Get Even More Visitors To Your Blog, Upgrade To A Business Listing >>

ਸਲਮਾਨ ਖੁਰਸ਼ੀਦ ਨੇ ਮੰਨਿਆ ਕਿ ਕਾਂਗਰਸ ਦੇ ਦਾਮਨ ‘ਤੇ ਹਨ ਮੁਸਲਮਾਨਾਂ ਦੇ ਖੂਨ ਦੇ ਦਾਗ

salman khurshid   ਤਾਲਾ ਨਗਰੀ ਅਲੀਗੜ੍ਹ ‘ਚ ਪੂਰਵ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੀ ਜੁਬਾਨ ‘ਤੇ ਉਸ ਸਮੇਂ ਤਾਲਾ ਲੱਗ ਗਿਆ ਜਦੋਂ ਇੱਕ ਵਿਦਿਆਰਥੀ ਨੇ ਕਾਂਗਰਸ ਦੇ ਦਾਮਨ ‘ਤੇ ਮੁਸਲਮਾਨਾਂ ਦੇ ਖੂਨ ਦੇ ਧੱਬੇ ਦੇ ਬਾਰੇ ਪੁੱਛਿਆ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਡਾ. ਬੀਅਰ ਅੰਬੇਦਕਰ ਹਾਲ ‘ਚ ਐਤਵਾਰ ਨੂੰ ਆਯੋਜਿਤ ਵਰ੍ਹੇਗੰਢ ‘ਚ ਪੂਰਵ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਨੇਤਾ ਸਲਮਾਨ ਖੁਰਸ਼ੀਦ ਨੇ ਵਿਦਿਆਰਥੀ ਨਾਲ ਸਿੱਧੀ ਗੱਲ ਬਾਤ ਕੀਤੀ।

salman khurshidsalman khurshid

ਵਿਦਿਆਰਥੀ ਆਮਿਰ ਨੇ ਇਸ ਸਵਾਂਦ ਪ੍ਰੋਗਰਾਮ ‘ਚ ਸਲਮਾਨ ਖੁਰਸ਼ੀਦ ਤੋਂ ਪੁੱਛਿਆ ਕਿ ਕਾਂਗਰਸ ਦੇ ਦਾਮਨ ‘ਤੇ ਮੁਸਲਮਾਨਾਂ ਦੇ ਖੂਨ ਦੇ ਜਿਹੜੇ ਧੱਬੇ ਹਨ , ਇਨ੍ਹਾਂ ਨਿਸ਼ਾਨਾ ਨੂੰ ਤੁਸੀਂ ਕਿਹੜੇ ਸ਼ਬਦਾਂ ਨਾਲ ਧੋਣਾ ਚਾਹੋਗੇ। ਇਸ ਪ੍ਰਸ਼ਨ ‘ਤੇ ਉਹ ਕਾਫੀ ਦੇਰ ਚੁੱਪ ਰਹੇ ਪਰ ਸਲਮਾਨ ਖੁਰਸ਼ੀਦ ਨੇ ਇਸਦਾ ਖੁੱਲ ਕੇ ਜਵਾਬ ਦਿੱਤਾ। ਉਨ੍ਹਾਂ ਨੇ ਕਹਿ ਦਿੱਤਾ ਕਿ ਕਾਂਗਰਸ ਦੇ ਦਾਮਨ ‘ਤੇ ਮੁਸਲਮਾਨਾਂ ਦੇ ਖੂਨ ਦੇ ਦਾਗ ਲੱਗੇ ਹਨ। ਮੈਂ ਕਾਂਗਰਸ ਦਾ ਨੇਤਾ ਹਾਂ। ਇਸ ਲਈ ਇਹ ਮੁਸਲਮਾਨਾਂ ਦੇ ਖੂਨ ਦੇ ਦਾਗ ਮੇਰੇ ਆਪਣੇ ਦਾਮਨ ਉੱਤੇ ਹਨ।

