Get Even More Visitors To Your Blog, Upgrade To A Business Listing >>

ਸਿੱਖਿਆ ਮੰਤਰੀ ਓ.ਪੀ ਸੋਨੀ ਨੇ ‘ਡੇਲੀ ਪੋਸਟ’ ਨੂੰ ਦੱਸਿਆ ਕਿ ਇੰਝ ਕੀਤਾ ਜਾਵੇਗਾ ਸਿੱਖਿਆ ਦਾ ਪਸਾਰ…

Punjab education minister OP Soni: (ਨਰਿੰਦਰ ਜੱਗਾ): ਅੰਮ੍ਰਿਤਸਰ ਤੋਂ 5 ਵਾਰ ਵਿਧਾਇਕ ਰਹਿ ਚੁੱਕੇ ਓਮ ਪ੍ਰਕਾਸ਼ ਸੋਨੀ ਨੂੰ ਪੰਜਾਬ ਦੇ ਮੰਤਰੀ ਮੰਡਲ ਵਿੱਚ ਆਪਣੀ ਥਾਂ ਮਿਲ ਗਈ ਹੈ। ਓਮ ਪ੍ਰਕਾਸ਼ ਸੋਨੀ ਜੋ ਅੰਮ੍ਰਿਤਸਰ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸਨ ਓਹਨਾਂ ਨੂੰ ਪੰਜਾਬ ਸਰਕਾਰ ਵਿੱਚ ਸਿੱਖਿਆ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਜਦੋਂ ਓਮ ਪ੍ਰਕਾਸ਼ ਸੋਨੀ ਤੋਂ ‘ਡੇਲੀ ਪੋਸਟ’ ਨੇ ਇਸ ਵੇਲੇ ਚੱਲ ਰਹੇ ਸੂਬੇ ਵਿੱਚ ਅਧਿਆਪਕਾਂ ਦੀ ਘਾਟ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਲਗਾਤਾਰ ਗੈਰ ਹਾਜ਼ਰੀ ਸਬੰਧੀ ਸਵਾਲ ਕੀਤੇ ਤਾਂ ਓਹਨਾਂ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਨੂੰ ਵੀ ਸਿੱਖਿਆ ਪ੍ਰਣਾਲੀ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।

punjabPunjab education minister OP Soni

ਅਧਿਆਪਕਾਂ ਦੀ ਗੈਰ ਮੌਜੂਦਗੀ ਸਬੰਧੀ ਸਖ਼ਤ ਰਵਈਆ ਅਪਣਾਉਂਦਿਆਂ ਓ.ਪੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਦੀ ਮਨਮਰਜੀਆਂ ਨਹੀਂ ਚਲਣ ਦਿਤੀਆਂ ਜਾਣਗੀਆਂ। ਓਹਨਾਂ ਦਾ ਸਕੂਲਾਂ ਵਿੱਚ ਹਰ ਵੇਲੇ ਮੌਜੂਦ ਰਹਿਣਾ ਯਕੀਨੀ ਬਣਾਇਆ ਜਾਵੇਗਾ। ਓਹਨਾਂ ਨੇ ‘ਡੇਲੀ ਪੋਸਟ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੂਬੇ ਦੇ ਹਰ ਇੱਕ ਸ਼ਹਿਰ ਦੇ ਅਫਸਰਾਂ ਨਾਲ ਮੀਟਿੰਗ ਕਰਨਗੇ ਅਤੇ ਜ਼ਮੀਨੀ ਹਕੀਕਤ ਦਾ ਪਤਾ ਕਰਨਗੇ। ਅਫਸਰਾਂ ਨਾਲ ਮਿਲ ਕੇ ਇਹ ਦੇਖਿਆ ਜਾਵੇਗਾ ਕਿ ਸੂਬੇ ਵਿਚ ਅਧਿਆਪਕਾਂ ਅਤੇ ਸਿੱਖਿਆ ਸਬੰਧੀ ਕੀ ਪ੍ਰੇਸ਼ਾਨੀਆਂ ਸਾਹਮਣੇ ਆ ਰਹੀਆਂ ਹਨ।

