Get Even More Visitors To Your Blog, Upgrade To A Business Listing >>

B’day Spl :ਜਾਣੋ ਕਿਉਂ Sachin Tendulkar ਨੂੰ ਕਿਹਾ ਜਾਂਦਾ ਹੈ ‘ਕ੍ਰਿਕਟ ਦਾ ਭਗਵਾਨ’…

Sachin Tendulkar Birthday :ਭਾਰਤ ਰਤਨ ਸਚਿਨ ਤੇਂਦੁਲਕਰ ਦਾ ਅੱਜ ਜਨਮ ਦਿਨ ਹੈ। ਉਹ 45 ਸਾਲਾਂ ਦੇ ਹੋ ਗਏ ਹਨ। 24 ਅਪ੍ਰੈਲ 1973 ਨੂੰ ਸਚਿਨ ਤੇਂਦੁਲਕਰ ਦਾ ਜਨਮ ਹੋਇਆ ਸੀ। ਸਚਿਨ ਨੇ ਕ੍ਰਿਕਟ ਨੂੰ ਜੋ ਕੁਝ ਦਿੱਤਾ ਹੈ ਉਸ ਦਾ ਅੰਦਾਜ਼ਾ ਇਸੇ ਗੱਲ ਨਾਲ ਲਾਇਆ ਜਾਂਦਾ ਹੈ ਕਿ ਇਸ ਕ੍ਰਿਕਟਰ ਦੇ ਨਾਂ ਕਈ ਅਜਿਹੇ ਰਿਕਾਰਡ ਹਨ ਜਿਨ੍ਹਾਂ ਨੂੰ ਤੋੜਨਾ ਸੰਭਵ ਵੀ ਨਹੀਂ ਲਗਦਾ। ਬੱਲੇਬਾਜ਼ੀ ਦਾ ਸ਼ਾਇਦ ਹੀ ਅਜਿਹਾ ਕੋਈ ਰਿਕਾਰਡ ਹੋਵੇ ਜੋ ਸਚਿਨ ਤੇਂਦੁਲਕਰ ਦੇ ਨਾਮ ਦਰਜ ਨਾ ਹੋਵੇ।Sachin Tendulkar Birthday

Sachin Tendulkar Birthday

ਚਾਹੇ ਹੀ ਉਹ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ, ਪਰ ਦੇਸ਼-ਵਿਦੇਸ਼ ‘ਚ ਉਨ੍ਹਾਂ ਦੀ ਲੋਕਪ੍ਰਿਅਤਾ ਘੱਟ ਨਹੀਂ ਹੋਈ ਹੈ, ਲੋਕ ਸਚਿਨ ਨੂੰ ਲੈ ਕੇ ਦੀਵਾਨੇ ਹਨ ਕੇਰਲ ‘ਚ ਅਜਿਹਾ ਇਕ ਪ੍ਰੋਫੈਸਰ ਸਾਹਮਣੇ ਆਏ ਹਨ, ਜਿਨ੍ਹਾਂ ਨੇ ਸਚਿਨ ਤੇਂਦੁਲਕਰ ‘ਤੇ ਕੇਂਦਰਿਤ ਅਨੌਖੀ ਲਾਇਬ੍ਰੇਰੀ ਸਥਾਪਤ ਕੀਤੀ ਹੈ, ਜੋ ਚਰਚਾ ਦਾ ਕੇਂਦਰ ਬਣ ਗਈ ਹੈ।Sachin Tendulkar Birthday

