Get Even More Visitors To Your Blog, Upgrade To A Business Listing >>

NIA ਵੱਲੋਂ ਰਵਿੰਦਰ ਗੋਸਾਈਂ ਕਤਲ ਮਾਮਲੇ ‘ਚ ਚਾਰਜਸ਼ੀਟ ਦਾਖ਼ਿਲ

Punjab RSS leader killing: 1.ਐੱਨਆਈਏ ਨੇ ਸਪੈਸ਼ਲ ਐਨਆਈਏ ਕੋਰਟ ਮੋਹਾਲੀ ‘ਚ ਕੇਸ ਨੰਬਰ RC-18/2017/NIA/DLI ‘ਚ 15 ਦੋਸ਼ੀਆਂ ਦੇ ਖਿਲਾਫ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਹ ਮਾਮਲਾ ਰਵਿੰਦਰ ਗੋਸਾਈਂ ਦੀ 17/10/2017 ਨੂੰ ਕੀਤੀ ਹੱਤਿਆ ਦੇ ਨਾਲ ਸਬੰਧਿਤ ਹੈ। ਸ਼੍ਰੀ ਰਵਿੰਦਰ ਗੋਸਾਈਂ ਆਰਐੱਸਐੱਸ ਦੇ ਮੈਂਬਰ ਸਨ ਅਤੇ ਉਹ ਆਰ.ਐਸ.ਐਸ. ਦੀ ‘ਸਾਖਾ’ ‘ਚ ਹਿੱਸਾ ਲੈ ਕੇ ਵਾਪਸ ਪਰਤੇ ਸਨ ਜਦੋਂ ਉਨ੍ਹਾਂ ਨੂੰ ਲੁਧਿਆਣਾ ‘ਚ ਆਪਣੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ।

Punjab RSS leader killing

2. ਜਾਂਚ ਦੌਰਾਨ, ਇਹ ਸਾਹਮਣੇ ਆਇਆ ਹੈ ਕਿ ਸ਼੍ਰੀ ਰਵਿੰਦਰ ਗੋਸਾਈ ਦੀ ਹੱਤਿਆ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਸੀਨੀਅਰ ਲੀਡਰਸ਼ਿਪ ਦੁਆਰਾ ਘੜੀ ਗਈ ਅੰਤਰਰਾਸ਼ਟਰੀ ਸਾਜ਼ਿਸ਼ ਦਾ ਹਿੱਸਾ ਸੀ। ਜਨਵਰੀ, 2016 ਅਤੇ ਅਕਤੂਬਰ 2017 ਦੇ ਵਿਚਕਾਰ ਪੰਜਾਬ ‘ਚ ਅੱਠ ਟਾਰਗੇਟ ਕਿਲਿੰਗ ਦੇ ਮਾਮਲੇ ਸਾਹਮਣੇ ਆਏ ਸਨ। ਸਾਰੇ ਵਿਅਕਤੀ ਵਿਸ਼ੇਸ਼ ਨਿਸ਼ਚਿਤ ਕਮਿਊਨਿਟੀਆਂ ਅਤੇ ਸੰਗਠਨਾਂ ਨਾਲ ਸੰਬੰਧਿਤ ਸਨ। ਸਾਜ਼ਿਸ਼ ਦਾ ਉਦੇਸ਼ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਅਸਥਿਰ ਕਰਨਾ ਅਤੇ ਸੂਬੇ ‘ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨਾ ਸੀ।