punjab

ਓ.ਪੀ ਸੋਨੀ ਜੋ ਕੇ ਰਾਜਸੀ ਆਗੂ ਹੋਣ ਦੇ ਇਲਾਵਾ ਖੇਤੀਬਾੜੀ ਦੇ ਵੀ ਚੰਗੇ ਜਾਣਕਾਰ ਹਨ। ‘ਡੇਲੀ ਪੋਸਟ’ ਨਾਲ ਆਪਣੀ ਜਾਣਕਾਰੀ ਸਾਂਝੀ ਕਰਦਿਆਂ ਓ.ਪੀ ਸੋਨੀ ਨੇ ਕਿਹਾ ਕਿ ਸਿੱਖਿਆ ਦਾ ਖੇਤਰ ਹਰ ਇੱਕ ਸ਼ਹਿਰ, ਸੂਬੇ, ਦੇਸ਼ ਲਈ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ। ਵਿਦਿਆਰਥੀਆਂ ਦਾ ਅਤੇ ਦੇਸ਼ ਦਾ ਭਵਿੱਖ ਵਿੱਚ ਸਿੱਖਿਆ ਦਾ ਖੇਤਰ ਸਭ ਤੋਂ ਵੱਧ ਭੂਮਿਕਾ ਨਿਭਾਉਂਦਾ ਹੈ। ਇਸ ਲਈ ਇਸ ਪ੍ਰਣਾਲੀ ਨੂੰ ਮਜਬੂਤ ਕਰਨ ਲਈ ਪੰਜਾਬ ਸਰਕਾਰ ਹਰ ਇੱਕ ਤਰੀਕਾ ਅਪਣਾਏਗੀ। ਅਧਿਆਪਕਾਂ ਨਾਲ ਮਿਲ ਕੇ ਚੱਲ ਰਹੀ ਪ੍ਰੇਸ਼ਾਨੀ ਨੂੰ ਖਤਮ ਕਰਨ ਦਾ ਰਸਤਾ ਵੀ ਲਭਿਆ ਜਾਵੇਗਾ।

punjabPunjab education minister OP Soni

ਸੂਬੇ ਵਿੱਚ ਸਰਕਾਰੀ ਸਕੂਲਾਂ ਨੂੰ ਸਿੱਖਿਆ ਖੇਤਰ ‘ਚ ਮਜਬੂਤੀ ਦੇਣ ਦੀ ਕੋਸ਼ਿਸ ਕੀਤੀ ਜਾਵੇਗੀ ਤਾਂ ਜੋ ਵਿਦਿਆਰਥੀ ਆਈ.ਪੀ.ਐੱਸ, ਆਈ.ਏ.ਐੱਸ ਅਤੇ ਹੋਰ ਕਈ ਤਰ੍ਹਾਂ ਦੀ ਪ੍ਰੀਖਿਆਵਾਂ ਦੇਣ ਦੇ ਲਾਇਕ ਹੋ ਜਾਣ। ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਜ਼ਮੀਨੀ ਪੱਧਰ ‘ਤੇ ਮਜਬੂਤੀ ਦਿੱਤੀ ਜਾਵੇਗੀ ਤਾਂ ਜੋ ਓਹਨਾਂ ਨੂੰ ਅੱਗੇ ਜਾ ਕੇ ਆਸਾਨੀ ਹੋ ਸਕੇ। ਓਮ ਪ੍ਰਕਾਸ਼ ਸੋਨੀ ਨੇ ‘ਡੇਲੀ ਪੋਸਟ’ ਨੂੰ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ‘ਚੀਨੀ ਭਾਸ਼ਾ’ ਵਾਧੂ ਵਿਸ਼ੇ ਵੱਜੋਂ ਵਿਦਿਆਰਥੀਆਂ ਨੂੰ ਸਿਖਾਈ ਜਾਵੇਗੀ। ਦੇਸ਼ ਵਿੱਚ ਇਸ ਵੇਲੇ ਚੀਨੀ ਤਕਨੀਕ ਦਾ ਬੋਲ ਬਾਲਾ ਹੈ ਇਸ ਲਈ ਬੱਚਿਆਂ ਨੂੰ ਦੇਸ਼ ਤੋਂ ਬਾਹਰ ਅਤੇ ਦੇਸ਼ ਦੇ ਅੰਦਰ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ ਇਸ ਲਈ ਅਸੀਂ ਇਸ ਫੈਸਲਾ ਲਿਆ ਹੈ।

punjab

The post ਸਿੱਖਿਆ ਮੰਤਰੀ ਓ.ਪੀ ਸੋਨੀ ਨੇ ‘ਡੇਲੀ ਪੋਸਟ’ ਨੂੰ ਦੱਸਿਆ ਕਿ ਇੰਝ ਕੀਤਾ ਜਾਵੇਗਾ ਸਿੱਖਿਆ ਦਾ ਪਸਾਰ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਿੱਖਿਆ ਮੰਤਰੀ ਓ.ਪੀ ਸੋਨੀ ਨੇ ‘ਡੇਲੀ ਪੋਸਟ’ ਨੂੰ ਦੱਸਿਆ ਕਿ ਇੰਝ ਕੀਤਾ ਜਾਵੇਗਾ ਸਿੱਖਿਆ ਦਾ ਪਸਾਰ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×