Get Even More Visitors To Your Blog, Upgrade To A Business Listing >>

ਅਮਰੀਕਾ :ਟ੍ਰੇਨ ਸਵਾਰ ਔਰਤ ‘ਤੇ ਪਿਟਬੁੱਲ ਨੇ ਕੀਤਾ ਹਮਲਾ,ਇੰਝ ਬਚੀ ਜਾਨ…

Pit bull attack woman:ਵਾਸ਼ਿੰਗਟਨ (ਏਜੰਸੀ)- ਇਥੇ ਇਕ ਟ੍ਰੇਨ ਵਿਚ ਇਕ ਮਹਿਲਾ ਯਾਤਰੀ ਉੱਤੇ ਕੁੱਤੇ (ਪਿੱਟਬੁੱਲ) ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਟ੍ਰੇਨ ਵਿਚ ਸਵਾਰ ਸਾਰੇ ਯਾਤਰੀ ਸਹਿਮ ਗਏ। ਕੁਝ ਲੋਕਾਂ ਵਲੋਂ ਉਸ ਔਰਤ ਨੂੰ ਕੁੱਤੇ ਦੇ ਹਮਲੇ ਤੋਂ ਬਚਾਇਆ ਜਾ ਰਿਹਾ ਸੀ। ਇਹ ਘਟਨਾ ਨਿਊਯਾਰਕ ਸ਼ਹਿਰ ਦੀ ਹੈ, ਜਿਥੇ ਇਕ ਔਰਤ ਟ੍ਰੇਨ ਵਿਚ ਸਫਰ ਕਰ ਰਹੀ ਸੀ ਕਿ ਅਚਾਨਕ ਹੀ ਟ੍ਰੇਨ ਵਿਚ ਮੌਜੂਦ ਇਕ ਕੁੱਤੇ ਨੇ ਮਹਿਲਾ ਦਾ ਪੈਰ ਫੜ ਲਿਆ।

Pit bull attack woman

Pit bull attack woman

ਟ੍ਰੇਨ ਵਿਚ ਮੌਜੂਦ ਹੋਰ ਲੋਕਾਂ ਨੇ ਮਹਿਲਾ ਦਾ ਪੈਰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁੱਤੇ ਨੇ ਕਿਸੇ ਦੀ ਪੇਸ਼ ਨਾ ਚੱਲਣ ਦਿੱਤੀ। ਅਖੀਰ ਕੁੱਤੇ ਦੇ ਮਾਲਕ ਨੇ ਮਹਿਲਾ ਨੂੰ ਆਪਣਾ ਬੂਟ ਉਤਾਰਣ ਲਈ ਆਖਿਆ, ਜਿਸ ਤੋਂ ਬਾਅਦ ਮਹਿਲਾ ਨੇ ਆਪਣਾ ਬੂਟ ਉਤਾਰ ਦਿੱਤਾ। ਮਹਿਲਾ ਵਲੋਂ ਬੂਟ ਉਤਾਰਣ ਤੋਂ ਬਾਅਦ ਕੁੱਤੇ ਦੇ ਮਾਲਕ ਨੇ ਬੂਟ ਯਾਤਰੀਆਂ ਉੱਤੇ ਸੁੱਟ ਦਿੱਤਾ, ਜਿਨ੍ਹਾਂ ਨੇ ਇਹ ਸਾਰੀ ਘਟਨਾ ਆਪਣੀ ਅੱਖੀਂ ਵੇਖੀ, ਬੂਟ ਇਕ ਯਾਤਰੀ ਦੇ ਪੈਰ ਉੱਤੇ ਲੱਗਾ। ਯਾਤਰੀਆਂ ਨੇ ਕੁੱਤੇ ਦੇ ਮਾਲਕ ਉੱਤੇ ਚੀਕਦਿਆਂ ਕਿਹਾ ਕਿ ਇਸ ਵਿਅਕਤੀ ਨੂੰ ਜੇਲ ਜਾਣਾ ਹੋਵੇਗਾ ਕਿਉਂਕਿ ਇਸ ਨੇ ਕੁੱਤੇ ਤੋਂ ਹਮਲਾ ਕਰਵਾਇਆ ਹੈ।Pit bull attack woman

