Get Even More Visitors To Your Blog, Upgrade To A Business Listing >>

ਐਂਬੂਲੈਂਸਾਂ ਨੂੰ ਮੌਡੀਫਾਇਡ ਕਰਕੇ ਹੋ ਰਹੇ ਨੇ ਗ਼ੈਰਕਾਨੂੰਨੀ ਕੰਮ

Illegal ambulances work: ਲੁਧਿਆਣਾ ਸ਼ਹਿਰ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਮੌਡੀਫਾਇਡ ਐਂਬੂਲੈਂਸਾਂ ਨੂੰ ਸੜਕਾਂ ਉੱਤੇ ਸ਼ਰੇਆਮ ਭਜਾਇਆ ਜਾ ਰਿਹਾ ਹੈ। ਇਸ ਨੂੰ ਐਮਰਜੇਂਸੀ ਸਮਝ ਕੇ ਕਦੇ ਵੀ ਚੈੱਕ ਨਹੀਂ ਕੀਤਾ ਜਾਂਦਾ। ਨਸ਼ਾ ਵੇਚਣ ਵਾਲੇ ਸਮਾਜਕ ਸੇਵਾ ਦੇ ਨਾਮ ਤੇ ਇਸਦੀ ਗਲਤ ਵਰਤੋਂ ਕਰਨ ਵਿੱਚ ਜੁਟੇ ਹਨ। ਹਾਲਾਤ ਇਹ ਹਨ ਕਿ ਸ਼ਹਿਰ ਦੇ ਹਰ ਇੱਕ ਮੁਹੱਲੇ ਵਿੱਚ ਇਸ ਤਰ੍ਹਾਂ ਐਮਬੂਲੈਂਸ ਮਿਲ ਜਾਂਦੀ ਹੈ, ਜਿਨ੍ਹਾਂ ਦੇ ਉੱਤੇ ਟਰੱਸਟ ਦੇ ਨਾਮ ਲਿਖੇ ਹੋਏ ਹਨ, ਪਰ ਇਸ ਨੂੰ ਜਾਂਚਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਹੁਣ ਜਦੋਂ ਖੰਨਾ ਵਿੱਚ ਐਂਬੂਲੈਂਸਾਂ ‘ਚ ਨਸ਼ੇ ਦੀਆਂ ਦਵਾਈਆਂ ਮਿਲੀਆਂ ਤਾਂ ਸਵਾਲ ਖੜ੍ਹੇ ਹੋ ਰਹੇ ਹਨ ਕਿ ਕਿਉਂ ਇਸ ਤਰ੍ਹਾਂ ਲਾਪਰਵਾਹੀ ਹੋ ਰਹੀ ਹੈ ? ਅਤੇ ਕਿਸ ਤਰ੍ਹਾਂ ਖੁੱਲ੍ਹੇਆਮ ਐਂਬੂਲੈਂਸ ਦੀ ਵਰਤੋਂ ਨਸ਼ਾ ਤਸਕਰੀ ਦੇ ਲਈ ਹੋ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਵਿੱਚ ਸਮਾਜ ਸੇਵਾ ਦੇ ਨਾਂ ਤੇ ਫਰਜ਼ੀ ਮਰੀਜ਼ ਪਾ ਕੇ ਨਸ਼ਾ ਤਸਕਰੀ ਹੋ ਰਹੀ ਹੈ।

Illegal ambulances work
ਦੱਸ ਦੇਈਏ ਕਿ ਸ਼ਹਿਰ ਵਿੱਚ ਇੱਕ ਜਗ੍ਹਾ ਤੋਂ ਦੂਜੀ ਥਾਂ ਮਰੀਜ਼ਾਂ ਨੂੰ ਲਿਜਾਣ ਲਈ ਪ੍ਰਾਈਵੇਟ ਐਂਬੂਲੈਂਸ ਦੀ ਦਰ 14 ਰੁਪਏ ਪ੍ਰਤੀ ਕਿਲੋਮੀਟਰ ਨਿਰਧਾਰਤ ਕੀਤੀ ਗਈ ਹੈ। ਪਰ ਜ਼ਿਆਦਾਤਰ ਐਂਬੂਲੈਂਸ ਰੱਖਣ ਵਾਲੇ ਯੂਪੀ, ਮੱਧ-ਪ੍ਰਦੇਸ਼, ਰਾਜਸਥਾਨ ਜਾਂ ਚੰਡੀਗੜ੍ਹ ਲਈ ਚਾਰ ਰੁਪਏ ਪ੍ਰਤੀ ਕਿਲੋਮੀਟਰ ਤੋਂ ਵੀ ਘੱਟ ਲੈ ਸਕਦੇ ਹਨ ਤਾਂ ਕਿ ਵਾਪਸੀ ਤੇ ਨਸ਼ਿਆਂ ਦੀ ਤਸਕਰੀ ਕਰ ਸਕਣ । ਇਹ ਵੀ ਪਤਾ ਲਗਦਾ ਹੈ ਕਿ ਸੜਕ ‘ਤੇ ਪੁਲਿਸ ਨਸ਼ੇ ਪ੍ਰਤੀ ਚੌਕਸੀ ਦੇ ਕਾਰਨ ਹੁਣ ਐਂਬੂਲੈਂਸ ਨੂੰ ਸੋਫਤ ਟਾਰਗੇਟ ਦੇ ਤੌਰ’ ਤੇ ਵਰਤਿਆ ਜਾ ਰਿਹਾ ਹੈ।

