Get Even More Visitors To Your Blog, Upgrade To A Business Listing >>

17 ਸਾਲਾ ਲੜਕੀ ਨੂੰ 20 ਦਿਨ ਤੱਕ ਬੰਦੀ ਬਣਾ ਕੇ ਕੀਤਾ ਰੇਪ

17 years old Ludhiana Rape: ਨਾਬਾਲਿਗ ਲੜਕੀਆਂ ਨਾਲ ਹੋ ਰਹੇ ਅਪਰਾਧ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਅਜਿਹਾ ਹੀ ਇੱਕ ਹੋਰ ਮਾਮਲਾ ਜਮਾਲਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਨਾਬਾਲਿਗ ਲੜਕੀ ਨੂੰ ਧੋਖੇ ਨਾਲ ਇੱਕ ਕਿਰਾਏ ਦੇ ਮਕਾਨ ‘ਚ ਲਿਜਾ ਕੇ ਉਸ ਨਾਲ ਜ਼ਬਰਦਸਤੀ ਕੀਤੀ ਗਈ। ਕਥਿਤ ਦੋਸ਼ੀ ਜਿਨ੍ਹਾਂ ਵਿੱਚ ਦੋ ਨੌਜਵਾਨਾਂ ਅਤੇ ਦੋ ਔਰਤਾਂ ਨੇ ਉਹਨਾਂ ਖਿਲਾਫ਼ ਥਾਣਾ ਜਮਾਲਪੁਰ ਦੀ ਪੁਲਿਸ ਨੇ ਧੋਖਾਦੇਹੀ, ਪੋਸਕੋ ਐਕਟ ਅਤੇ ਰੇਪ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।

17 years old Ludhiana Rape

ਜਾਣਕਾਰੀ ਅਨੁਸਾਰ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਹਰਦੇਵ ਨਗਰ, ਜਮਾਲਪੁਰ ‘ਚ ਕਿਰਾਏ ਦੇ ਮਕਾਨ ‘ਚ ਰਹਿਣ ਵਾਲੀ ਇੱਕ 17 ਸਾਲਾ ਨਾਬਾਲਿਗ ਲੜਕੀ ਨੇ ਕਿਹਾ ਕਿ 12 ਅਪ੍ਰੈਲ ਨੂੰ ਆਦਲ ਪੁੱਤਰ ਤਿਗੜੀਆ ਨਾਮ ਦਾ ਨੌਜਵਾਨ ਧੋਖੇ ਨਾਲ ਉਸ ਨੂੰ ਸਟੇਸ਼ਨ ਤੋਂ ਬੁਲਾ ਕੇ ਆਪਣੇ ਸੀ. ਐੱਮ. ਸੀ. ਕਾਲੋਨੀ ਸਥਿਤ ਕਿਰਾਏ ਦੇ ਕਮਰੇ ‘ਚ ਲੈ ਗਿਆ, ਜਿੱਥੇ ਉਸ ਨੂੰ 20 ਦਿਨ ਬੰਦੀ ਬਣਾ ਕੇ ਰਖਿਆ। ਉਸ ਨੇ ਆਪਣੀ ਪਤਨੀ ਨੂਰਜਹਾਂ, ਮਕਾਨ ਮਾਲਕਣ ਕਮਲ ਕੌਰ ਦੀ ਸਹਿਮਤੀ ਨਾਲ ਆਪਣੇ ਸਾਥੀ ਸੁਰੇਸ਼ ਕੁਮਾਰ ਨਾਲ ਮਿਲ ਕੇ ਉਸ ਨਾਲ ਹਰ ਦਿਨ ਜਬਰ-ਜ਼ਨਾਹ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਥਾਣਾ ਪੁਲਿਸ ਨੇ ਉਕਤ ਲੋਕਾਂ ਖਿਲਾਫ਼ ਤੁਰੰਤ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ‘ਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

17 years old Ludhiana Rape17 years old Ludhiana Rape

ਇਹ ਵੀ ਪੜ੍ਹੋ :

ਪਟਿਆਲਾ ਵਿਖੇ ਇਕ ਪ੍ਰਵਾਸੀ ਮਜ਼ਦੂਰ ਪਰਿਵਾਰ ਵੱਲੋਂ ਆਪਣੀ 3 ਸਾਲਾਂ ਬੱਚੀ ਨਾਲ ਮਕਾਨ ਮਾਲਕ ਵੱਲੋਂ ਬਲਾਤਕਾਰ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨl ਦਰਅਸਲ ਪ੍ਰਵਾਸੀ ਮਨਿਤਾ ਆਪਣੇ ਪਤੀ ਅਤੇ ਲੜਕੇ ਤੇ ਲੜਕੀ ਨਾਲ ਪਟਿਆਲਾ ਦੀ ਬਾਬੂ ਸਿੰਘ ਕੋਲੋਨੀ ਵਿਖੇ ਫੌਜ਼ੀ ਨਾਮ ਦੇ ਇਕ ਵਿਅਕਤੀ ਦੇ ਮਕਾਨ ਵਿਚ ਕਿਰਾਏਦਾਰ ਵੱਜੋਂ ਪਿਛਲੇ ਇਕ ਸਾਲ ਤੋਂ ਰਹਿੰਦੀ ਆ ਰਹੀ ਸੀ ਅਤੇ ਬੀਤੇ ਦਿਨ ਵਨੀਤਾ ਆਪਣੇ ਕੰਮ ਤੋਂ ਜਦੋ ਵਾਪਿਸ ਘਰ ਪਹੁੰਚੀ ਤਾਂ ਉਸ ਦੇ ਬੇਟੇ ਨੇ ਦੱਸਿਆ ਕਿ ਮਕਾਨ ਮਲਿਕ 3 ਸਾਲਾਂ ਬੇਟੀ ਨੂੰ ਆਪਣੇ ਕਮਰੇ ਚ ਲੈ ਕੇ ਗਿਆ ਸੀ। ਜਿਥੇ ਉਸ ਨੇ ਬੱਚੀ ਨਾਲ ਦੁਸ਼ਕਰਮ ਕੀਤਾl

17 years old Ludhiana Rape17 years old Ludhiana Rape

The post 17 ਸਾਲਾ ਲੜਕੀ ਨੂੰ 20 ਦਿਨ ਤੱਕ ਬੰਦੀ ਬਣਾ ਕੇ ਕੀਤਾ ਰੇਪ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

17 ਸਾਲਾ ਲੜਕੀ ਨੂੰ 20 ਦਿਨ ਤੱਕ ਬੰਦੀ ਬਣਾ ਕੇ ਕੀਤਾ ਰੇਪ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×