Get Even More Visitors To Your Blog, Upgrade To A Business Listing >>

ਇਸ ਭੋਜਪੁਰੀ ਅਦਾਕਾਰਾ ਨੇ ਰੇਪ ਘਟਨਾਵਾਂ ‘ਤੇ ਸਾਂਝੇ ਕੀਤੇ ਆਪਣੇ ਵਿਚਾਰ, ਮਿਲੀਆਂ ਧਮਕੀਆਂ

Bhojpuri actress shared views:ਜੇਕਰ ਗੱਲ ਕੀਤੀ ਜਾਏ ਬਾਲੀਵੁੱਡ ਅਦਾਕਾਰਾ ਪੂਜਾ ਭੱਟ ਦੀ ਤਾਂ ੳੇੁਹਨਾਂ ਨੇ ਹਾਲ ਹੀ ਵਿੱਚ ਅਮਿਤਾਭ ਬੱਚਨ ਦੇ ਕਠੂਆ ਅਤੇ ਉਂਨਾਵ ਰੇਪ ਕੇਸ ਉੱਤੇ ਦਿੱਤੇ ਬਿਆਨ ਦੀ ਆਲੋਚਨਾ ਕੀਤੀ ਸੀ। ਬਿੱਗ ਬੀ ਦੇ ਖਿਲਾਫ ਬੋਲਣ ਉੱਤੇ ਇੱਕ ਟ੍ਰੋਲਰ ਨੇ ਪੂਜਾ ਭੱਟ ਨੂੰ ਸ਼ਰਾਬੀ ਕਹਿ ਦਿੱਤਾ। ਜਿਸ ਤੋਂ ਬਾਅਦ ਪੂਜਾ ਨੇ ਉਸ ਦੀ ਜੱਮਕੇ ਕਲਾਸ ਲਗਾਈ। ਟਰੋਲਰ ਨੇ ਲਿਖਿਆ – ਇੱਕ ਸੀਜਨਲ ਕੀੜਾ ਅਤੇ ਇੱਕ ਮੰਨੀ-ਪ੍ਰਮੰਨੀ ਐਲਕੋਹਲਿਕ ਅਮਿਤਾਭ ਬੱਚਨ ਦੇ ਨਾਮ ਉੱਤੇ ਪਬਲਿਸਿਟੀ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।Bhojpuri actress shared views

Bhojpuri actress shared views

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕਠੂਆ, ਉਨਾਵ, ਸਾਸਾਰਾਮ, ਸੂਰਤ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ‘ਚ ਜਬਰ-ਜ਼ਨਾਹ ਦੀਆਂ ਘਟਨਾਵਾਂ ‘ਤੇ ਹਾਲ ਹੀ ‘ਚ ਭੋਜਪੁਰੀ ਫਿਲਮ ਇੰਡਸਟਰੀ ਦੀ ਫਿਟਨੈੱਸ ਕੁਈਨ ਗਾਰਗੀ ਪੰਡਿਤ ਨੇ ਸੋਸ਼ਲ ਮੀਡੀਆ ‘ਤੇ ਆਪਣੀ ਰਾਏ ਰੱਖੀ ਸੀ। ਇਨ੍ਹਾਂ ਮਾਮਲਿਆਂ ਖਿਲਾਫ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਗਾਰਗੀ ਨੇ ਬਲਾਤਕਾਰੀਆਂ ਨੂੰ ਫਾਂਸੀ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਹੀ ਉਹਨਾਂ ਨੂੰ ਵੀ ਸੋਸ਼ਲ ਮੀਡੀਆ ‘ਤੇ ਧਮਕੀਆਂ ਮਿਲਣ ਲੱਗੀਆਂ। ਸੋਸ਼ਲ ਮੀਡੀਆ ‘ਤੇ ਉਹਨਾਂ ਨੂੰ ਮੈਸਿਜ ਰਾਹੀਂ ਚੁੱਪ ਰਹਿਣ ਲਈ ਕਿਹਾ ਜਾਣ ਲੱਗਿਆ। ਬਾਵਜੂਦ ਇਸ ਦੇ ਗਾਰਗੀ ਨੇ ਕਿਹਾ ਕਿ ਉਹ ਬੋਲੇਗੀ ਤੇ ਉਸ ਨੂੰ ਬੋਲਣ ਦਾ ਹੱਕ ਹੈ।Bhojpuri actress shared views

