Get Even More Visitors To Your Blog, Upgrade To A Business Listing >>

ਕਿਰਨ ਬਾਲਾ ਨੂੰ ਜਲਦ ਹੀ ਮਿਲੇਗੀ ਪਾਕਿਸਤਾਨ ਦੀ ਨਾਗਰਿਕਤਾ

Kiran Bala Pak Citizenship: ਵਿਸਾਖੀ ‘ਤੇ ਸਿੱਖ ਸ਼ਰਧਾਲੂਆਂ ਦਾ ਜੱਥਾ ਇਤਿਹਾਸਕ ਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਾਤਨ ‘ਚ ਦਰਸ਼ਨਾ ਦੇ ਲਈ ਗਿਆ ਸੀ, ਜਿਸ ‘ਚ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਕਸਬੇ ਗੜ੍ਹਸ਼ੰਕਰ ਦੀ ਕਿਰਨ ਬਾਲਾ ਨਾਮ ਦੀ ਇਕ ਔਰਤ ਵੀ ਗਈ ਸੀ। ਕਿਰਨ ਬਾਲਾ ਗੜ੍ਹਸ਼ੰਕਰ ਤੋਂ ਵਿਆਉਤਾ ਹੈ ਤੇ ਉਸ ਦੇ ਤਿੰਨ ਬੱਚੇ ਹਨ। ਜਿਸ ਨੇ ਪਾਕਿਸਤਾਨ ‘ਚ ਧਰਮ ਪਰਿਵਰਤਨ ਕਰ ਕੇ ਪਾਕਿ ਦੇ ਕਿਸੇ ਸਖ਼ਸ਼ ਨਾਲ ਵਿਆਹ ਕਰ ਲਿਆ ਹੈ ਤੇ ਹੁਣ ਉਹ ਅਮੀਨਾ ਬੇਗਮ ਬਣ ਗਈ ਹੈ।

Kiran Bala Pak Citizenship

ਸਿੱਖ ਧਰਮ ਛੱਡਕੇ ਇਸਲਾਮ ਧਰਮ ਨੂੰ ਕਬੂਲ ਕੇ ਨਿਕਾਹ ਕਰਨ ਵਾਲੀ ਕਿਰਨ ਬਾਲਾ ਉਰਫ ਆਮਨਾ ਨੂੰ ਪਾਕਿਸਤਾਨ ‘ਚ ਨਾਗਰਿਕਤਾ ਬਹੁਤ ਹੀ ਆਸਾਨੀ ਨਾਲ ਅਤੇ ਸਸਤੇ ‘ਚ ਮਿਲੇਗੀ। ਕਿਰਨ ਬਾਲਾ ਨੂੰ ਸਿਰਫ ਪਾਕਿਸਤਾਨ ਕਰੰਸੀ ‘ਚ 220 ਰੁਪਏ ਅਦਾ ਕਰਕੇ ਉੱਥੇ ਨਾਗਰਿਕਤਾ ਮਿਲ ਜਾਵੇਗੀ। ਇਹ ਰਕਮ ਭਾਰਤ ਦੇ ਕਰੀਬ 150 ਰੁਪਏ ਬਣਦੀ ਹੈ। ਜ਼ਿਕਰਯੋਗ ਹੈ ਕਿ ਪੀ. ਸੀ. ਏ. 1951 ਦੇ ਸੈਕਸ਼ਨ 10 (2) ਦੇ ਮੁਤਾਬਕ ਪਾਕਿਸਤਾਨੀ ਵਿਅਕਤੀ ਦੇ ਨਾਲ ਨਿਕਾਹ ਕਰਵਾਉਣ ਵਾਲੀਆਂ ਵਿਦੇਸ਼ੀ ਮਹਿਲਾਵਾਂ ਨੂੰ ਨਾਗਰਿਕਤਾ ਹਾਸਿਲ ਕਰਨ ਲਈ ਸਿਰਫ਼ 220 ਰੁਪਏ ਖਰਚ ਕਰਨੇ ਪੈਂਦੇ ਹਨ।

