Get Even More Visitors To Your Blog, Upgrade To A Business Listing >>

ਨੌਕਰੀਆਂ 90,000 ਤੇ ਦਾਅਵੇਦਾਰ 2 ਕਰੋੜ ਤੋਂ ਵੀ ਵੱਧ, ਜਾਣੋ ਕੀ ਹੈ ਪੂਰਾ ਮਾਮਲਾ…

Railways receives 2.3 crore applications: ਦੇਸ਼ ਬੇਰੁਜ਼ਗਾਰੀ ਦੇ ਮਾਰ ਝੱਲ ਰਿਹਾ ਹੈ ਜਿਸ ਕਾਰਨ ਕਿਸੇ ਵੀ ਵਿਭਾਗ ‘ਚ ਨੌਕਰੀਆਂ ਨਿਕਲਦੀਆਂ ਹਨ ਤਾਂ ਲੱਖਾਂ ਨਹੀਂ ਸਗੋਂ ਕਰੋੜਾਂ ਹੀ ਬੇਰੁਜ਼ਗਾਰ ਨੌਜਵਾਨ ਉਸ ਲਈ ਆਵੇਦਨ ਕਰ ਦਿੰਦੇ ਹਨ। ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ‘ਚ ਬੇਰੁਜ਼ਗਾਰੀ ਕਿਸ ਹੱਦ ਤੱਕ ਫੈਲ ਗਈ ਹੈ। ਅਜਿਹਾ ਹੀ ਮਾਮਲਾ ਰੇਲਵੇ ਵਿਭਾਗ ‘ਚ ਸਾਹਮਣੇ ਆਇਆ ਹੈ ਜਿੱਥੇ ਵਿਭਾਗ ਨੇ ਕਿਹਾ ਕਿ ਰੇਲਵੇ ਨੂੰ 90,000 ਅਹੁਦਿਆਂ ਲਈ 2.37 ਕਰੋੜ ਤੋਂ ਵੀ ਵੱਧ ਆਵੇਦਨ ਪੱਤਰ ਪ੍ਰਾਪਤ ਹੋਏ ਹਨ।

indiaRailways receives 2.3 crore applications

ਰੇਲਵੇ ਭਰਤੀ ਬੋਰਡ (ਆਰਆਰਬੀ) ਨੇ ਤਿੰਨ ਫਰਵਰੀ ਅਤੇ 10 ਫਰਵਰੀ ਨੂੰ ਕੁੱਲ 89,409 ਅਹੁਦਿਆਂ ਦੇ ਲਈ 2.37 ਕਰੋੜ ਆਵੇਦਨ ਪ੍ਰਾਪਤ ਕੀਤੇ ਹਨ।
ਹੁਣ ਤੱਕ,ਸਹਾਇਕ ਲੋਕਾਂ-ਪਾਇਲਟਾਂ ਅਤੇ ਤਕਨੀਸ਼ਿਅਨਾਂ ਦੀ 26 , 502 ਪਦਾਂ ਲਈ 47.56 ਲੱਖ ਆਵੇਦਨ ਅਤੇ ਪੱਧਰ -1 (ਪੁਰਾਣੇ ਸਮੂਹ ‘ਡੀ’) ਪਦਾਂ ਦੇ 62, 907 ਭਰਤੀ ਲਈ 1 . 90 ਕਰੋੜ ਰੁਪਏ ਆਵੇਦਨ ਪ੍ਰਾਪਤ ਹੋਏ ਹਨ। ਇਸ ਪ੍ਰਕਾਰ ਕੁਲ 89 , 409 ਪਦਾਂ ਲਈ 2 . 37 ਕਰੋੜ ਆਵੇਦਨ ਪ੍ਰਾਪਤ ਹੋਏ ਹਨ। ਰੇਲਵੇ ਵਿਭਾਗ ਨੇ ਕਿਹਾ ਕਿ ਰੇਲਵੇ ਕੁੱਝ ਹੀ ਘੰਟਿਆਂ ਦੇ ਅੰਦਰ ਦੁਨੀਆ ਦੀ ਸਭ ਤੋਂ ਵੱਡੀ ਕੰਪਿਊਟਰ ਅਧਾਰਿਤ ਪ੍ਰੀਖਿਆ ਆਯੋਜਿਤ ਕਰ ਦੇਵੇਗੀ।ਪਹਿਲਾਂ ਇਸ ਨੂੰ ਪੂਰਾ ਹੋਣ ‘ਚ ਹੀ ਲੱਗਭੱਗ ਦੋ ਮਹੀਨੇ ਲੱਗ ਜਾਂਦੇ ਸੀ।

india
ਇਹ ਵੀ ਪੜ੍ਹੋ : ਰੇਲ ਯਾਤਰਾ ਕਰਨ ਦੇ ਦੌਰਾਨ ਜੇਕਰ ਤੁਹਾਡੀ ਟ੍ਰੇਨ ਦੋ ਘੰਟੇ ਲੇਟ ਹੁੰਦੀ ਹੈ ਤਾਂ ਰੇਲਵੇ ਤੁਹਾਨੂੰ ਪਿਆਸ ਬੁਝਉਣ ਲਈ ਪਾਣੀ ਦੀ ਬੰਦ ਬੋਤਲ ਬਿਲਕੁਲ ਮੁਫਤ ‘ਚ ਦੇਵੇਗਾ। ਇਸ ਦੇ ਨਾਲ ਹੀ ਸਾਰੇ ਮੁਸਾਫਰਾਂ ਨੂੰ ਨਿਊਜ਼ ਪੇਪਰ ਵੀ ਉਪਲੱਬਧ ਕਰਵਾਇਆ ਜਾਵੇਗਾ। ਬੰਦ ਬੋਤਲ ਪਾਣੀ ਦੇ ਨਾਲ ਹੀ ਡਿਸਪੋਜਲ ਗਲਾਸ ਵੀ ਦਿੱਤਾ ਜਾਵੇਗਾ। ਪਰ ਇਹ ਹੁਕਮ ਰੇਲ ਮੰਤਰਾਲੇ ਨੇ ਸਿਰਫ ਪ੍ਰੀਮੀਅਮ ਟਰੇਨਾਂ ਦੇ ਮੁਸਾਫਰਾਂ ਲਈ ਹੀ ਜਾਰੀ ਕੀਤੇ ਹਨ।

