Get Even More Visitors To Your Blog, Upgrade To A Business Listing >>

ਦੇਸ਼ ਦੇ ਪ੍ਰਧਾਨ ਮੰਤਰੀ ਪਿੰਡ ਦਾ ਕਰਨਗੇ ਸਨਮਾਨ: ਪਿੰਡ ‘ਚ ਖੁਸ਼ੀ ਦੀ ਲਹਿਰ

Dala village Moga: ਮੋਗਾ ਕੇਂਦਰੀ ਪੰਚਾਇਤ ਰਾਜ ਮੰਤਰਾਲੇ ਵਲੋਂ ਦੇਸ਼ ਭਰ ’ਚ ਪਿੰਡਾਂ ਦੇ ਸਰਬ ਪੱਖੀ ਵਿਕਾਸ ਲਈ ਵੱਡਾ ’ਹੰਭਲਾ’ ਮਾਰਨ ਵਾਲੀਆਂ ਪੰਚਾਇਤ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਲਈ ਚੁਣੇ ਗਏ ਪੰਜਾਬ ਦੇ ਸੱਤ ਪਿੰਡਾਂ ’ਚ ਮੋਗਾ ਜ਼ਿਲੇ ਦੇ ਪਿੰਡ ਡਾਲਾ ਦੀ ਪੰਚਾਇਤ ਦੀ ਚੋਣ ਕੀਤੀ ਵੀ ਕੀਤੀ ਗਈ ਹੈ। ਮੋਗਾ ਜ਼ਿਲੇ ਦੀ ਇੱਕੋ ਇੱਕ ਪੰਚਾਇਤ ਨੂੰ ਇਸ ਵੱਡੇ ਪੁਰਸਕਾਰ ਨਾਲ 24 ਅਪ੍ਰੈਲ ਨੂੰ ਜਲਬਲਪੁਰ (ਮੱਧ ਪ੍ਰਦੇਸ) ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਨਮਾਨ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਪੰਜਾਬ ਦੀਆਂ 6 ਹੋਰ ਪੰਚਾਇਤਾਂ ਅਤੇ ਇੱਕ ਗ੍ਰਾਮ ਸਭਾ ਦੀ ਵੀ ਕੌਮੀ ਪੁਰਸਕਾਰ ਲਈ ਚੋਣ ਹੋਈ ਹੈ।

punjabDala village Moga

ਅੱਜ ਜਦੋਂ ਪੰਚਾਇਤ ਨੂੰ ਮਿਲਣ ਵਾਲੇ ਇਸ ਵੱਡੇ ਸਨਮਾਨ ਦੀ ਜ਼ਮੀਨੀ ਹਕੀਕਤ ਜਾਨਣ ਲਈ ਪਿੰਡ ਦਾ ਦੌਰਾ ਕੀਤਾ ਗਿਆ ਤਾਂ ਬਹੁਤੇ ਪਿੰਡ ਵਾਸੀ ਪਿੰਡ ਦੀ ਮਹਿਲਾ ਸਰਪੰਚ ਨਰਿੰਦਰ ਕੌਰ ਡਾਲਾ ਨੂੰ ਮਿਲਣ ਰਹੇ ਇਸ ਪੁਰਸਕਾਰ ਨੂੰ ਲੈ ਕੇ ਖੁਸ਼ ਦਿਖਾਈ ਦੇ ਰਹੇ ਸਨ। ਪਿੰਡ ਵਾਸੀਆਂ ਦਾ ਤਰਕ ਸੀ ਕਿ ਪੌਣੇ ਪੰਜ ਵਰ੍ਹਿਆ ਵਿਚ ਪਿੰਡ ਦੇ ਮਕੁੰਮਲ ਹੋਏ 49 ਵੱਡੇ ਵਿਕਾਸ ਪ੍ਰਾਜੈਕਟਾਂ ਨੂੰ ਸਿਰੇ ਚਾੜ੍ਹਨ ਲਈ ਜਦੋਂ ਘਾਲਣਾ ਸਰਪੰਚ ਨਰਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਦੀ ਪੰਚਾਇਤ ਨੇ ਘਾਲੀ ਹੈ, ਉਸ ਲਈ ਸਮੁੱਚੀ ਪੰਚਾਇਤ ਵਧਾਈ ਦੀ ਪਾਤਰ ਹੈ।