Kiran Bala Pak Citizenship

ਦਸਤਾਵੇਜ਼ ਜਮ੍ਹਾ ਕਰਵਾਉਣ ‘ਤੇ ਮਿਲੇਗੀ ਕਿਰਨ ਬਾਲਾ ਨੂੰ ਨਾਗਰਿਕਤਾ

ਕਿਰਨ ਬਾਲਾ ਉਰਫ਼ ਆਮਨਾ ਨੂੰ ਐਪਲੀਕੇਸ਼ਨ ਫਾਰਮ ‘ਐੱਫ’ ਲੈਣਾ ਪਵੇਗਾ। ਇਸ ਐਪਲੀਕੇਸ਼ਨ ਫਾਰਮ ਦੇ ਨਾਲ ਬਿਨੈਕਾਰ ਵੱਲੋਂ 20 ਰੁਪਏ ਦਾ ਨਾਨ ਜੁਡੀਸ਼ੀਅਲ ਸਟਾਂਪ ਪੇਪਰ ਵਾਲਾ ਐਫੀਡੇਵਟ ਲੱਗੇਗਾ। ਇਸ ਸੰਬੰਧੀ ਸਾਰੀ ਜਾਣਕਾਰੀ ਐਪਲੀਕੇਸ਼ਨ ਫਾਰਮ ਨੋਟਰੀ ਪਬਲਿਕ ਜਾਂ ਮੈਜਿਸਟ੍ਰੇਟ ਵੱਲੋਂ ਤਸਦੀਕ ਕਰਵਾਉਣ ਤੇ ਦਿੱਤੀ ਜਾਵੇਗੀ। ਇਸੇ ਤਰ੍ਹਾਂ ਦਾ ਐਫੀਡੇਵਟ ਮਹਿਲਾ ਦੇ ਪਤੀ ਵੱਲੋਂ ਵੀ ਲਗਾਇਆ ਜਾਵੇਗਾ। ਐਫੀਡੇਵਿਟ ਦੇ ਨਾਲ ਪਾਕਿਸਤਾਨ ‘ਚ ਰਹਿਣ ਦੇ ਦਸਤਾਵੇਜ਼ਾਂ ਦੇ ਸਬੂਤ ਵੀ ਲੱਗਣਗੇ। ਬਿਨੈਕਾਰ ਦੇ ਪਾਸਪੋਰਟ ਦੇ ਜ਼ਰੂਰੀ ਪੇਜ਼ਾਂ ਦੀ ਫੋਟੋਕਾਪੀ ਲੱਗੇਗੀ। 10 ਰੰਗੀਨ ਤਸਵੀਰਾਂ ਹਲਕੇ ਨੀਲੇ ਬੈਕਗ੍ਰਾਊਂਡ ਦੇ ਨਾਲ ਹੋਣੀਆਂ ਜ਼ਰੂਰੀ ਹਨ। ਇਨ੍ਹਾਂ ‘ਚੋਂ 2 ਤਸਵੀਰਾਂ ਨੋਟਰੀ ਪਬਲਿਕ ਜਾਂ ਮੈਜਿਸਟ੍ਰੇਟ ਵੱਲੋਂ ਤਸਦੀਕ ਕੀਤੀਆਂ ਹੋਈਆਂ ਹੋਣ। ਪਤੀ ਦੇ ਪਾਕਿਸਤਾਨੀ ਪਾਸਪੋਰਟ ਜਾਂ ਰਾਸ਼ਟਰੀ ਪਛਾਣ ਪੱਤਰ ਦੀ ਫੋਟੋਕਾਪੀ ਵੀ ਨਾਲ ਲੱਗੇਗੀ।

