Get Even More Visitors To Your Blog, Upgrade To A Business Listing >>

ਕਰੀਨਾ ਕਪੂਰ ਨਾਲ ਇਸ ਹਾਲਤ ‘ਚ ਨਾਨੀ ਦੇ ਘਰ ਪਹੁੰਚੇ ਤੈਮੂਰ, ਵੇਖੋ ਤਸਵੀਰਾਂ

kareena Taimur Visit Nani home : ਕਰੀਨਾ ਕਪੂਰ ਦਾ ਬੇਟਾ ਤੈਮੂਰ ਅਲੀ ਖਾਨ ਫੇਮਸ ਸਟਾਰ ਕਿਡਜ਼ ਵਿੱਚੋਂ ਇੱਕ ਹਨ। ਉਹ ਜਿੱਥੇ ਵੀ ਜਾਂਦੇ ਹਨ ਮੀਡੀਆ ਦਾ ਕੈਮਰਾ ਉਨ੍ਹਾਂ ਉੱਤੇ ਟਿਕਿਆ ਰਹਿੰਦਾ ਹੈ। ਵੀਰਵਾਰ ਨੂੰ ਤੈਮੂਰ ਮਾਮ ਕਰੀਨਾ ਦੀ ਉਂਗਲ ਫੜ ਕੇ ਨਾਨੀ ਬਬੀਤਾ ਦੇ ਘਰ ਪਹੁੰਚੇ। ਉਹ ਮਾਮ ਦੀ ਉਂਗਲ ਫੜ ਕੇ ਹੌਲੀ-ਹੌਲੀ ਨਾਨੀ ਦੇ ਘਰ ਦੇ ਪੋਰਚ ਵਿੱਚ ਚਲਦੇ ਨਜ਼ਰ ਆਏ। ਇਸ ਮੌਕੇ ਉੱਤੇ ਤੈਮੂਰ ਨੇ ਬਲੈਕ ਪੈਂਟ ਅਤੇ ਪ੍ਰਿੰਟਡ ਵਹਾਇਟ ਕੁੜਤਾ ਪਾਇਆ ਸੀ। ਉੱਥੇ ਹੀ, ਕਰੀਨਾ ਨੇ ਵਹਾਇਟ ਹਾਫ ਟੀ-ਸ਼ਰਟ ਅਤੇ ਬਲੈਕ ਪੈਂਟ ਪਾਈ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਤੈਮੂਰ ਹੁਣੇ ਤੋਂ ਹੀ ਮੀਡਿਆ ਫ੍ਰੈਂਡਲੀ ਹੋ ਗਏ ਹਨ। ਜਿਵੇਂ ਹੀ ਉਹ ਵੇਖਦੇ ਹਨ ਕਿ ਉਨ੍ਹਾਂ ਦੀ ਤਸਵੀਰਾਂ ਕਲਿਕ ਹੋ ਰਹੀਆਂ ਹਨ ਉਹ ਵੱਖ-ਵੱਖ ਐਕਸਪ੍ਰੈਸ਼ਨ ਦੇਣ ਲੱਗਦੇ ਹਨ। ਇੱਕ ਐਵਾਰਡ ਫੰਕਸ਼ਨ ਵਿੱਚ ਜਦੋਂ ਕਰੀਨਾ ਤੋਂ ਪੁੱਛਿਆ ਗਿਆ ਕਿ ਉਹ ਤੈਮੂਰ ਲਈ ਕਿਹੜਾ ਕਰੀਅਰ ਸਿਲੈਕਟ ਕਰੇਗੀ? ਉਨ੍ਹਾਂ ਨੇ ਜਵਾਬ ਦਿੱਤਾ ਸੀ ਕਿ, ਮੈਂ ਨਹੀਂ ਇਹ ਤਾਂ ਤੈਮੂਰ ਹੀ ਆਪਣੀ ਪਸੰਦ ਨਾਲ ਚੁਣੇਗਾ ਕਿ ਉਸ ਨੇ ਆਪਣੀ ਜ਼ਿੰਦਗੀ ‘ਚ ਕੀ ਕਰਨਾ ਹੈ ਪਰ ਫਿਰ ਵੀ ਮੈਂ ਚਹਾਂਗੀ ਕਿ ਉਹ ਕ੍ਰਿਕਟਰ ਬਣੇ।

kareena taimur visit nani home kareena taimur visit nani home

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਅਪਕਮਿੰਗ ਫਿਲਮ ‘ਵੀਰੇ ਦੀ ਵੈਡਿੰਗ’ ਦਾ ਗਾਣਾ ਤਾਰੀਫਾਂ… ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਇਸ ਗਾਣੇ ਵਿੱਚ ਸੋਨਮ ਕਪੂਰ, ਕਰੀਨਾ ਅਤੇ ਸਵਰਾ ਭਾਸਕਰ ਕਾਫ਼ੀ ਬੋਲਡ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਇਸ ਪਹਿਲੇ ਗਾਣੇ ਵਿੱਚ ਸੋਨਮ ਅਤੇ ਕਰੀਨਾ ਬੁਆਏਜ਼ ਟ੍ਰੈਂਡ ਨੂੰ ਬਦਲਦੇ ਹੋਏ ਵਿੱਖ ਰਹੀਆਂ ਹਨ। ਗਾਣੇ ਵਿੱਚ ਅਦਾਕਾਰਾ ਬੈੱਡ, ਗੱਡੀ ਅਤੇ ਪੱਬ ਵਿੱਚ ਮੁੰਡਿਆਂ ਨਾਲ ਘਿਰੀਆਂ ਵਿੱਖ ਰਹੀਆਂ ਹਨ। ਦਰਅਸਲ, ਫਿਲਮ ਦਾ ਟ੍ਰੇਲਰ ਕਾਫ਼ੀ ਬੋਲਡ ਹੈ ਅਤੇ ਇਸ ਵਿੱਚ ਬਹੁਤ ਸਾਰੀਆਂ ਗਾਲ੍ਹਾਂ ਸੁਣਨ ਨੂੰ ਮਿਲੀਆਂ ਸਨ। ਇਸ ਤੋਂ ਬਾਅਦ ਹੁਣ ਇਸ ਗਾਣੇ ਵਿੱਚ ਚਾਰੋਂ ਕੁੜੀਆਂ ਬੋਲਡ ਲੁਕ ਵਿੱਚ ਵਿੱਖ ਰਹੀਆਂ ਹਨ। ਗਾਣੇ ਨੂੰ ਬਦਾਸ਼ਾਹ ਨੇ ਗਾਇਆ ਹੈ।

