Get Even More Visitors To Your Blog, Upgrade To A Business Listing >>

ਪਾਕਿਸਤਾਨ ਤੋਂ ਵਾਘਾ ਬਾਰਡਰ ਰਾਹੀਂ ਅਮਰਜੀਤ ਸਿੰਘ ਪਹੁੰਚਿਆ ਭਾਰਤ…

amarjit singh returned india  ਭਾਰਤ ਤੋਂ ਪਾਕਿਸਤਾਨ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਗਏ ਜੱਥੇ ਵਿਚੋਂ ਪਹਿਲਾਂ ਗੜ੍ਹਸ਼ੰਕਰ ਦੀ ਕਿਰਨ ਬਾਲਾ ਦੇ ਗਾਇਬ ਹੋਣ ਦੀ ਖਬਰ ਨਾਲ ਭਾਰਤ ਪਾਕਿ ਦੀ ਸਿਆਸਤ ‘ਚ ਭੁਚਾਲ ਉਠਿਆ ‘ਤੇ ਮਗਰੋਂ ਅਮਰੀਕ ਸਿੰਘ ਦੇ ਪਾਕਿਸਤਾਨ ਵਿੱਚ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ।

amarjit singh returned indiaamarjit singh returned india

ਕਿਰਨ ਬਾਲਾ ਦੇ ਸਹੁਰੇ ਪਰਿਵਾਰ ਵੱਲੋਂ ਜਦੋਂ ਕਿਰਨ ਬਾਲਾ ਦੇ ਲਾਪਤਾ ਹੋਣ ਮੁੱਦਾ ਚੁਕਿਆ ਤਾਂ ਪਤਾ ਚੱਲਿਆ ਕਿ ਕਿਰਨ ਬਾਲਾ ਨੇ ਪਾਕਿਸਤਾਨ ਵਿੱਚ ਆਪਣਾ ਧਰਮ ਬਦਲ ਕੇ ਓਧਰ ਦੇ ਹੀ ਮੂਲ ਦੇ ਵਿਅਕਤੀ ਨਾਲ ਵਿਆਹ ਕਰਵਾ ਲਿਆ। ਇਸ ਸਬੰਧੀ ਕਿਰਨ ਬਾਲਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪਤੀ ਨਾਲ ਵੀਡੀਓ ਸਾਂਝੀ ਵੀ ਕੀਤੀ। ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਸ ਨੇ ਆਪਣੀ ਮਰਜੀ ਨਾਲ ਧਰਮ ਪਰਿਵਰਤਨ ਕੀਤਾ ਹੈ ਅਤੇ ਆਪਣੀ ਮਰਜੀ ਨਾਲ ਹੀ ਇਥੇ ਰਹਿ ਰਹੀ ਹਾਂ।amarjit singh returned india

ਅੱਜ ਪਾਕਿਸਤਾਨ ਵਿੱਚ ਕਿਰਨ ਬਾਲਾ ਜਿਸ ਨੇ ਆਪਣਾ ਨਾਮ ਬਦਲ ਕੇ ਆਮਨਾ ਬੀਬੀ ਰੱਖ ਲਿਆ ਸੀ, ਨੂੰ ਪਾਕਿਸਤਾਨੀ ਨਾਗਰਿਕਤਾ ਵੀ ਮਿਲਣ ਜਾ ਰਹੀ ਹੈ। ਭਾਵੇਂ ਕਿਰਨ ਬਾਲਾ ਨੂੰ ਪਾਕਿਸਤਾਨੀ ਨਾਗਰਿਕ ਦਾ ਦਰਜ ਮਿਲ ਜਾਵੇਗਾ ਪਰ ਹਾਲੇ ਵੀ ਇਸ ਮੁੱਦੇ ‘ਤੇ ਦੋਵੇਂ ਦੇਸ਼ਾਂ ਵਿਚ ਸ਼ਬਦੀ ਵਾਰ ਚੱਲ ਰਹੀ ਹੈ।amarjit singh returned india