Kiran Bala Pak CitizenshipKiran Bala Pak Citizenship

ਭਾਰਤੀ ਰਿਸ਼ਤੇਦਾਰਾਂ ਦੀ ਸੂਚੀ ਵੀ ਪਵੇਗੀ ਦੇਣੀ

ਇਸ ਐਪਲੀਕੇਸ਼ਨ ਫਾਰਮ ਨੂੰ ਜਮਾਂ ਕੀਤੇ ਜਾਣ ਅਤੇ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਨਿਕਾਹ ਕਰਵਾਉਣ ਵਾਲੀ ਵਿਦੇਸ਼ੀ ਮਹਿਲਾ ਨੂੰ ਪਾਕਿਸਤਾਨ ਦੀ ਨਾਗਰਿਕਤਾ ਮਿਲ ਸਕਦੀ ਹੈ । ਕਿਰਨ ਬਾਲਾ ਨੂੰ ਵੀ ਇਸੇ ਪ੍ਰਕਿਰਿਆ ‘ਚੋ ਨਿਕਲ ਕੇ ਪਾਕਿਸਾਨੀ ਨਾਗਰਿਕਤਾ ਮਿਲੇਗੀ। ਨਾਗਰਿਕਤਾ ਹਾਸਲ ਕਰਨ ਲਈ ਕਿਰਨ ਬਾਲਾ ਨੂੰ ਭਾਰਤ ‘ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੀ ਸੂਚੀ ਦੇਣੀ ਪਵੇਗੀ।

Kiran Bala Pak CitizenshipKiran Bala Pak Citizenship

ਭਾਰਤੀ ਰਿਸ਼ਤੇਦਾਰਾਂ ਦੀ ਸੂਚੀ ‘ਚ ਆਖਿਰ ਕਿਰਨ ਬਾਲਾ ਆਪਣੇ ਕਿਹੜੇ-ਕਿਹੜੇ ਰਿਸ਼ਤੇਦਾਰਾਂ ਨੂੰ ਸ਼ਾਮਲ ਕਰੇਗੀ। ਸਵਾਲ ਇਹ ਉੱਠਦਾ ਹੈ ਕਿ ਕਿਰਨ ਬਾਲਾ ਆਪਣੇ ਬੱਚਿਆਂ ਨੂੰ ਸ਼ਾਮਲ ਕਰੇਗੀ ਜਾਂ ਨਹੀਂ ? ਜੇਕਰ ਸ਼ਾਮਲ ਕਰੇਗੀ ਤਾਂ ਕੀ ਕਹਿ ਕੇ ਕਰੇਗੀ ? ਕਿਰਨ ਬਾਲਾ ਦਾ ਝੂਠ ਸਾਹਮਣੇ ਆਉਣ ‘ਤੇ ਵੀ ਕੀ ਪਾਕਿਸਤਾਨ ਉਸ ਦੀ ਨਾਗਰਿਕਤਾ ਅਤੇ ਨਿਕਾਹ ਨੂੰ ਮਾਨਤਾ ਦੇਵੇਗਾ। ਪਾਕਿਸਤਾਨ ਜਾਣਾ ਕਿਰਨ ਬਾਲਾ ਦੇ ਲਈ ਜਿੰਨਾ ਮੁਸ਼ਕਿਲ ਕੰਮ ਸੀ, ਉਹਨਾਂ ਹੀ ਆਸਾਨ ਉਸ ਦੇ ਲਈ ਪਾਕਿਸਤਾਨ ਦੀ ਨਾਗਰਿਕਤਾ ਹਾਸਲ ਕਰਨੀ ਹੋਵੇਗੀ। ਇਸ ਬਾਰੇ ਅਗਲੇ ਕੁਝ ਦਿਨਾਂ ‘ਚ ਪਤਾ ਲੱਗ ਹੀ ਜਾਵੇਗਾ।Kiran Bala Pak Citizenship

The post ਕਿਰਨ ਬਾਲਾ ਨੂੰ ਜਲਦ ਹੀ ਮਿਲੇਗੀ ਪਾਕਿਸਤਾਨ ਦੀ ਨਾਗਰਿਕਤਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕਿਰਨ ਬਾਲਾ ਨੂੰ ਜਲਦ ਹੀ ਮਿਲੇਗੀ ਪਾਕਿਸਤਾਨ ਦੀ ਨਾਗਰਿਕਤਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×