦੀ ਲੜਾਈ ਹੋਈ ਸੀ, ਇਸ ਵਿੱਚ ਵਜ਼ੀਰ ਖਾਨ ਮਾਰਿਆ ਗਿਆ ਸੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×