Get Even More Visitors To Your Blog, Upgrade To A Business Listing >>

ਸੋਨਮ ਦਾ ਵਿਆਹ: ਆਨੰਦ ਤੇ ਅਨਿਲ ਕਪੂਰ ਦੀ ਡ੍ਰੈੱਸ ਡਿਜ਼ਾਇਨ ਕਰ ਰਿਹੈ ਇਹ ਸ਼ਖਸ

Sonam Anand wedding: ਸੋਨਮ ਕਪੂਰ ਦਾ ਵਿਆਹ 8 ਮਈ ਨੂੰ ਮੁੰਬਈ ਵਿੱਚ ਹੋਣ ਵਾਲਾ ਹੈ। ਗਰੈਂਡ ਵੈਡਿੰਗ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਅਦਾਕਾਰਾ ਦੇ ਵਿਆਹ ਨਾਲ ਜੁੜੀ ਹਰ ਖਬਰ ਨੂੰ ਜਾਣਨ ਲਈ ਫੈਨਜ਼ ਬੇਤਾਬ ਹਨ। ਸੋਨਮ ਕਪੂਰ ਅਤੇ ਆਨੰਦ ਆਹੂਜਾ ਦੀ ਵੈਡਿੰਗ ਡਰੈੱਸ ਉੱਤੇ ਸਾਰਿਆਂ ਦੀਆਂ ਨਜਰਾਂ ਟਿਕੀਆਂ ਹੋਈਆਂ ਹਨ। ਇਸ ਵਿੱਚ ਦੁਲਹਾ ਬਨਣਣਨ ਜਾ ਰਹੇ ਆਨੰਦ, ਪਿਤਾ ਅਨਿਲ ਕਪੂਰ ਅਤੇ ਅਦਾਕਾਰਾ ਦੇ ਭਰੲ ਹਰਸ਼ਵਰਧਨ ਦੇ ਆਊਟਫਿੱਟ ਕੌਣ ਡਿਜ਼ਾਇਨ ਕਰੇਗਾ, ਇਸ ਦਾ ਖੁਲਾਸਾ ਹੋ ਗਿਆ ਹੈ। ਡਿਜਾਇਨਰ ਰਘਵਿੰਦਰ ਰਾਠੌੜ ਸੋਨਮ ਦੇ ਬੁਆਏਫ੍ਰੈਂਡ ਆਨੰਦ ਆਹੂਜਾ ਦੇ ਸਾਰੇ ਆਊਟਫਿੱਟ ਤਿਆਰ ਕਰਨਗੇ।

bollywoodSonam Anand wedding

ਉੱਥੇ ਹੀ ਜਾਣਕਾਰੀ ਦੇ ਮੁਤਾਬਕ ਅਨਿਲ ਕਪੂਰ, ਹਰਸ਼ਵਰਧਨ ਵੀ ਇਸ ਡਿਜਾਇਨਰ ਦੇ ਤਿਆਰ ਕੀਤੇ ਹੋਏ ਕੱਪੜੇ ਪਾਉਣਗੇ। ਗੱਲ ਕਰੀਏ ਸੋਨਮ ਕਪੂਰ ਦੀ ਤਾਂ ਉਨ੍ਹਾਂ ਦੀ ਵੈਡਿੰਗ ਡ੍ਰੈੱਸ ਕੌਣ ਡਿਜਾਇਨ ਕਰੇਗਾ, ਇਸ ਦੀ ਅਜੇ ਆਫਿਸ਼ਿਅਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਮੀਡੀਆ ਰਿਪੋਰਟਸ ਦੇ ਮੁਤਾਬਕ ਸੋਨਮ ਦੀ ਵੈਡਿੰਗ ਡ੍ਰੈੱਸ ਉਨ੍ਹਾਂ ਦੀ ਭੈਣ ਰਿਆ ਕਪੂਰ ਤਿਆਰ ਕਰ ਸਕਦੀ ਹੈ। ਖਬਰਾਂ ਇਹ ਵੀ ਹਨ ਕਿ ਡਿਜਾਇਨਰ ਅਨਾਮਿਕਾ ਖੰਨਾ ਸੋਨਮ ਦੇ ਵਿਆਹ ਦਾ ਘੱਗਰਾ ਡਿਜਾਇਨ ਕਰੇਗੀ।

