Get Even More Visitors To Your Blog, Upgrade To A Business Listing >>

ਕਿਸ ਲਈ ਸੋਨਮ ਕਪੂਰ ਨੇ ਬੁਆਏਫ੍ਰੈਂਡ ਦੇ ਰੋਮਾਂਟਿਕ ਹੋਣ ‘ਤੇ ਚੁੱਕਿਆ ਸਵਾਲ ?

Sonam Kapoor romantic gift: ਸੋਨਮ ਕਪੂਰ ਦੀਆਂ ਉਨ੍ਹਾਂ ਦੇ ਬੁਆਏਫ੍ਰੈਂਡ ਆਨੰਦ ਆਹੂਜਾ ਨਾਲ ਵਿਆਹ ਦੀਆਂ ਖਬਰਾਂ ਚਰਚਾ ਵਿੱਚ ਬਣੀਆਂ ਹੋਈਆਂ ਹਨ। ਦੋਨੋਂ 7-8 ਮਈ ਨੂੰ ਵਿਆਹ ਕਰ ਸਕਦੇ ਹਨ। ਅਦਾਕਾਰਾ ਦੀ ਗਰੈਂਡ ਵੈਡਿੰਗ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਨ੍ਹਾਂ ਵਿੱਚ ਇਹਨਾਂ ਦੀ ਕੈਮਿਸਟਰੀ ਦੇ ਕੁੱਝ ਨਜਰਾਨੇ ਦੇਖਣ ਨੂੰ ਮਿਲ ਰਹੇ ਹਨ। ਵੀਡੀਓ ਵਿੱਚ ਆਨੰਦ ਆਹੂਜਾ ਆਪਣੀ ਗਰਲਫ੍ਰੈਂਡ ਸੋਨਮ ਨੂੰ ਇੱਕ ਨਾਇਆਬ ਗਿਫਟ ਦਿੰਦੇ ਨਜ਼ਰ ਆ ਰਹੇ ਹਨ ਪਰ ਸੋਨਮ ਕਪੂਰ ਬੁਆਏਫ੍ਰੈਂਡ ਦੇ ਇਸ ਤੋਹਫੇ ਤੋਂ ਖੁਸ਼ ਨਹੀਂ ਹੈ। ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਇਹ ਗਿਫਟ ਬਿਲਕੁੱਲ ਪਸੰਦ ਨਹੀਂ ਹੈ।

bollywoodSonam Kapoor romantic gift

ਅਖੀਰ ਵਿਆਹ ਦੇ ਕੁਝ ਦਿਨ ਪਹਿਲਾ ਆਨੰਦ ਨੇ ਸੋਨਮ ਨੂੰ ਅਜਿਹਾ ਕੀ ਗਿਫਟ ਦਿੱਤਾ ਜੋ ਅਦਾਕਾਰਾ ਨਰਾਜ ਹੋ ਗਈ। ਦਰਅਸਲ, ਸੋਨਮ ਕਪੂਰ ਨੂੰ ਉਨ੍ਹਾਂ ਦੇ ਬੁਆਏਫ੍ਰੈਂਡ ਨੇ ਇੱਕ ਸ਼ੂਅ ਪੇਅਰ ਗਿਫਟ ਕੀਤਾ ਹੈ। ਵੀਡੀਓ ਵਿੱਚ ਅਜਿਹਾ ਲੱਗ ਰਿਹਾ ਹੈ ਦੋਨੋਂ ਵੀਡੀਓ ਕਾਲ ਦੇ ਜ਼ਰੀਏ ਗੱਲ ਕਰ ਰਹੇ ਹਨ। ਆਨੰਦ ਸੋਨਮ ਕਪੂਰ ਨੂੰ ਜੁੱਤੇ ਦੀ ਖਾਸੀਅਤ ਦੱਸ ਰਹੇ ਹਨ। ਵੀਡੀਓ ਵਿੱਚ ਬੁਆਏਫ੍ਰੈਂਡ ਦੇ ਗਿਫਟ ਨੂੰ ਵੇਖ ਕੇ ਸੋਨਮ ਕਹਿੰਦੀ ਹੈ, ਇਹ ਕੀ ਹੈ ਆਨੰਦ? ਜਿਸ ਤੋਂ ਬਾਅਦ ਆਨੰਦ ਕਹਿੰਦੇ ਹਨ, ਤੁਹਾਡੇ ਲਈ ਗਿਫਟ ਹੈ। ਫਿਰ ਸੋਨਮ ਕਹਿੰਦੀ ਹੈ, ਕੀ ਇਹ ਤੁਹਾਡੇ ਰੋਮਾਂਟਿਕ ਹੋਣ ਦਾ ਤਰੀਕਾ ਹੈ, ਮੈਨੂੰ ਜੁੱਤੇ ਦਿਲਾਕੇ?

