Get Even More Visitors To Your Blog, Upgrade To A Business Listing >>

ਸਿੱਖ ਗਰੁੱਪ ਨੇ ਦਿੱਲੀ ਦੀਆਂ ਸੜਕਾਂ ‘ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਬਜ਼ੁਰਗ ਦੀ ਕੀਤੀ ਸਹਾਇਤਾ

Oxford Graduate Raja Singh: ਭਾਈ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਇੱਕ ਸਿੱਖ ਗਰੁੱਪ ਨੇ OXFORD ਯੂਨੀਵਰਸਿਟੀ ਤੋਂ ਪੜ੍ਹੇ 76 ਸਾਲ ਦੇ ਰਾਜਾ ਸਿੰਘ ਫਾਲ ਨੂੰ ਬਚਾਇਆ ਜੋ ਦਿੱਲੀ ਦੀਆਂ ਸੜਕਾਂ ਤੇ ਰਹਿੰਦੇ ਸਨ। ਪਰ ਉਹਨਾਂ ਨੇ ਕਿਸੇ ਤੋਂ ਵੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। OXFORD ਯੂਨੀਵਰਸਿਟੀ ਤੋਂ ਗ੍ਰੈਜੂਏਟ ਦਿੱਲੀ ਦੀਆ ਸੜਕਾਂ ਤੇ ਲੋਕਾਂ ਦੇ ਫਾਰਮ ਭਰਕੇ ਆਪਣੀ ਉਸੇ ਕਮਾਈ ਨਾਲ ਗੁਜ਼ਾਰਾ ਕਰਦੇ ਹਨ।

Oxford Graduate Raja Singh

ਜ਼ਿੰਦਗੀ ਵਿੱਚ ਮੰਦਭਾਗੀ ਹਾਲਾਤਾਂ ਕਾਰਨ ਉਹ ਬੇਘਰ ਹੋ ਗਏ ਸੀ ਅਤੇ ਰੋਜ਼ਾਨਾ ਅਧਾਰ ‘ਤੇ ਬਚਣ ਦੀ ਕੋਸ਼ਿਸ਼ ਕੀਤੀ ਸੀ। ਕੰਮਕਾਰ ਪ੍ਰਤੀ ਸਵਾਲ ਦਾ ਜਵਾਬ ਦਿੰਦੇ ਹੋਏ ਸਰਦਾਰ ਰਾਜਾ ਸਿੰਘ ਜੀ ਨੇ ਕਿਹਾ ਕਿ ਨੇੜੇ ਦੇ ਵੀਜ਼ਾ ਸੈਂਟਰ ਮੁਹਰੇ ਬੈਠੇ ਰਹਿਣਾ ਜਾਂ ਵੱਖ ਵੱਖ ਜਗ੍ਹਾ ਤੇ ਜਾ ਕੇ ਦਸਾਂ ਨੌਹਾਂ ਦੀ ਕਿਰਤ ਕਰਨਾ ਇਹਨਾਂ ਦਾ ਕਿੱਤਾ ਹੈ। ਵੀਜ਼ਾ ਸੈਂਟਰਾਂ ਮੁਹਰੇ ਇਸ ਚੀਜ਼ ਦਾ ਹੋਕਾ ਦਿੰਦੇ ਹਨ ਕਿ ਮੈਂ ਫਾਰਮ ਭਰ ਲੈਂਦਾ ਹਾਂ। ਜਿਸ ‘ਚ ਲੋਕਾਂ ਤੋਂ ਮੁਫ਼ਤ ਤੋਂ ਲੈ ਕੇ 100 ਰੁਪਏ ਤੱਕ ਦੀ ਕਮਾਈ ਲੈ ਲੈਂਦਾ ਹਾਂ, ਨਾਲ ਦੀ ਨਾਲ ਹੋਰ ਜਾਣਕਾਰੀ ਦੇ ਕੇ ਮਦਦ ਕਰਦਾ ਹਾਂ।

