Get Even More Visitors To Your Blog, Upgrade To A Business Listing >>

ਕਾਂਗਰਸ ਦੀ ਅੰਦਰੂਨੀ ਲੜਾਈ ਪਹੁੰਚੀ ਦਿੱਲੀ ਦਰਬਾਰ, ਮੀਡੀਆ ਵਧਾ ਚੜ੍ਹਾ ਕੇ ਗੱਲ ਕਰਦਾ ਪੇਸ਼: ਆਸ਼ਾ ਕੁਮਾਰੀ

ਕਾਂਗਰਸ ਦੀ ਅੰਦਰੂਨੀ ਲੜਾਈ ਪਹੁੰਚੀ ਦਿੱਲੀ ਦਰਬਾਰ, ਮੀਡੀਆ ਵਧਾ ਚੜ੍ਹਾ ਕੇ ਗੱਲ ਕਰਦਾ ਪੇਸ਼: ਆਸ਼ਾ ਕੁਮਾਰੀ
ਪੰਜਾਬ ਕਾਂਗਰਸ ਮੰਤਰੀ ਮੰਡਲ ਵਿੱਚ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਹਿਲਾਂ ਪੰਜਾਬ ਵਜ਼ਾਰਤ ਵਿੱਚ ਵਾਧੇ ਨੂੰ ਲੈ ਕੇ ਵਿਧਾਇਕ ਨਰਾਜ਼ ਸਨ ਕਿ ਕੈਪਟਨ ਅਮਰਿੰਦਰ ਸਰਕਾਰ ਦੀ ਵਜ਼ਾਰਤ ਵਿਚ ਵਾਧਾ ਨਹੀਂ ਕਰ ਰਹੇ ਅਤੇ ਹੁਣ ਜੇ ਵਾਧਾ ਹੋਇਆ ਹੀ ਹੈ ਤਾਂ ਵੀ ਕਈ ਕਾਂਗਰਸੀ ਆਗੂ ਕੈਪਟਨ ਤੋਂ ਨਰਾਜ਼ ਆ ਰਹੇ ਹਨ। ਇਹ ਅੰਦਰੂਨੀ ਨਰਾਜ਼ਗੀ ਹੁਣ ਕੈਪਟਨ ਦਰਬਾਰ ਤੋਂ ਨਿਕਲ ਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਦਰਬਾਰ ਵਿੱਚ ਪਹੁੰਚ ਗਈ ਹੈ। ਪੰਜਾਬ ਦੀ ਕੈਬਿਨੇਟ ਵਿੱਚ ਹੋਏ ਵਾਧੇ ਤੋਂ ਕਈ ਆਗੂ ਨਾਖੁਸ਼ ਨਜ਼ਰ ਆਏ ਹਨ।
ਕਾਂਗਰਸ ਦੀ ਅੰਦਰੂਨੀ ਲੜਾਈ ਪਹੁੰਚੀ ਦਿੱਲੀ ਦਰਬਾਰ, ਮੀਡੀਆ ਵਧਾ ਚੜ੍ਹਾ ਕੇ ਗੱਲ ਕਰਦਾ ਪੇਸ਼: ਆਸ਼ਾ ਕੁਮਾਰੀ
ਕਈ ਆਗੂਆਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਨੇ ਦਲਿਤ ਭਾਈਚਾਰੇ ਦਾ ਮੰਤਰੀ ਨਾ ਚੁਣ ਕੇ ਗਲਤੀ ਕੀਤੀ ਹੈ। ਮੰਤਰੀ ਮੰਡਲ ਦੇ ਵਿਸਤਾਰ ਮਗਰੋਂ ਕਾਂਗਰਸ ਵਿੱਚ ਪੈਦਾ ਹੋਇਆ ਵਿਵਾਦ ਹੁਣ ਦਿੱਲੀ ਜਾ ਪਹੁੰਚਿਆ ਹੈ। ਕਾਂਗਰਸ ਦੇ ਨਾਰਾਜ਼ ਦਲਿਤ ਤੇ ਓਬੀਸੀ ਵਿਧਾਇਕ ਰਾਹੁਲ ਗਾਂਧੀ ਨੂੰ ਮਿਲਣ ਦਿੱਲੀ ਪਹੁੰਚ ਗਏ ਹਨ। ਇਸ ਬਾਰੇ ਜਦੋਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਕੀਤਾ ਗਿਆ ਕਿ ਵਿਧਾਇਕਾਂ ਵਿਚ ਕਿਆਸ ਗੱਲ ਦੀ ਨਰਾਜ਼ਗੀ ਹੈ ਤਾਂ ਓਹਨਾਂ ਕਿਹਾ ਕਿ ਕੋਈ ਵੀ ਵਿਧਾਇਕ ਰਾਹੁਲ ਗਾਂਧੀ ਕੋਲ ਦਿੱਲੀ ਵਿਸ਼ੇਸ਼ ਤੌਰ ‘ਤੇ ਨਹੀਂ ਗਏ ਹਨ। ਉਹ ਓਥੇ ਤਾਂ ਗਏ ਹਨ ਕਿਓਂਕਿ ਪਾਰਟੀ ਵੱਲੋਂ ਪਹਿਲਾਂ ਹੀ ਓਥੇ ਇੱਕ ਮੀਟਿੰਗ ਸੱਦੀ ਗਈ ਸੀ।
