Get Even More Visitors To Your Blog, Upgrade To A Business Listing >>

ਐਨੀ ਬੋਲਡ ਹੈ ਮਹੇਸ਼ ਮਾਂਜਰੇਕਰ ਦੀ ਬੇਟੀ, ਸਲਮਾਨ ਦੀ ਇਸ ਫ਼ਿਲਮ ਨਾਲ ਕਰੇਗੀ ਡੈਬਿਊ

Mahesh Manjrekar Daughter Bollywood debut: ਦਬੰਗ ਸੀਰੀਜ਼ ਦੀ ਤੀਜੀ ਫਿਲਮ ਲਈ ਸਲਮਾਨ ਖਾਨ ਅਤੇ ਸੋਨਾਕਸ਼ੀ ਸਿਨਹਾ ਦੇ ਨਾਮ ਫਾਇਨਲ ਹਨ। ਉਂਝ, ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ਤੋਂ ਸਲਮਾਨ ਦੇ ਹੀ ਕਰੀਬੀ ਦੋਸਤ ਮਹੇਸ਼ ਮਾਂਜਰੇਕਰ ਦੀ ਬੇਟੀ ਅਸ਼ਵਾਮੀ ਡੈਬਿਊ ਕਰ ਸਕਦੀ ਹੈ। ਇੱਕ ਪਾਪੁਲਰ ਐਂਟਰਟੇਨਮੈਂਟ ਵੈੱਬਸਾਈਟ ਦੀ ਰਿਪੋਰਟ ਦੇ ਮੁਤਾਬਿਕ, ਮਹੇਸ਼ ਅਤੇ ਸਲਮਾਨ ਕਾਫ਼ੀ ਚੰਗੇ ਦੋਸਤ ਹਨ। ਸਲਮਾਨ ਹਮੇਸ਼ਾ ਤੋਂ ਹੀ ਆਪਣੀਆਂ ਫਿਲਮਾਂ ਵਿੱਚ ਨਵੇਂ ਟੈਲੇਂਟ ਨੂੰ ਮੌਕਾ ਦਿੰਦੇ ਹਨ।

bollywoodMahesh Manjrekar daughter bollywood debut

ਇਸ ਲਈ ਇਸ ਫਿਲਮ ਵਿੱਚ ਉਨ੍ਹਾਂ ਨੇ ਮਹੇਸ਼ ਦੀ ਬੇਟੀ ਨੂੰ ਲੈਣ ਦਾ ਫੈਸਲਾ ਕੀਤਾ ਹੈ। ਅਸ਼ਵਾਮੀ ਮਹੇਸ਼ ਮਾਂਜਰੇਕਰ ਦੀ ਪਹਿਲੀ ਵਾਇਫ ਦੀਪਾ ਦੀ ਬੇਟੀ ਹੈ। ਅਸ਼ਵਾਮੀ ਦਾ ਇੱਕ ਭਰਾ ਵੀ ਹੈ, ਜਿਸ ਦਾ ਨਾਮ ਸਤਿਆ ਹੈ। ਮਹੇਸ਼ ਨੇ ਦੂਜਾ ਵਿਆਹ ਮੇਧਾ ਮਾਂਜਰੇਕਰ ਨਾਲ ਕੀਤਾ। ਇਨ੍ਹਾਂ ਤੋਂ ਉਨ੍ਹਾਂ ਦੀ ਇੱਕ ਬੇਟੀ ਸਈ ਹੈ। ਅਸ਼ਵਾਮੀ ਦਾ ਜਨਮ 29 ਅਗਸਤ, 1988 ਨੂੰ ਹੋਇਆ। ਉਹ ਸੋਸ਼ਲ ਮੀਡਿਆ ਉੱਤੇ ਕਾਫ਼ੀ ਐਕਟਿਵ ਹੈ। ਅਸ਼ਵਾਮੀ ਨੇ ਆਪਣਾ ਪ੍ਰੋਡਕਸ਼ਨ ਹਾਊਸ ਖੋਲਿਆ ਹੈ, ਜਿਸ ਦਾ ਨਾਮ ਅਸ਼ਵਾਮੀ ਫਿਲਮਸ ਪ੍ਰਾਇਵੇਟ ਲਿਮਿਟਡ ਹੈ।

bollywood

ਰਿਪੋਰਟਸ ਦੇ ਮੁਤਾਬਿਕ, ਦਬੰਗ 3 ਵਿੱਚ ਟੀਵੀ ਦੀ ਨਾਗਿਨ ਮੌਨੀ ਰਾਏ ਵੀ ਕੈਮਿਓ (ਛੋਟੇ ਰੋਲ) ਵਿੱਚ ਨਜ਼ਰ ਆ ਸਕਦੀ ਹੈ। ਹਾਲਾਂਕਿ ਮਿਜਵਾਨ ਫ਼ੈਸ਼ਨ ਸ਼ੋਅ ਵਿੱਚ ਮੌਨੀ ਰਾਏ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਦਬੰਗ 3 ਦੀ ਸ਼ੂਟਿੰਗ ਅਗਲੇ ਮਹੀਨੇ ਮਈ ਤੋਂ ਸ਼ੁਰੂ ਹੋ ਸਕਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਫਿਲਮ ਦੇ ਡਾਇਰੈਕਟਰ ਪ੍ਰਭੁਦੇਵਾ ਹੋਣਗੇ।