punjab

ਪਿੰਡ ਵਾਸੀਆਂ ਨੇ ਕਿਹਾ ਕਿ ਇੰਨ੍ਹੇ ਵੱਡੇ ਪੱਧਰ ਤੇ ਕਦੇ ਵੀ ਵਿਕਾਸ ਕਾਰਜ਼ ਕਿਸੇ ਪੰਚਾਇਤ ਵਲੋਂ ਅਜ਼ਾਦੀ ਤੋਂ ਬਾਅਦ ਹੁਣ ਤੱਕ ਮਕੁੰਮਲ ਨਹੀਂ ਕਰਵਾਏ ਗਏ। ਪਿੰਡ ਵਿਚ ਜਿੱਥੇ ਵਾਤਾਵਰਣ ਦੀ ਸ਼ੁੱਧਤਾ ਲਈ ਹਜ਼ਾਰਾ ਪੌਦੇ ਪਿੰਡ ਦੇ ਆਸੇ ਪਾਸੇ ਫਿਰਨੀਆਂ ਤੇ ਲਗਾ ਕੇ ਸੜਕਾ ਦੇ ਆਲੇ ਦੁਆਲੇ ਇੰਟਰਲਾਕ ਟਾਇਲਾ ਲਗਾਈਆ ਗਈਆ ਹਨ ਉੱਥੇ ਹੀ ਪਿੰਡ ਦੇ ਹਰ ਐਂਟਰੀ ਗੇਟ ਤੇ ਸੁਰੱਖਿਆ ਪੱਖ ਤੋਂ ਕੈਮਰੇ ਵੀ ਲਗਾਏ ਹਨ। ਪਿੰਡ ਵਿਚ ਸ਼ਾਮ ਢਲਦਿਆਂ ਹੀ ’ਜਗ- ਜਗ’- ’ਮਗ- ਮਗ’ ਕਰਦੀਆਂ ਸੋਲਰ ਲਾਇਟਾ ਆਪਣਾ ਮਨਮੋਹਕ ਦਿ੍ਸ਼ ਪੇਸ਼ ਕਰਦੀਆਂ ਹਨ।

punjab

ਅਜੋਕੇ ਦੌਰ ਵਿਚ ਪੰਜਾਬੀਆਂ ਵਲੋਂ ਵਿਆਹਾਂ ਤੇ ਖਰਚ ਕੀਤੀ ਜਾਂਦੀ ਫਜ਼ੂਲ ਖਰਚੀ ਨੂੰ ਰੋਕਣ ਲਈ ਪਿੰਡ ਦੀ ਪੰਚਾਇਤ ਨੇ ਸਰਕਾਰੀ ਸਕੀਮਾਂ ਦੀ ਸਹੀ ਵਰਤੋਂ ਕਰਦਿਆਂ ਪਿੰਡ ਵਿਚ ਦੋ ਪੈਲੇਸ ਬਣਾ ਕੇ ਪਿੰਡ ਵਾਸੀਆਂ ਦੇ ਸੁਪਰਦ ਕੀਤੇ ਹਨ। ਪਿੰਡ ਵਿਚ ਇੱਕ ਪਾਸੇ ਮਿੰਨੀ ਪੈਲੇਸ ਅਤੇ ਦੂਜੇ ਪਾਸੇ ਵੱਡਾ ਪੈਲੇਸ ਬਣਾਇਆ ਹੈ ਜਿਸ ਵਿਚ ਪਿੰਡ ਵਾਸੀ ਆਪਣੇ ਬੱਚਿਆ ਦੀਆਂ ਵਿਆਹ ਦੀਆਂ ਰਸਮਾਂ ਕਰਦੇ ਹਨ। ਸਿਰਫ਼ 5 ਹਜ਼ਾਰ ਰੁਪਏ ਖਰਚ ਕਰਕੇ ਪਿੰਡ ਵਾਸੀ ਇੱਥੇ ਵਿਆਹ ਕਰਦੇ ਹਨ। ਸਰਪੰਚ ਨਰਿੰਦਰ ਕੌਰ ਦਾ ਦੱਸਣਾ ਹੈ ਕਿ ਲੰਘੇ ਸੀਜ਼ਨ ਦੌਰਾਨ 20 ਦੇ ਕਰੀਬ ਵਿਆਹ ਇੱਥੇ ਹੋਏ ਹਨ। ਉਨ੍ਹਾਂ ਕਿਹਾ ਕਿ ਪੈਲੇਸ ਬਨਣ ਨਾਲ ਆਮ ਲੋਕਾਂ ਨੂੰ ਵੱਡਾ ਫਾਇਦਾ ਮਿਲ ਰਿਹਾ ਹੈ। ਪੰਚਾਇਤ ਵਲੋਂ ਪਿੰਡ ਵਿਚ ਵੱਖ- ਵੱਖ ਥਾਵਾਂ ਖੁੱਲ੍ਹੀਆ ਪਾਰਕਾਂ ਬਣਾਈਆ ਗਈਆਂ ਹਨ।