Illegal ambulances work
ਹਾਈਕੋਰਟ ਦੀ ਨਿਯਮਾਂ ਅਨੁਸਾਰ ਕੋਈ ਵੀ ਪੁਲਿਸ ਕਰਮਚਾਰੀ ਕਿਸੇ ਵੀ ਐਂਬੂਲੈਂਸ ਨੂੰ ਨਹੀਂ ਰੋਕ ਸਕਦੇ। ਸ਼ਹਿਰ ਵਿੱਚ ਸਰਕਾਰੀ ਹਸਪਤਾਲ ਸਿਰਫ਼ ਰੈਫਰ ਹਸਪਤਾਲ ਦੀ ਹੀ ਭੂਮਿਕਾ ਨਿਭਾ ਰਹੇ ਹਨ , ਜਿਆਦਾਤਰ ਮਰੀਜ਼ ਚੰਗੀਗੜ੍ਹ ਹੀ ਰੈਫਰ ਕੀਤੇ ਜਾਂਦੇ ਹਨ। ਚੰਡੀਗੜ੍ਹ ਵਿੱਚ ਸ਼ਰਾਬ ਸਸਤੀ ਹੋਣ ਦੇ ਕਾਰਨ ਓਥੋਂ ਤਸਕਰੀ ਕੀਤੀ ਜਾਂਦੀ ਹੈ ਅਤੇ ਮੱਧ-ਪ੍ਰਦੇਸ਼ ਵਿੱਚ ਅਫੀਮ ਸਸਤੀ ਅਤੇ ਆਸਾਨੀ ਨਾਲ ਮਿਲ ਜਾਣ ਕਾਰਨ ਉਥੇ ਅਫੀਮ ਦੀ ਤਸਕਰੀ ਹੁੰਦੀ ਹੈ ।

Illegal ambulances work
ਇਸ ਤਸਕਰੀ ਵਿੱਚ ਓਮਨੀ ਵੈਨ, ਇਨੋਵਾ ਸਮੇਤ ਕਈ ਗੱਡੀਆਂ ਦੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਦਕਿ ਐਮਬੂਲੈਂਸ ਨੂੰ ਕੰਪਨੀ ਮੋਡੀਫਾਈ ਕਰਕੇ ਦਿੰਦੀ ਹੈ ਅਤੇ ਜ਼ਿਲ੍ਹਾ ਟਰਾਂਸਪੋਰਟ ਡਿਪਾਰਟਮੈਂਟ ਰਜਿਸਟਰੇਸ਼ਨ ਕਰਦਾ ਹੈ। ਐਮਬੁਲੈਂਸ ਦੀ ਰਜਿਸਟਰੇਸ਼ਨ ਜਾਂ ਤਾਂ ਹਸਪਤਾਲ ਜਾਂ ਫਿਰ ਸੰਸਥਾ ਦੇ ਨਾਂ ਤੇ ਹੀ ਹੋਣੀ ਚਾਹੀਦੀ ਹੈ।

Illegal ambulances workIllegal ambulances work

ਪੁਲਿਸ ਨਾਲ ਮਿਲ ਕੇ ਕੀਤੀ ਜਾਵੇਗੀ ਜਾਂਚ : ਆਰ.ਟੀ.ਏ.

ਸਾਡੇ ਕੋਲ ਐਂਬੂਲੈਂਸ ਦੀ ਰਜਿਸਟ੍ਰੇਸ਼ਨ ਅਲੱਗ ਕੀਤੀ ਜਾਂਦੀ ਹੈ , ਪਿਛਲੇ ਸਾਲ ਐਂਬੂਲੈਂਸ ਕਦੋਂ ਦੇ ਕਿਹਨੇ ਚੈੱਕ ਕੀਤੀ ਇਸ ਸਬੰਧ ਵਿੱਚ ਨਹੀਂ ਦੱਸਿਆ ਜਾ ਸਕਦਾ, ਪਰ ਹੁਣ ਸ਼ਹਿਰ ਵਿੱਚ ਪੁਲਿਸ ਨਾਲ ਮਿਲ ਕੇ ਐਮਬੂਲੈਂਸ ਚੈਕਿੰਗ ਲਈ ਮਹਿਮ ਚਲਾਈ ਜਾਵੇਗੀ।

Illegal ambulances workIllegal ambulances work

The post ਐਂਬੂਲੈਂਸਾਂ ਨੂੰ ਮੌਡੀਫਾਇਡ ਕਰਕੇ ਹੋ ਰਹੇ ਨੇ ਗ਼ੈਰਕਾਨੂੰਨੀ ਕੰਮ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਐਂਬੂਲੈਂਸਾਂ ਨੂੰ ਮੌਡੀਫਾਇਡ ਕਰਕੇ ਹੋ ਰਹੇ ਨੇ ਗ਼ੈਰਕਾਨੂੰਨੀ ਕੰਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×