Get Even More Visitors To Your Blog, Upgrade To A Business Listing >>

‘ਵੀਰੇ ਦੀ ਵੈਡਿੰਗ’ ਦਾ ਟ੍ਰੇਲਰ ਰਿਲੀਜ਼ , ਸ਼ਰਾਬ ਪੀ ਕੇ ਗਾਲ ਕੱਢਦੀ ਨਜ਼ਰ ਆ ਰਹੀ ਸੋਨਮ ਕਪੂਰ

Veere Di Wedding trailer released: ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨੀਆ ਦੀ ਮੁੱਖ ਭੂਮਿਕਾਵਾਂ ਨਾਲ ਸਜੀ ਫਿਲਮ ‘ਵੀਰੇ ਦੀ ਵੈਡਿੰਗ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਤੈਮੂਰ ਦੇ ਜਨਮ ਤੋਂ ਬਾਅਦ ਕਰੀਨਾ ਦੀ ਪਹਿਲੀ ਫਿਲਮ ਹੈ ਜੋ ਰਿਲੀਜ਼ ਹੋਵੇਗੀ। ਇਹ ਫਿਲਮ ਸ਼ਹਿਰੀ ਲੜਕੀਆਂ ਦੀ ਕਹਾਣੀ ਹੈ ਜਿਸ ਤਰ੍ਹਾਂ ਕਿ ਫਿਲਮ ਦੇ ਟਾਈਟਲ ਤੋਂ ਪਤਾ ਚਲਦਾ ਹੈ। ਫਿਲਮ ਦੀ ਕਹਾਣੀ ਦਾ ਕੇਂਦਰ ਵਿਆਹ ਅਤੇ ਉਸ ਦੀਆਂ ਤਿਆਰੀਆਂ ਹੀ ਹਨ।

bollywoodVeere Di Wedding trailer released

ਇਹ ਫਿਲਮ 1 ਜੂਨ ਨੂੰ ਰਿਲੀਜ਼ ਹੋਵੇਗੀ।ਫਿਲਮ ਵਿੱਚ ਚਾਰ ਲੜਕੀਆਂ ਦੀ ਕਹਾਣੀ ਹੈ । ਚਾਰਾਂ ਦੀ ਕਹਾਣੀ ਅਲੱਗ-ਅੱਲਗ ਹੈ ਪਰ ਉਹ ਇੱਕ ਪੁਆਇੰਟ `ਤੇ ਇੱਕ ਦੂਜੇ ਨੂੰ ਮਿਲਦੀਆਂ ਹਨ। ਵਿਆਹ , ਪਤੀ ਅਤੇ ਸਮਾਜ ਨੂੰ ਲੈ ਕੇ ਉਨ੍ਹਾਂ ਦੀ ਆਪਣੀ-ਆਪਣੀ ਸੋਚ ਹੈ। ਦਰਅਸਲ, ਇੱਕ ਦੁਨੀਆ ਤੋਂ ਅਲੱਗ ਇਨ੍ਹਾਂ ਚਾਰਾਂ ਦੀ ਆਪਣੀ ਵੱਖਰੀ ਦੁਨੀਆ ਵੀ ਹੈ। ਜਿੱਥੇ ਚਾਰੋਂ ਇਕੱਠੀਆਂ ਘੂੰਮਦੀਆਂ ਹਨ, ਡਿਸਕੋ ਜਾਂਦੀਆਂ ਹਨ ਅਤੇ ਪਾਰਟੀ ਕਰਦੀਆਂ ਹਨ।

bollywood

ਜਦੋਂ ਚਾਰੋਂ ਇੱਕਠੀਆਂ ਹੁੰਦੀਆਂ ਹਨ ਉਸ ਵੇਲੇ ਮਹਿਲਾਵਾਂ ਅਤੇ ਸਮਾਜ ਨੂੰ ਲੈ ਕੇ ਉਨ੍ਹਾਂ ਦੀ ਸੋਚ ਦੀ ਝਲਕ ਟ੍ਰੇਲਰ ਵਿੱਚ ਦਿਖਾਈ ਜਾਂਦੀ ਹੇ। ਪਤੀ ਦੇ ਨਾਲ ਰਿਸ਼ਤੇ , ਕੰਮਕਾਜ, ਆਦਮੀ , ਵਿਆਹ ਸੰਬੰਧੀ ਪ੍ਰਬੰਧ, ਪਰਿਵਾਰ ਅਤੇ ਸਮਾਜ ਨੂੰ ਇਨ੍ਹਾਂ ਚਾਰ ਲੜਕੀਆਂ ਦੀ ਨਜ਼ਰ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਇਸ ਵਿੱਚ ਨਾਰੀਵਾਦ ਦਾ ਆਪਣਾ ਪੱਖ ਜ਼ਰੂਰ ਹੈ ਤੇ ਟ੍ਰੇਲਰ ਦੇਖ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਨਾਰੀਵਾਦੀ ਫਿਲਮ ਹੈ।

bollywood

ਟ੍ਰੇਲਰ 2 ਮਿੰਟ 49 ਸਕਿੰਟ ਦਾ ਹੈ। ਕਰੀਨਾ ਕਪੂਰ ਦਾ ਵਿਆਹ ਤੈਅ ਹੋ ਚੁੱਕਿਆ ਹੈ।ਇਸ ਵਿਆਹ ਨੂੰ ਲੈ ਕੇ ਉਨ੍ਹਾਂ ਦੇ ਦਿਮਾਗ ਵਿੱਚ ਉਲਝਣ ਹੈ। ਉਨ੍ਹਾਂ ਦੀ ਇੱਕ ਦੋਸਤ ਨੇ ਘਰ ਤੋਂ ਭੱਜ ਕੇ ਵਿਆਹ ਕੀਤਾ ਸੀ। ਉਨ੍ਹਾਂ ਦੇ ਜਿੰਦਗੀ ਵਿੱਚ ਹਲਚਲ ਅਲੱਗ ਹੈ।

