Get Even More Visitors To Your Blog, Upgrade To A Business Listing >>

ਏਡਿਡ ਕਾਲਜਾਂ ਦੇ ਅਧਿਆਪਕਾਂ ਨੇ ਡੀ.ਸੀ ਦਫ਼ਤਰਾਂ ਅੱਗੇ ਕਾਲੀਆਂ ਪੱਟੀਆਂ ਬੰਨ੍ਹ ਅਤੇ ਭੀਖ ਮੰਗ ਕੇ ਜਤਾਇਆ ਰੋਸ

Assistant professors Ludhiana colleges:ਲੁਧਿਆਣਾ – ਜਿਲ੍ਹੇ ਨਾਲ ਸੰਬੰਧਤ ਏਡਿਡ ਕਾਲਜਾਂ ਦੇ ਅਸਿਸਟੈਂਟ ਪ੍ਰੋਫੈਸਰਾਂ ਨੇ ਡੀ ਸੀ ਦਫਤਰ ਅੱਗੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਭੀਖ ਮੰਗ ਕੇ ਰੋਸ ਜਤਾਇਆ। ਪ੍ਰਾਈਵੇਟ ਏਡਿਡ ਕਾਲਜਾਂ `ਚ ਪਿਛਲੇ ਤਿੰਨ ਸਾਲ ਤੋਂ ਕੰਟਰੈਕਟਰ ‘ਤੇ ਪੜ੍ਹਾ ਰਹੇ 1925 ਕਾਲਜ ਅਧਿਅਪਕਾਂ ਦੀ ਜਥੇਬੰਦੀ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਸੰਬੰਧੀ ਸੁਬਾ ਸਰਕਾਰ ਵੱਲੋਂ ਅਪਣਾਏ ਜਾ ਰਹੇ ਢਿੱਲੇ ਮੱਠੇ ਰਵੱਈਏ ਦੇ ਖਿਲਾਫ਼ ਕਰੋ ਜਾਂ ਮਰੋ ਦੀ ਰਣਨੀਤੀ ਤਹਿਤ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਡੀ.ਸੀ ਦਫਤਰ ਲੁਧਿਆਣਾ ਦੇ ਸਾਹਮਣੇ ਆਪਣਾ ਰੋਸ ਜਤਾਉਣ ਲਈ ਇਕੱਠੇ ਹਏ ਵੱਡੀ ਗਿਣਤੀ ਕਾਲਜ ਅਧਿਆਪਕਾਂ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ‘ਚ ਆਖਿਆ ਕਿ ਕਾਂਗਰਸ ਸਰਕਾਰ ਸਾਡੇ ਜਜ਼ਬਾਤਾਂ ਨਾਲ ਖੇਡ ਰਹੀ ਹੈ, ਪਰ ਹੁਣ ਅਸੀਂ ਆਪਣੇ ਹੱਕਾਂ ਨੂੰ ਹਾਸਿਲ ਕੀਤੇ ਬਿਨਾਂ ਪਿੱਛੇ ਨਹੀਂ ਹਟਾਂਗੇ।Assistant professors Ludhiana colleges