india

ਰੇਲ ਮੰਤਰਾਲੇ ਨੇ ਇਹ ਫ਼ੈਸਲਾ ਲਿਆ ਹੈ ਕਿ ਜੇਕਰ ਰਾਜਧਾਨੀ, ਦੂਰੰਤੋ ਅਤੇ ਸ਼ਤਾਬਦੀ ਟ੍ਰੇਨਾਂ 2 ਘੰਟੇ ਤੋਂ ਜਿਆਦਾ ਦੇਰੀ ਨਾਲ ਚੱਲ ਰਹੀਆਂ ਹਨ ਤਾਂ ਇੱਕ ਲੀਟਰ ਪੀਣ ਵਾਲੇ ਪਾਣੀ ਦੀ ਬੰਦ ਬੋਤਲ ਮੁਫਤ ‘ਚ ਹਰ ਇੱਕ ਯਾਤਰੀ ਨੂੰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਹੁਕਮ ‘ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ 20 ਘੰਟੇ ਤੋਂ ਜ਼ਿਆਦਾ ਦੇਰੀ ਨਾਲ ਟ੍ਰੇਨ ਚੱਲਦੀ ਹੈ ਤਾਂ ਮੁਸਾਫਰਾਂ ਨੂੰ ਇੱਕ ਲੀਟਰ ਪੀਣ ਵਾਲੇ ਪਾਣੀ ਦੀ ਬੰਦ ਬੋਤਲ ਅਤੇ ਨਿਊਜ ਪੇਪਰ ਹਰ ਇੱਕ ਸੀਟ ਦੇ ਯਾਤਰੀ ਨੂੰ ਦਿੱਤਾ ਜਾਵੇਗਾ।

indiaRailways receives 2.3 crore applications

ਦੱਸ ਦੇਈਏ ਕਿ ਪ੍ਰੀਮੀਅਮ ਟ੍ਰੇਨ ਦੇ ਮੁਸਾਫਰਾਂ ਨੂੰ ਯਾਤਰਾ ਸ਼ੁਰੂ ਕਰਨ ਦੇ ਨਾਲ ਹੀ ਪੀਣ ਲਈ ਇੱਕ ਲੀਟਰ ਵਾਲਾ ਪਾਣੀ ਮੁਫਤ ‘ਚ ਦਿੱਤਾ ਜਾਂਦਾ ਹੈ। ਪਰ ਹੁਣ ਇਹ ਟ੍ਰੇਨ ਦੇ ਦੋ ਘੰਟੇ ਦੀ ਦੇਰੀ ਨਾਲ ਚੱਲਣ ‘ਤੇ ਹੀ ਯਾਤਰੀਆਂ ਨੂੰ ਦਿੱਤਾ ਜਾਵੇਗਾ। ਰੇਲ ਮੰਤਰਾਲੇ ਨੇ ਆਪਣੇ ਹੁਕਮਾਂ ‘ਚ ਇਹ ਵੀ ਕਿਹਾ ਹੈ ਕਿ ਜੇਕਰ ‘ਰੇਲ ਨੀਰ’ ਦਾ ਪਾਣੀ ਉਪਲੱਬਧ ਨਹੀਂ ਕਰਵਾ ਰਿਹਾ ਹੈ ਤਾਂ ਹੀ ਹੋਰ ਕੰਪਨੀ ਵਾਲਾ ਪਾਣੀ ਦਿੱਤਾ ਜਾਵੇ। ਇਸ ਦੇ ਨਾਲ ਹੀ ਰੇਲਵੇ ਨੇ ਕਿਹਾ ਹੈ ਕਿ ਜੇਕਰ ਇਲਾਵਾ ਪਾਣੀ ਅਤੇ ਨਿਊਜ਼ ਪੇਪਰ ਦੇਣ ‘ਚ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਲਾਇਸੇਂਸੀ ਵੇਂਡਰ ਨੂੰ ਮੁਸਾਫਰਾਂ ਨੂੰ ਪਾਣੀ ਅਤੇ ਅਖਬਾਰ ਨਾ ਅਦਾ ਕਰਨ ਦੀ ਕੀਮਤ ਚੁਕਾਉਣੀ ਹੋਵੇਗੀ।

india

The post ਨੌਕਰੀਆਂ 90,000 ਤੇ ਦਾਅਵੇਦਾਰ 2 ਕਰੋੜ ਤੋਂ ਵੀ ਵੱਧ, ਜਾਣੋ ਕੀ ਹੈ ਪੂਰਾ ਮਾਮਲਾ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਨੌਕਰੀਆਂ 90,000 ਤੇ ਦਾਅਵੇਦਾਰ 2 ਕਰੋੜ ਤੋਂ ਵੀ ਵੱਧ, ਜਾਣੋ ਕੀ ਹੈ ਪੂਰਾ ਮਾਮਲਾ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×