Get Even More Visitors To Your Blog, Upgrade To A Business Listing >>

ਸ਼ਾਹਰੁਖ ਖਾਨ ਨੂੰ ਟਾਪ ਲਿਸਟ ‘ਚੋਂ ਬਾਹਰ ਕਰਕੇ ਹੀ ਦਮ ਲਏਗਾ ਇਹ ਅਦਾਕਾਰ

Shah Rukh Khan top list: ਟਵਿੱਟਰ ਨੇ ਹਾਲ ਹੀ ਵਿੱਚ ਆਪਣੇ ਫੋਲੋਅਰਜ਼ ਦੀ ਲਿਸਟ ਜਾਰੀ ਕੀਤੀ ਹੈ। ਜਿਸ ਵਿੱਚ ਸ਼ਾਹਰੁਖ ਖਾਨ ਟਾੱਪਰ ਦੇ ਰੂਪ ਵਿੱਚ ਨਜ਼ਰ ਆਏ ਹਨ। ਲਿਸਟ ਜਾਰੀ ਹੋਣ ਤੋਂ ਬਾਅਦ ਅਮਿਤਾਭ ਬੱਚਨ ਨੇ ਆਪਣੀ ਨਰਾਜ਼ਗੀ ਜਤਾਈ ਹੈ। ਜਿਸ ਤੋਂ ਬਾਅਦ ਸਭ ਨੂੰ ਲੱਗਿਆ ਕਿ ਮਾਮਲਾ ਇੱਥੇ ਹੀ ਥਮ ਗਿਆ ਹੈ।ਪਰ ਹਲੇ ਵੀ ਖ਼ਬਰਾਂ ਦੀ ਮੰਨੀਏ ਤਾਂ ਅਮਿਤਾਭ ਨੇ ਟਵਿੱਟਰ ਨੂੰ ਪੁੱਛਿਆ ਹੈ ਕਿ ” ਕੀ ਮੈਂ ਇੰਨਾ ਬੁਰਾ ਹਾਂ”। ਅਮਿਤਾਭ ਬਚਨ ਨੇ ਰਾਤ ਟਵਿੱਟਰ ਤੇ ਟਵੀਟ ਕੀਤਾ ਤੇ ਕਿਹਾ ਕਿ ਮੈਂ ਟਵਿੱਟਰ ਤੇ ਇੰਨਾ ਐਕਟਿਵ ਰਹਿੰਦਾ ਹਾਂ, ਮੈਂ ਇੰਨੇ ਟਵੀਟ ਵੀ ਕਰਦਾ ਹਾਂ ਫੇਰ ਵੀ ਮੇਰੇ ਫੋਲੋਅਰ ਕਿਉਂ ਨਹੀਂ ਵੱਧ ਰਹੇ ਹਨ।

Shah Rukh Khan top listShah Rukh Khan top list

ਕਿਤੇ ਟਵਿੱਟਰ ਨੇ ਮੇਰੇ ਅਕਾਊਂਟ ਨਾਲ ਕੋਈ ਛੇੜਛਾੜ ਤਾਂ ਨਹੀਂ ਕੀਤੀ। ਤੁਹਾਨੂੰੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਹਾਲ ਹੀ ਵਿੱਚ ਟਵਿੱਟਰ ਤੇ ਸਭ ਤੋਂ ਜਿਆਦਾ ਫੋਲੋਅਰ ਵਾਲੇ ਸਿਤਾਰੇ ਬਣ ਚੁੱਕੇ ਹਨ ਜਦਕਿ ਪਹਲਿਾਂ ਇਹ ਸਥਾਨ ਅਮਿਤਾਭ ਬੱਚਨ ਕੋਲ ਸੀ। ਜਿਸ ਕਾਰਨ ਅਮਿਤਾਭ ਨੇ ਆਪਣੀ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਟਵਿੱਟਰ ਨੇ ਉਹਨਾਂ ਦੇ ਫੋਲੋਅਰ ਕਟਾ ਦਿੱਤੇ ਹਨ ਤੇ ਸ਼ਾਹਰੁਖ ਦੇ ਵਧਾਏ ਗਏ ਹਨ। ਅਮਿਤਾਭ ਬਾਰ-ਬਾਰ ਇਸ ਬਾਰੇ ਕਹਿ ਰਹੇ ਹਨ ਤੇ ਜਿਸ ਤੇ ਟਵਿੱਟਰ ਨੇ ਜਵਾਬ ਦਿੱਤਾ ਕਿ ਕੋਈ ਵੀ ਵਿਅਕਤੀ ਆਪਣੀ ਮਰਜੀ ਨਾਲ ਜੇਕਰ ਕਿਸੇ ਨੂੰ ਫੋਲੋ ਕਰਦਾ ਹੈ ਤਾਂ ਉਹ ਅਨਫੋਲੋ ਵੀ ਕਰ ਸਕਦਾ ਹੈ।

