Get Even More Visitors To Your Blog, Upgrade To A Business Listing >>

OXFORD ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਦੇ ਬਾਵਜੂਦ ਵੀ ਦਿੱਲੀ ਰੇਲਵੇ ਸਟੇਸ਼ਨ ‘ਤੇ ਕੱਟ ਰਹੇ ਹਨ ਰਾਤ

Sardar Raja Singh: ਇਨਸਾਨ ਆਪਣੀ ਜ਼ਿੰਦਗੀ ਵਿੱਚ ਵਧੀਆ ਸਕੂਲਾਂ ਅਤੇ ਕਾਲਜਾਂ ਤੋਂ ਵਿੱਦਿਆ ਹਾਸਿਲ ਕਰਦਾ ਤਾਂ ਕੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਜ਼ਿੰਦਗੀ ਅਤੇ ਲਾਈਫਸਟਾਈਲ ਬਤੀਤ ਕਰ ਸਕੇ। ਮਾਂ-ਬਾਪ ਵੀ ਆਪਣੇ ਬੱਚਿਆਂ ਨੂੰ ਇਹੀ ਸੋਚ ਕੇ ਵਧੀਆ ਕਾਲਜਾਂ ਅਤੇ ਸਕੂਲਾਂ ਤੋਂ ਵਿੱਦਿਆ ਹਾਸਿਲ ਕਰਵਾਉਂਦੇ ਹਨ ਪਰ ਕਿਤੇ-ਕਿਤੇ ਇਨਸਾਨ ਵਧੀਆ ਪੜ੍ਹਾਈ ਹਾਸਿਲ ਕਰਨ ਦੇ ਬਾਵਜੂਦ ਵੀ ਉਸ ਮੁਕਾਮ ਨੂੰ ਨਹੀਂ ਹਾਸਿਲ ਕਰ ਪਾਉਂਦਾ। ਕੁਝ ਲੋਕ ਆਪਣੀ ਜ਼ਿੰਦਗੀ ਦੇ ਚੰਗੇ ਮਾੜੇ ਦਿਨਾਂ ਨੂੰ ਕਿਸਮਤ ਆਪਣੀ ਕਿਸਮਤ ਦੱਸਦੇ ਹਨ। ਕਈ ਲੋਕ ਆਪਣੀ ਜ਼ਿੰਦਗੀ ਦੇ ਮਾੜੇ ਦਿਨਾਂ ਵਿੱਚ ਹਿੰਮਤ ਅਤੇ ਹੌਂਸਲਾ ਛੱਡ ਦਿੰਦੇ ਹਨ ਅਤੇ ਕਈ ਇਹਨਾਂ ਦਿਨਾਂ ਨਾਲ ਖੂਬ ਚੰਗੀ ਤਰ੍ਹਾਂ ਲੜ੍ਹਨਾ ਜਾਣਦੇ ਹਨ ਅਤੇ ਆਪਣੀ ਮਿਹਨਤ ਜ਼ਾਰੀ ਰੱਖਦੇ ਹਨ। ਕਿਰਤ ਕਰਨ ਨੂੰ ਉਹ ਆਪਣੀ ਮਿਹਨਤ ਬਣਾਕੇ ਅੱਗੇ ਵੱਧਦੇ ਜਾਂਦੇ ਹਨ।

Sardar Raja Singh

ਇਸੇ ਹੀ ਸਮੇਂ ਵਿੱਚੋ ਗੁਜ਼ਰ ਰਹੇ ਇੱਕ ਸਰਦਾਰ ਸਾਹਿਬ ਹਰ ਰੋਜ਼ ਦਿੱਲੀ ਦੀਆਂ ਸੜਕਾਂ ਤੇ ਜ਼ਿੰਦਗੀ ਦੀ ਲੜਾਈ ਲੜਦੇ ਅਤੇ ਦੋ ਵਕਤ ਦੀ ਰੋਟੀ ਦੀ ਕਮਾਈ ਕਰਦੇ ਹਨ। ਇਹ ਸਰਦਾਰ ਜੀ ਇੰਗਲੈਂਡ ਦੀ OXFORD ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ। ਪਿਛਲੇ 60ਵੇਂ ਦਹਾਕੇ ਵਿੱਚ ਆਪਣੇ ਭਰਾ ਦੇ ਕਹਿਣ ‘ਤੇ ਸਰਦਾਰ ਰਾਜਾ ਸਿੰਘ ਭਾਰਤ ਪਰਤ ਆਏ ਸਨ। 76 ਸਾਲਾ ਰਾਜਾ ਸਿੰਘ ਫੂਲ ਨਵੀਂ ਦਿੱਲੀ ਰੇਲਵੇ ਵਿੱਚ ਸਾਉਂਦੇ ਹਨ ਅਤੇ ਹਰ ਰੋਜ਼ ਦਿੱਲੀ ਸਰਕਾਰ ਦੇ ਸਰਕਾਰੀ ਸਫ਼ਾਈ ਘਰ ਵਿਚ ਤਿਆਰ ਹੋ ਕੇ ਆਪਣੇ ਕੰਮ ਤੇ ਨਿਕਲ ਜਾਂਦੇ ਹਨ ।