Sachin Tendulkar Birthday

ਮਾਲਾਬਾਰ ਕ੍ਰਿਸ਼ਚੀਅਨ ਕਾਲਜ ‘ਚ ਇਤਿਹਾਸ ਦੇ ਪ੍ਰੋਫੈਸਰ ਵਸ਼ਿਸ਼ਟ ਮਾਣੀਕੋਠ ਨੇ ਕੋਜ਼ੀਕੋਟ ‘ਚ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ‘ਤੇ ਕੇਂਦਰਿਤ ਲਾਇਬ੍ਰੇਰੀ ਸਥਾਪਿਤ ਕੀਤੀ ਹੈ, ਇਸ ਲਾਇਬ੍ਰੇਰੀ ‘ਚ ਸਚਿਨ ਦੀ ਜੀਵਨਸ਼ੈਲੀ, ਯਾਦਾਂ ਸਮੇਤ ਉਨ੍ਹਾਂ ‘ਤੇ ਕੇਂਦਰਿਤ 60 ਕਿਤਾਬਾਂ ਹਨ। ਖਾਸ ਗੱਲ ਇਹ ਹੈ ਕਿ ਇਹ ਕਿਤਾਬਾਂ 11 ਭਾਸ਼ਾਵਾਂ ‘ਚ ਹਨ। ਜਿਨ੍ਹਾਂ ‘ਚ ਹਿੰਦੀ, ਅੰਗਰੇਜ਼ੀ, ਤਾਮਿਲ, ਤੇਗਲੂ, ਮਲਿਆਲਮ, ਕੰਨੜ, ਮਰਾਠੀ ਅਤੇ ਗੁਜਰਾਤੀ ਆਦਿ ਹਨ। ਬ੍ਰਿਸ਼ਟ ਮਾਣੀਕੋਠ ਦੁਆਰਾ ਸਥਾਪਿਤ ਇਹ ਅਨੌਖੀ ਲਾਇਬ੍ਰੇਰੀ ਹੁਣ ਚਰਚਾ ਦਾ ਕੇਂਦਰ ਬਣ ਗਈ ਹੈ। ਖਾਸ ਕਰਕੇ ਨੌਜਵਾਨਾਂ ‘ਚ ਇਹ ਖੂਬ ਪ੍ਰਸਿੱਧ ਹੋ ਰਹੀ ਹੈ।Sachin Tendulkar Birthday

ਸਚਿਨ ਦੀ Cricket Life ਨਾਲ ਜੁੜ੍ਹੇ ਰਿਕਾਰਡ:

ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿੱਚ ਸਚਿਨ ਦੇ ਨਾਮ 49 ਸੈਂਕੜੇ ਹਨ, ਜਦੋਂ ਕਿ ਦੂਜਾ ਕੋਈ ਵੀ ਬੱਲੇਬਾਜ਼ ਉਨ੍ਹਾਂ ਦੇ ਲਾਗੇ ਵੀ ਨਹੀਂ ਹੈ।ਵਨਡੇ ਕ੍ਰਿਕਟ ਵਿੱਚ ਸਚਿਨ ਦੇ ਨਾਮ 96 ਅਰਧ ਸੈਂਕੜੇ ਹਨ ਅਤੇ ਉਨ੍ਹਾਂ ਦਾ ਸ਼ਾਇਦ ਇਹ ਰਿਕਾਰਡ ਵੀ ਨਹੀਂ ਟੁੱਟ ਸਕੇ।

Sachin Tendulkar Birthday

Sachin Tendulkar Birthday

ਵਨਡੇ ਕ੍ਰਿਕਟ ਵਿੱਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਫਟਾਫਟ ਕ੍ਰਿਕਟ ਵਿੱਚ ਉਨ੍ਹਾਂ ਦੇ ਨਾਮ 2016 ਚੌਕੇ ਦਰਜ ਹਨ।ਅੰਤਰਾਸ਼ਟਰੀ ਕ੍ਰਿਕਟ ਵਿੱਚ ਤੇਂਦੁਲਕਰ ਦੇ ਨਾਮ ‘ਤੇ 100 ਸੈਂਕੜੇ ਦਰਜ ਹਨ। ਇਸ ਰਿਕਾਰਡ ਨੂੰ ਤੋੜ ਸਕਣਾ ਫਿਲਹਾਲ ਤਾਂ ਨਾਮੁਮਕਿਨ ਜਿਹਾ ਹੀ ਲੱਗਦਾ ਹੈ।Sachin Tendulkar Birthday

ਸਚਿਨ ਤੇਂਦੁਲਕਰ ਨੇ 200 ਟੈਸਟ ਮੈਚ ਖੇਡੇ ਹਨ। ਟੈਸਟ ਕ੍ਰਿਕਟ ਖੇਡਣ ਦਾ ਦੋਹਰਾ ਸੈਂਕੜਾ ਲਗਾਉਣ ਵਾਲੇ ਤੇਂਦੁਲਕਰ ਦੁਨੀਆ ਦੇ ਇਕਲੌਤੇ ਕਰਿਕਟਰ ਹਨ।ਟੈਸਟ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਤੇਂਦੁਲਕਰ ਦੇ ਨਾਮ ਹੀ ਹੈ। ਉਨ੍ਹਾਂ ਨੇ 200 ਟੈਸਟ ਮੈਚਾਂ ਵਿੱਚ 15921 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕਟ ਵਿੱਚ ਵੀ ਇਸ ਰਿਕਾਰਡ ਦੇ ਨੇੜੇ-ਤੇੜੇ ਅਜਿਹਾ ਕੋਈ ਖਿਡਾਰੀ ਨਹੀਂ ਹੈ ਜੋ ਇਸ ਨੂੰ ਤੋੜ ਸਕੇ।Sachin Tendulkar Birthday