salman khurshid

ਅਮੀਰ ਮਿੰਟੋਈ ਨੇ ਖੁਰਸ਼ੀਦ ਤੋਂ ਦੰਗੇ ਅਤੇ ਬਾਬਰੀ ਮਸਜਿਦ ‘ਤੇ ਸਵਾਲ ਪੁੱਛਿਆ ਤਾਂ ਆਯੋਜਕਾਂ ਨੇ ਵਿਦਿਆਰਥੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਇਨਾ ਨੂੰ ਸਵਾਲ ਪੁੱਛਣ ਦਿਓ। ਹਾਲਾਂਕਿ ਰਾਜਨੀਤਿਕ ਪ੍ਰਸ਼ਨ ਹੈ। ਇਸ ਤੋਂ ਬਾਅਦ ਵਿਦਿਆਰਥੀ ਨੇ ਸਵਾਲ ਕੀਤਾ ਕਿ 1948 ‘ਚ ਏਐੱਮਯੂ ਐਕਟ ‘ਚ ਪਹਿਲਾ ਸੁਧਾਰ ਕੀਤਾ ਗਿਆ। ਉਸ ਤੋਂ ਬਾਅਦ 1950 ‘ਚ ਪ੍ਰੈਸੀਡੇਂਸ਼ਲ ਆਰਡਰ ਜਿਸ ‘ਚ ਮੁਸਲਿਮ ਦਲਿਤਾਂ ਤੋਂ ਐੱਸ ਸੀ / ਐਸ ਟੀ ਆਰਕਸ਼ਣ ਦਾ ਹੱਕ ਖੋਇਆ ਗਿਆ।salman khurshid
ਇਸਦੇ ਬਾਅਦ ਹਾਸ਼ਿਮਪੁਰਾ , ਮਲਿਆਨਾ , ਮੁਜ਼ੱਫਰਨਗਰ ਆਦਿ ਵਿੱਚ ਮੁਸਲਮਾਨਾਂ ਨੂੰ ਵੱਡਿਆ ਗਿਆ। ਇਸਦੇ ਇਲਾਵਾ ਬਾਬਰੀ ਮਸਜਿਦ ਦੇ ਦਰਵਾਜ਼ੇ ਖੁਲਣਾ , ਬਾਬਰੀ ਮਸਜਿਦ ਵਿੱਚ ਮੂਰਤੀਆਂ ਦਾ ਰੱਖਣਾ ਅਤੇ ਫਿਰ ਬਾਬਰੀ ਮਸਜਿਦ ਦੀ ਸ਼ਹਾਦਤ ਹੋਈ , ਸਭ ਕਾਂਗਰਸ ਦੀ ਸਰਕਾਰ ਵਿੱਚ ਹੋਇਆ।

salman khurshid

ਸਾਰੀ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਆਮਿਰ ਨੇ ਖੁਰਸ਼ੀਦ ਤੋਂ ਪੁੱਛਿਆ ਕਿ ਕਾਂਗਰਸ ਦੇ ਦਾਮਨ ਉੱਤੇ ਮੁਸਲਮਾਨਾਂ ਦੇ ਖੂਨ ਦੇ ਜੋ ਧੱਬੇ ਹਨ , ਇੰਨਾ ਧੱਬਿਆਂ ਨੂੰ ਤੁਸੀ ਕਿਸ ਅਲਫ਼ਾਜ਼ੋ ਨਾਲ ਧੋਵੋਗੇ। ਇਸਦੇ ਜਵਾਬ ਵਿੱਚ ਸਲਮਾਨ ਖੁਰਸ਼ੀਦ ਨੇ ਆਮਿਰ ਮਿੰਟੋਈ ਦੇ ਲਗਾਏ ਹੋਏ ਇਲਜਾਮਾਂ ਤੋਂ ਬਚਦੇ ਹੋਏ ਨਾ ਚਾਹੁੰਦੇ ਹੋਏ ਵੀ ਇਹ ਕਿਹਾ ਕਿ ਕਾਂਗਰਸ ਦਾ ਨੇਤਾ ਹੋਣ ਦੇ ਨਾਤੇ ਮੁਸਲਮਾਨਾਂ ਦੇ ਖੂਨ ਦੇ ਇਹ ਧੱਬੇ ਮੇਰੇ ਆਪਣੇ ਦਾਮਨ ਉੱਤੇ ਹਨ। ਖੁਰਸ਼ੀਦ ਨੇ ਮੰਨਿਆ ਕਿ ਹਾਂ ਕਾਂਗਰਸ ਦੇ ਦਾਮਨ ਉੱਤੇ ਖੂਨ ਦੇ ਧੱਬੇ ਹਨ। ਇਸ ਵਜ੍ਹਾ ਕਰਕੇ ਹੀ ਤੁਸੀ ਮੈਨੂੰ ਕਹਿ ਰਹੇ ਹੋ।

The post ਸਲਮਾਨ ਖੁਰਸ਼ੀਦ ਨੇ ਮੰਨਿਆ ਕਿ ਕਾਂਗਰਸ ਦੇ ਦਾਮਨ ‘ਤੇ ਹਨ ਮੁਸਲਮਾਨਾਂ ਦੇ ਖੂਨ ਦੇ ਦਾਗ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸਲਮਾਨ ਖੁਰਸ਼ੀਦ ਨੇ ਮੰਨਿਆ ਕਿ ਕਾਂਗਰਸ ਦੇ ਦਾਮਨ ‘ਤੇ ਹਨ ਮੁਸਲਮਾਨਾਂ ਦੇ ਖੂਨ ਦੇ ਦਾਗ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×