Get Even More Visitors To Your Blog, Upgrade To A Business Listing >>

ਕੌਫ਼ੀ ‘ਚ ਨਸ਼ੀਲਾ ਪਦਾਰਥ ਪਿਲਾ ਕੇ ਲੁੱਟੀ ਕੁੜੀ ਦੀ ਇੱਜਤ…

Tarn Taran rape case: ਥਾਣਾ ਸਿਟੀ ਤਰਨਤਾਰਨ ਪੁਲਿਸ ਨੇ ਵੀਡੀਓ ਬਣਾ ਕੇ ਬਲੈਕਮੇਲ ਕਰ ਕੇ ਵਾਰ – ਵਾਰ ਬਲਾਤਕਾਰ ਕਰਨ ਦੇ ਇਲਜ਼ਾਮ ‘ਚ ਇੱਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਪੀੜਤ ਕੁੜੀ ਨੇ ਬਿਆਨ ਦਰਜ ਕਰਵਾਇਆ ਕਿ ਕਰੀਬ 1 ਸਾਲ ਪਹਿਲਾਂ ਮੁਲਜ਼ਮ ਲਵਪ੍ਰੀਜ ਸਿੰਘ ਉਰਫ ਜੋਜੋ ਪੁੱਤ ਅਵਤਾਰ ਸਿੰਘ ਨਿਵਾਸੀ ਗਹਿਰੀ ਮੰਡੀ ਥਾਣਾ ਜੰਡਿਆਲਾ ਗੁਰੂ ਉਸ ਨੂੰ ਘੁੰਮਣ – ਫਿਰਣ ਦੇ ਬਹਾਨੇ ਅੰਮ੍ਰਿਤਸਰ ਦੇ ਇੱਕ ਹੋਟਲ ‘ਚ ਲੈ ਗਿਆ। ਜਿੱਥੇ ਉਸ ਨੇ ਉਹ ਨੂੰ ਕੌਫ਼ੀ ਪਿਲਾਈ। ਕੌਫੀ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ ਤਾਂ ਮੁਲਜ਼ਮ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਅਤੇ ਮੋਬਾਇਲ ‘ਤੇ ਵੀਡੀਓ ਬਣਾ ਲਈ।

punjabTarn Taran rape case

ਮੁਲਜ਼ਮ ਨੇ ਕੁੜੀ ਨੂੰ ਵੀਡੀਓ ਸੋਸ਼ਲ ਮੀਡੀਆ ‘ਤੇ ਪਾਉਣ ਦੀਆਂ ਧਮਕੀਆਂ ਦਿੰਦੇ ਹੋਏ, ਉਸ ਦੇ ਨਾਲ ਵੱਖ – ਵੱਖ ਥਾਵਾਂ ‘ਤੇ ਬਲਾਤਕਾਰ ਕੀਤਾ। ਹੁਣ ਮੁਲਜ਼ਮ ਨੇ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਹੈ। ਇਸ ਸੰਬੰਧ ‘ਚ ਐਂਟੀ ਨਾਰਕੋਟਿਕ ਸੈਲ ਤਰਨਤਾਰਨ ਦੇ ਇੰਸਪੈਕਟਰ ਚੰਦਰ ਭੂਸ਼ਣ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।

punjab

ਇਹ ਵੀ ਪੜ੍ਹੋ : ਬੱਸ ‘ਚ ਬੈਠੀ ਕੁੜੀ ਨਾਲ ASI ਨੇ ਕੀਤੀ ਛੇੜਛਾੜ

ਜੈਤੋ ਤੋਂ ਫਰੀਦਕੋਟ ਜਾਂਦੇ ਸਮੇਂ ਨਸ਼ੇ ਵਿੱਚ ਜੈਤੋ ਪੁਲਿਸ ਅਧਿਕਾਰੀ ਨੇ ਬੱਸ ਵਿੱਚ ਕੁੜੀ ਨੂੰ ਛੇੜਿਆ ਤਾਂ ਗੁੱਸੇ ਵਿੱਚ ਲੋਕਾਂ ਨੇ ਬਸ ਨੂੰ ਸਿੱਧੇ ਥਾਣੇ ਲੈ ਗਏ। ਐੱਸ ਐੱਸ ਪੀ ਦੇ ਦਖਲ-ਅੰਦਾਜੀ ਦੇ ਬਾਅਦ ਥਾਣਾ ਕੋਤਵਾਲੀ ਪੁਲਿਸ ਨੇ ਮੁਲਜ਼ਮ ਪੁਲਿਸ ਅਧਿਕਾਰੀ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਧਰ, ਉੱਚਾਧਿਕਾਰੀਆਂ ਦੇ ਹੁਕਮ ਉੱਤੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ। ਥਾਣਾ ਜੈਤੋ ਵਿੱਚ ਤੈਨਾਤ ਏਐੱਸਆਈ ਜਸਪਾਲ ਸਿੰਘ ਵੀਰਵਾਰ ਰਾਤ ਕਰੀਬ ਨੌਂ ਵਜੇ ਡਿਊਟੀ ਨਿੱਪਟਾ ਕੇ ਕੋਟਕਪੂਰਾ ਤੋਂ ਫਰੀਦਕੋਟ ਆਉਣ ਨੂੰ ਬਸ ਵਿੱਚ ਸਵਾਰ ਹੋਇਆ।