ਕਾਂਗਰਸ ਦੀ ਅੰਦਰੂਨੀ ਲੜਾਈ ਪਹੁੰਚੀ ਦਿੱਲੀ ਦਰਬਾਰ, ਮੀਡੀਆ ਵਧਾ ਚੜ੍ਹਾ ਕੇ ਗੱਲ ਕਰਦਾ ਪੇਸ਼: ਆਸ਼ਾ ਕੁਮਾਰੀ
ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਕੋਈ ਵੀ ਵਿਧਾਇਕ ਨਾਰਾਜ਼ ਨਹੀਂ ਹਨ, ਸਿਰਫ ਨਿਰਾਸ਼ ਹਨ। ਜਾਖੜ ਨੇ ਕਿਹਾ, “ਮੈਂ ਹੀ ਨਹੀਂ ਕੈਪਟਨ ਵੀ ਵਿਧਾਇਕਾਂ ਵਿਚ ਪਈ ਹੋਈ ਨਿਰਾਸ਼ਾ ਦੂਰ ਕਰਨ ਲਈ ਹਰ ਕਦਮ ਚੁੱਕ ਰਹੇ ਹਨ।” ਉਧਰ, ਕਾਂਗਰਸ ਦੇ ਮੰਤਰੀ ਮੰਡਲ ਵਿਸਤਾਰ ਵਿਵਾਦ ‘ਤੇ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਵੀ ਕਿਹਾ ਕਿ ਇਹ ਕੋਈ ਰਾਹੁਲ ਬਨਾਮ ਕੈਪਟਨ ਲੜਾਈ ਨਹੀਂ ਹੈ, ਅਜਿਹਾ ਕੁਝ ਵੀ ਨਹੀਂ ਹੈ। ਰਾਹੁਲ ਤੇ ਕੈਪਟਨ ਧੜਾ ਨਾਂ ਦੀ ਕੋਈ ਚੀਜ਼ ਨਹੀਂ, ਸਭ ਪਾਰਟੀ ਲਈ ਕੰਮ ਕਰ ਰਹੇ ਹਨ।
ਕਾਂਗਰਸ ਦੀ ਅੰਦਰੂਨੀ ਲੜਾਈ ਪਹੁੰਚੀ ਦਿੱਲੀ ਦਰਬਾਰ, ਮੀਡੀਆ ਵਧਾ ਚੜ੍ਹਾ ਕੇ ਗੱਲ ਕਰਦਾ ਪੇਸ਼: ਆਸ਼ਾ ਕੁਮਾਰੀ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿੱਚ ਹੋਇਆ ਇਹ ਵਾਧਾ ਰਾਹੁਲ ਗਾਂਧੀ ਦੀ ਮਰਜ਼ੀ ਨਾਲ ਹੀ ਹੋਇਆ ਹੈ। ਆਸ਼ਾ ਕੁਮਾਰੀ ਨੇ ਕਿਹਾ, “ਮੈਂ ਛੇ ਵਾਰ ਵਿਧਾਇਕ ਬਣੀ ਹਾਂ ਪਰ ਮੁੱਖ ਮੰਤਰੀ ਤਾਂ ਨਹੀਂ ਬਣੀ। ਨਿਰਾਸ਼ਾ ਜ਼ਰੂਰ ਹੈ ਪਰ ਕੋਈ ਨਰਾਜ਼ਗੀ ਨਹੀਂ ਹੈ। ਆਸ਼ਾ ਕੁਮਾਰ ਨੇ ਮੀਡੀਆ ‘ਤੇ ਉਂਗਲ ਚੁਕਦਿਆਂ ਕਿਹਾ ਕਿ ਸਦਾ ਮੀਡੀਆ ਕਈ ਚੀਜ਼ਾਂ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕਰਦਾ ਹੈ। ਇਹ ਰੁਕਣਾ ਚਾਹੀਦਾ ਹੈ।”

The post ਕਾਂਗਰਸ ਦੀ ਅੰਦਰੂਨੀ ਲੜਾਈ ਪਹੁੰਚੀ ਦਿੱਲੀ ਦਰਬਾਰ, ਮੀਡੀਆ ਵਧਾ ਚੜ੍ਹਾ ਕੇ ਗੱਲ ਕਰਦਾ ਪੇਸ਼: ਆਸ਼ਾ ਕੁਮਾਰੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕਾਂਗਰਸ ਦੀ ਅੰਦਰੂਨੀ ਲੜਾਈ ਪਹੁੰਚੀ ਦਿੱਲੀ ਦਰਬਾਰ, ਮੀਡੀਆ ਵਧਾ ਚੜ੍ਹਾ ਕੇ ਗੱਲ ਕਰਦਾ ਪੇਸ਼: ਆਸ਼ਾ ਕੁਮਾਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×