Get Even More Visitors To Your Blog, Upgrade To A Business Listing >>

ਪੰਜਾਬ ਸਿੱਖਿਆ ਬੋਰਡ ਨੇ 2ਵੀਂ ਜਮਾਤ ਦਾ ਨਤੀਜਾ ਆਨਲਾਈਨ ਕੀਤਾ ਜਾਰੀ, ਨਤੀਜਾ ਦੇਖਣ ਲਈ ਲਿੰਕ ‘ਤੇ ਕਲਿਕ ਕਰੋ

ਪੰਜਾਬ ਸਿੱਖਿਆ ਬੋਰਡ ਨੇ 2ਵੀਂ ਜਮਾਤ ਦਾ ਨਤੀਜਾ ਆਨਲਾਈਨ ਕੀਤਾ ਜਾਰੀ, ਨਤੀਜਾ ਦੇਖਣ ਲਈ ਲਿੰਕ ‘ਤੇ ਕਲਿਕ ਕਰੋ
ਪੰਜਾਬ ਸਕੂਲ ਸਿੱਖਿਆ ਬੋਰਡ ਦਾ 12ਵੀਂ ਸ਼੍ਰੇਣੀ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2018 ਵਿੱਚ ਹੋਈ ਬਾਰ੍ਹਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦੇ ਸਾਇੰਸ, ਕਾਮਰਸ, ਹਿਊੁਮੈਨਟੀਜ਼ ਗਰੁੱਪਾਂ ਸਮੇਤ ਓਪਨ ਸਕੂਲ ਦੇ ਪਰੀਖਿਆਰਥੀਆਂ ਦਾ ਨਤੀਜਾ ਅੱਜ ਘੋਸ਼ਿਤ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਬੋਰਡ ਦਫਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਵਾਰ ਇਨ੍ਹਾਂ ਗਰੁੱਪਾਂ ਦੀ ਕੁੱਲ ਪਾਸ ਪ੍ਰਤੀਸ਼ਤਤਾ 65.97 ਰਹੀ ਹੈ।
PSEB declared 12th result online, click on link Daily Post Punjabi
ਉਨ੍ਹਾਂ ਦੱਸਿਆ ਕਿ ਇਨ੍ਹਾਂ ਗਰੁੱਪਾਂ ਵਿੱਚ ਰੈਗੂਲਰ 274532 ਅਤੇ ਓਪਨ ਸਕੂਲ ਵਿੱਚ 25885 ਪਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਜਿਸ ਵਿੱਚ ਰੈਗੂਲਰ ਦੇ 187828 ਅਤੇ ਓਪਨ ਸਕੂਲ ਦੇ 10371 ਪਰੀਖਿਆਰਥੀ ਪਾਸ ਹੋਏ ਹਨ। ਬੋਰਡ ਚੇਅਰਮੈਨ ਵੱਲੋਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਵਾਰ ਕੇਵਲ ਫ਼ੇਲ੍ਹ ਪਰੀਖਿਆਰਥੀਆਂ ਨੂੰ ਨਤੀਜਾ ਸੁਧਾਰਨ ਲਈ ਗ੍ਰੇਸ ਵੱਜੋਂ ਪੰਜ ਅੰਕਾਂ ਦਾ ਲਾਭ ਦਿੱਤਾ ਗਿਆ ਹੈ। ਬੋਰਡ ਚੇਅਰਮੈਨ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਵਾਰ ਸਟਰੀਮ ਵਾਈਜ਼ ਨਤੀਜਿਆਂ ਨੂੰ ਪਹਿਲ ਦਿੱਤੀ ਗਈ ਹੈ।
PSEB declared 12th result online, click on link Daily Post Punjabi