bollywood

ਟ੍ਰੇਲਰ ਦੀ ਸ਼ੁਰੂਆਤ ਪਾਰਟੀ ਸੀਨ ਨਾਲ ਹੁੰਦੀ ਹੈ। ਜਿੱਥੇ ਲੜਕੀਆਂ ਸ਼ਰਾਬ ਪੀਂਦੀਆਂ ਦਿਖਾਈ ਦਿੰਦੀਆਂ ਹਨ। ਚਾਰੋਂ ਲੜਕੀਆਂ ਸਾਮਾਜਿਕ ਕਦਰਾਂ ਕੀਮਤਾਂ ਨੂੰ ਗਰਕਦੀਆਂ ਨਜ਼ਰ ਆਉਂਦੀਆਂ ਹਨ।ਟ੍ਰੇਲਰ ਵਿੱਚ ਬੋਲਡ ਡਾਇਲੋਗਜ਼ ਹਨ। ਕਈ ਥਾਂ ਕਹਾਣੀ ਵਿੱਚ ਇਮੋਸ਼ਨਜ਼ ਵੀ ਨਜ਼ਰ ਆਉਂਦੇ ਹਨ । ਹਾਲਾਂਕਿ ਇਸ ਵਿੱਚ ਹਾਸੇ ਮਜਾਕ ਦਾ ਮਾਹੌਲ ਵੀ ਨਜ਼ਰ ਆਉਂਦਾ ਹੈ।

bollywood

ਫਿਲਮ ਨੂੰ ਰਿਹਾ ਕਪੂਰ ਅਤੇ ਏਕਤਾ ਕਪੂਰ ਨੇ ਪ੍ਰੋਡਿਊਸ ਕੀਤਾ ਹੈ।ਪਹਿਲਾਂ ਹੀ ਇਸ ਫਿਲਮ ਦਾ ਟੇ੍ਰਲਰ ਦੇਖ ਚੁੱਕੇ ਕਰਨ ਜੌਹਰ ਨੇ ਤਾਰੀਫ ਕੀਤੀ। ਉਨ੍ਹਾਂ ਨੇ ਸੁਪਰ ਫਨੀ ਅਤੇ ਮਨੋਰੰਜਕ ਟ੍ਰੇਲਰ ਕਰਾਰ ਦਿੱਤਾ ਹੈ।ਫਿਲਮ ਵਿੱਚ ਸੋਨਮ ਕਪੂਰ,ਕਰੀਨਾ ਕਪੂਰ , ਸਵਰਾ ਭਾਸਕਰ, ਸ਼ਿਖਾ ਤਲਸਾਨੀਆ ਅਤੇ ਸੁਮਿਤ ਵਿਆਸ ਅਹਿਮ ਭੂਮਿਕਾ ਵਿੱਚ ਹਨ।

bollywoodVeere Di Wedding trailer released

ਇਸ ਨੂੰ ਸ਼ਸ਼ਾਂਕ ਘੌਸ਼ ਨੇ ਨਿਰਦੇਸ਼ਿਤ ਕੀਤਾ ਹੈ।ਜਦੋਂ ਕਿ `ਵੀਰੇ ਦੀ ਵੈਡਿੰਗ` ਦੀ ਕਹਾਣੀ ਮੇਹੁਲ ਸੂਰੀ ਅਤੇ ਨਿਧੀ ਮਹਿਰਾ ਨੇ ਲਿਖੀ ਹੈ।ਤੈਮੂਰ ਦੇ ਜਨਮ ਤੋਂ ਬਾਅਦ ਕਰੀਨਾ ਦੀ ਇਹ ਪਹਿਲੀ ਫਿਲਮ ਰਿਲੀਜ਼ ਹੋ ਰਹੀ ਹੈ। ਪਰਦੇ ‘ਤੇ ਚਾਰ ਲੜਕੀਆਂ ਨੂੰ ਦੇਖਣਾ ਦਿਲਚਸਪ ਹੋਵੇਗਾ।ਫਿਲਮ ਵਿੱਚ ਚਾਰਾਂ ਦਾ ਅੰਦਾਜ਼ ਕਾਫੀ ਵਧੀਆ ਲੱਗ ਰਿਹਾ ਹੈ ਅਤੇ ਇਹ ਫਿਲਮ ਸਿਨੇਮਾਂ ਘਰਾਂ ਵਿੱਚ 1 ਜੂਨ ਨੂੰ ਰਿਲੀਜ਼ ਹੋਵੇਗੀ।

bollywood

The post ‘ਵੀਰੇ ਦੀ ਵੈਡਿੰਗ’ ਦਾ ਟ੍ਰੇਲਰ ਰਿਲੀਜ਼ , ਸ਼ਰਾਬ ਪੀ ਕੇ ਗਾਲ ਕੱਢਦੀ ਨਜ਼ਰ ਆ ਰਹੀ ਸੋਨਮ ਕਪੂਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

‘ਵੀਰੇ ਦੀ ਵੈਡਿੰਗ’ ਦਾ ਟ੍ਰੇਲਰ ਰਿਲੀਜ਼ , ਸ਼ਰਾਬ ਪੀ ਕੇ ਗਾਲ ਕੱਢਦੀ ਨਜ਼ਰ ਆ ਰਹੀ ਸੋਨਮ ਕਪੂਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×