punjab

ਬਠਿੰਡਾ ਤੋਂ ਆ ਰਹੀ ਕੁੜੀ ਦੇ ਕੋਲ ਬੈਠਾ ਅਤੇ ਕੁੜੀ ਤੋਂ ਉਸਦਾ ਮੋਬਾਇਲ ਨੰਬਰ ਮੰਗਿਆ। ਨਾਲ ਹੀ ਉਸਦੇ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਡਰ ਕੇ ਕੁੜੀ ਚੁੱਪ ਰਹੀ ਤਾਂ ਪੁਲਿਸ ਅਧਿਕਾਰੀ ਹੱਦ ਤੋਂ ਅੱਗੇ ਵਧਣ ਲੱਗਾ। ਉਸ ਦੀਆ ਹਰਕਤਾਂ ਤੋਂ ਸਹਿਮੀ ਕੁੜੀ ਨੇ ਸਾਰਾ ਮਾਮਲਾ ਨਾਲ ਬੈਠੀ ਸਵਾਰੀਆਂ ਨੂੰ ਦੱਸਿਆ। ਪੁਲਿਸ ਅਧਿਕਾਰੀਆਂ ਦੀਆਂ ਹਰਕਤਾਂ ਤੋਂ ਗੁੱਸੇ ਵਿੱਚ ਆਏ ਮੁਸਾਫ਼ਿਰਾਂ ਨੇ ਬਸ ਨੂੰ ਬਸ ਸਟਾਪ ਲਿਆਉਣ ਦੀ ਬਜਾਏ ਸਿੱਧੇ ਥਾਣਾ ਕੋਤਵਾਲੀ ਫਰੀਦਕੋਟ ਲੈ ਗਏ, ਜਿੱਥੇ ਥਾਣਾ ਸਿਟੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਣਕਾਰੀ ਐੱਸ ਐੱਸ ਪੀ ਫਰੀਦਕੋਟ ਨੂੰ ਦਿੱਤੀ।

punjabTarn Taran rape case

ਐੱਸ ਐੱਸ ਪੀ ਨੇ ਮੁਲਜ਼ਮ ਪੁਲਿਸ ਅਧਿਕਾਰੀ ਉੱਤੇ ਕੇਸ ਦਰਜ ਕਰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਥਾਣਾ ਕੋਤਵਾਲੀ ਫਰੀਦਕੋਟ ਦੇ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਮੁਲਜ਼ਮ ਏਐੱਸਆਈ ਜਸਪਾਲ ਸਿੰਘ ਉੱਤੇ ਕੇਸ ਦਰਜ ਕਰ ਮੁਅੱਤਲ ਕਰ ਦਿੱਤਾ ਗਿਆ ਹੈ। 23 ਅਪ੍ਰੈਲ ਨੂੰ ਵੀ ਪਹਿਲਾਂ ਜੈਤੋ ਦੇ ਥਾਣੇ ਮੁਖੀ ਰਹੇ ਅਤੇ ਹੁਣ ਕਰੀਬ ਤਿੰਨ ਮਹੀਨਿਆਂ ਤੋਂ ਲਾਇਨ ਹਾਜਿਰ ਇੱਕ ਐੱਸ ਆਈ ਨੇ ਸੋਸ਼ਲ ਮੀਡੀਆ ਦੇ ਇੱਕ ਗਰੁੱਪ ਵਿੱਚ ਇੱਕ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ ਸੀ ਜਿਸਦੇ ਚਲਦੇ ਉਕਤ ਅਧਿਕਾਰੀ ਨੂੰ ਵੀ ਉੱਚ ਅਧਿਕਾਰੀਆਂ ਨੇ ਤੁਰੰਤ ਮੁਅੱਤਲ ਕਰ ਦਿੱਤਾ ਸੀ।

punjab

The post ਕੌਫ਼ੀ ‘ਚ ਨਸ਼ੀਲਾ ਪਦਾਰਥ ਪਿਲਾ ਕੇ ਲੁੱਟੀ ਕੁੜੀ ਦੀ ਇੱਜਤ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕੌਫ਼ੀ ‘ਚ ਨਸ਼ੀਲਾ ਪਦਾਰਥ ਪਿਲਾ ਕੇ ਲੁੱਟੀ ਕੁੜੀ ਦੀ ਇੱਜਤ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×