ਅਦਾਕਾਰਾ ਨੇ ਕਿਹਾ ਕਿ ਰੇਪ ਮਾਮਲੇ ‘ਚ ਗਾਰਗੀ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਕਰੀਨਾ ਕਪੂਰ ਖਾਨ, ਸਵਰਾ ਭਾਸਕਰ ਤੇ ਸੋਨਮ ਕਪੂਰ ਸਮੇਤ ਕਈ ਬਾਲੀਵੁੱਡ ਸਿਤਾਰੇ ਆਪਣੀ-ਆਪਣੀ ਰਾਏ ਰੱਖ ਚੁੱਕੀਆਂ ਹਨ। ਗਾਰਗੀ ਨੇ ਇਹ ਵੀ ਕਿਹਾ ਕਿ , ‘ਭਾਰਤੀ ਨਾਗਰਿਕ ਹੋਣ ਦੇ ਨਾਤੇ ਮੇਰਾ ਅਧਿਕਾਰ ਹੈ ਕਿ ਦੇਸ਼ ‘ਚ ਮਹਿਲਾਵਾਂ ਖਾਸ ਕਰਕੇ ਬੱਚੀਆਂ ‘ਤੇ ਹੋ ਰਹੇ ਹਮਲਿਆਂ ਖਿਲਾਫ ਆਵਾਜ਼ ਚੁੱਕੀ ਜਾਏ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਮੈਨੂੰ ਕੁਝ ਲੋਕਾਂ ਨੇ ਧਮਕੀ ਦਿੰਦਿਆਂ ਕਿਹਾ ਕਿ ਮੈਂ ਸੈਲੇਬ੍ਰਿਟੀ ਹਾਂ, ਇਸ ਲਈ ਚੁੱਪ ਰਹਾਂ ਪਰ ਮੇਰੇ ਦੇਸ਼ ਦਾ ਸੰਵਿਧਾਨ ਮੈਨੂੰ ਬੋਲਣ ਦਾ ਅਧਿਕਾਰ ਦਿੰਦਾ ਹੈ ਤੇ ਮੈਂ ਵੋਟ ਵੀ ਕਰਦੀ ਹਾਂ, ਇਸ ਲਈ ਮੈਂ ਬੋਲਾਂਗੀ।’ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਗਾਰਗੀ ਨੇ ਕਿਹਾ, ‘ਸਰਕਾਰ ਦੇ ਨਾਲ-ਨਾਲ ਅਜਿਹੇ ਮਾਮਲਿਆਂ ‘ਚ ਮੀਡੀਆ ਦੀ ਵੀ ਅਹਿਮ ਭੂਮਿਕਾ ਹੋਣੀ ਚਾਹੀਦੀ ਹੈ। ਭਾਵ ਮੀਡੀਆ ਨੂੰ ਸਿਰਫ ਹੈੱਡਲਾਈਨ ਦਿਖਾ ਕੇ ਚੁੱਪ ਨਹੀਂ ਹੋਣਾ ਚਾਹੀਦਾ, ਉਨ੍ਹਾਂ ਨੂੰ ਵੀ ਹੈੱਡਲਾਈਨ ਤੋਂ ਅੱਗੇ ਨਿਕਲਣਾ ਚਾਹੀਦਾ ਹੈ। ਅੱਜ ਸਾਨੂੰ ਹਿੰਦੂ-ਮੁਸਲਮਾਨ ਤੋਂ ਅੱਗੇ ਨਿਕਲ ਕੇ ਮਹਿਲਾਵਾਂ ਦੇ ਖਿਲਾਫ ਹੋ ਰਹੀ ਹਿੰਸਾ ‘ਤੇ ਇਕਜੁਟ ਹੋਣਾ ਹੋਵੇਗਾ।’Bhojpuri actress shared views

ਬਾਲੀਵੁੱਡ ਅਦਾਕਾਰਾ ਪੂਜਾ ਭੱਟ ਨੇ ਕਿਹਾ ਕਿ ਅਜਿਹੇ ਦੇਸ਼ ਵਿੱਚ ਜਿੱਥੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਪੀਣ ਦੀ ਬੁਰੀ ਆਦਤ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਭੀੜ ਤੋਂ ਵੱਖ ਹਾਂ। ਦੱਸ ਦੇਈਏ ਕਿ 2016 ਵਿੱਚ ਅਦਾਕਾਰਾ ਅਤੇ ਫਿਲਮਮੇਕਰ ਪੂਜਾ ਭੱਟ ਨੇ ਆਪਣੀ ਸ਼ਰਾਬ ਦੀ ਭੈੜੀ ਆਦਤ ਨਾਲ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਸੀ। ਉਨ੍ਹਾਂ ਨੇ ਇਸ ਸਾਲ ਸ਼ਰਾਬ ਪੀਣਾ ਵੀ ਛੱਡ ਦਿੱਤਾ ਸੀ ਪਰ ਲੱਗਦਾ ਹੈ ਪੂਜਾ ਤਾਂ ਇਸ ਬੁਰੀ ਆਦਤ ਨੂੰ ਪਿੱਛੇ ਛੱਡ ਚੁੱਕੀ ਹੈ ਕੁੱਝ ਲੋਕਾਂ ਦੇ ਦਿਮਾਗ ਵਿੱਚ ਅਜੇ ਵੀ ਪੂਜਾ ਦੀ ਸ਼ਰਾਬੀ ਇਮੇਜ ਬਣੀ ਹੋਈ ਹੈ।Bhojpuri actress shared views

The post ਇਸ ਭੋਜਪੁਰੀ ਅਦਾਕਾਰਾ ਨੇ ਰੇਪ ਘਟਨਾਵਾਂ ‘ਤੇ ਸਾਂਝੇ ਕੀਤੇ ਆਪਣੇ ਵਿਚਾਰ, ਮਿਲੀਆਂ ਧਮਕੀਆਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇਸ ਭੋਜਪੁਰੀ ਅਦਾਕਾਰਾ ਨੇ ਰੇਪ ਘਟਨਾਵਾਂ ‘ਤੇ ਸਾਂਝੇ ਕੀਤੇ ਆਪਣੇ ਵਿਚਾਰ, ਮਿਲੀਆਂ ਧਮਕੀਆਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×