Punjab RSS leader killing

3. ਇਹ ਸਾਹਮਣੇ ਆਇਆ ਹੈ ਕਿ ਸਾਜ਼ਿਸ਼ ਦੇ ਤਾਰ ਪਾਕਿਸਤਾਨ, ਯੂ.ਕੇ., ਆਸਟ੍ਰੇਲੀਆ, ਫਰਾਂਸ, ਇਟਲੀ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ ਕਈ ਦੇਸ਼ਾਂ ਨਾਲ ਜੁੜੇ ਹੋਏ ਹਨ। ਸਾਜ਼ਿਸ਼ਾਂ ਨੂੰ ਅੰਜਾਮ ਦੇਣ ਲਈ ਇਟਲੀ, ਆਸਟ੍ਰੇਲੀਆ ਅਤੇ ਯੂ.ਕੇ. ਤੋਂ ਵੱਡੀ ਮਾਤਰਾ ‘ਚ ਫੰਡਾਂ ਦੀ ਸਪਲਾਈ ਕੀਤੀ ਗਈ ਸੀ। ਜਿਵੇਂ ਕਿ ਹਰਦੀਪ ਸਿੰਘ ਅਤੇ ਰਮਨਦੀਪ ਸਿੰਘ ਦੁਆਰਾ ਇਹਨਾਂ ਫੰਡ ਨੂੰ ਕਤਲ ਕਰਨ ਵਾਲੇ ਹਥਿਆਰ ਖਰੀਦਣ ਲਈ ਵਰਤਿਆ ਗਿਆ ਸੀ।

Punjab RSS leader killingPunjab RSS leader killing

4. ਹਰਦੀਪ ਸਿੰਘ ਅਤੇ ਰਮਨਦੀਪ ਸਿੰਘ ਨੂੰ ‘ਚ ਇਟਲੀ, ਯੂਏਈ ਅਤੇ ਦੁਬਈ ‘ਚ ਸਿਖਲਾਈ ਅਤੇ ਸਾਜ਼ਿਸ਼ ਘੜੀ ਗਈ ਸੀ। ਦੋਸ਼ੀ ਹਰਦੀਪ ਸਿੰਘ ਇਟਲੀ ਦੇ ਪੱਕੇ ਨਿਵਾਸੀ ਹਨ ਜਦਕਿ ਮੁਲਜ਼ਮ ਰਮਨਦੀਪ ਸਿੰਘ ਲੁਧਿਆਣਾ ਨਾਲ ਸਬੰਧਤ ਹਨ। ਦੋਵਾਂ ਨੂੰ ਇੱਕ ਯੂਕੇ ਦੇ ਨਾਗਰਿਕ ਗੁਰਸ਼ਰਨਬੀਰ ਸਿੰਘ ਦੁਆਰਾ ਸਿਖਲਾਈ ਦਿੱਤੀ ਗਈ ਸੀ। ਇਕ ਹੋਰ ਯੂਕੇ ਦੇ ਕੌਮੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਇਸ ਕੇਸ ‘ਚ ਗ੍ਰਿਫਤਾਰ ਕੀਤਾ ਗਿਆ ਸੀ, ਜੋ ਸਾਜ਼ਿਸ਼ ਦੇ ਫੰਡਿੰਗ ‘ਚ ਸ਼ਾਮਲ ਸੀ। ਸਾਜ਼ਿਸ਼ ਨੂੰ ਅੰਜਾਮ ਪਾਕਿਸਤਾਨ ਦੇ ਹਰਮੀਤ ਸਿੰਘ @ PhD ਦੁਆਰਾ ਦਿੱਤਾ ਗਿਆ ਸੀ। ਇਹ ਚਾਰਜਸ਼ੀਟ ਮੌਖਿਕ, ਦਸਤਾਵੇਜ਼ੀ ਸਮੱਗਰੀ ਅਤੇ ਇਲੈਕਟ੍ਰਾਨਿਕ ਸਰੋਤਾਂ ਤੋਂ ਇਕੱਤਰ ਕੀਤੇ ਸਬੂਤ ‘ਤੇ ਅਧਾਰ ‘ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਕਈ ਹੋਰ ਦੇਸ਼ਾਂ ਤੋਂ ਵੀ ਸਬੂਤ ਮੰਗੇ ਗਏ ਹਨ।

