Get Even More Visitors To Your Blog, Upgrade To A Business Listing >>

ਐੱਸ.ਟੀ.ਐਫ ਵੱਲੋਂ ਨਾਈਜੀਰੀਅਨ ਮੂਲ ਦੇ ਲੋਕ ਹੈਰੋਇਨ ਸਮੇਤ ਗ੍ਰਿਫ਼ਤਾਰ

STF arrested Nigerian people Mohali: ਐੱਸ.ਟੀ.ਐਫ ਮੁਹਾਲੀ ਨੇ 240 ਗ੍ਰਾਮ ਹੈਰੋਈਨ ਸਮੇਤ ਦੋ ਨਾਈਜੀਰੀਅਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ਐੱਸ.ਟੀ.ਐਫ ਦੀ ਟੀਮ ਨੇ ਅੰਬ ਵਾਲਾ ਬਾਗ ਫੇਜ਼ 3 ਉਦਯੋਗਿਕ ਖੇਤਰ ਤੋਂ ਦੋ ਨਾਈਜੀਰੀਅਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 240 ਗ੍ਰਾਮ ਹੈਰੋਈਨ ਬਰਾਮਦ ਕੀਤੀ ਗਈ ਹੈ। ਇਹਨਾਂ ਵਿਅਕਤੀਆਂ ਦੀ ਪਹਿਚਾਣ ਚੁਕਮਾ ਅਤੇ ਓਨੀਕਾ ਵਜੋਂ ਹੋਈ ਹੈ।

punjabSTF arrested Nigerian people Mohali

ਉਹਨਾਂ ਕਿਹਾ ਕਿ ਇਹ ਨਾਈਜੀਰੀਅਨ ਵਿਅਕਤੀ ਭਾਰਤ ਵਿੱਚ ਰਹਿਣ ਸਬੰਧੀ ਆਪਣੇ ਪਾਸਪੋਰਟ ਅਤੇ ਹੋਰ ਕੋਈ ਸਬੂਤ ਨਹੀਂ ਦੇ ਸਕੇ। ਉਹਨਾਂ ਕਿਹਾ ਕਿ ਚੁਕਮਾ ਸਾਲ 2014 ਵਿੱਚ ਸਟੱਡੀ ਵੀਜੇ ਉਪਰ ਭਾਰਤ ਆਇਆ ਸੀ, ਜੋ ਕਿ ਆਪਣੀ ਪੜਾਈ ਦੀ ਫੀਸ ਪੂਰੀ ਨਹੀਂ ਕਰ ਸਕਿਆ। ਜਿਸ ਕਰਕੇ ਉਹ ਗਲਤ ਸੰਗਤ ਵਿੱਚ ਪੈ ਕੇ ਹੈਰੋਈਨ ਪੀਣ ਅਤੇ ਸਪਲਾਈ ਕਰਨ ਲੱਗ ਪਿਆ। ਇਸ ਵਿਅਕਤੀ ਕੋਲ ਰਹਿਣ ਲਈ ਆਪਣਾ ਕੋਈ ਟਿਕਾਣਾ ਨਹੀਂ ਹੈ ਅਤੇ ਉਹ ਆਪਣੇ ਦੋਸਤਾਂ ਕੋਲ ਹੀ ਰਹਿੰਦਾ ਹੈ।

punjab

ਉਹਨਾਂ ਕਿਹਾ ਕਿ ਓਨੀਕਾ ਬਿਜਨਸ ਵੀਜ਼ਾ ਉਪਰ ਸਾਲ 2015 ਵਿੱਚ ਭਾਰਤ ਆਇਆ ਸੀ, ਜੋ ਪਹਿਲਾਂ ਕਪੜੇ ਦੀਆਂ ਟੀ ਸ਼ਰਟਾਂ ਸਪਲਾਈ ਕਰਦਾ ਸੀ ਪਰ ਬਾਅਦ ਵਿੱਚ ਦਿੱਲੀ ਵਿਖੇ ਇਕ ਸੈਲੂਨ ਵਿੱਚ ਕੰਮ ਕਰਨ ਲੱਗ ਪਿਆ ਉਸ ਕੋਲ ਹੋਰ ਵੀ ਕਈ ਨਾਈਜੀਰੀਅਨ ਵਾਲ ਕਟਵਾਉ ਸੈਲੂਨ ਵਿੱਚ ਆਉਂਦੇ ਰਹਿੰਦੇ ਸਨ, ਜਿਥੇ ਉਸ ਦੀ ਇਕ ਕੋਲਸ ਨਾਮ ਦੇ ਨਾਈਜੀਰੀਅਨ ਨਾਲ ਦੋਸਤੀ ਹੋ ਗਈ, ਜਿਸਨੇ ਇਸ ਨੂੰ ਲਾਲਚ ਦੇ ਕੇ ਹੈਰੋਈਨ ਸਪਲਾਈ ਕਰਨ ਦੇ ਧੰਦੇ ਵਿੱਚ ਲਗਾ ਲਿਆ ਸੀ।