ਸਟਰੀਮ ਵਾਇਜ਼ ਨਤੀਜਿਆਂ ਨੂੰ ਪਹਿਲ ਦਿੰਦੇ ਹੋਏ ਮਾਰਚ 2018 ਦੇ ਬਾਰ੍ਹਵੀਂ ਜਮਾਤ ਦੇ ਕੇਵਲ 18000 ਵਿਦਿਆਰਥੀ ਜੋ ਕਿ ਵੋਕੇਸ਼ਨਲ ਗਰੁੱਪ, ਨੈਸ਼ਨਲ ਸਕਿਲ ਕੁਆਲੀਫਿਕੇਸ਼ਨਜ਼ ਫਰੇਮਵਰਕ ਦੇ ਹਨ। ਇਸ ਵਿਸ਼ੇ ਦੇ ਨਤੀਜੇ ਟਰੇਨਿੰਗ ਤੇ ਪ੍ਰਯੋਗੀ ਵਿਸ਼ਿਆਂ ਕਾਰਨ ਮਈ ਦੇ ਅੱਧ ਤੱਕ ਘੋਸ਼ਿਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਾਰੇ ਸਕੂਲ/ਪ੍ਰੀਖਿਆਰਥੀ ਆਪਣਾ ਨਤੀਜਾ ਮਿਤੀ 23.04.2018 ਸ਼ਾਮ 6:30 ਵਜੇ ਤੋਂ ਬੋਰਡ ਦੀ ਵੈੱਬਸਾਈਟ ‘ਤੇ ਸਕੂਲ ਕੋਡ ਜਾਂ ਆਪਣੇ ਰੋਲ ਨੰਬਰ ਰਾਹੀਂ ਦੇਖ ਸਕਦੇ ਹਨ। ਕੰਪਾਰਟਮੈਂਟ/ਰੀ-ਅਪੀਅਰ, ਰੀ-ਚੈਕਿੰਗ/ਮੁੜ ਮੁਲੰਕਣ ਦਾ ਫਾਰਮ, ਫੀਸ ਅਤੇ ਫੀਸ ਜਮ੍ਹਾਂ ਕਰਵਾਉਣ ਸਬੰਧੀ ਉਹਨਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ।
PSEB declared 12th result online, click on link Daily Post Punjabi
ਬੋਰਡ ਵੱਲੋਂ ਆਨ-ਲਾਈਨ ਮਾਰਕਿੰਗ ਦੇ ਉੱਦਮ ਦੇ ਤਹਿਤ ਇਹ ਨਤੀਜਾ ਪਿਛਲੇ ਸਾਲ ਨਾਲੋਂ 18 ਦਿਨ ਪਹਿਲਾਂ ਘੋਸ਼ਿਤ ਕੀਤਾ ਗਿਆ ਹੈ। ਇਸ ਵਾਰ ਲੜਕੀਆਂ ਦੀ ਪਾਸ ਪ੍ਰਤੀਸ਼ਤ 78.25 ਅਤੇ ਮੁੰਡਿਆਂ ਦਾ ਨਤੀਜਾ 60.46 ਫੀਸਦੀ ਰਿਹਾ ਹੈ। ਨਤੀਜਾ ਦੇਖ ਲਈ ਪੰਜਾਬ ਸਕੂਲ ਸਿੱਖਿਆ ਵੋਰਡ ਦੀ ਆਨਲਾਈਨ ਸਾਈਟ http://www.pseb.ac.in/ ‘ਤੇ ਦੇਖਿਆ ਜਾ ਸਕਦਾ ਹੈ। ਨਤੀਜਿਆਂ ‘ਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਵਿਦਿਆਰਥਣ ਪੂਜਾ ਜੋਸ਼ੀ ਨੇ 441 (98%) ਅੰਕ ਹਾਸਲ ਕਰਕੇ ਪੂਰੇ ਪੰਜਾਬ ‘ਚੋਂ ਪਹਿਲਾ ਪਹਿਲਾ ਸਥਾਨ ਹਾਸਲ ਕੀਤਾ ਹੈ,ਨਤੀਜਿਆਂ ਮੁਤਾਬਕ ਸੂਬੇ ‘ਚੋਂ ਪਹਿਲਾਂ ਸਥਾਨ ਲੁਧਿਆਣਾ ਦੀ ਪੂਜਾ ਜੋਸ਼ੀ ਨੇ 98 ਫੀਸਦੀ ਨੰਬਰਾਂ ਹਾਸਲ ਕੀਤਾ ਹੈ।
PSEB declared 12th result online, click on link Daily Post Punjabi

The post ਪੰਜਾਬ ਸਿੱਖਿਆ ਬੋਰਡ ਨੇ 2ਵੀਂ ਜਮਾਤ ਦਾ ਨਤੀਜਾ ਆਨਲਾਈਨ ਕੀਤਾ ਜਾਰੀ, ਨਤੀਜਾ ਦੇਖਣ ਲਈ ਲਿੰਕ ‘ਤੇ ਕਲਿਕ ਕਰੋ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ਸਿੱਖਿਆ ਬੋਰਡ ਨੇ 2ਵੀਂ ਜਮਾਤ ਦਾ ਨਤੀਜਾ ਆਨਲਾਈਨ ਕੀਤਾ ਜਾਰੀ, ਨਤੀਜਾ ਦੇਖਣ ਲਈ ਲਿੰਕ ‘ਤੇ ਕਲਿਕ ਕਰੋ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×