Punjab RSS leader killingPunjab RSS leader killing

5. ਦੋਸ਼ੀ ਲੋਕਾਂ ‘ਤੇ ਆਈਪੀਸੀ ਦੀ ਧਾਰਾ 120 ਬੀ, 302, 34, 379, 416 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਗ਼ੈਰਕਾਨੂੰਨੀ ਸਰਗਰਮੀਆਂ (ਪ੍ਰੀਵੈਂਸ਼ਨ) ਐਕਟ, 1967 ਦੇ ਭਾਗ 16, 17, 18, 18 ਏ, 18 ਬੀ, 20, 21 ਅਤੇ 23 ਅਤੇ ਹਥਿਆਰ ਐਕਟ, 1959 ਦੀ ਧਾਰਾ 25 ਅਤੇ 27 ‘ਚ ਉਹਨਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਨੇ ਹਥਿਆਰਾਂ ਦੀ ਵਿਕਰੀ ਜਾਂ ਸਹਾਇਤਾ ਕੀਤੀ ਸੀ ਦੇ ਅਧੀਨ ਟਾਰਗੇਟ ਕਿਲਿੰਗ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Punjab RSS leader killing

6. ਜਿਹਨਾਂ ਮੁਲਜ਼ਮਾਂ ਦੇ ਵਿਰੁੱਧ ਦੋਸ਼ ਦਾਖਿਲ ਕੀਤੇ ਗਏ ਹਨ :

1. ਹਰਦੀਪ ਸਿੰਘ @ ਸ਼ੇਰਾ @ ਪਹਿਲਵਾਨ, 2. ਰਮਨਦੀਪ ਸਿੰਘ @ ਕੈਨੇਡੀਅਨ @ ਬਾਗਾ , 3. ਧਰਮਿੰਦਰ ਸਿੰਘ @ ਗੁਗਨੀ, 4. ਅਨਿਲ ਕੁਮਾਰ @ ਕਾਲਾ, 5.ਜਗਤਾਰ ਸਿੰਘ ਜੌਹਲ @ ਜਗਜੀ @ ਜੌਹਰ, 6. ਅਮਨਿੰਦਰ ਸਿੰਘ, 7. ਮਨਪ੍ਰੀਤ ਸਿੰਘ ਉਰਫ @ ਮਨੀ, 8. ਰਵੀਪਾਲ, 9. ਪਹਾੜ ਸਿੰਘ, 10. ਪਰਵੇਜ਼ @ ਫਾਰੂ, 11. ਮਲਕ ਤੋਮਰ, 12. ਹਰਮੀਤ ਸਿੰਘ @ ਪੀ ਐੱਚ ਡੀ (ਪਾਕਿਸਤਾਨ ‘ਚ ਹੋਣ ਦਾ ਸ਼ੱਕ), 13. ਗੁਰਜਿੰਦਰ ਸਿੰਘ @ ਸ਼ਾਸਤਰੀ (ਇਟਲੀ ‘ਚ ਹੋਣ ਦਾ ਸ਼ੱਕ), 14. ਗੁਰਸ਼ਰਨਬੀਰ ਸਿੰਘ (ਯੂਕੇ ‘ਚ ਹੋਣ ਦਾ ਸ਼ੱਕ), 15. ਗੁਰਜੰਟ ਸਿੰਘ (ਆਸਟ੍ਰੇਲੀਆ ‘ਚ ਹੋਣ ਦਾ ਸ਼ੱਕ)

The post NIA ਵੱਲੋਂ ਰਵਿੰਦਰ ਗੋਸਾਈਂ ਕਤਲ ਮਾਮਲੇ ‘ਚ ਚਾਰਜਸ਼ੀਟ ਦਾਖ਼ਿਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

NIA ਵੱਲੋਂ ਰਵਿੰਦਰ ਗੋਸਾਈਂ ਕਤਲ ਮਾਮਲੇ ‘ਚ ਚਾਰਜਸ਼ੀਟ ਦਾਖ਼ਿਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×