kareena taimur visit nani home kareena taimur visit nani home

ਸੋਨਮ ਨੇ ਇਸ ਗਾਣੇ ਦਾ ਵੀਡੀਓ ਟਵਿੱਟਰ ਉੱਤੇ ਵੀ ਸ਼ੇਅਰ ਕੀਤਾ ਹੈ। ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, Hor das kinni # Tareefan chahidi tenu…। ਦੱਸ ਦੇਈਏ ਕਿ ਡਾਇਰੈਕਟਰ ਸ਼ਸ਼ਾਂਕ ਘੋਸ਼ ਦੀ ਇਹ ਫਿਲਮ 1 ਜੂਨ ਨੂੰ ਰਿਲੀਜ਼ ਹੋਵੇਗੀ। ਫਿਲਮ ਦੀ ਪ੍ਰੋਡਿਊਸਰ ਰਿਆ ਕਪੂਰ, ਅਨਿਲ ਕਪੂਰ, ਏਕਤਾ ਕਪੂਰ ਅਤੇ ਨਿਖਿਲ ਦਿਵੇਦੀਆਂ ਹਨ। ਇਹ ਕਰੀਨਾ ਦੀ ਕਮਬੈਕ ਫਿਲਮ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਬਾਰੇ ਇਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਵੈਸੇ ਤਾਂ ਇਹ ਬਾਲੀਵੁੱਡ ਸਿਤਾਰੇ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ ਕਿਉਂਕਿ ਉਹ ਸੋਸ਼ਲ ਮੀਡੀਆ ‘ਤੇ ਹਮੇਸ਼ਾ ਹੀ ਐਕਟਿਵ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਕਰੀਨਾ ਨੇ ਤੈਮੂਰ ਨੂੰ ਜਨਮ ਦਿੱਤਾ ਹੈ, ਉਸੇ ਸਮੇਂ ਤੋਂ ਲੈ ਕੇ ਹੁਣ ਤੱਕ ਕਰੀਨਾ ਨੇ ਆਪਣੇ ਲਈ ਇੱਕ ਟ੍ਰੇਨਰ ਹਾਇਰ ਕੀਤਾ ਹੋਇਆ ਹੈ।

kareena taimur visit nani home

ਤੈਮੂਰ ਨੂੰ ਜਨਮ ਦੇਣ ਤੋਂ ਬਾਅਦ ਉਨ੍ਹਾਂ ਦਾ ਵਜ਼ਨ ਕਾਫੀ ਵੱਧ ਗਿਆ ਸੀ ਪਰ ਜੋ ਫੀਸ ਕਰੀਨਾ ਉਸ ਟ੍ਰੇਨਰ ਨੂੰ ਦਿੰਦੀ ਸੀ, ਉਸ ਨੂੰ ਜਾਣ ਕੇ ਤੁਹਾਡੇ ਹੋਸ਼ ਉੁੱਡ ਜਾਣਗੇ। ਤੈਮੂਰ ਦੇ ਜਨਮ ਤੋਂ ਬਾਅਦ ਕਰੀਨਾ ਦੀ ਫਿਟਨੈੱਸ ‘ਚ ਕਾਫੀ ਬਦਲਾਅ ਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦਾ ਵਜ਼ਨ ਕਾਫੀ ਵੱਧ ਗਿਆ ਸੀ, ਜਿਸ ‘ਚ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਸੀ, ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਆਪਣੇ ਲਈ ਇੱਕ ਟ੍ਰੇਨਰ ਰੱਖਿਆ, ਜਿਸ ਨੇ ਕਰੀਨਾ ਦਾ 16 ਕਿਲੋਂ ਵਜ਼ਨ ਨੂੰ ਘੱਟ ਕਰਵਾਇਆ।

The post ਕਰੀਨਾ ਕਪੂਰ ਨਾਲ ਇਸ ਹਾਲਤ ‘ਚ ਨਾਨੀ ਦੇ ਘਰ ਪਹੁੰਚੇ ਤੈਮੂਰ, ਵੇਖੋ ਤਸਵੀਰਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕਰੀਨਾ ਕਪੂਰ ਨਾਲ ਇਸ ਹਾਲਤ ‘ਚ ਨਾਨੀ ਦੇ ਘਰ ਪਹੁੰਚੇ ਤੈਮੂਰ, ਵੇਖੋ ਤਸਵੀਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×