bollywood

ਫ਼ਿਲਮ ਵਿੱਚ ਚੁਲਬੁਲ ਪਾਂਡੇ ਦੇ ਟੀਨੇਜ ਰੁਮਾਂਸ ਨੂੰ ਵਿਖਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਅਕਸਰ ਹੀ ਬਾਲੀਵੁੱਡ ਸਿਤਾਰੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਤੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ।

bollywood

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕਾਲਾ ਹਿਨਰ ਸ਼ਿਕਾਰ ਮਾਮਲੇ ਵਿੱਚ ਜੋਧਪੁਰ ਜੇਲ੍ਹ ਤੋਂ ਰਿਹਾ ਹੋਣਾ ਦੇ ਕੁੱਝ ਦਿਨ ਬਾਅਦ ਹੀ ਸਲਮਾਨ ਖਾਨ ਹੁਣ ਕੰਮ ‘ਤੇ ਵਾਪਿਸ ਆ ਚੁੱਕੇ ਹਨ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ‘ਰੇਸ-3’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਹ ਮੁੰਬਈ ਵਿੱਚ ਸ਼ੂਟਿੰਗ ਕਰ ਰਹੇ ਹਨ ਅਤੇ ਰੇਸ-3 ਦੇ ਸੈੱਟ ਤੇ ਪਹਿਲੇ ਦਿਨ ਪਹੁੰਚੇ ਸਲਮਾਨ ਖਾਨ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।ਇਸ ਸ਼ੂਟਿੰਗ ਸ਼ਡਿਊਲ ਵਿੱਚ ਸਲਮਾਨ ਖਾਨ ਦੇ ਨਾਲ ਜੈਕਲੀਨ ਅਤੇ ਡੇਜੀ ਸ਼ਾਹ ਵੀ ਸਪਾਟ ਕੀਤੀ ਗਈਆਂ। ਸਲਮਾਨ ਖਾਨ ਟੀ-ਸ਼ਰਟ ਅਤੇ ਸ਼ਾਰਟ ਵਿੱਚ ਨਜ਼ਰ ਆਏ।

bollywoodMahesh Manjrekar daughter bollywood debut

ਅਦਾਕਾਰ ਦੇ ਜੇਲ੍ਹ ਤੋਂ ਨਿਕਲਣ ਤੋਂ ਬਾਅਦ ਸੈੱਟ ਤੇ ਇਹ ਪਹਿਲੀ ਤਸਵੀਰ ਹੈ।ਦੱਸ ਦੇਈਏ ਕਿ ਸਜਾ ਸੁਣਾਏ ਜਾਣ ਤੋਂ ਬਾਅਦ ਹੁਣ ਸਲਮਾਨ ਖਾਨ ਬਿਨ੍ਹਾਂ ਇਜਾਜ਼ਤ ਦੇ ਦੇਸ਼ ਛੱਡ ਕੇ ਬਾਹਰ ਨਹੀਂ ਜਾ ਸਕਦੇ। ਖਬਰਾਂ ਅਨੁਸਾਰ ਰੇਸ-3 ਦਾ ਅਹਿਮ ਹਿੱਸਾ ਵਿਦੇਸ਼ ਵਿੱਚ ਸ਼ੂਟ ਹੋਣਾ ਸੀ ਪਰ ਸਲਮਾਨ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਾ ਹੋਣ ਦੇ ਕਾਰਨ ਫਿਲਮ ਦੀ ਸ਼ੂਟਿੰਗ ਸ਼ਡਿਊਲ ਨਿਰਮਾਤਾਵਾਂ ਨੇ ਬਦਲ ਦਿੱਤਾ। ਹੁਣ ਬਾਕੀ ਦੀ ਸ਼ੂਟਿੰਗ ਭਾਰਤ ਵਿੱਚ ਹੋਵੇਗੀ। ਫਿਲਮ ‘ਰੇਸ’ ਸੀਰੀਜ਼ ਦਾ ਤੀਜਾ ਭਾਗ ਹੈ।

bollywood

The post ਐਨੀ ਬੋਲਡ ਹੈ ਮਹੇਸ਼ ਮਾਂਜਰੇਕਰ ਦੀ ਬੇਟੀ, ਸਲਮਾਨ ਦੀ ਇਸ ਫ਼ਿਲਮ ਨਾਲ ਕਰੇਗੀ ਡੈਬਿਊ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਐਨੀ ਬੋਲਡ ਹੈ ਮਹੇਸ਼ ਮਾਂਜਰੇਕਰ ਦੀ ਬੇਟੀ, ਸਲਮਾਨ ਦੀ ਇਸ ਫ਼ਿਲਮ ਨਾਲ ਕਰੇਗੀ ਡੈਬਿਊ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×