Get Even More Visitors To Your Blog, Upgrade To A Business Listing >>

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪੁਲਿਸ ਨਾਕੇ ‘ਤੇ ਤੈਨਾਤ ਮੁਲਾਜ਼ਮ ਆਪਸ ‘ਚ ਭਿੜੇ

3 Policeman injured Tarn Taran: ਥਾਣਾ ਸਦਰ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਖੱਬੇ ਡੋਗਰੇ ਦੇ ਪੱਕੇ ਨਾਕੇ ‘ਤੇ ਤਾਇਨਾਤ 3 ਪੁਲਿਸ ਮੁਲਾਜ਼ਮ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਆਪਸ ‘ਚ ਲੜ ਪਏ। ਲੜਾਈ ਦੌਰਾਨ ਤਿੰਨੇ ਹੀ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਜਿਹਨਾਂ ਨੂੰ ਤਰਨ ਤਾਰਨ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ‘ਚ ਐਸ.ਐਸ.ਪੀ. ਦਰਸ਼ਨ ਸਿੰਘ ਮਾਨ ਨੇ ਕਾਰਵਾਈ ਕਰਦਿਆਂ ਇੱਕ ਹਵਲਦਾਰ ਕੇਵਲ ਸਿੰਘ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਹੈ। ਇਹ ਲੜਾਈ 3 ਪੁਲਿਸ ਮੁਲਾਜ਼ਮਾਂ ‘ਚ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਈ।

punjab3 Policeman injured Tarn Taran

ਤਰਨ ਤਾਰਨ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਾਂਸਟੇਬਲ ਬਲਵਿੰਦਰ ਸਿੰਘ ਅਤੇ ਕਾਂਸਟੇਬਲ ਹਰਚਰਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਰਾਤ ਨੂੰ ਪਿੰਡ ਖੱਬੇ ਡੋਗਰਾ ਦੇ ਨਾਕੇ ‘ਤੇ ਸੀ ਅਤੇ ਇਸ ਤੋਂ ਬਿਨਾਂ ਹੈੱਡ ਕਾਂਸਟੇਬਲ ਕੇਵਲ ਸਿੰਘ ਜਿਸ ਨੇ ਹਰਚਰਨ ਸਿੰਘ ਪਾਸੋਂ 500 ਰੁਪਏ ਲਏ ਸਨ ਜਦੋਂ ਹਰਚਰਨ ਸਿੰਘ ਨੇ ਉਸ ਤੋਂ 500 ਰੁਪਏ ਦੀ ਮੰਗ ਕੀਤੀ ਤਾਂ ਉਸ ਨੇ ਅੱਗੋਂ ਚੰਗਾ-ਮੰਦਾ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਕੇਵਲ ਸਿੰਘ ਨੇ ਝਗੜੇ ਤੋਂ ਬਾਅਦ 10-12 ਅਣਪਛਾਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਆਦਮੀਆਂ ਨੂੰ ਬੁਲਾ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

punjab

ਇਸ ਹਮਲੇ ‘ਚ ਉਹ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਜਦੋਂ ਕਾਂਸਟੇਬਲ ਕੇਬਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੇ ਕਿਸੇ ਨੂੰ ਬਾਹਰੋਂ ਬੁਲਾ ਕੇ ਅਜਿਹਾ ਕੋਈ ਕੰਮ ਨਹੀਂ ਕੀਤਾ। ਇਹ ਲੜਾਈ ਉਹਨਾਂ ਤਿੰਨਾਂ ‘ਚ ਹੀ ਹੋਈ ਸੀ ਜਿਸ ‘ਚ ਅਸੀ ਸਾਰੇ ਹੀ ਜ਼ਖਮੀ ਹੋ ਗਏ। ਇਹ ਗੱਲ ਉਦੋਂ ਹੋਈ ਜਦੋਂ ਅਸੀ ਸਾਰੇ ਮਿਲ ਕੇ ਸ਼ਰਾਬ ਪੀ ਰਹੇ ਸੀ ਤਾਂ ਉਦੋਂ ਕਿਸੇ ਗੱਲ ‘ਤੇ ਸਾਡੇ ‘ਚ ਤਕਰਾਤ ਹੋ ਗਈ। ਜਿਸ ਤੋਂ ਬਾਅਦ ਮੈਂ ਇਹਨਾਂ ਨੂੰ ਸੁੱਤਿਆ ਪਿਆ ਨੂੰ ਮਾਰਿਆ ਕੁੱਟਿਆ ਪਰ ਮੈਂ ਇਹਨਾਂ ਨੂੰ ਕਿਸੇ ਨੂੰ ਵੀ ਬਾਹਰੋਂ ਲਿਆ ਕੇ ਕੋਈ ਵੀ ਮਾੜੀ ਕਾਰਵਾਈ ਨਹੀਂ ਕੀਤੀ।

punjab3 Policeman injured Tarn Taran

ਜੋ ਕੁੱਝ ਵੀ ਹੋਇਆ ਹੈ ਸਾਡੇ ਤਿੰਨਾਂ ‘ਚ ਹੀ ਹੋਇਆ ਹੈ। ਇਸ ਤੋਂ ਬਾਅਦ ਸੀਨੀਆਰ ਅਧਿਕਾਰੀ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਜੋ ਵੀ ਇਸ ਮਾਮਲੇ ‘ਚ ਦੋਸ਼ੀ ਹੋਇਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

punjab

The post ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪੁਲਿਸ ਨਾਕੇ ‘ਤੇ ਤੈਨਾਤ ਮੁਲਾਜ਼ਮ ਆਪਸ ‘ਚ ਭਿੜੇ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪੁਲਿਸ ਨਾਕੇ ‘ਤੇ ਤੈਨਾਤ ਮੁਲਾਜ਼ਮ ਆਪਸ ‘ਚ ਭਿੜੇ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×