ਇਸ ਮਗਰੋਂ ਮਾਮਲਾ ਉਸ ਵੇਲੇ ਹੋਰ ਭਖ ਗਿਆ ਜਦੋਂ ਜੱਥੇ ਨਾਲ ਗਏ ਅਮਰੀਕ ਸਿੰਘ ਦੇ ਵੀ ਪਾਕਿਸਤਾਨ ਵਿੱਚ ਲਾਪਤਾ ਹੋਣ ਦੀ ਖਬਰ ਹਵਾ ਵਿੱਚ ਆਈ। ਜਦੋਂ ਉਸਦੇ ਲਾਪਤਾ ਹੋਣ ਦੀ ਖਬਰ ਮਿਲੀ ਤਾਂ ਪਤਾ ਚੱਲਿਆ ਕਿ ਸਿੱਖ ਜੱਥੇ ‘ਚੋਂ ਗਾਇਬ ਹੋਏ ਅਮਰਜੀਤ ਸਿੰਘ ਨੂੰ ਓਧਰ ਦੀ ਸੁਰੱਖਿਆ ਏਜੇਂਸੀਆਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਜਦੋਂ ਅਮਰਜੀਤ ਤੋਂ ਇਸ ਸਬੰਧੀ ਪੁੱਛ ਗਿੱਛ ਕੀਤੀ ਗਈ ਤਾਂ ਅਮਰਜੀਤ ਸਿੰਘ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਹੀ ਸ਼ੇਖ਼ੂਪੁਰਾ ਵਿੱਚ ਆਪਣੇ ਦੋਸਤ ਕੋਲ ਚਲਿਆ ਗਿਆ ਸੀ ਅਤੇ ਓਥੇ ਹੀ ਰੁਕਿਆ ਹੋਇਆ ਸੀ।amarjit singh returned india

ਅੱਜ ਆਖਿਰ ਨੂੰ ਪਾਕਿਸਤਾਨ ਵਿੱਚ ਵਿਸਾਖੀ ਮਨਾਉਣ ਗਿਆ ਸਿੱਖ ਜੱਥੇ ‘ਚੋਂ ਲਾਪਤਾ ਹੋਇਆ ਅਮਰਜੀਤ ਸਿੰਘ ਆਖਿਰਕਾਰ ਆਪਣੇ ਵਤਨ ਪਰਤ ਹੀ ਆਇਆ। ਅਮਰੀਕ ਸਿੰਘ ਨੂੰ ਦੁਪਹਿਰੇ 3.45 ‘ਤੇ ਪਾਕਿਸਤਾਨੀ ਰੇਂਜਰਾ ਦੁਆਰਾ ਬੀ.ਐਸ.ਐਫ. ਦੇ ਹਵਾਲੇ ਕਰ ਦਿੱਤਾ ਗਿਆ। ਉਸ ਨੂੰ ਲੈਣ ਲਈ ਉਸ ਦੇ ਪਰਿਵਾਰਕ ਮੈਂਬਰ ਸਵੇਰੇ 9 ਵਜੇ ਤੋਂ ਅਟਾਰੀ ਪਹੁੰਚੇ ਹੋਏ ਸਨ। ਅਟਾਰੀ ਵਾਘਾ ਬਾਰਡਰ ਦੀ ਜੀਰੋ ਲਾਈਨ ‘ਤੇ ਪਾਕਿਸਤਾਨ ਰੇਂਜਰਸ ਨੇ ਬੀ.ਐਸ.ਐਫ ਦੇ ਹਵਾਲੇ ਕੀਤਾ ਹੈ।

The post ਪਾਕਿਸਤਾਨ ਤੋਂ ਵਾਘਾ ਬਾਰਡਰ ਰਾਹੀਂ ਅਮਰਜੀਤ ਸਿੰਘ ਪਹੁੰਚਿਆ ਭਾਰਤ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪਾਕਿਸਤਾਨ ਤੋਂ ਵਾਘਾ ਬਾਰਡਰ ਰਾਹੀਂ ਅਮਰਜੀਤ ਸਿੰਘ ਪਹੁੰਚਿਆ ਭਾਰਤ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×