Oxford Graduate Raja Singh

ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਕ ਪੋਸਟ’ ਵਾਇਰਲ ਹੋਣ ਤੋਂ ਬਾਅਦ, ਸਿੱਖ ਅੱਗੇ ਆਏ ਅਤੇ ਉਨ੍ਹਾਂ ਨੂੰ ਬਚਾਇਆ ਗਿਆ ਅਤੇ ਉਨ੍ਹਾਂ ਨੂੰ ਪੁਰਾਣੇ ਬਿਰਧ ਆਸ਼ਰਮ ਵਿੱਚ ਲਿਆਂਦਾ ਗਿਆ ਹੈ। ਦਿੱਲੀ ਵਿਚ ਬੇਘਰ ਸਿੱਖ ਦਾ ਕਹਿਣਾ ਹੈ: “ਮੈਂ ਕਦੇ ਭੀਖ ਨਹੀਂ ਮੰਗੀ !” ਉਹ ਇੱਕ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ ਜੋ 60ਵੇਂ ਦਹਾਕੇ ਦੇ ਵਿਚ ਆਪਣੇ ਭਰਾ ਦੇ ਕਹਿਣ ‘ਤੇ ਭਾਰਤ ਵਾਪਸ ਆ ਗਏ ਸਨ।

Oxford Graduate Raja SinghOxford Graduate Raja Singh

76 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਸਰਦਾਰ ਰਾਜਾ ਸਿੰਘ ਮਿਹਨਤ ਕਰਨ ਵਿਚ ਵਿਸ਼ਵਾਸ਼ ਰੱਖਦੇ ਹਨ। ਉਮਰ ਦੇ ਹਿਸਾਬ ਨਾਲ ਓਹਨਾ ਦੇ ਸਰੀਰ ਦੇ ਕਈ ਅੰਗ ਦਿਨੋ ਦਿਨੀ ਕੰਮਕਾਰ ਕਰਨ ਵਿਚ ਅਸਫ਼ਲ ਹੋ ਰਹੇ ਹਨ , ਪਰ ਫਿਰ ਵੀ ਉਹ ਜੀਅ ਲਾਕੇ ਖਿੱਚ ਧੂਹ ਕਿ ਆਪਣੀਆਂ ਦੋਹੇ ਲੱਤਾਂ ਨੂੰ ਦੋਹਾਂ ਸਿਰਿਆਂ ਨੂੰ ਜੋੜ ਕੰਮ ‘ਚ ਰੁੱਝੇ ਰਹਿੰਦੇ ਹਨ।

Oxford Graduate Raja SinghOxford Graduate Raja Singh

ਇੱਕ ਸੂਤਰ ਨੇ ਜਦੋ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਕ ਪੂਰਨ ਸਿੱਖ ਹੋ ਅਤੇ ਆਪਣਾ ਹੁਣ ਤੱਕ ਦੇ ਸਾਰਾ ਜੀਵਨ ‘ਗੁਰੂ ਘਰ’ ਨਾਲ ਜੁੜ ਕੇ ਬਤੀਤ ਕੀਤਾ ਹੈ ਤੁਸੀਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਜਾਕੇ ਲੰਗਰ ਕਿਉਂ ਨੀ ਛੱਕਦੇ ? “ਜਵਾਬ ਵਿਚ ਸਰਦਾਰ ਜੀ ਨੇ ਕਿਹਾ ਮੈਂ ਕਮਾ ਲੈਂਦਾ ਹਾਂ ਅਤੇ ਮੈਂ ਭੋਜਨ ਖ਼ਰੀਦਣ ਦੀ ਸਮਰੱਥਾ ਰੱਖਦਾ ਹਾਂ। ਲੰਗਰ ਤੋਂ ਪਹਿਲਾਂ ਮੈਨੂੰ ਲੰਗਰ ‘ਚ ਯੋਗਦਾਨ ਪਾਉਣ ਦੀ ਲੋੜ ਹੈ ਉਸ ਲਈ ਹਲੇ ਮੈਂ ਅਸਮਰੱਥ ਹਾਂ ਅਤੇ ਤਾਂ ਹੀ ਮੈਂ ਮੰਨਦਾ ਹਾਂ ਮੈਨੂੰ ਉੱਥੇ ਖਾਣ ਦਾ ਕੋਈ ਹੱਕ ਨਹੀਂ ਹੈ।Oxford Graduate Raja Singh

The post ਸਿੱਖ ਗਰੁੱਪ ਨੇ ਦਿੱਲੀ ਦੀਆਂ ਸੜਕਾਂ ‘ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਬਜ਼ੁਰਗ ਦੀ ਕੀਤੀ ਸਹਾਇਤਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸਿੱਖ ਗਰੁੱਪ ਨੇ ਦਿੱਲੀ ਦੀਆਂ ਸੜਕਾਂ ‘ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਬਜ਼ੁਰਗ ਦੀ ਕੀਤੀ ਸਹਾਇਤਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×