Pit bull attack woman

ਇਹ ਸਾਰੀ ਘਟਨਾ ਉਥੇ ਖੜੇ ਹੋਰ ਯਾਤਰੀਆਂ ਨੇ ਆਪਣੇ ਫੋਨ ਵਿਚ ਰਿਕਾਰਡ ਕਰ ਲਈ ਅਤੇ ਬਾਅਦ ਵਿਚ ਇਸ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ ਗਿਆ। ਇਸ ਦੌਰਾਨ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਇਸ ਦੌਰਾਨ ਕੁਝ ਲੋਕਾਂ ਦਾ ਕਹਿਣਾ ਸੀ ਕਿ ਮਹਿਲਾ ਵਲੋਂ ਵਿਅਕਤੀ ਉੱਤੇ ਹਮਲਾ ਕਰਨ ਤੋਂ ਬਾਅਦ ਕੁੱਤੇ ਨੇ ਉਸ ਔਰਤ ਉੱਤੇ ਹਮਲਾ ਕੀਤਾ ਸੀ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਔਰਤ ਨੇ ਵਿਅਕਤੀ ਉੱਤੇ ਹਮਲਾ ਕਿਉਂ ਕੀਤਾ ਸੀ।Pit bull attack woman

ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਨਜ਼ਦੀਕ ਬੰਗਾ ‘ਚ ਇਕ ਪਿਟਬੁੱਲ ਕੁੱਤੇ ਵੱਲੋਂ 12 ਸਾਲਾ ਲੜਕੀ ‘ਤੇ ਹਮਲਾ ਕਰਕੇ ਬੁਰੀ ਤਰ੍ਹਾਂ ਕੱਟਣ ਦਾ ਮਾਮਲਾ ਸਾਹਮਣੇ ਆਇਆ ਸੀ।

Pit bull attack woman

ਦਰਅਸਲ ਇਹ ਲੜਕੀ ਆਪਣੀ ਭੂਆ ਦੇ ਨਾਲ ਮੰਦਿਰ ਮੱਥਾ ਟੇਕਣ ਗਈ ਹੋਈ ਸੀ ਅਤੇ ਜਦੋਂ ਇਹ ਵਾਪਿਸ ਆ ਰਹੀ ਸੀ ਤਾਂ ਘਰ ਦੇ ਨਜ਼ਦੀਕ ਹੀ ਇਕ ਦੌਲਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਘਰ ‘ਚ ਰੱਖੇ ਪਿੱਟਬੁੱਲ ਕੁੱਤੇ ਨੇ ਲੜਕੀ ‘ਤੇ ਹਮਲਾ ਕਰ ਦਿੱਤਾ ਤੇ ਉਸਦੇ ਬੁੱਲ ਤੇ ਨੱਕ ਨੂੰ ਬੁਰੀ ਤਰ੍ਹਾਂ ਨੋਚ ਲਿਆ।
ਘਟਨਾ ਤੋਂ ਬਾਅਦ ਉਕਤ ਲੜਕੀ ਨੂੰ ਕਿਸੇ ਤਰ੍ਹਾਂ ਕੁੱਤੇ ਤੋਂ ਛੁਡਵਾਇਆ ਗਿਆ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ।

Pit bull attack woman

ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

The post ਅਮਰੀਕਾ :ਟ੍ਰੇਨ ਸਵਾਰ ਔਰਤ ‘ਤੇ ਪਿਟਬੁੱਲ ਨੇ ਕੀਤਾ ਹਮਲਾ,ਇੰਝ ਬਚੀ ਜਾਨ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅਮਰੀਕਾ :ਟ੍ਰੇਨ ਸਵਾਰ ਔਰਤ ‘ਤੇ ਪਿਟਬੁੱਲ ਨੇ ਕੀਤਾ ਹਮਲਾ,ਇੰਝ ਬਚੀ ਜਾਨ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×