Get Even More Visitors To Your Blog, Upgrade To A Business Listing >>

ਘੁਮਾਰ ਮੰਡੀ ਦੀ ਕਰੰਸੀ ਦਾ ਲੈਣ-ਦੇਣ ਕਰਨ ਵਾਲੀ ਫਰਮ ‘ਤੇ ਛਾਪਾ

Ghumar Mandi Currency: ਮਹਾਨਗਰ ਦੇ ਪ੍ਰਮੁੱਖ ਬਾਜ਼ਾਰ ਘੁਮਾਰ ਮੰਡੀ ਸਥਿਤ ਵਿਦੇਸ਼ੀ ਕਰੰਸੀ ਦਾ ਲੈਣ-ਦੇਣ ਕਰਨ ਵਾਲੀ ਇੱਕ ਫਰਮ ਨੂੰ ਜਾਂਚ ਦੇ ਘੇਰੇ ‘ਚ ਲੈਂਦਿਆਂ ਉਥੋਂ ਵੱਡੀ ਮਾਤਰਾ ‘ਚ ਵਿਦੇਸ਼ੀ ਅਤੇ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਸੂਚਨਾ ਅਨੁਸਾਰ ਆਰ. ਕੇ. ਐਕਸਚੇਂਜ ਐਂਡ ਜਨਰਲ ਸਟੋਰ, ਘੁਮਾਰ ਮੰਡੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਛਾਪਾ ਮਾਰਿਆ।

Ghumar Mandi Currency

ਇਸ ਟੀਮ ਦੀ ਅਗਵਾਈ ਜੁਆਇੰਟ ਕਮਿਸ਼ਨਰ ਗਿਰੀਸ਼ ਬਾਲੀ ਤੇ ਅਸਿਸਟੈਂਟ ਕਮਿਸ਼ਨਰ ਸੰਦੀਪ ਪ੍ਰਭਾ ਕਰ ਰਹੇ ਸਨ। ਸੂਤਰਾਂ ਅਨੁਸਾਰ ਸ਼ੱਕ ਹੋਣ ‘ਤੇ ਕੀਤਾ ਗਿਆ ਸਰਵੇ ਉਸ ਸਮੇਂ ਸੱਚ ਵਿੱਚ ਬਦਲ ਗਿਆ ਜਦੋਂ ਵਿਭਾਗ ਨੂੰ ਉਕਤ ਯੂਨਿਟ ਤੋਂ 28 ਲੱਖ 50 ਹਜ਼ਾਰ ਦੀ ਵਿਦੇਸ਼ੀ ਤੇ 10 ਲੱਖ 45 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਨਕਦੀ ਦੇ ਰੂਪ ਵਿੱਚ ਮਿਲੀ।

Ghumar Mandi Currency
ਦੱਸ ਦੇਈਏ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਉਪਰੋਕਤ ਯੂਨਿਟ ਅਣ-ਅਧਿਕਾਰਿਤ ਤੌਰ ‘ਤੇ ਵਿਦੇਸ਼ੀ ਮੁਦਰਾ ਦੀ ਵਿਕਰੀ ਕਰ ਰਿਹਾ ਹੈ, ਜਿਸ ਦੇ ਪੁਖਤਾ ਸਬੂਤ ਵੀ ਵਿਭਾਗ ਕੋਲ ਸਨ, ਜਿਸ ਨੂੰ ਆਧਾਰ ਬਣਾ ਕੇ ਵਿਭਾਗ ਨੇ ਗੰਭੀਰਤਾ ਨਾਲ ਜਾਂਚ ਕੀਤੀ ਤੇ ਸਭ ਕੁਝ ਠੀਕ ਪਾਇਆ ਗਿਆ। ਜ਼ਿਕਰਯੋਗ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਵਿਭਾਗ ਅਜਿਹੇ ਕਈ ਯੂਨਿਟਾਂ ‘ਤੇ ਸ਼ਿਕੰਜਾ ਕੱਸੇਗਾ ਜੋ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ ਦੀ ਦੁਰਵਰਤੋਂ ਕਰਨਗੇ। ਜੁਆਇੰਟ ਕਮਿਸ਼ਨਰ ਨੇ ਇਹ ਰਕਮ ਸੀਲ ਕਰ ਲਈ ਹੈ ।Ghumar Mandi Currency

The post ਘੁਮਾਰ ਮੰਡੀ ਦੀ ਕਰੰਸੀ ਦਾ ਲੈਣ-ਦੇਣ ਕਰਨ ਵਾਲੀ ਫਰਮ ‘ਤੇ ਛਾਪਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਘੁਮਾਰ ਮੰਡੀ ਦੀ ਕਰੰਸੀ ਦਾ ਲੈਣ-ਦੇਣ ਕਰਨ ਵਾਲੀ ਫਰਮ ‘ਤੇ ਛਾਪਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×