Get Even More Visitors To Your Blog, Upgrade To A Business Listing >>

ਐਸਕਲੇਟਰਸ ਸੁਧਾਰ ਹੋਣ ‘ਚ ਦੇਰੀ ,ਗੁੱਸੇ ‘ਚ ਅਧਿਕਾਰੀ

Ludhiana railway station escalators : ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਮੇਨ ਗੇਟ ‘ਤੇ ਬਣੇ ਐਸਕਲੇਟਰਸ ਵਿੱਚ ਸੁਧਾਰ ਕਰਨ ‘ਚ ਬਹੁਤ ਸਮਾਂ ਲੱਗ ਰਿਹਾ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ 10 ਦਿਨਾਂ ‘ਚ ਕੰਮ ਹੋ ਜਾਵੇਗਾ ਜਦੋਂ ਕਿ ਹਾਲੇ ਇੱਕ ਹਫ਼ਤੇ ਬਾਅਦ ਵੀ ਇੱਥੇ ਪੈਮਾਇਸ਼ ਹੀ ਚੱਲ ਰਿਹਾ ਹੈ। ਰੇਲਵੇ ਸਟੇਸ਼ਨ ਦੇ ਮੇਨ ਗੇਟ ‘ਤੇ ਬਣੇ ਐਸਕਲੇਟਰਸ ‘ਚ ਸੁਧਾਰ ਲਈ ਸਾਈਡ ‘ਚ ਘੇਰਾ ਪਾਉਣ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋ ਪਾਇਆ ਹੈ। ਬੁੱਧਵਾਰ ਨੂੰ ਰੇਲਵੇ ਵਰਕਰ ਟੀਮ ਇੱਥੇ ਜੁਗਾੜ ਕਰਨ ‘ਚ ਲੱਗੀ ਹੋਈ ਹੈ।

Ludhiana railway station escalators Ludhiana railway station escalators 

ਰੇਲਵੇ ਸਟੇਸ਼ਨ ਦੇ ਮੇਨ ਗੇਟ ਤੇ ਲੱਗੇ ਐਸਕਲੇਟਰਸ ‘ਤੇ ਇੱਕ ਕਰੋੜ ਦੱਸ ਲੱਖ ਦੀ ਲਾਗਤ ਆਈ ਹੈ । ਅਧਿਕਾਰੀ ਦੱਸਦੇ ਨੇ ਕਿ ਘੇਰਾ ਪਾਉਣ ਦੀ ਯੋਜਨਾ ਹੈ ਜਿਸ ਦੇ ਨਾਲ ਇੱਥੇ ਲਾਗਤ ਵੱਧ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕਰੀਬ ਪੰਜ ਲੱਖ ਦੀ ਲਾਗਤ ਆ ਜਾਵੇਗੀ। ਐਸਕਲੇਟਰਸ ਕਰਮਚਾਰੀਆਂ ਨੇ ਦੱਸਿਆ ਕਿ ਘੇਰਾ ਪਾਉਣ ਲਈ ਇੰਤਜ਼ਾਮ ਹੋ ਗਿਆ ਹੈ ਅਤੇ ਦੋ ਚਾਰ ਦਿਨ ਵਿੱਚ ਕੰਮ ਪੂਰਾ ਹੋ ਜਾਵੇਗਾ।

Ludhiana railway station escalators Ludhiana railway station escalators 

ਮੇਨ ਗੇਟ ਅਤੇ ਸਿਵਲ ਲਾਇੰਸ ਦੇ ਵੱਲ ਵੀ ਐਸਕਲੇਟਰਸ ਲਗਾਉਣ ਦੀ ਯੋਜਨਾ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਲੁਧਿਆਣਾ ਸਟੇਸ਼ਨ ਤੋਂ ਰੋਜਾਨਾ 60 ਤੋਂ 70 ਹਜਾਰ ਲੋਕ ਆਉਂਦੇ ਜਾਂਦੇ ਹਨ । ਨਾਰਦਨ ਇੰਡਿਆ ‘ਚ ਲੁਧਿਆਣਾ ਦੂਜਾ ਅਜਿਹਾ ਰੇਲਵੇ ਸਟੇਸ਼ਨ ਹੈ ਜਿੱਥੋਂ ਰੇਲ ਨੂੰ ਜਿਆਦਾ ਬਿਜ਼ਨਸ ਆ ਰਿਹਾ। ਰੇਲ ਵਿਭਾਗ ਮੁਸਾਫਰਾਂ ਨੂੰ ਸਹੂਲਤ ਦੇਣ ਲਈ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸਾਰੀਆਂ ਮੂਲ ਸੁਵਿਧਾਵਾਂ ਉਪਲੱਬਧ ਕਰਵਾ ਰਹੇ ਹਨ।

Ludhiana railway station escalators
ਰੇਲਵੇ ਸਟੇਸ਼ਨ ਦੇ ਮੇਨ ਗੇਟ ‘ਤੇ ਬਣੇ ਐਸਕਲੇਟਰਸ ‘ਚ ਸੁਧਾਰ ਕਰਨ ‘ਚ ਲੱਗ ਰਹੇ ਸਮੇਂ ਤੇ ਸਟੇਸ਼ਨ ਪ੍ਰਧਾਨ ਅਸ਼ੋਕ ਸਿੰਘ ਸਲਾਰੀਆ ਦੱਸ ਦੇ ਹਨ ਕਿ ਕੁੱਝ ਹੀ ਦਿਨਾਂ ਵਿੱਚ ਐਸਕਲੇਟਰਸ ਤਿਆਰ ਹੋ ਜਾਵੇਗਾ ਅਤੇ ਜਲਦ ਹੀ ਮੁਸਾਫਰਾਂ ਨੂੰ ਸਹੂਲਤ ਮਿਲਣ ਲੱਗਣਗੀਆਂ।

The post ਐਸਕਲੇਟਰਸ ਸੁਧਾਰ ਹੋਣ ‘ਚ ਦੇਰੀ ,ਗੁੱਸੇ ‘ਚ ਅਧਿਕਾਰੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਐਸਕਲੇਟਰਸ ਸੁਧਾਰ ਹੋਣ ‘ਚ ਦੇਰੀ ,ਗੁੱਸੇ ‘ਚ ਅਧਿਕਾਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×