Assistant professors Ludhiana colleges

ਜਥੇਬੰਦੀ ਦੇ ਬੁਲਾਰੇ ਨੇ ਦੱਸਿਆ ਕਿ ਭਰਤੀ ਸਮੇਂ ਸਾਨੂੰ ਪਹਿਲੇ ਤਿੰਨ ਸਾਲ ਦੇ ਕੰਟਰੈਕਟ ‘ਤੇ ਮੁੱਢਲੀ ਤਨਖਾਹ ਦੇਣ ਥੇ ਉਸਤੋਂ ਬਾਅਦ ਰੈਗੂਲਰ ਕਰਕੇ ਪੂਰੀ ਤਨਖਾਹ ਦੇਣ ਦੀ ਗੱਲ ਆਖੀ ਗਈ ਸੀ, ਪਰ ਹੁਣ ਸੂਬਾ ਸਰਕਾਰ ਆਪਣੇ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਜ਼ਮਹੂਰੀ ਢੰਗ ਤਰੀਕਿਆਂ ਨਾਲ ਅਸੀਂ ਕਈ ਮਹੀਂਨਿਆਂ ਤੋਂ ਸਰਕਾਰੀ ਨੁਮਾਇੰਦਿਆਂ ਦਾ ਆਪਣੀਆਂ ਮੰਗਾਂ ਵੱਲ ਧਿਆਨ ਦਿਵਾਉਂਦੇ ਆ ਰਹੇ ਹਾਂ, ਪਰ ਸਰਕਾਰ ਦੇ ਕੰਨਾਂ ‘ਤੇ ਜੂੰਅ ਨਹੀਂ ਸਰਕ ਰਹੀ। ਉਹਨਾਂ ਦੱਸਿਆ ਕਿ ਪਹਿਲੀ ਕੜੀ ਤਹਿਤ ਜਥੇਬੰਦੀ ਵੱਲੋਂ ਜ਼ਿਲ੍ਹਾ ਪੱਧਰ ‘ਤੇ ਡੀ.ਸੀ. ਦਫ਼ਤਰਾਂ ਅੱਗੇ ਰੋਸ ਜਤਾਇਆ ਜਾ ਰਿਹਾ ਹੈ। ਪਰ ਜੇਕਰ ਸਰਕਾਰ ਹਾਲੇ ਵੀ ਸਾਡੀਆਂ ਮੰਗਾਂ ਵੱਲ੍ਹ ਕੋਈ ਧਿਆਨ ਨਾ ਦਿੱਤਾ ਤਾਂ ਅਗਲੇ ਹਫਤੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਸੂਬਾ-ਪੱਧਰੀ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ
ਪਿਛਲੇ ਡੇਢ ਦਹਾਕੇ ਤੋਂ ਪੱਕੀ ਨੌਕਰੀ ਦਾ ਇੰਤਜ਼ਾਰ ਕਰ ਰਹੇ ਉਕਤ ਕਾਲਜ ਅਧਿਆਪਕਾਂ ਨੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਆਦੇਸ਼ਾ ਤਹਿਤ ਲਗਭਗ ਦਸ ਸਾਲ ਤੋਂ ਏਡਿਡ ਕਾਲਜਾਂ ‘ਚ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ‘ਤੇ ਲੱਗੀ ਰੋਕ ਤਾਂ 2014 ‘ਚ ਹਟਾ ਲਈ ,ਪਰ ਰੈਗੂਲਰ ਭਰਤੀ ਕਰਨ ਦੀ ਥਾਂ ਤਿੰਨ ਸਾਲ ਦੇ ਕੰਟਰੈਕਟ ਤਹਿਤ ਬੇਸਿਕ ਤਨਖਾਹ ‘ਤੇ ਭਰਤੀ ਕਰਕੇ ਪੀ-ਐਚ.ਡੀ. ਜਿਹੀਆਂ ਉੱਚ ਡਿਗਰੀਆਂ ਹਾਸਲ ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ । ਉਨ੍ਹਾਂ ਦੱਸਿਆ ਕਿ ਨਿਊ ਗ੍ਰਾਂਟ ਇਨ ਏਡ ਸਕੀਮ ਤਹਿਤ ਭਰਤੀ ਹੋਏ ਪਹਿਲੇ ਬੈਚ ਦੇ ਕਾਲਜ ਅਧਿਆਪਕਾਂ ਦੇ ਹੁਣ ਤਿੰਨ ਸਾਲ ਅਗਲੇ ਮਹੀਨੇ ਪੂਰੇ ਹੋਣ ਜਾ ਰਹੇ ਹਨ। ਪਰ ਸੂਬਾ ਸਰਕਾਰ ਨੇ ਉਕਤ ਅਧਿਆਪਕਾਂ ਨੂੰ ਪੱਕਾ ਕਰਨ ਸਬੰਧੀ ਹਾਲੇ ਤਕ ਕੋਈ ਨੀਤੀਗਤ ਫੈਸਲਾ ਨਾ ਕਰਕੇ ਆਪਣਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ ।Assistant professors Ludhiana colleges
ਜਥੇਬੰਦੀ ਦੇ ਬੁਲਾਰੇ ਨੇ ਬੁੱਧੀਜੀਵੀਆਂ , ਚਿੰਤਕਾਂ ਅਤੇ ਜਾਗਰੂਕ ਮਾਪਿਆਂ ਨੂੰ ਪੰਜਾਬ ਦੀ ਉਚੇਰੀ ਸਿੱਖਿਆ ਦੇ ਡਿੱਗਦੇ ਮਿਆਰ ਦੀ ਰਾਖੀ ਲਈ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕਰਦੇ ਹੋਏ ਆਖਿਆ ਕਿ ਰੁਜ਼ਗਾਰ ਪੱਖੋਂ ਨਿਸ਼ਚਿੰਤ ਅਧਿਆਪਕ ਹੀ ਆਪਣੇ ਵਿਦਿਆਰਥੀਆਂ ਨੂੰ ਉਸਾਰੂ ਸੇਧ ਪ੍ਰਧਾਨ ਕਰ ਸਕਦਾ ਹੈ। ਇਸ ਲਈ ਸਰਕਾਰ ਨੂੰ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਬਚਾਉਣ ਲਈ ਪ੍ਰਾਈਵੇਟ ਏਡਿਡ ਕਾਲਜਾਂ ‘ਚ ਨਿਊ ਗ੍ਰਾਂਟ ਇਨ ਸਕੀਮ ਤਹਿਤ ਠੇਕੇ ‘ਤੇ ਕੰਮ ਕਰਦੇ ਪ੍ਰੋਫੈਸਰਾਂ ਨੂੰ ਰੈਗੂਲਰ ਕਰਨ ਅਤੇ ਉਨ੍ਹਾਂ ਦੀ ਪੂਰੀ ਤਨਖਾਹ ਦੀ ਮੰਗ ਬਹਾਲ ਕਰਨ ਸੰਬੰਧੀ ਜਲਦੀ ਤੋਂ ਜਲਦੀ ਪੱਤਰ ਜਾਰੀ ਕਰਨਾ ਚਾਹੀਦਾ ਹੈ।Assistant professors Ludhiana colleges

The post ਏਡਿਡ ਕਾਲਜਾਂ ਦੇ ਅਧਿਆਪਕਾਂ ਨੇ ਡੀ.ਸੀ ਦਫ਼ਤਰਾਂ ਅੱਗੇ ਕਾਲੀਆਂ ਪੱਟੀਆਂ ਬੰਨ੍ਹ ਅਤੇ ਭੀਖ ਮੰਗ ਕੇ ਜਤਾਇਆ ਰੋਸ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਏਡਿਡ ਕਾਲਜਾਂ ਦੇ ਅਧਿਆਪਕਾਂ ਨੇ ਡੀ.ਸੀ ਦਫ਼ਤਰਾਂ ਅੱਗੇ ਕਾਲੀਆਂ ਪੱਟੀਆਂ ਬੰਨ੍ਹ ਅਤੇ ਭੀਖ ਮੰਗ ਕੇ ਜਤਾਇਆ ਰੋਸ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×