Get Even More Visitors To Your Blog, Upgrade To A Business Listing >>

ਪਾਕਿਸਤਾਨ ਦੇ ਇਸ ਖਿਡਾਰੀ ਨੇ ਭਾਰਤ ਤੋਂ ਕਿਉਂ ਮੰਗੀ ਮਦਦ?

Hockey Legend Mansoor Ahmed: ਪਾਕਿਸਤਾਨ ਦੇ ਇੱਕ ਸਾਬਕਾ ਹਾਕੀ ਖਿਡਾਰੀ ਭਾਰਤ ਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵੀਜ਼ਾ ਦੇਣ ਦੀ ਅਪੀਲ ਕੀਤੀ ਹੈ। ਇਸ ਸਾਬਕਾ ਖਿਡਾਰੀ ਦਾ ਨਾਮ ਹੈ ਮੰਸੂਰ ਅਹਿਮਦ ਹੈ। 49 ਸਾਲ ਦੇ ਮੰਸੂਰ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਹ ਭਾਰਤ ਵਿੱਚ ਆ ਕੇ ਆਪਣੀ ਇਸ ਬਿਮਾਰੀ ਦਾ ਇਲਾਜ ਕਰਾਉਣਾ ਚਾਹੁੰਦੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਭਾਰਤ ਵਿੱਚ ਜ਼ਿਆਦਾ ਤਜ਼ੁਰਬੇ ਵਾਲੇ ਅਤੇ ਮਾਹਿਰ ਡਾਕਟਰ ਹਨ। ਮੰਸੂਰ ਨੇ ਯੂ-ਟਿਊਬ ਉੱਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿੱਚ ਮੰਸੂਰ ਕਹਿੰਦੇ ਹਨ, ਅੱਜ ਮੈਨੂੰ ਦਿਲ ਦੀ ਜ਼ਰੂਰਤ ਹੈ ਅਤੇ ਮੈਂ ਭਾਰਤ ਸਰਕਾਰ ਦੀ ਮਦਦ ਚਾਹੁੰਦਾ ਹਾਂ।

Hockey Legend Mansoor Ahmed

ਦੋਨਾਂ ਦੇਸ਼ਾਂ ਦੇ ਤਨਾਵ ਭਰੇ ਸਬੰਧਾਂ ਦੇ ਬਾਵਜੂਦ ਪਾਕਿਸਤਾਨ ਦੇ ਲੋਕ ਮੈਡੀਕਲ ਲਈ ਵੀਜ਼ਾ ਆਵੇਦਨ ਕਰ ਸਕਦੇ ਹਨ। ਉਹਨਾਂ ਨੇ ਕਿਹਾ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਉਤਾਰ-ਚੜਾਵ ਆਉਂਦਾ ਰਿਹਾ ਹੈ। ਇੱਕ ਯੂਟਿਊਬ ਚੈਨਲ ਤੋਂ ਗੱਲ ਕਰਦੇ ਹੋਏ ਮੰਸੂਰ ਕਹਿੰਦੇ ਹਨ , ਜਦੋਂ ਮੈਂ ਜਵਾਨੀ ਵਿੱਚ ਹਾਕੀ ਖੇਡਦਾ ਸੀ ਤਾਂ ਮੈਂ ਕਈ ਭਾਰਤੀਆਂ ਦੇ ਦਿਲ ਤੋੜੇ ਸਨ। ਵੱਡੇ-ਵੱਡੇ ਟੂਰਨਾਮੈਂਟ ਭਾਰਤ ਤੋਂ ਖੌਹ ਲਿਆਇਆ ਕਰਦਾ ਸੀ ਅਤੇ ਅੱਜ ਮੈਨੂੰ ਭਾਰਤ ਦੀ ਜ਼ਰੂਰਤ ਹੈ।

Hockey Legend Mansoor AhmedHockey Legend Mansoor Ahmed

ਉਨ੍ਹਾਂ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਆਵੇਦਨ ਨੂੰ ਛੇਤੀ ਪ੍ਰੋਸੇਸ ਕੀਤਾ ਜਾਵੇ ਤਾਂ ਕਿ ਉਹ ਭਾਰਤ ਆ ਕੇ ਆਪਣਾ ਇਲਾਜ ਕਰਵਾ ਸਕਣ। ਪਾਕਿਸਤਾਨ ਵਿੱਚ ਮੰਸੂਰ ਨੂੰ ਹਾਕੀ ਲੇਜੇਂਡ ਸਮਝਿਆ ਜਾਂਦਾ ਹੈ। ਉਹ ਨੈਸ਼ਨਲ ਟੀਮ ਵਿੱਚ ਗੋਲਕੀਪਰ ਸਨ ਅਤੇ ਉਨ੍ਹਾਂ ਨੇ 300 ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡੇ ਸਨ।

Hockey Legend Mansoor AhmedHockey Legend Mansoor Ahmed

ਮੰਸੂਰ ਅਹਿਮਦ ਨੇ 1992 ਦੇ ਓਲੰਪਿਕ ਵਿੱਚ ਕਾਂਸੀ ਪਦਕ ਵੀ ਜਿੱਤੀਆ ਸੀ ਅਤੇ 1994 ਵਿੱਚ ਸਿਡਨੀ ਵਿੱਚ ਹੋਏ ਹਾਕੀ ਵਰਲਡ ਕੱਪ ਵਿੱਚ ਜੇਤੂ ਟੀਮ ਦੇ ਮੈਂਬਰ ਰਹੇ ਸਨ। ਮੰਸੂਰ ਕਹਿੰਦੇ ਹਨ ਕਿ ਜਦੋਂ ਉਹ ਭਾਰਤ ਜਾਣਗੇ ਤਾਂ ਉਨ੍ਹਾਂ ਜਗ੍ਹਾਵਾਂ ਉੱਤੇ ਜ਼ਰੂਰ ਜਾਣਗੇ ਜਿੱਥੇ ਉਨ੍ਹਾਂ ਨੇ ਮੈਚ ਜਿੱਤੇ ਸਨ। ਉਨ੍ਹਾਂ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਧਨਰਾਜ ਪਿੱਲੈ ਨੂੰ ਵੀ ਮਿਲਣ ਦੀ ਇੱਛਾ ਜਤਾਈ ਹੈ। ਅਹਿਮਦ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ 100,000 ਡਾਲਰ ਦੀ ਪ੍ਰਵਾਨਗੀ ਦਿੱਤੀ ਹੈ ਅਤੇ ਉਨ੍ਹਾਂ ਦਾ ਖਰਚਾ ਸ਼ਹੀਦ ਅਫਰੀਦੀ ਫਾਊਂਡੇਸ਼ਨ ਵੱਲੋਂ ਚੁੱਕਿਆ ਜਾ ਰਿਹਾ ਹੈ।Hockey Legend Mansoor Ahmed

The post ਪਾਕਿਸਤਾਨ ਦੇ ਇਸ ਖਿਡਾਰੀ ਨੇ ਭਾਰਤ ਤੋਂ ਕਿਉਂ ਮੰਗੀ ਮਦਦ? appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪਾਕਿਸਤਾਨ ਦੇ ਇਸ ਖਿਡਾਰੀ ਨੇ ਭਾਰਤ ਤੋਂ ਕਿਉਂ ਮੰਗੀ ਮਦਦ?

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×