punjab

ਇਹ ਵਿਅਕਤੀ ਦਿੱਲੀ ਦੇ ਉਤਮ ਨਗਰ ਵਿੱਚ ਮਕਾਨ ਕਿਰਾਏ ਉਪਰ ਲੈ ਕੇ ਰਹਿ ਰਿਹਾ ਸੀ। ਇਹ ਦੋਵੇਂ ਵਿਅਕਤੀ ਦਿੱਲੀ ਤੋਂ ਹੈਰੋਈਨ ਲੈ ਕੇ ਮੁਹਾਲੀ ਵਿੱਚ ਵੇਚਣ ਆਏ ਸਨ ਕਿ ਐੱਸ.ਟੀ.ਐਫ ਨੇ ਇਹਨਾਂ ਨੂੰ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਇਹਨਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਮੁਹਾਲੀ ਐੱਸ.ਟੀ.ਐਫ ਵੱਲੋਂ ਇੱਕ ਨਾਈਜੀਰੀਅਨ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

punjabSTF arrested Nigerian people Mohali

ਉਨ੍ਹਾਂ ਪਾਸੋਂ ਵੀ ਪੁਲਿਸ ਵਿਭਾਗ ਨੇ ਹੈਰੋਇਨ ਸਮੇਤ ਭਰ ਤੋਲਣ ਵਾਲਾ ਕੰਡਾ ਅਤੇ ਪਲਾਸਟਿਕ ਦੇ ਲਿਫਾਫੇ ਜਬਤ ਕੀਤੇ ਸਨ ਜਿਨ੍ਹਾਂ ਵਿੱਚ ਹੋ ਨਸ਼ਾ ਪਾ ਕੇ ਵੇਚਦੇ ਸਨ। ਪੁਲਿਸ ਨੂੰ ਨਸ਼ਾ ਤਸਕਰੀ ਰੋਕਣ ਲਈ ਇਸੇ ਤਰ੍ਹਾਂ ਹੋਰ ਸਖਤ ਕਦਮ ਚੁੱਕਦੇ ਰਹਿਣਾ ਚਾਹੀਦੇ ਹਨ। ਪੁਲਿਸ ਵਿਭਾਗ ਨੂੰ ਜੋ ਨਸ਼ਾ ਤਸਕਰੀ ਦੇ ਕਿੰਗ ਹਨ ਓਹਨਾਂ ਨੂੰ ਹੇਠ ਪਾਉਣਾ ਚਾਹੀਦਾ ਹੈ ਤਾਂ ਜੋ ਇਹ ਕਾਲਾ ਕੰਮ ਜੜ੍ਹੋਂ ਖਤਮ ਕੀਤਾ ਜਾ ਸਕੇ।

punjab

The post ਐੱਸ.ਟੀ.ਐਫ ਵੱਲੋਂ ਨਾਈਜੀਰੀਅਨ ਮੂਲ ਦੇ ਲੋਕ ਹੈਰੋਇਨ ਸਮੇਤ ਗ੍ਰਿਫ਼ਤਾਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਐੱਸ.ਟੀ.ਐਫ ਵੱਲੋਂ ਨਾਈਜੀਰੀਅਨ ਮੂਲ ਦੇ ਲੋਕ ਹੈਰੋਇਨ ਸਮੇਤ ਗ੍ਰਿਫ਼ਤਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×