Shah Rukh Khan top listShah Rukh Khan top list

ਟਵਿੱਟਰ ਇਸ ਵਿੱਚ ਕੋਈ ਰੋਲ ਅਦਾ ਨਹੀਂ ਕਰਦਾ ਤੇ ਨਾ ਹੀ ਇਸ ਤੇ ਰੋਕ ਲਗਾ ਸਕਦਾ ਹੈ। ਟਵਿੱਟਰ ਨੇ ਦੁਸਰਾ ਕਾਰਨ ਇਹ ਦੱਸਿਆ ਕਿ ਅੱਜ-ਕੱਲ੍ਹ ਟਵਿੱਟਰ ਸਫਾਈ ਅਭਿਆਨ ਚਲਾ ਰਿਹਾ ਹੈ ਜਿਸਦੇ ਤਹਿਤ ਉਹ ਜਾਲੀ ਪ੍ਰੋਫਾਇਲਜ਼ ਨੂੰ ਡੀਲੀਟ ਕਰ ਰਿਹਾ ਹੈ। ਹੋ ਸਕਦਾ ਹੈ ਕਿ ਅਮਿਤਾਬ ਦੇ ਕੁੱਝ ਫੋਲੋਅਰ ਵੀ ੳਹਨਾਂ ਵਿੱਚੋਂ ਹੀ ਹੋਣ। ਟਵਿੱਟਰ ਹੁਣ ਉਹਨਾਂ ਨੂੰ ਇਹੀ ਕਹਿ ਰਿਹਾ ਹੈ ਕਿ ਇਸ ਵਿੱਚ ਉਹ ਉਹਨਾਂ ਦੀ ਕੋਈ ਮਦਦ ਨਹੀਂ ਕਰ ਸਕਦਾ। ਟਵਿੱਟਰ ਤੇ ਫੋਲੋਰਜ਼ ਆਪਣੇ -ਆਪਣੇ ਪਸੰਦੀਦਾ ਸਿਤਾਰੇ ਦੀ ਤਾਰੀਫ ਕਰ ਰਹੇ ਨੇ।

Shah Rukh Khan top list

ਸ਼ਾਹਰੁਖ ਖਾਨ ਦੇ ਫੋਲੋਅਰ ਨੇ ਲਿਖਿਆ ਕਿ ਸ਼ਾਹਰੁਖ ਨੂੰ ਤਾਂ ਆਉਣਾ ਹੀ ਸੀ। ਉੱਧਰ ਹੀ ਕੁੱਝ ਫੋਲੋਅਰਜ਼ ਨੇ ਲਿਖਿਆ ਕਿ ਇੰਨੀ ਟੈਂਸ਼ਨ ਕਿਉਂ ਲਈ ਹੈ ਟਵਿੱਟਰ ਹੀ ਹੈ। ਇਸ ਤੋਂ ਇਲਾਵਾ ਦੱਸ ਦੇਈਏ ਕਿ ਅਮਿਤਾਭ ਬੱਚਨ ਦੀ ਨਵੀਂ ਫਿਲਮ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਵਿੱਚ ਅਮਿਤਾਭ ਬੱਚਨ ਨੇ 102 ਸਾਲ ਦੇ ਇੱਕ ਬੁੱਢੇ ਪਿਤਾ ਦਾ ਕਿਰਦਾਰ ਨਿਭਾਇਆ ਹੈ।ਇਸ ਕਿਰਦਾਰ ਨੂੰ ਨਿਭਾਉਣ ਦੇ ਲਈ ਮਹਾਨਾਇਕ ਨੂੰ 102 ਸਾਲ ਦਾ ਦਿਖਣਾ ਵੀ ਜ਼ਰੂਰੀ ਸੀ।

Shah Rukh Khan top list

ਉਨ੍ਹਾਂ ਨੂੰ ਕਿਰਦਾਰ ਦੇ ਹਿਸਾਬ ਤੋਂ ਤਿਆਰ ਕਰਨ ਦੇ ਲਈ ਪੋ੍ਰਸਥੈਟਿਕ ਦਾ ਸਹਾਰਾ ਲਿਆ ਗਿਆ।ਹਾਲ ਹੀ ਵਿੱਚ ਫਿਲਮ ‘102 ਨਾਟ ਆਊਟ’ ਦੇ ‘ਬਡੁੰਬਾ’ ਗੀਤ ਦੇ ਰਿਲੀਜ਼ ਦੇ ਬਿੱਗ ਬੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਮੇਕਅੱਪ ਵਿੱਚ ਲੱਗਣ ਵਾਲੇ ਸਮੇਂ ਨੂੰ ਯਾਦ ਕੀਤਾ। ਬਿੱਗ ਨੇ ਦੱਸਿਆ ਕਿ ‘ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਲਗਭਗ ਦੋ ਘੰਟੇ ਤੱਕ ਮੇਕਅੱਪ ਦੇ ਲਈ ਸਮਾਂ ਦੇਣਾ ਪੈਂਦਾ ਸੀ’।ਉਨ੍ਹਾਂ ਨੇ ਇਹ ਵੀ ਕਿਹਾ ਕਿ ‘ ਸ਼ੂਟਿੰਗ ਤੋਂ ਬਾਅਦ ਮੇਕਅੱਪ ਨੂੰ ਕੱਢਣ ਦੇ ਲਈ ਮੇਕਅੱਪ ਮੈਨ ਘੰਟੋ ਮਿਹਨਤ ਕਰਦੇ ਸਨ।

The post ਸ਼ਾਹਰੁਖ ਖਾਨ ਨੂੰ ਟਾਪ ਲਿਸਟ ‘ਚੋਂ ਬਾਹਰ ਕਰਕੇ ਹੀ ਦਮ ਲਏਗਾ ਇਹ ਅਦਾਕਾਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸ਼ਾਹਰੁਖ ਖਾਨ ਨੂੰ ਟਾਪ ਲਿਸਟ ‘ਚੋਂ ਬਾਹਰ ਕਰਕੇ ਹੀ ਦਮ ਲਏਗਾ ਇਹ ਅਦਾਕਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×