Get Even More Visitors To Your Blog, Upgrade To A Business Listing >>

ਭਾਰਤ ਭੂਸ਼ਨ ਆਸ਼ੂ ਨੇ ਮੰਤਰੀ ਬਣਨ ਮਗਰੋਂ ਲੁਧਿਆਣਾ ਲਈ ਕੀਤਾ ਇਹ ਪਹਿਲਾ ਕੰਮ…

bharat bhushan ashu    ਪੰਜਾਬ ਸਰਕਾਰ ਵਿੱਚ ਸਨਅਤੀ ਸ਼ਹਿਰ ਲੁਧਿਆਣਾ ਤੋਂ ਭਾਰਤ ਭੂਸ਼ਣ ਆਸ਼ੂ ਦੇ ਕੈਬਨਿਟ ਮੰਤਰੀ ਬਣਨ ‘ਤੇ ਓਹਨਾਂ ਦੇ ਨਜ਼ਦੀਕੀਆਂ ਅਤੇ ਲੁਧਿਆਣਾ ਵਾਸੀਆਂ ‘ਚ ਖੁਸ਼ੀ ਦੇ ਲਹਿਰ ਦੌੜ ਗਈ ਹੈ।

bharat bhushan ashubharat bhushan ashu

ਭਾਰਤ ਭੂਸ਼ਨ ਆਸ਼ੂ ਦੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ ਵਿੱਚ ਲੁਧਿਆਣਾ ਸ਼ਹਿਰ ਵਿੱਚ ਗੈਰਕਾਨੂੰਨੀ ਹੋਰਡਿੰਗ ਅਤੇ ਬੈਨਰ ਲਗਾਏ ਗਏ ਹਨ। ਜਿਨ੍ਹਾਂ ਨਾਲ ਬਾਕੀ ਹੋਰਡਿੰਗ ਅਤੇ ਬੈਨਰ ਲੁਕ ਗਏ ਹਨ। ਜਦੋਂ ਇਸ ਗੱਲ ਦਾ ਭਾਰਤ ਭੂਸ਼ਨ ਆਸ਼ੂ ਨੂੰ ਪਤਾ ਚੱਲਿਆ ਤਾਂ ਓਹਨਾਂ ਨੇ ਗੈਰਕਾਨੂੰਨੀ ਹੋਰਡਿੰਗਾਂ ਅਤੇ ਬੈਨਰਾਂ ਨੂੰ ਤੁਰੰਤ ਉਤਾਰਨ ਦੇ ਆਦੇਸ਼ ਦੇ ਦਿੱਤੇ ਹਨ। ਇਸ ਸਬੰਧ ਵਿੱਚ ਭਾਰਤ ਭੂਸ਼ਨ ਆਸ਼ੂ ਨੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੂੰ ਟੈਲੀਫੋਨ ‘ਤੇ ਹਦਾਇਤ ਕਰਦਿਆਂ ਕਿਹਾbharat bhushan ashu

ਕਿ ਉਨ੍ਹਾਂ ਦੇ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ ਵਿੱਚ ਸ਼ਹਿਰ ਦੇ ਲੋਕਾਂ ਵੱਲੋਂ ਆਪਣੇ ਪੱਧਰ ‘ਤੇ ਥਾਂ-ਥਾਂ ਹੋਰਡਿੰਗ, ਬੈਨਰ ਅਤੇ ਹੋਰ ਪ੍ਰਚਾਰ ਸਮੱਗਰੀ ਲਗਾ ਦਿੱਤੀ ਹੈ। ਇਹ ਸਭ ਸਮੱਗਰੀ ਜੋ ਲੱਗੀ ਹੈ ਉਹ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆਉਂਦੀ। ‘ਡੇਲੀ ਪੋਸਟ’ ਵੱਲੋਂ ਖਬਰ ਲਿਖਣ ਮਗਰੋਂ ਓਹਨਾਂ ਨੇ ਇਸ ਗੱਲ ਦਾ ਨੋਟਿਸ ਲਿਆ ਅਤੇ ਸ਼ਹਿਰ ਦੇ ਮੇਅਰ ਨੂੰ ਹਦਾਇਤਾਂ ਦਿਤੀਆਂ। ਉਨ੍ਹਾਂ ਨੇ ਮੇਅਰ ਨੂੰ ਕਿਹਾ ਕਿ ਉਹ ਤੁਰੰਤ ਨਗਰ ਨਿਗਮ ਦੇ ਸਟਾਫ਼ ਰਾਹੀਂ ਇਹ ਪ੍ਰਚਾਰ ਸਮੱਗਰੀ ਨੂੰ ਉਤਾਰ ਦੇਣ। ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਉਹ ਲੁਧਿਆਣਾ ਸ਼ਹਿਰ ਦੇ ਲੋਕਾਂ ਵੱਲੋਂ ਓਹਨਾਂ ਦੇ ਪ੍ਰਤੀ ਪਿਆਰ, ਸਨੇਹ ਅਤੇ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ। ਪਰ ਇਸ ਸਭ ਤੋਂ ਵੀ ਉੱਪਰ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣਾ ਅਤੇ ਵਿਕਾਸ ਹੈ।bharat bhushan ashu

ਇਸ ਤੋਂ ਇਲਾਵਾ ਇਸ ਪ੍ਰਚਾਰ ਸਮੱਗਰੀ ਨਾਲ ਰਾਹਗੀਰਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਆ ਰਹੀ ਹੈ, ਜੋ ਕਿ ਨਹੀਂ ਹੋਣੀ ਚਾਹੀਦੀ। ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਤੁਰੰਤ ਅਜਿਹੇ ਹੋਰਡਿੰਗਜ਼, ਬੈਨਰ ਅਤੇ ਹੋਰ ਪ੍ਰਚਾਰ ਸਮੱਗਰੀ ਨੂੰ ਉਤਾਰਨ ਦੇ ਆਦੇਸ਼ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਪ੍ਰਚਾਰ ਸਮੱਗਰੀ ਮਿਤੀ 25 ਅਪ੍ਰੈੱਲ ਦੀ ਸਵੇਰ ਤੱਕ ਉਤਾਰ ਦਿੱਤੀ ਜਾਵੇਗੀ। ਉਨ੍ਹਾਂ ਹੋਰ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਾਈਨ ਬੋਰਡਾਂ ਆਦਿ ‘ਤੇ ਭਵਿੱਖ ਵਿੱਚ ਗੈਰਕਾਨੂੰਨੀ ਪ੍ਰਚਾਰ ਸਮੱਗਰੀ ਨਾ ਲੱਗਣ ਦਿੱਤੀ ਜਾਵੇ। ਇਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਏਦਾਂ ਨਹੀਂ ਹੋਣਾ ਚਾਹੀਦਾ।

The post ਭਾਰਤ ਭੂਸ਼ਨ ਆਸ਼ੂ ਨੇ ਮੰਤਰੀ ਬਣਨ ਮਗਰੋਂ ਲੁਧਿਆਣਾ ਲਈ ਕੀਤਾ ਇਹ ਪਹਿਲਾ ਕੰਮ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਭਾਰਤ ਭੂਸ਼ਨ ਆਸ਼ੂ ਨੇ ਮੰਤਰੀ ਬਣਨ ਮਗਰੋਂ ਲੁਧਿਆਣਾ ਲਈ ਕੀਤਾ ਇਹ ਪਹਿਲਾ ਕੰਮ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×