punjab

ਪਿੰਡ ਦੀ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਸਰਕਾਰੀ ਕੰਮ ਕਾਰਾਂ ਲਈ ਸ਼ਹਿਰ ਵਿਚ ਸਰਕਾਰੀ ਦਫ਼ਤਰਾਂ ਦੇ ’ਗੇੜੇ’ ਮਾਰਨ ਤੋਂ ਰੋਕਣ ਲਈ ਪਿੰਡ ਵਿਚ ਹੀ ਸਾਲ 2015 ਤੋਂ ਆਪਣੇ ਪੱਧਰ ਤੇ ਸੁਵਿਧਾ ਕੇਂਦਰ ਸਥਾਪਿਤ ਕੀਤਾ ਹੈ। ਸੁਵਿਧਾ ਕੇਂਦਰ ਦੇ ਮੁਲਾਜ਼ਮ ਅਰਸ਼ਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਸੁਵਿਧਾ ਕੇਂਦਰ ਵਿਚ ਰੋਜ਼ਾਨਾਂ 70 ਤੋਂ 130 ਤੱਕ ਪਿੰਡ ਵਾਸੀ ਮਨਰੇਗਾ, ਰਾਸ਼ਨ ਕਾਰਡ, ਪੈਨਸ਼ਨ ਸਕੀਮ ਤੋਂ ਇਲਾਵਾ ਹੋਰ ਕੰਮ- ਕਾਰਾਂ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਹਰ ਮੁਸ਼ਕਲ ਦੇ ਹੱਲ ਲਈ ਸੁਵਿਧਾ ਕੇਂਦਰ ਵਲੋਂ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਨਰਿੰਦਰ ਕੌਰ ਸਮੇਤ ਸਮੁੱਚੀ ਗਾ੍ਰਮ ਪੰਚਾਇਤ ਦੀ ਮਿਹਨਤ ਦਾ ਸਿੱਟਾ ਹੀ ਹੈ ਕਿ ਪਿੰਡ ਨੂੰ ਇੰਨ੍ਹਾ ਵੱਡਾ ਸਨਮਾਨ ਮਿਲਿਆ ਹੈ।

