Get Even More Visitors To Your Blog, Upgrade To A Business Listing >>

ਫੋਰਡ ਦੀ ਨਵੀਂ freestyle ਕਾਰ ਹੈ ਸਭ ਤੋਂ ਵੱਖਰੀ , ਜਾਣੋ ਕੀ ਹੈ ਖ਼ਾਸੀਅਤ

Ford Freestyle car      ਨਵੀ ਦਿੱਲੀ : ਫੋਰਡ ਦੀ ਕਰਾਸ ਹੈਚਬੈਕ ਫਰੀ ਸਟਾਇਲ ਇਹਨਾਂ ਦਿਨਾਂ ‘ਚ ਕਾਫ਼ੀ ਚਰਚਾਵਾਂ ਵਿੱਚ ਹੈ । ਭਾਰਤ ਵਿੱਚ ਇਸਨੂੰ 26 ਅਪ੍ਰੈਲ 2018 ਨੂੰ ਲਾਂਚ ਕੀਤਾ ਜਾਵੇਗਾ । ਇਸਦਾ ਮੁਕਾਬਲਾ ਹੁੰਡਈ ਆਈ20 ਐਕਟਿਵ , ਟੋਯੋਟਾ ਇਟਿਆਸ ਕਰਾਸ ਅਤੇ ਫਿਏਟ ਅਰਬਨ ਕਰਾਸ ਨਾਲ ਹੋਵੇਗਾ । ਕੀਮਤ ਦੇ ਮੁਕਾਬਲੇ ਦੇਖਿਆ ਜਾਵੇ ਤਾ ਇਹ ਟਾਟਾ ਦੀ ਕਾੰਪੈਕਟ SUV ਨੈਕਸਨ ਨੂੰ ਵੀ ਟੱਕਰ ਦੇਵੇਗੀ। ਇੱਥੇ ਅਸੀਂ ਕਈ ਮੁਕਾਬਲਿਆਂ ‘ਤੇ ਫੋਰਡ ਫਰੀ ਸਟਾਇਲ ਦੀ ਤੁਲਣਾ ਟਾਟਾ ਨੈਕਸਨ ਨਾਲ ਕੀਤੀ ਹੈ

Ford Freestyle carFord Freestyle car

ਕੱਦ-ਕਾਠੀ ਦੇ ਮਾਮਲੇ ਵਿੱਚ ਟਾਟਾ ਨੈਕਸਨ ਅੱਗੇ ਹੈ। ਇਹ ਫੋਰਡ ਫਰੀ ਸਟਾਇਲ ਤੋਂ 40 ਐੱਮ ਐੱਮ ਜ਼ਿਆਦਾ ਲੰਮੀ , 74 ਐੱਮ ਐੱਮ ਜ਼ਿਆਦਾ ਚੌੜੀ ਅਤੇ 37 ਐੱਮ ਐੱਮ ਜ਼ਿਆਦਾ ਉੱਚੀ ਹੈ । ਕਿਆਸ ਲਗਾਏ ਜਾ ਰਹੇ ਹਨ ਕਿ ਫੋਰਡ ਫਰੀ ਸਟਾਇਲ ਦੇ ਕੈਬਨ ਵਿੱਚ ਨੈਕਸਨ ਤੋਂ ਘੱਟ ਸਪੇਸ ਮਿਲੇਗਾ । ਫੋਰਡ ਫਰੀ ਸਟਾਇਲ ਦਾ ਬੂਟ ਸਪੇਸ ਟਾਟਾ ਨੈਕਸਨ ਤੋਂ 93 ਲਿਟਰ ਘੱਟ ਹੈ । ਫੋਰਡ ਫਰੀ ਸਟਾਇਲ ਕਰਾਸ ਹੈਚਬੈਕ ਹੈ , ਜਦੋਂ ਕਿ ਨੈਕਸਨ ਕਰਾਸਓਵਰ SUV ਹੈ । ਇਸ ਵਜ੍ਹਾ ਕਾਰਨ ਇਹਨਾਂ ਦੀ ਕੱਦ – ਕਾਠੀ ਵਿੱਚ ਇੰਨਾ ਅੰਤਰ ਹੈ ।Ford Freestyle car

