Get Even More Visitors To Your Blog, Upgrade To A Business Listing >>

ਸਿੰਗਾਪੁਰ:164 ਸਾਲ ਪੁਰਾਣੇ ਹਿੰਦੂ ਮੰਦਰ ‘ਚ ਪੁੱਜੇ ਪੀ. ਐਮ ਲੀ ਸਨੀ ਲੂੰਗ

Singapore PM Srinivasa Perumal Temple :ਸਿੰਗਾਪੁਰ: ਸਿੰਗਾਪੁਰ ਦੇ ਪੀ. ਐਮ ਲੀ ਸਨੀ ਲੂੰਗ 2004 ਵਿਚ ਸੱਤਾ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਇੱਥੇ 164 ਸਾਲ ਪੁਰਾਣੇ ਇਕ ਹਿੰਦੂ ਮੰਦਿਰ ਦੇ ਮੁੜ ਉਸਾਰੀ ਸਮਾਰੋਹ ਵਿਚ ਕਰੀਬ 40,000 ਸ਼ਰਧਾਲੂਆਂ ਅਤੇ 4 ਮੰਤਰੀਆਂ ਨਾਲ ਪੁੱਜੇ। ਇਸ ਮੰਦਿਰ ਦੀ ਮੁੜ ਉਸਾਰੀ ਦਾ ਕੰਮ 45 ਲੱਖ ਸਿੰਗਾਪੁਰੀ ਡਾਲਰ ਵਿਚ ਕੀਤਾ ਗਿਆ ਹੈ।

Singapore PM Srinivasa Perumal temple

Singapore PM Srinivasa Perumal temple

ਲਿਟਲ ਇੰਡੀਆ ਖੇਤਰ ਵਿਚ ਪ੍ਰਸਿੱਧ ਸ਼੍ਰੀਨਿਵਾਸ ਪੇਰੂਮਲ ਮੰਦਰ ਦੇ ਬਾਰੇ ਵਿਚ ਕੱਲ ਰਾਤ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘ਡੇਢ ਸਾਲ ਤੋਂ 164 ਸਾਲ ਪੁਰਾਣੇ ਮੰਦਰ ਦੀ ਮੁੜ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇੱਥੇ ਮੁਰੰਮਤ ਦਾ ਕੰਮ ਹਰ 12 ਸਾਲ ਬਾਅਦ ਕੀਤਾ ਜਾਂਦਾ ਹੈ।’

Singapore PM Srinivasa Perumal temple

Singapore PM Srinivasa Perumal temple

ਕੱਲ੍ਹ ਸਵੇਰੇ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਬਾਅਦ ਵਪਾਰ ਅਤੇ ਉਦਯੋਗ ਮੰਤਰੀ ਐਸ. ਈਸ਼ਵਰ ਨੇ ਕਿਹਾ ਕਿ ਇਹ ਅਕਸਰ ਸਿੰਗਾਪੁਰ ਭਾਈਚਾਰੇ ਦੀ ਵਿਭਿੰਨਤਾ ਨੂੰ ਦਰਸਾਉਂਦਾ ਹੈ। ਸਿੰਗਾਪੁਰ ਦੇ ਪੁਰਾਣੇ ਮੰਦਰਾਂ ਵਿਚੋਂ ਇਕ ਵਿਚ ‘ਮਹਾ ਸਮਪ੍ਰਕਸ਼ਾਨਮ’ ਨਾਮਕ ਇਕ ਅਭਿਸ਼ੇਕ ਸਮਾਰੋਹ ਕੀਤਾ ਗਿਆ ਸੀ। ਇਸ ਤੋਂ ਬਾਅਦ ਇੱਥੇ 45 ਦਿਨਾਂ ਤੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਏਗਾ, ਜਿਸ ਨੂੰ ‘ਮੰਡਲਬਿਸ਼ੇਗਮ’ ਨਾਂ ਤੋਂ ਜਾਣਿਆ ਜਾਂਦਾ ਹੈ।