bollywood

ਅਨਾਮਿਕਾ ਦੇ ਘੱਗਰੇ ਡਿਜਾਇਨ ਕਰਨ ਦੇ ਕਿਆਸ ਉਸ ਸਮੇਂ ਤੋਂ ਲਗਾਏ ਜਾ ਰਹੇ ਹਨ ਜਦੋਂ ਕੁੱਝ ਦਿਨ ਪਹਿਲਾਂ ਇੱਕ ਮੈਗਜੀਨ ਦੇ ਕਵਰ ਤਸਵੀਰ ਵਿੱਚ ਸੋਨਮ ਕਪੂਰ ਦੁਲਹਨ ਦੇ ਅਵਤਾਰ ਵਿੱਚ ਨਜ਼ਰ ਆ ਰਹੀ ਸੀ ਅਤੇ ਇਸ ਤਸਵੀਰ ਵਿੱਚ ਸੋਨਮ ਨੇ ਜੋ ਘੱਗਰਾ ਪਾਇਆ ਸੀ ਉਹ ਅਨਾਮਿਕਾ ਨੇ ਡਿਜਾਇਨ ਕੀਤਾ ਸੀ। ਸੋਨਮ ਆਮਤੌਰ ‘ਤੇ ਆਪਣੇ ਸਾਰੇ ਕੱਪੜੇ ਅਨਾਮਿਕਾ ਤੋਂ ਹੀ ਡਿਜਾਇਨ ਕਰਦੀ ਹੈ। ਉੱਥੇ ਹੀ ਵਿਆਹ ਦੇ ਸਮਾਰੋਹ ਨੂੰ 3 ਹਿੱਸੇ ਵਿੱਚ ਵੰਡਿਆ ਗਿਆ ਹੈ। ਪਹਿਲੇ ਦਿਨ 7 ਮਈ ਨੂੰ ਸ਼ਾਮ 4 ਵਜੇ ਸੋਨਮ ਕਪੂਰ ਅਤੇ ਆਨੰਦ ਦੀ ਮਹਿੰਦੀ ਦੀ ਰਸਮ ਹੋਵੇਗੀ। ਇਹ ਰਸਮ ਵੈਨਿਊ ਸਨਟੇਕ, ਸਿਗਨੇਚਰ ਆਇਸਲੈਂਡ BKS ਵਿੱਚ ਹੋਵੇਗੀ।

bollywood

8 ਮਈ ਨੂੰ ਸਵੇਰੇ 11 ਵਜੇ ਤੋਂ ਰਾਤ 12 ਤੱਕ ਦਾ ਪ੍ਰੋਗਰਾਮ ਰੱਖਿਆ ਜਾਵੇਗਾ। ਵਿਆਹ ਦਾ ਵੈਨਿਊ ਰਾਕਲੈਂਡ, 226 ਬੈਡਸਟੈਂਡ, ਬਾਂਦਰਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਤੇ ਪਾਲੀਵੁੱਡ ਦੇ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੋਨਮ ਕਪੂਰ ਇੰਨੀ ਦਿਨੀਂ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਛਾਈ ਹੋਈ ਹੈ। ਹਾਲ ਹੀ ‘ਚ ਕਪੂਰ ਤੇ ਆਹੂਜਾ ਪਰਿਵਾਰ ਨੇ ਸੋਨਮ ਕਪੂਰ ਤੇ ਆਨੰਦ ਆਹੂਜਾ ਦੇ ਵਿਆਹ ਦਾ ਆਧਿਕਾਰਿਕ ਐਲਾਨ ਕੀਤਾ ਹੈ।

bollywood

ਸੋਨਮ ਕਪੂਰ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਕਾਰਡ ਦੇਖਣ ‘ਚ ਕਾਫੀ ਸਾਧਾਰਨ ਲੱਗ ਰਿਹਾ ਹੈ। ਹਾਲ ਹੀ ‘ਚ ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਸੋਨਮ ਨੇ ਫੁੱਲਦਾਰ ਡਰੈੱਸ ਪਾਈ ਹੈ, ਜਿਸ ‘ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਦੂਜੀ ਤਸਵੀਰ ‘ਚ ਪੀਲੇ ਰੰਗ ਦੀ ਸ਼ਾਰਟ ਡਰੈੱਸ ਪਾਈ ਹੈ।

bollywoodSonam Anand wedding

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸੋਨਮ ਇਸ ਤੋਂ ਪਹਿਲਾਂ ਵੀ ਕਈ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਸੋਨਮ ਕਪੂਰ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਵੀਰੇ ਦੀ ਵੈਡਿੰਗ’ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਇਸ ਫਿਲਮ ‘ਚ ਉਸ ਨਾਲ ਕਰੀਨਾ ਕਪੂਰ ਖਾਨ, ਸਵਰਾ ਭਾਸਕਰ ਮੁੱਖ ਭੂਮਿਕਾ ‘ਚ ਹਨ।

bollywood

The post ਸੋਨਮ ਦਾ ਵਿਆਹ: ਆਨੰਦ ਤੇ ਅਨਿਲ ਕਪੂਰ ਦੀ ਡ੍ਰੈੱਸ ਡਿਜ਼ਾਇਨ ਕਰ ਰਿਹੈ ਇਹ ਸ਼ਖਸ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸੋਨਮ ਦਾ ਵਿਆਹ: ਆਨੰਦ ਤੇ ਅਨਿਲ ਕਪੂਰ ਦੀ ਡ੍ਰੈੱਸ ਡਿਜ਼ਾਇਨ ਕਰ ਰਿਹੈ ਇਹ ਸ਼ਖਸ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×