ਫੋਰਡ ਫਰੀ ਸਟਾਇਲ ਦੀ ਕੀਮਤ ਦਾ ਹਾਲੇ ਕੰਪਨੀ ਨੇ ਖੁਲਾਸਾ ਨਹੀਂ ਕੀਤਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਸਦੀ ਕੀਮਤ 5.99 ਲੱਖ ਰੁਪਏ ਤੋਂ 8.59 ਲੱਖ ਰੁਪਏ ਦੇ ਵਿੱਚ ਹੋ ਸਕਦੀ ਹੈ। ਟਾਟਾ ਨੈਕਸਨ ਦੀ ਗੱਲ ਕਰੀਏ ਤਾਂ ਇਸਦੀ ਕੀਮਤ 6.16 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ 9.90 ਲੱਖ ਰੁਪਏ ( ਐਕਸ-ਸ਼ੋਅ-ਰੂਮ, ਦਿੱਲੀ ) ਤੱਕ ਜਾਂਦੀ ਹੈ।Ford Freestyle car

Ford Freestyle car

ਫੀਚਰ ਦੀ ਗੱਲ ਕਰੀਏ ਤਾ ਟਾਟਾ ਨੈਕਸਨ ਵਿੱਚ ਏਬੀਐੱਸ , ਈਬੀਡੀ ਅਤੇ ਡਿਊਲ ਏਅਰ ਬੈਗ ਨੂੰ ਸਟੈਂਡਰਡ ਰੱਖਿਆ ਗਿਆ ਹੈ । ਇਸਦੇ ਬੇਸ ਵੇਰਿਏੰਟ ਐਕਸੀ ਵਿੱਚ ਸਿਰਫ ਅੱਗੇ ਵੱਲ ਪਾਵਰ ਵਿੰਡੋ ਦਿੱਤੀ ਗਈ ਹੈ । ਫਰੀ ਸਟਾਇਲ ਦੇ ਬੇਸ ਵੇਰਿਏੰਟ ਵਿੱਚ ਕਈ ਫੀਚਰ ਦਿੱਤੇ ਗਏ ਹਨ। ਫਰੀ ਸਟਾਇਲ ਵਿੱਚ ਏਬੀਐਸ , ਈਬੀਡੀ , ਡਿਊਲ ਏਅਰਬੈਗ , ਰਿਅਰ ਫਾਗ ਲੈਂਪਸ , ਹਾਈ ਸਪੀਡ ਵਾਰਨਿੰਗ , ਫਰੰਟ ਪਾਵਰ ਵਿੰਡੋ ਅਤੇ ਦੀ-ਲੈਸ ਐਂਟਰੀ ਨੂੰ ਸਟੈਂਡਰਡ ਰੱਖਿਆ ਗਿਆ ਹੈ।Ford Freestyle car