Sardar Raja SinghSardar Raja Singh

ਕੰਮਕਾਰ ਪ੍ਰਤੀ ਸਵਾਲ ਦਾ ਜਵਾਬ ਦਿੰਦੇ ਹੋਏ ਸਰਦਾਰ ਰਾਜਾ ਸਿੰਘ ਜੀ ਨੇ ਕਿਹਾ ਕਿ ਨੇੜੇ ਦੇ ਵੀਜ਼ਾ ਸੈਂਟਰ ਮੁਹਰੇ ਬੈਠੇ ਰਹਿਣਾ ਜਾਂ ਵੱਖ ਵੱਖ ਜਗ੍ਹਾ ਤੇ ਜਾ ਕੇ ਦਸਾਂ ਨੌਹਾਂ ਦੀ ਕਿਰਤ ਕਰਨਾ ਇਹਨਾਂ ਦਾ ਕਿੱਤਾ ਹੈ। ਵੀਜ਼ਾ ਸੈਂਟਰਾਂ ਮੁਹਰੇ ਇਸ ਚੀਜ਼ ਦਾ ਹੋਕਾ ਦਿੰਦੇ ਹਨ ਕਿ ਮੈਂ ਫਾਰਮ ਭਰ ਲੈਂਦਾ ਹਾਂ। ਜਿਸ ‘ਚ ਲੋਕਾਂ ਤੋਂ ਮੁਫ਼ਤ ਤੋਂ ਲੈ ਕੇ 100 ਰੁਪਏ ਤੱਕ ਦੀ ਕਮਾਈ ਲੈ ਲੈਂਦਾ ਹਾਂ, ਨਾਲ ਦੀ ਨਾਲ ਹੋਰ ਜਾਣਕਾਰੀ ਦੇ ਕੇ ਮਦਦ ਕਰਦਾ ਹਾਂ।

Sardar Raja SinghSardar Raja Singh

76 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਸਰਦਾਰ ਰਾਜਾ ਸਿੰਘ ਮਿਹਨਤ ਕਰਨ ਵਿਚ ਵਿਸ਼ਵਾਸ਼ ਰੱਖਦੇ ਹਨ। ਉਮਰ ਦੇ ਹਿਸਾਬ ਨਾਲ ਓਹਨਾ ਦੇ ਸਰੀਰ ਦੇ ਕਈ ਅੰਗ ਦਿਨੋ ਦਿਨੀ ਕੰਮਕਾਰ ਕਰਨ ਵਿਚ ਅਸਫ਼ਲ ਹੋ ਰਹੇ ਹਨ , ਪਰ ਫਿਰ ਵੀ ਉਹ ਜੀਅ ਲਾਕੇ ਖਿੱਚ ਧੂਹ ਕਿ ਆਪਣੀਆਂ ਦੋਹੇ ਲੱਤਾਂ ਨੂੰ ਦੋਹਾਂ ਸਿਰਿਆਂ ਨੂੰ ਜੋੜ ਕੰਮ ‘ਚ ਰੁੱਝੇ ਰਹਿੰਦੇ ਹਨ। ਇੱਕ ਸੂਤਰ ਵੱਲੋ ਜਦੋ ਉਹਨਾਂ ਕਿਹਾ ਗਿਆ ਕਿ ਤੁਸੀਂ ਇਕ ਪੂਰਨ ਸਿੱਖ ਹੋ ਅਤੇ ਅਪਣਾ ਹੁਣ ਤੱਕ ਦੇ ਸਾਰਾ ਜੀਵਨ ‘ਗੁਰੂ ਘਰ’ ਨਾਲ ਜੁੜ ਕੇ ਬਤੀਤ ਕੀਤਾ ਹੈ ਤੁਸੀਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਜਾਕੇ ਲੰਗਰ ਕਿਉਂ ਨੀ ਛੱਕਦੇ ? “ਜਵਾਬ ਵਿਚ ਸਰਦਾਰ ਜੀ ਨੇ ਕਿਹਾ ਮੈਂ ਕਮਾ ਲੈਂਦਾ ਹਾਂ ਅਤੇ ਮੈਂ ਭੋਜਨ ਖ਼ਰੀਦਣ ਦੀ ਸਮਰੱਥਾ ਰੱਖਦਾ ਹਾਂ। ਲੰਗਰ ਤੋਂ ਪਹਿਲਾਂ ਮੈਨੂੰ ਲੰਗਰ ‘ਚ ਯੋਗਦਾਨ ਪਾਉਣ ਦੀ ਲੋੜ ਹੈ ਉਸ ਲਈ ਹਲੇ ਮੈਂ ਅਸਮਰੱਥ ਹਾਂ ਅਤੇ ਤਾਂ ਹੀ ਮੈਂ ਮੰਨਦਾ ਹਾਂ ਮੈਨੂੰ ਉੱਥੇ ਖਾਣ ਦਾ ਕੋਈ ਹੱਕ ਨਹੀਂ ਹੈ।Sardar Raja Singh

The post OXFORD ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਦੇ ਬਾਵਜੂਦ ਵੀ ਦਿੱਲੀ ਰੇਲਵੇ ਸਟੇਸ਼ਨ ‘ਤੇ ਕੱਟ ਰਹੇ ਹਨ ਰਾਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

OXFORD ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਦੇ ਬਾਵਜੂਦ ਵੀ ਦਿੱਲੀ ਰੇਲਵੇ ਸਟੇਸ਼ਨ ‘ਤੇ ਕੱਟ ਰਹੇ ਹਨ ਰਾਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×