punjab

ਪਿੰਡ ਵਾਸੀ ਆਖਦੇ ਹਨ ਕਿ ਸਰੀਰਕ ਸੰਭਾਲ ਲਈ ਪਿੰਡ ਦੇ ਲੋਕ ਇੱਥੇ ਸੈਰ ਕਰਦੇ ਹਨ। ਸਵੇਰ ਸ਼ਾਮ ਸੈਰ ਕਰਦੇ ਲੋਕ ਇੰਨ੍ਹਾਂ ਪਾਰਕਾਂ ’ਚ ਲੱਗੇ ਪੌਦਿਆਂ ਦੀ ਹਰਿਆਲੀ ’ਚ ਇੱਕ ਦੂਜੇ ਨਾਲ ਗੱਲਾਂ ਕਰਦੇ ਹੋਏ ਆਪਣੇ ਮਨ ਦੇ ਵਲਵਲੇ ਸਾਂਝੇ ਕਰਦੇ ਹਨ। ਪਿੰਡ ਵਾਸੀਆਂ ਦਾ ਦੱਸਣਾ ਹੈ ਕਿ ਪਿੰਡ ਨੂੰ ਮਿਲ ਰਹੀਆਂ ਸ਼ਹਿਰੀ ਤਰਜ਼ ਦੀਆਂ ਸਹੂਲਤਾਂ ਲਈ ਪੰਚਾਇਤ ਨੂੰ ਜੋਂ ਸਨਮਾਨ ਦੇਣ ਦਾ ਕੌਮੀ ਪੱਧਰ ਤੇ ਫੈਸਲਾ ਕੀਤਾ ਗਿਆ ਹੈ ਇਸ ਨਾਲ ਪੰਚਾਇਤ ਨੂੰ ਕੰਮ ਕਰਨ ਦਾ ਹੋਰ ਉਤਸ਼ਾਤ ਮਿਲੇਗਾ।

punjabDala village Moga

ਸੂਤਰ ਦੱਸਦੇ ਹਨ ਕਿ ਪੰਚਾਇਤ ਵਲੋਂ ਜਦੋਂ ਸਨਮਾਨ ਹਾਸਲ ਕਰਨ ਲਈ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਤਾਂ ਪਿੰਡ ਵਿਚ ਪੁੱਜੀਆਂ ਸਾਰੀਆਂ ਟੀਮਾਂ ਨੇ ਪਿੰਡ ਦੀ ਪੰਚਾਇਤ ਵਲੋਂ ਕੀਤੇ ਵਿਕਾਸ ਕਾਰਜ਼ਾ ‘ਤੇ ਤਸੱਲੀ ਪ੍ਰਗਟ ਕਰਦਿਆਂ ਆਪਣੀਆਂ ਰਿਪੋਰਟਾਂ ਵਿਚ ਪਿੰਡ ਦੀ ਪੰਚਾਇਤ ਨੂੰ ਇਹ ਸਨਮਾਨ ਦੇਣ ਲਈ ਆਪਣੀ ਸਿਫ਼ਾਰਿਸ਼ ਕੀਤੀ ਸੀ। ਇਸ ਮਾਮਲੇ ਸਬੰਧੀ ਜਦੋਂ ਡੀ ਡੀ ਪੀ ਓ ਮੋਗਾ ਲਖਵਿੰਦਰ ਸਿੰਘ ਰੰਧਾਵਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵਲੋਂ ਕੀਤੇ ਗਏ ਅਥਾਹ ਵਿਕਾਸ ਕਾਰਜ਼ਾ ਲਈ ਪੰਚਾਇਤ ਨੂੰ ਇਹ ਸਨਮਾਨ ਮਿਲ ਰਿਹਾ ਹੈ। ਉਨ੍ਹਾਂ ਜ਼ਿਲੇ ਭਰ ਦੀਆਂ ਹੋਰ ਪੰਚਾਇਤਾਂ ਨੂੰ ਵੀ ਇਸੇ ਤਰਜ਼ ਤੇ ਵਿਕਾਸ ਕਾਰਜ਼ ਕਰਨ ਦੀ ਅਪੀਲ ਕੀਤੀ।

punjab

The post ਦੇਸ਼ ਦੇ ਪ੍ਰਧਾਨ ਮੰਤਰੀ ਪਿੰਡ ਦਾ ਕਰਨਗੇ ਸਨਮਾਨ: ਪਿੰਡ ‘ਚ ਖੁਸ਼ੀ ਦੀ ਲਹਿਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਦੇਸ਼ ਦੇ ਪ੍ਰਧਾਨ ਮੰਤਰੀ ਪਿੰਡ ਦਾ ਕਰਨਗੇ ਸਨਮਾਨ: ਪਿੰਡ ‘ਚ ਖੁਸ਼ੀ ਦੀ ਲਹਿਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×