ਟਾਟਾ ਨੈਕਸਨ ਦੇ ਟਾਪ ਵੇਰਿਏੰਟ ਐਕਸਜੇਡ ਪਲਸ ਵਿੱਚ ਪ੍ਰੋਜੇਕਟਰ ਹੈਡਲੈਂਪਸ, ਡੇ – ਟਾਇਮ ਰਨਿੰਗ ਐੱਲਈਡੀ ਲਾਇਟਾਂ ,16 ਇੰਚ ਦੇ ਮਸ਼ੀਨ ਕਟ ਵਹੀਲ, ਕਾਰਨਰਿੰਗ ਫਾਗ ਲੈਂਪਸ ਅਤੇ ਐੱਲਈਡੀ ਟੇਲਲੈਂਪਸ ਦਿੱਤੇ ਗਏ ਹਨ। ਕੈਬਨ ਵਿੱਚ ਧਿਆਨ ਦੇਈਏ ਤਾਂ ਇੱਥੇ ਸਟੋਰੇਜ ਲਈ ਸੈਂਟਰਲ ਕੰਸੋਲ ਉੱਤੇ ਸਲਾਇਡਿੰਗ ਟੇਂਬਰ ਡੋਰ, ਪੁਸ਼ – ਬਟਨ ਸਟਾਰਟ / ਸਟਾਪ , 60:40 ਅਨੁਪਾਤ ਵਿੱਚ ਬੰਟੀ ਰਿਅਰ ਸੀਟ ਅਤੇ ਆਟੋ ਕਲਾਇਮੈਂਟ ਕੰਟਰੋਲ ਦਿੱਤਾ ਗਿਆ ਹੈ। ਮਨੋਰੰਜਨ ਲਈ ਇਸ ਵਿੱਚ 8 – ਸਪੀਕਰਸ ਵਾਲਾ 6 . 5 ਇੰਚ ਇੰਫੋਟੇਂਮੈਂਟ ਸਿਸਟਮ ਲੱਗਾ ਹੈ,ਜੋ ਐਂਡਰਾਇਡ ਆਟੋ , ਐਪਲ ਕਾਰਪਲੇ , ਵਾਇਸ ਕਮਾਂਡ , ਬਲੂ ਟੂੱਥ , ਯੂਐੱਸ ਅਤੇ ਆਕਸ-ਇਸ ਕਨੈਕਟੀਵਿਟੀ ਸਪੋਰਟ ਕਰਦਾ ਹੈ। ਸੁਰੱਖਿਆ ਲਈ ਇਸ ਵਿੱਚ ਸਟੈਂਡਰਡ ਫੀਚਰ ਤੋਂ ਇਲਾਵਾ ਰਿਅਰ ਡਿਫਾਗਰ, ਰਿਅਰ ਪਾਰਕਿੰਗ ਸੈਂਸਰ ਅਤੇ ਕੈਮਰਾ ਦਿੱਤਾ ਗਿਆ ਹੈ।Ford Freestyle car

ਫਰੀਸਟਾਇਲ ਦੇ ਟਾਪ ਵੇਰਿਏੰਟ ਵਿੱਚ ਸੇਫਟੀ ‘ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ । ਪੈਸੇਂਜਰ ਸੁਰੱਖਿਆ ਲਈ ਇਸ ਵਿੱਚ ਸਟੈਂਡਰਡ ਫੀਚਰ ਤੋਂ ਇਲਾਵਾ ਇਲੈਕਟ੍ਰੋਨਿਕ ਪ੍ਰੋਗਰਾਮ ( ਈਐੱਸਪੀ ) , ਹਿੱਲ ਅਸਿਸਟ , 6 -ਏਅਰਬੈਗ , ਰਿਅਰ ਪਾਰਕਿੰਗ ਸੈਂਸਰ ਅਤੇ ਐਮਰਜੰਸੀ ਬ੍ਰੇਕ ਅਸਿਸਟ ਦਿੱਤਾ ਗਿਆ ਹੈ । ਇਸ ਵਿੱਚ ਫੋਰਡ ਦਾ ਸਿੰਕ3 ਇੰਫੋਟੇਂਮੈਂਟ ਸਿਸਟਮ ਮਿਲੇਗਾ , ਜੋ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਕਨੈਕਟੀਵਿਟੀ ਸਪੋਰਟ ਕਰੇਗਾ ।

The post ਫੋਰਡ ਦੀ ਨਵੀਂ freestyle ਕਾਰ ਹੈ ਸਭ ਤੋਂ ਵੱਖਰੀ , ਜਾਣੋ ਕੀ ਹੈ ਖ਼ਾਸੀਅਤ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਫੋਰਡ ਦੀ ਨਵੀਂ freestyle ਕਾਰ ਹੈ ਸਭ ਤੋਂ ਵੱਖਰੀ , ਜਾਣੋ ਕੀ ਹੈ ਖ਼ਾਸੀਅਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×