bollywood

ਫਿਰ ਆਨੰਦ ਕਹਿੰਦੇ ਹਨ, ਇਹ ਬਹੁਤ ਹੀ ਅਮੇਜਿੰਗ ਹੈ। ਫਿਰ ਸੋਨਮ ਥੋੜ੍ਹਾ ਨਰਾਜ ਹੋ ਕੇ ਕਹਿੰਦੀ ਹੈ, ਹਾਂ, ਅਮੇਜਿੰਗ ਹੈ। ਮੈਂ ਸਹਿਮਤ ਹਾਂ। ਸੋਨਮ – ਆਨੰਦ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਫੈਨਜ਼ ਨੂੰ ਦੋਨਾਂ ਦੀ ਕਿਊਟ ਜੀ ਕੈਮਿਸਟਰੀ ਬੇਹੱਦ ਪੰਸਦ ਆ ਰਹੀ ਹੈ। ਦੱਸ ਦੇਈਏ, ਆਨੰਦ ਆਹੂਜਾ ਦਿੱਲੀ ਬੇਸਡ ਕਈ ਫ਼ੈਸ਼ਨ ਬਰਾਂਡਸ ਦੇ ਮਾਲਿਕ ਹਨ, ਜਿਨ੍ਹਾਂ ਵਿੱਚ ‘Bhane’ ਕਲੋਦਿੰਗ ਬਰਾਂਡ ਦਾ ਨਾਮ ਸ਼ਾਮਿਲ ਹੈ। ਆਨੰਦ ਅਹੂਜਾ ਭਾਰਤ ਦੇ ਪਹਿਲੇ ਸ਼ੂਅ ਸਟੋਰ ਵੇਜ-ਨਾਜ ਵੇਜ ਦੇ ਫਾਊਂਡਰ ਵੀ ਹਨ। ਉਹ ਦਿੱਲੀ ਬੇਸਡ ਫ਼ੈਸ਼ਨ ਅਤੇ ਲਾਇਫਸਟਾਇਲ ਐਂਟਰਪਨਿਓਰ ਹਨ।

ਸੋਨਮ ਦੇ ਵਿਆਹ ਵਿੱਚ ਬਾਲੀਵੁੱਡ ਦੇ ਦਿੱਗਜ ਸੈਲੇਬਸ ਦੇ ਸ਼ਾਮਿਲ ਹੋ ਸਕਦੇ ਹਨ, ਸੋਨਮ ਦੇ ਵਿਆਹ ਦਾ ਇਨਵੀਟੇਸ਼ਨ ਅਰਜੁਨ ਕਪੂਰ, ਸਲਮਾਨ ਖਾਨ, ਕਰਿਸ਼ਮਾ ਕਪੂਰ, ਰਣਬੀਰ ਕਪੂਰ, ਰਣਵੀਰ ਸਿੰਘ, ਦੀਪਿਕਾ ਪਾਦੁਕੋਣ, ਆਲੀਆ ਭੱਟ, ਸਵਰਾ ਭਾਸਕਰ, ਜੈਕਲੀਨ ਫਰਨਾਂਡਿਜ਼ ਅਤੇ ਕਰੀਨਾ ਕਪੂਰ ਵਰਗੀਆਂ ਤਮਾਮ ਹਸਤੀਆਂ ਨੂੰ ਦਿੱਤਾ ਗਿਆ ਹੈ। ਇਸ ਦੌਰਾਨ ਖਬਰ ਹੈ ਕਿ ਦੀਪਿਕਾ ਪਾਦੁਕੋਣ ਕਪੂਰ ਖਾਨਦਾਨ ਵਿੱਚ ਹੋਣ ਵਾਲੀ ਇਸ ਗਰੈਂਡ ਵੈਡਿੰਗ ਦਾ ਹਿੱਸਾ ਨਹੀਂ ਬਣੇਗੀ। ਦੀਪੀਕਾ ਪਾਦੁਕੋਣ ਆਉਣ ਵਾਲੇ ਸਮੇਂ ਵਿੱਚ ਬਿਜੀ ਰਹੇਂਗੀ, ਜਿਸ ਕਾਰਨ ਉਹ ਵਿਆਹ ਵਿੱਚ ਸ਼ਾਮਿਲ ਨਹੀਂ ਹੋ ਸਕਦੀ।

bollywoodSonam Kapoor romantic gift

ਦੀਪੀਕਾ ਪਾਦੁਕੋਣ ਅਤੇ ਸੋਨਮ ਕਪੂਰ ਇਕੱਠੇ ਕਰਨ ਜੌਹਰ ਦੇ ਸ਼ੋਅ ‘ਕਾਫ਼ੀ ਵਿਦ ਕਰਨ ਸੀਜਨ 3’ ਦਾ ਹਿੱਸਾ ਬਣੀ ਸੀ। ਸ਼ੋਅ ਵਿੱਚ ਸੋਨਮ ਨੇ ਆਪਣੇ ਕੋ- ਸਟਾਰ ਅਤੇ ਦੀਪਿਕਾ ਨੇ ਆਪਣੇ ਐਕਸ ਬੁਆਏਫ੍ਰੈਂਡ ਰਣਬੀਰ ਕਪੂਰ ਦਾ ਜਮਕੇ ਮਜਾਕ ਉੜਾਇਆ ਸੀ। ਦੋਨਾਂ ਨੇ ਸ਼ੋਅ ਦੇ ਦੌਰਾਨ ਪਰਸਨਲ ਗੱਲਾਂ ਨੂੰ ਵੀ ਸ਼ੇਅਰ ਕੀਤਾ ਸੀ।

bollywood

The post ਕਿਸ ਲਈ ਸੋਨਮ ਕਪੂਰ ਨੇ ਬੁਆਏਫ੍ਰੈਂਡ ਦੇ ਰੋਮਾਂਟਿਕ ਹੋਣ ‘ਤੇ ਚੁੱਕਿਆ ਸਵਾਲ ? appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕਿਸ ਲਈ ਸੋਨਮ ਕਪੂਰ ਨੇ ਬੁਆਏਫ੍ਰੈਂਡ ਦੇ ਰੋਮਾਂਟਿਕ ਹੋਣ ‘ਤੇ ਚੁੱਕਿਆ ਸਵਾਲ ?

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×