ਇੱਕ ਵਰਲਡ ਕਪ ਵਿੱਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਉਣ ਦਾ ਸਚਿਨ ਦਾ ਰਿਕਾਰਡ ਵੀ ਅੱਜ ਤੱਕ ਕੋਈ ਨਹੀਂ ਤੋੜ ਸਕਿਆ। ਮਾਸਟਰ ਬਲਾਸਟਰ ਨੇ ਇਹ ਰਿਕਾਰਡ 2003 ਵਰਲਡ ਕਪ ਵਿੱਚ ਬਣਾਇਆ ਸੀ।ਟੈਸਟ ਕ੍ਰਿਕਟ ਵਿੱਚ 119 ਅਰਧ ਸੈਂਕੜਿਆਂ ਦਾ ਰਿਕਾਰਡ ਤੋੜਨ ਦੇ ਕਰੀਬ ਦੁਨੀਆ ਦਾ ਕੋਈ ਵੀ ਬੱਲੇਬਾਜ਼ ਨਹੀਂ ਹੈ।Sachin Tendulkar Birthday

ਟੈਸਟ ਕ੍ਰਿਕਟ ਵਿੱਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਉਨ੍ਹਾਂ ਨੇ ਟੈਸਟ ਮੈਚਾਂ ਵਿੱਚ 2058 ਚੌਕੇ ਜੜੇ ਹਨ।ਟੈਸਟ ਕ੍ਰਿਕਟ ਵਿੱਚ ਸੈਂਕੜੇ ਦੀ ਫਿਫਟੀ ਮਾਰਨ ਵਾਲੇ ਤੇਂਦੁਲਕਰ ਇੱਕਮਾਤਰ ਖਿਡਾਰੀ ਹਨ। ਉਨ੍ਹਾਂ ਨੇ 51 ਟੈਸਟ ਸੈਂਕੜੇ ਜੜੇ ਹਨ। ਉਨ੍ਹਾਂ ਦੇ ਹੇਠਾਂ ਇਸ ਲਿਸਟ ਵਿੱਚ ਜੈਕਸ ਕੈਲਿਸ ਹਨ ਜਿਨ੍ਹਾਂ ਦੇ ਨਾਮ ‘ਤੇ 45 ਸੈਂਕੜੇ ਹਨ।

Sachin Tendulkar Birthday

ਵਨਡੇ ਕ੍ਰਿਕਟ ਵਿੱਚ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਜ਼ਿਆਦਾ 1894 ਦੌੜਾਂ ਦਾ ਸਚਿਨ ਦਾ ਰਿਕਾਰਡ 17 ਸਾਲਾਂ ਤੋਂ ਨਹੀਂ ਟੁੱਟਿਆ ਹੈ। ਸਚਿਨ ਨੇ 1998 ਵਿੱਚ ਵਨਡੇ ਵਿੱਚ 1894 ਦੌੜਾਂ ਬਣਾਈਆਂ ਸਨ।ਸਚਿਨ ਦਾ ਵਨਡੇ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ 18426 ਦੌੜਾਂ ਬਣਾਉਣ ਦਾ ਰਿਕਾਰਡ ਤੋੜਨਾ ਵੀ ਫਿਲਹਾਲ ਤਾਂ ਨਾਮੁਮਕਿਨ ਹੀ ਲਗਦਾ ਹੈ।

ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

The post B’day Spl :ਜਾਣੋ ਕਿਉਂ Sachin Tendulkar ਨੂੰ ਕਿਹਾ ਜਾਂਦਾ ਹੈ ‘ਕ੍ਰਿਕਟ ਦਾ ਭਗਵਾਨ’… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

B’day Spl :ਜਾਣੋ ਕਿਉਂ Sachin Tendulkar ਨੂੰ ਕਿਹਾ ਜਾਂਦਾ ਹੈ ‘ਕ੍ਰਿਕਟ ਦਾ ਭਗਵਾਨ’…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×