Singapore PM Srinivasa Perumal temple

Singapore PM Srinivasa Perumal temple

ਈਸ਼ਵਰ ਨੇ ਕਿਹਾ ਕਿ ਇਥੇ ਅੱਜ ਪ੍ਰਧਾਨ ਮੰਤਰੀ ਦੀ ਮੌਜੂਦਗੀ ਸਰਕਾਰ ਦੀ ਵਚਨਬੱਧਤਾ ਦਾ ਜ਼ਿਕਰਯੋਗ ਉਦਾਹਰਨ ਹੈ। ਇਹ ਲੰਡਨ ਦੇ ਰਾਸ਼ਟਰਮੰਡਲ ਦੇਸ਼ਾਂ ਦੀ ਬੈਠਕ ਵਿਚ ਸ਼ਾਮਲ ਹੋ ਕੇ ਪਰਤੇ ਹਨ। ਇਕ ਅਖਬਾਰ ਨੇ ਮੰਤਰੀ ਦੇ ਹਵਾਲੇ ਤੋਂ ਕਿਹਾ ਹੈ, ‘ਇਹ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਇਕੱਠੇ ਲਿਆਉਣ ਦਾ ਇਕ ਸੁਨਹਿਰੀ ਮੌਕਾ ਹੈ, ਤਾਂ ਕਿ ਅਸੀਂ ਇਸ ਆਪਸੀ ਸਮਝ ਅਤੇ ਸਨਮਾਨ ਨੂੰ ਵਿਕਸਿਤ ਕਰ ਸਕੀਏ ਅਤੇ ਸਿੰਗਾਪੁਰ ਦੇ ਬਹੁ ਨਸਲੀ ਢਾਂਚੇ ਦਾ ਨਿਰਮਾਣ ਜਾਰੀ ਰੱਖ ਸਕੀਏ।’

ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਓਲੀ ਨੂੰ ਮਿਲੇ ਮੋਦੀ

ਭਾਰਤੀ ਦੌਰੇ ਤੇ ਆਏ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਿਚਕਾਰ ਸ਼ਨੀਵਾਰ ਨੂੰ ਵਿਆਪਕ ਗੱਲਬਾਤ ਹੋਈ ਅਤੇ ਰੱਖਿਆ, ਵਪਾਰ ਅਤੇ ਖੇਤੀਬਾੜੀ ਵਰਗੇ ਖੇਤਰਾਂ ‘ਚ ਦੋ-ਪਾਸੜ ਸਬੰਧ ਮਜ਼ਬੂਤ ਬਣਾਉਣ ‘ਤੇ ਸਹਿਮਤੀ ਪ੍ਰਗਟਾਈ।ਇਸ ਮੌਕੇ ‘ਤੇ ਮੋਦੀ ਨੇ ਕਿਹਾ ਕਿ ਭਾਰਤ ਨਾਲ ਨੇਪਾਲ ਸਮੁੰਦਰੀ ਸੰਪਰਕ ‘ਤੇ ਰੇਲ ਸੰਪਰਕ ਨੂੰ ਵਧਾਉਣਾ ਚਾਹੁੰਦਾ ਹੈ ਅਤੇ ਕਾਠਮੰਡੂ ਲਈ ਇੱਕ ਨਵੀਂ ਰੇਲਵੇ ਲਾਈਨ ਬਣਾਉਣ ਲਈ ਮਿਲਕੇ ਕੰਮ ਕਰਨ ‘ਚ ਸਹਿਮਤ ਹੈ।

ਇਸ ਤੋਂ ਬਾਅਦ ਗੱਲਬਾਤ ਕਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚਹੁੰ-ਮੁਖੀ ਵਿਕਾਸ ਦੀ ਨੇਪਾਲ ਦੀ ਇੱਛਾ ਲਈ ਭਾਰਤ ਹਮੇਸ਼ਾ ਉਸ ਨਾਲ ਖੜ੍ਹਾ ਰਹੇਗਾ। ਗੁਆਂਢੀਆਂ ਦਰਮਿਆਨ ਡੂੰਘੇ ਸਹਿਯੋਗ ਨਾਲ ਨੇਪਾਲ ‘ਚ ਲੋਕਰਾਜ ਮਜ਼ਬੂਤ ਹੋਵੇਗਾ। ਇਸ ਗੱਲਬਾਤ ‘ਚ ਓਲੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਅਤੇ ਨੇਪਾਲ ਦਰਮਿਆਨ ਭਰੋਸੇ ‘ਤੇ ਆਧਾਰਿਤ ਸਬੰਧਾਂ ਦੀ ਮਜ਼ਬੂਤ ਇਮਾਰਤ ਦੀ ਉਸਾਰੀ ਕਰਨਾ ਚਾਹੁੰਦੀ ਹੈ।

The post ਸਿੰਗਾਪੁਰ:164 ਸਾਲ ਪੁਰਾਣੇ ਹਿੰਦੂ ਮੰਦਰ ‘ਚ ਪੁੱਜੇ ਪੀ. ਐਮ ਲੀ ਸਨੀ ਲੂੰਗ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਿੰਗਾਪੁਰ:164 ਸਾਲ ਪੁਰਾਣੇ ਹਿੰਦੂ ਮੰਦਰ ‘ਚ ਪੁੱਜੇ ਪੀ. ਐਮ ਲੀ ਸਨੀ ਲੂੰਗ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×